- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਸ਼ਤਾ ਇਕਪਾਸੜ ਨਹੀਂ ਚਲਦਾ। ਜੇਕਰ ਤੁਹਾਡੇ ਜੀਵਨ ਵਿਚ ਕੋਈ ਖਾਸ ਮਰਦ ਹੈ—ਚਾਹੇ ਉਹ ਪਤੀ ਹੋਵੇ ਜਾਂ ਪ੍ਰੇਮੀ, ਤਾਂ ਅੱਜ ਹੀ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਗੌਰ ਕਰੋ। ਸ਼ਾਇਦ ਉਹ ਕਦੇ ਜ਼ੁਬਾਨ ਨਾਲ ਨਾ ਕਹਿਣ, ਪਰ ਜੇਕਰ ਤੁਸੀਂ ਬਿਨਾਂ ਕਹੇ ਉਸਦੀਆਂ ਇਹ ਲੋੜਾਂ ਪੂਰੀਆਂ ਕਰ ਦਿਓਗੇ ਤਾਂ ਤੁਹਾਡਾ ਰਿਸ਼ਤਾ ਹੋਰ ਵੀ ਡੂੰਘਾ ਤੇ ਖੂਬਸੂਰਤ ਹੋ ਜਾਵੇਗਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਰਿਸ਼ਤਿਆਂ 'ਚ ਔਰਤਾਂ ਅਕਸਰ ਆਪਣੀ ਗੱਲ ਕਹਿ ਦਿੰਦੀਆਂ ਹਨ, ਪਰ ਮਰਦ ਕਈ ਵਾਰ ਆਪਣੀਆਂ ਇੱਛਾਵਾਂ ਨੂੰ ਮਨ ਵਿਚ ਹੀ ਦਬਾ ਲੈਂਦੇ ਹਨ। ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੇ ਕੁਝ ਮੰਗਿਆ ਤਾਂ ਉਹ ਕਮਜ਼ੋਰ ਦਿਖਾਈ ਦੇਣਗੇ। ਆਓ, ਅੱਜ ਅਸੀਂ ਉਨ੍ਹਾਂ 5 ਅਣਕਹੀਆਂ ਚਾਹਤਾਂ ਬਾਰੇ ਜਾਣਦੇ ਹਾਂ, ਜੋ ਹਰ ਮਰਦ ਆਪਣੇ ਸਾਥੀ ਤੋਂ ਚਾਹੁੰਦਾ ਹੈ, ਪਰ ਕਹਿ ਨਹੀਂ ਪਾਉਂਦਾ (Things Men Want But Won't Say)।
ਅਸੀਂ ਅਕਸਰ ਸੋਚਦੇ ਹਾਂ ਕਿ ਤਿਆਰ ਹੋਣਾ ਅਤੇ ਤਾਰੀਫ਼ ਸੁਣਨਾ ਸਿਰਫ਼ ਔਰਤਾਂ ਦਾ ਸ਼ੌਕ ਹੈ। ਇਹ ਬਿਲਕੁਲ ਗਲਤ ਹੈ। ਮਰਦਾਂ ਨੂੰ ਵੀ ਤਾਰੀਫ਼ ਸੁਣਨਾ ਓਨਾ ਹੀ ਪਸੰਦ ਹੈ। ਚਾਹੇ ਉਨ੍ਹਾਂ ਦੇ ਕੰਮ ਬਾਰੇ ਹੋਵੇ, ਉਨ੍ਹਾਂ ਦੀ ਲੁੱਕ ਬਾਰੇ ਹੋਵੇ, ਜਾਂ ਉਨ੍ਹਾਂ ਨੇ ਘਰ ਲਈ ਜੋ ਮਿਹਨਤ ਕੀਤੀ ਹੈ—ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਨੋਟਿਸ ਕਰੋ। ਇੱਕ ਛੋਟੀ ਜਿਹੀ ਲਾਈਨ ਜਿਵੇਂ, "ਅੱਜ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ" ਜਾਂ "ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ", ਉਨ੍ਹਾਂ ਦਾ ਦਿਨ ਬਣਾ ਸਕਦੀ ਹੈ। ਉਹ ਇਸਨੂੰ ਮੰਗਦੇ ਨਹੀਂ, ਪਰ ਇਸਦੇ ਲਈ ਤਰਸਦੇ ਜ਼ਰੂਰ ਹਨ।
ਮਰਦਾਂ 'ਤੇ ਹਮੇਸ਼ਾ 'ਮਜ਼ਬੂਤ' ਬਣੇ ਰਹਿਣ ਦਾ ਦਬਾਅ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਰੋਣ ਜਾਂ ਕਮਜ਼ੋਰ ਪੈਣ ਦਾ ਹੱਕ ਨਹੀਂ ਹੈ, ਪਰ ਉਹ ਵੀ ਚਾਹੁੰਦੇ ਹਨ ਕਿ ਕਦੇ-ਕਦੇ ਕੋਈ ਉਨ੍ਹਾਂ ਨੂੰ ਵੀ ਸੰਭਾਲੇ। ਉਹ ਚਾਹੁੰਦੇ ਹਨ ਕਿ ਉਹ ਆਪਣੇ ਡਰ ਅਤੇ ਚਿੰਤਾਵਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਣ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਕੋਈ ਹੱਲ ਨਹੀਂ, ਸਗੋਂ ਸਿਰਫ਼ ਸੁਣਨ ਵਾਲਾ ਇਕ ਸਾਥੀ ਅਤੇ ਹੌਸਲਾ ਮਿਲੇ। ਉਨ੍ਹਾਂ ਨੂੰ ਵੀ ਕਦੇ-ਕਦੇ "ਸਭ ਠੀਕ ਹੋ ਜਾਵੇਗਾ" ਸੁਣਨ ਦੀ ਲੋੜ ਹੁੰਦੀ ਹੈ।
ਜਦੋਂ ਇਕ ਮਰਦ ਕਹਿੰਦਾ ਹੈ ਕਿ ਉਸਨੇ ਕੁਝ ਦੇਰ ਇਕੱਲੇ ਰਹਿਣਾ ਹੈ ਤਾਂ ਅਕਸਰ ਪਾਰਟਨਰ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਤੋਂ ਦੂਰ ਭੱਜ ਰਿਹਾ ਹੈ। ਅਸਲ ਵਿਚ, ਇਹ ਉਨ੍ਹਾਂ ਦਾ 'ਰੀਚਾਰਜ' ਹੋਣ ਦਾ ਤਰੀਕਾ ਹੈ। ਚਾਹੇ ਉਹ ਵੀਡੀਓ ਗੇਮ ਖੇਡਣਾ ਹੋਵੇ, ਨਿਊਜ਼ ਦੇਖਣਾ ਹੋਵੇ ਜਾਂ ਬਸ ਚੁੱਪਚਾਪ ਬੈਠਣਾ ਹੋਵੇ। ਉਹ ਇਹ ਮੰਗਣ 'ਚ ਝਿਜਕਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਤੁਸੀਂ ਇਸਨੂੰ ਗਲਤ ਸਮਝੋਗੇ। ਇਹ ਸਪੇਸ ਉਨ੍ਹਾਂ ਨੂੰ ਰਿਸ਼ਤਿਆਂ 'ਚ ਵਾਪਸ ਤਰੋਤਾਜ਼ਾ ਹੋ ਕੇ ਪਰਤਣ 'ਚ ਮਦਦ ਕਰਦੀ ਹੈ।
ਪਿਆਰ ਆਪਣੀ ਜਗ੍ਹਾ ਹੈ, ਪਰ ਮਰਦਾਂ ਲਈ 'ਸਨਮਾਨ' ਆਕਸੀਜਨ ਦੀ ਤਰ੍ਹਾਂ ਹੁੰਦਾ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੇ ਫੈਸਲਿਆਂ 'ਤੇ ਭਰੋਸਾ ਕਰੋ। ਜੇਕਰ ਉਹ ਕੋਈ ਕੰਮ ਕਰ ਰਹੇ ਹਨ ਤਾਂ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਵਾਰ-ਵਾਰ ਟੋਕਿਆ ਜਾਵੇ ਜਾਂ ਦੱਸਿਆ ਜਾਵੇ ਕਿ ਕੀ ਕਰਨਾ ਹੈ। ਜਦੋਂ ਤੁਸੀਂ ਉਨ੍ਹਾਂ 'ਤੇ ਭਰੋਸਾ ਦਿਖਾਉਂਦੇ ਹੋ ਅਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਂਦੇ ਹੋ ਕਿ ਉਹ ਸਥਿਤੀ ਨੂੰ ਸੰਭਾਲ ਸਕਦੇ ਹਨ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਤੁਹਾਡੇ ਲਈ ਪਿਆਰ, ਦੋਵੇਂ ਵਧ ਜਾਂਦੇ ਹਨ।
ਅਕਸਰ ਮੰਨਿਆ ਜਾਂਦਾ ਹੈ ਕਿ ਮਰਦਾਂ ਨੂੰ 'ਟੱਚ' (ਛੋਹ) ਸਿਰਫ਼ ਸਰੀਰਕ ਸਬੰਧਾਂ ਲਈ ਚਾਹੀਦਾ ਹੁੰਦਾ ਹੈ, ਪਰ ਸੱਚ ਇਹ ਹੈ ਕਿ ਉਨ੍ਹਾਂ ਨੂੰ ਵੀ ਗਲੇ ਲੱਗਣਾ, ਹੱਥ ਫੜਨਾ, ਜਾਂ ਵਾਲਾਂ 'ਚ ਉਂਗਲਾਂ ਫੇਰਨਾ ਬਹੁਤ ਸਕੂਨ ਦਿੰਦਾ ਹੈ। ਉਹ ਉਸ ਸੁਰੱਖਿਅਤ ਅਹਿਸਾਸ ਨੂੰ ਮੰਗ ਨਹੀਂ ਪਾਉਂਦੇ ਪਰ ਉਸਦੀ ਕਮੀ ਜ਼ਰੂਰ ਮਹਿਸੂਸ ਕਰਦੇ ਹਨ।
ਰਿਸ਼ਤਾ ਇਕਪਾਸੜ ਨਹੀਂ ਚਲਦਾ। ਜੇਕਰ ਤੁਹਾਡੇ ਜੀਵਨ ਵਿਚ ਕੋਈ ਖਾਸ ਮਰਦ ਹੈ—ਚਾਹੇ ਉਹ ਪਤੀ ਹੋਵੇ ਜਾਂ ਪ੍ਰੇਮੀ, ਤਾਂ ਅੱਜ ਹੀ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਗੌਰ ਕਰੋ। ਸ਼ਾਇਦ ਉਹ ਕਦੇ ਜ਼ੁਬਾਨ ਨਾਲ ਨਾ ਕਹਿਣ, ਪਰ ਜੇਕਰ ਤੁਸੀਂ ਬਿਨਾਂ ਕਹੇ ਉਸਦੀਆਂ ਇਹ ਲੋੜਾਂ ਪੂਰੀਆਂ ਕਰ ਦਿਓਗੇ ਤਾਂ ਤੁਹਾਡਾ ਰਿਸ਼ਤਾ ਹੋਰ ਵੀ ਡੂੰਘਾ ਤੇ ਖੂਬਸੂਰਤ ਹੋ ਜਾਵੇਗਾ।