ਵਿਗਿਆਨੀਆਂ ਦੀ ਇਸੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੈਮਰਾ ਤੇ ਮੌਨੀਟਰ 'ਤੇ ਅਧਾਰਿਤ ਇਕ ਖ਼ਾਸ ਪ੍ਰਣਾਲੀ ਵਿਕਸਤ ਕੀਤੀ ਗਈ। ਇਸ ਸਿਸਟਮ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਕੈਮਰਿਆਂ ਨੂੰ ਸਹੀ ਅਤੇ ਸੁਰੱਖਿਅਤ ਥਾਂ 'ਤੇ ਲਗਾਉਣਾ ਸੀ। ਇੰਜੀਨੀਅਰ ਵਾਲਟਰ ਬਰਚ ਨੇ ਬੜੀ ਹੀ ਸਮਝਦਾਰੀ ਨਾਲ ਇਨ੍ਹਾਂ ਕੈਮਰਿਆਂ ਨੂੰ ਲਾਂਚ ਪੈਡ ਦੇ 'ਬਲਾਸਟ ਜ਼ੋਨ' ਦੇ ਕੋਲ ਇੱਕ ਮਜ਼ਬੂਤ ਸਟੀਲ ਅਤੇ ਕੰਕਰੀਟ ਦੇ ਸੁਰੱਖਿਆ ਘੇਰੇ ਵਿੱਚ ਫਿੱਟ ਕੀਤਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੀ ਤੁਸੀਂ ਕਦੇ ਸੋਚਿਆ ਹੈ ਕਿ ਸਭ ਤੋਂ ਪਹਿਲੀ ਵਾਰ ਸੀਸੀਟੀਵੀ ਦਾ ਇਸਤੇਮਾਲ ਕਦੋਂ ਅਤੇ ਕਿਉਂ ਕੀਤਾ ਗਿਆ ਸੀ? ਇਸਦਾ ਇਤਿਹਾਸ ਬੇਹੱਦ ਰੋਚਕ ਹੈ ਅਤੇ ਇਹ ਸਾਲ 1942 ਦੇ ਵਿਸ਼ਵ ਯੁੱਧ ਨਾਲ ਜੁੜਿਆ ਹੋਇਆ ਹੈ।
ਦੁਨੀਆ ਦਾ ਸਭ ਤੋਂ ਪਹਿਲਾ ਸੀਸੀਟੀਵੀ (CCTV) ਸਿਸਟਮ ਜਰਮਨੀ ਦੇ 'ਪੀਨੇਮੁੰਡੇ' (Peenemünde) ਫ਼ੌਜੀ ਅੱਡੇ 'ਤੇ ਲਗਾਇਆ ਗਿਆ ਸੀ। ਇਸ ਬਿਹਤਰੀਨ ਤਕਨੀਕ ਨੂੰ ਵਿਕਸਤ ਕਰਨ ਦਾ ਸਿਹਰਾ ਮਸ਼ਹੂਰ ਜਰਮਨ ਇੰਜੀਨੀਅਰ ਵਾਲਟਰ ਬਰਚ (Walter Bruch) ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਗਵਾਈ 'ਚ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਗਿਆ ਸੀ।
ਦਰਅਸਲ, ਉਸ ਦੌਰ 'ਚ ਜਰਮਨੀ ਆਪਣੀ 'V-2' ਰਾਕਟ ਦਾ ਪ੍ਰੀਖਣ ਕਰ ਰਿਹਾ ਸੀ। ਇਹ ਦੁਨੀਆ ਦੀ ਸਭ ਤੋਂ ਪਹਿਲੀ ਲੰਬੀ ਦੂਰੀ ਦੀ ਗਾਈਡਡ ਬੈਲਿਸਟਿਕ ਮਿਜ਼ਾਈਲ ਸੀ। ਇਸ ਰਾਕਟ ਦੀ ਟੈਸਟਿੰਗ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਭਿਆਨਕ ਧਮਾਕਾ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਸੀ। ਇਸ ਲਈ, ਵਿਗਿਆਨੀਆਂ ਨੂੰ ਇਕ ਅਜਿਹੇ ਤਰੀਕੇ ਦੀ ਲੋੜ ਸੀ ਜਿਸ ਨਾਲ ਉਹ ਇਕ ਸੁਰੱਖਿਅਤ ਦੂਰੀ 'ਤੇ ਬੈਠ ਕੇ ਰਾਕਟ ਲਾਂਚ ਦੀ ਨਿਗਰਾਨੀ ਕਰ ਸਕਣ।
ਵਿਗਿਆਨੀਆਂ ਦੀ ਇਸੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੈਮਰਾ ਤੇ ਮੌਨੀਟਰ 'ਤੇ ਅਧਾਰਿਤ ਇਕ ਖ਼ਾਸ ਪ੍ਰਣਾਲੀ ਵਿਕਸਤ ਕੀਤੀ ਗਈ। ਇਸ ਸਿਸਟਮ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਕੈਮਰਿਆਂ ਨੂੰ ਸਹੀ ਅਤੇ ਸੁਰੱਖਿਅਤ ਥਾਂ 'ਤੇ ਲਗਾਉਣਾ ਸੀ। ਇੰਜੀਨੀਅਰ ਵਾਲਟਰ ਬਰਚ ਨੇ ਬੜੀ ਹੀ ਸਮਝਦਾਰੀ ਨਾਲ ਇਨ੍ਹਾਂ ਕੈਮਰਿਆਂ ਨੂੰ ਲਾਂਚ ਪੈਡ ਦੇ 'ਬਲਾਸਟ ਜ਼ੋਨ' ਦੇ ਕੋਲ ਇੱਕ ਮਜ਼ਬੂਤ ਸਟੀਲ ਅਤੇ ਕੰਕਰੀਟ ਦੇ ਸੁਰੱਖਿਆ ਘੇਰੇ ਵਿੱਚ ਫਿੱਟ ਕੀਤਾ।
ਸੁਰੱਖਿਆ ਘੇਰੇ 'ਚ ਲੱਗੇ ਇਹ ਕੈਮਰੇ ਕੇਬਲ ਜ਼ਰੀਏ ਕਾਫ਼ੀ ਦੂਰ ਬਣੇ ਇਕ ਸੁਰੱਖਿਅਤ ਬੰਕਰ ਨਾਲ ਜੁੜੇ ਹੋਏ ਸਨ। ਇਸ ਨਾਲ ਵਿਗਿਆਨੀਆਂ ਨੂੰ ਸੁਰੱਖਿਅਤ ਥਾਂ 'ਤੇ ਬੈਠ ਕੇ ਰਾਕਟ ਦੀਆਂ ਲਾਈਵ ਤਸਵੀਰਾਂ ਦੇਖਣ ਵਿਚ ਮਦਦ ਮਿਲੀ। ਕਿਉਂਕਿ, ਇਹ ਪੂਰਾ ਸਿਸਟਮ ਤਾਰਾਂ ਰਾਹੀਂ ਇੱਕ 'ਬੰਦ ਨੈੱਟਵਰਕ' 'ਤੇ ਕੰਮ ਕਰਦਾ ਸੀ, ਇਸ ਲਈ ਇਸਨੂੰ 'ਕਲੋਜ਼ਡ ਸਰਕਟ ਟੈਲੀਵਿਜ਼ਨ' (Closed Circuit Television) ਨਾਂ ਦਿੱਤਾ ਗਿਆ। ਇਸ ਸ਼ਾਨਦਾਰ ਕਾਢ ਸਦਕਾ ਵਿਗਿਆਨੀ ਬਿਨਾਂ ਕਿਸੇ ਜਾਨ ਦੇ ਜੋਖ਼ਮ ਦੇ ਰਾਕਟ ਲਾਂਚ ਦਾ ਸੁਰੱਖਿਅਤ ਰੂਪ ਵਿੱਚ ਵਿਸ਼ਲੇਸ਼ਣ ਕਰਨ ਵਿੱਚ ਸਫਲ ਰਹੇ।