ਅੱਜ ਦੇ ਮਰਦ ਸ਼ੇਵਿੰਗ, ਹੇਅਰ ਕੱਟ ਤੇ ਕਲੀਨਿੰਗ ਤੋਂ ਇਲਾਵਾ ਹੁਣ ਫੇਸ਼ੀਅਲ, ਸਪਾ, ਬਲੀਚ, ਮੈਨੀਕਿਓਰ ਆਦਿ ਸੇਵਾਵਾਂ ਵੀ ਲੈਣ ਲੱਗੇ ਹਨ। ਕਲੀਂਜ਼ਰ, ਟੋਨਰ ਅਤੇ ਮਾਇਸਚਰਾਈਜ਼ਰ ਉਨ੍ਹਾਂ ਦੀ ਦਿਨਚਰਿਆ ਦਾ ਹਿੱਸਾ ਬਣ ਚੁੱਕੇ ਹਨ। ਪਹਿਲਾਂ ਦੇ ਮਰਦ ਵੀ ਆਪਣੀ ਦੇਖਭਾਲ ਕਰਦੇ ਸਨ ਪਰ ਅੱਜ ਦੇ ਮਰਦ ਇੱਕ ਕਦਮ ਹੋਰ ਅੱਗੇ ਵਧਦੇ ਨਜ਼ਰ ਆ ਰਹੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : 'ਸੁੰਦਰ ਅਤੇ ਆਕਰਸ਼ਕ' ਦਿਖਣ ਦਾ ਸੁਪਨਾ ਹੁਣ ਸਿਰਫ਼ ਔਰਤਾਂ ਤਕ ਸੀਮਤ ਨਹੀਂ ਰਿਹਾ, ਅੱਜ ਮਰਦ ਵੀ ਸਮਾਰਟ ਤੇ ਪ੍ਰੈਜ਼ੈਂਟੇਬਲ ਦਿਖਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਫੈਸ਼ਨ ਤੇ ਆਊਟਫਿਟਸ ਦੇ ਨਾਲ ਹੁਣ 'ਸੈਲਫ ਗਰੂਮਿੰਗ' ਵੀ ਉਨ੍ਹਾਂ ਦੀ ਰੂਟੀਨ ਦਾ ਹਿੱਸਾ ਬਣ ਗਈ ਹੈ। ਉਨ੍ਹਾਂ ਮੁਤਾਬਕ ਗਰੂਮਿੰਗ ਨਾ ਸਿਰਫ਼ ਬਾਹਰੀ ਲੁੱਕ ਨਿਖਾਰਦੀ ਹੈ ਬਲਕਿ ਅੰਦਰੋਂ ਆਤਮ-ਵਿਸ਼ਵਾਸ ਵੀ ਵਧਾਉਂਦੀ ਹੈ। ਕੀ ਹੈ ਮਰਦਾਂ ਦੀ ਡੇਲੀ ਕੇਅਰ ਰੁਟੀਨ, ਐਕਸਪਰਟ ਤੋਂ ਜਾਣੋ।
ਅੱਜ ਦੇ ਮਰਦ ਸ਼ੇਵਿੰਗ, ਹੇਅਰ ਕੱਟ ਤੇ ਕਲੀਨਿੰਗ ਤੋਂ ਇਲਾਵਾ ਹੁਣ ਫੇਸ਼ੀਅਲ, ਸਪਾ, ਬਲੀਚ, ਮੈਨੀਕਿਓਰ ਆਦਿ ਸੇਵਾਵਾਂ ਵੀ ਲੈਣ ਲੱਗੇ ਹਨ। ਕਲੀਂਜ਼ਰ, ਟੋਨਰ ਅਤੇ ਮਾਇਸਚਰਾਈਜ਼ਰ ਉਨ੍ਹਾਂ ਦੀ ਦਿਨਚਰਿਆ ਦਾ ਹਿੱਸਾ ਬਣ ਚੁੱਕੇ ਹਨ। ਪਹਿਲਾਂ ਦੇ ਮਰਦ ਵੀ ਆਪਣੀ ਦੇਖਭਾਲ ਕਰਦੇ ਸਨ ਪਰ ਅੱਜ ਦੇ ਮਰਦ ਇੱਕ ਕਦਮ ਹੋਰ ਅੱਗੇ ਵਧਦੇ ਨਜ਼ਰ ਆ ਰਹੇ ਹਨ। ਉਹ ਮੇਕਅਪ ਨੂੰ ਕੇਵਲ ਚਿਹਰੇ ਦੀਆਂ ਕਮੀਆਂ ਛੁਪਾਉਣ ਦਾ ਜ਼ਰੀਆ ਨਹੀਂ ਮੰਨਦੇ ਬਲਕਿ ਉਸ ਨੂੰ ਆਤਮ-ਵਿਸ਼ਵਾਸ ਵਧਾਉਣ ਦਾ ਸਾਧਨ ਸਮਝਦੇ ਹਨ।
ਪਹਿਲਾਂ ਦੇ ਮਰਦ ਸੈਲਫ ਕੇਅਰ ਨੂੰ ਸਿਰਫ਼ ਸਿਹਤ ਦੀ ਦੇਖਭਾਲ ਤਕ ਸੀਮਤ ਮੰਨਦੇ ਸਨ, ਪਰ ਬਦਲਦੇ ਸਮੇਂ ਦੇ ਨਾਲ ਸੈਲਫ ਕੇਅਰ ਦੀ ਪਰਿਭਾਸ਼ਾ ਕਾਫ਼ੀ ਬਦਲ ਗਈ ਹੈ। ਅੱਜ ਤਨ, ਮਨ ਦੇ ਨਾਲ-ਨਾਲ ਸਕਿਨ ਦੀ ਦੇਖਭਾਲ ਵੀ ਉਨ੍ਹਾਂ ਦੀ ਸੈਲਫ ਕੇਅਰ ਦਾ ਹਿੱਸਾ ਹੈ। ਅੱਜ ਦੇ ਮਰਦ ਪਰਫੈਕਟ ਅਤੇ ਪ੍ਰੈਜ਼ੈਂਟੇਬਲ ਦਿਖਣ ਲਈ ਮੇਕਅਪ ਕਰਨ ਤੋਂ ਪਿੱਛੇ ਨਹੀਂ ਹਟਦੇ। ਉਹ ਸਕਿਨ ਨੂੰ ਸਾਫ਼, ਹਾਈਡ੍ਰੇਟਡ ਅਤੇ ਸਿਹਤਮੰਦ ਰੱਖਣ ਲਈ ਰੋਜ਼ਾਨਾ ਰੁਟੀਨ ਫਾਲੋ ਕਰਦੇ ਹਨ।
ਇਸ ਤਹਿਤ ਇਕ ਤੋਂ ਦੋ ਵਾਰ ਚਿਹਰਾ ਸਾਫ਼ ਕਰਦੇ ਹਨ, ਤੇਲ ਅਤੇ ਧੂੜ ਹਟਾਉਣ ਲਈ ਫੇਸ ਵਾਸ਼, ਕਲੀਂਜ਼ਰ ਅਤੇ ਟੋਨਰ ਦੀ ਵਰਤੋਂ ਵੀ ਕਰਦੇ ਹਨ। ਚਿਹਰੇ ਦੇ ਦਾਗ-ਧੱਬੇ ਜਾਂ ਪਿਗਮੈਂਟੇਸ਼ਨ ਦੂਰ ਕਰਨ ਲਈ ਸੀਰਮ ਦਾ ਇਸਤੇਮਾਲ ਵੀ ਕਰਦੇ ਹਨ। ਇਸ ਤੋਂ ਇਲਾਵਾ ਵਾਲਾਂ ਵਿੱਚ ਸਪਾ ਅਤੇ ਕਿਤੇ ਬਾਹਰ ਜਾਣ 'ਤੇ ਚਿਹਰੇ ਦਾ ਹਲਕਾ ਮੇਕਅਪ ਵੀ ਕਰਨ ਤੋਂ ਪਰਹੇਜ਼ ਨਹੀਂ ਕਰਦੇ।
ਅੱਜਕੱਲ੍ਹ ਬਿਊਟੀ ਕੰਪਨੀਆਂ ਜੈਂਡਰ (ਲਿੰਗ) ਦੇ ਆਧਾਰ ਤਕ ਸੀਮਤ ਨਹੀਂ ਰਹਿ ਗਈਆਂ ਹਨ। ਉਨ੍ਹਾਂ ਦੇ ਉਤਪਾਦ ਹਰ ਕਿਸੇ ਦੇ ਕੰਮ ਆਉਂਦੇ ਹਨ। ਹਾਲਾਂਕਿ ਮਰਦਾਂ ਦੀ ਸਕਿਨ ਨੂੰ ਧਿਆਨ 'ਚ ਰੱਖ ਕੇ ਵੀ ਬਾਜ਼ਾਰ 'ਚ ਕਈ ਤਰ੍ਹਾਂ ਦੇ ਉਤਪਾਦ ਉਪਲਬਧ ਹਨ। ਅੱਜਕੱਲ੍ਹ ਮਰਦ ਬਾਹਰ ਜਾਣ ਤੋਂ ਪਹਿਲਾਂ ਪਾਰਲਰ ਦਾ ਸਹਾਰਾ ਲੈਣ ਵਿੱਚ ਵੀ ਹਿਚਕਿਚਾਉਂਦੇ ਨਹੀਂ ਹਨ। ਇੰਟਰਨੈੱਟ ਮੀਡੀਆ ਕਾਰਨ ਅੱਜ ਉਨ੍ਹਾਂ ਵਿਚ ਕਾਫ਼ੀ ਖੁੱਲ੍ਹੇਪਣ ਆਇਆ ਹੈ। ਇਸ ਲਈ ਕੰਪਨੀਆਂ ਵੀ ਉਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਬਿਊਟੀ ਉਤਪਾਦ ਬਣਾਉਣ ਲੱਗੀਆਂ ਹਨ।
ਕਈ ਪੇਸ਼ੇ ਅਜਿਹੇ ਹੁੰਦੇ ਹਨ ਜਿੱਥੇ ਮਰਦਾਂ ਨੂੰ ਪਰਫੈਕਟ ਦਿਖਣ ਲਈ ਮੇਕਅਪ ਅਤੇ ਗਰੂਮਿੰਗ ਦਾ ਸਹਾਰਾ ਲੈਣਾ ਪੈਂਦਾ ਹੈ। ਕਾਰਪੋਰੇਟ, ਮੀਡੀਆ, ਫਿਲਮ, ਵਿਗਿਆਪਨ, ਸੇਲਜ਼ ਤੇ ਮਾਡਲਿੰਗ ਆਦਿ ਖੇਤਰਾਂ ਵਿੱਚ ਲੁੱਕ ਦੇ ਨਾਲ ਆਤਮ-ਵਿਸ਼ਵਾਸ ਜ਼ਿਆਦਾ ਮਹੱਤਵ ਰੱਖਦਾ ਹੈ। ਮਾਡਲਸ ਤੇ ਮੀਡੀਆ ਇੰਫਲੂਐਂਸਰ ਵੀ ਇਸੇ ਤਰਜ਼ 'ਤੇ ਤਿਆਰ ਹੋ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਨਾ ਸਿਰਫ਼ ਉਨ੍ਹਾਂ ਦੇ ਲੁੱਕ 'ਤੇ ਬਲਕਿ ਉਨ੍ਹਾਂ ਦੇ ਕੰਮ ਦੀ ਪਰਫਾਰਮੈਂਸ 'ਤੇ ਵੀ ਪੈਂਦਾ ਹੈ।
ਮਰਦਾਂ ਦਾ ਮੇਕਅਪ ਆਮ ਤੌਰ 'ਤੇ 'ਨੋ ਮੇਕਅਪ ਲੁੱਕ' 'ਤੇ ਕੇਂਦਰਿਤ ਹੁੰਦਾ ਹੈ, ਜਿਸ ਦਾ ਉਦੇਸ਼ ਸਕਿਨ ਦੇ ਰੰਗ ਨੂੰ ਬਰਾਬਰ ਅਤੇ ਕੁਦਰਤੀ ਬਣਾਈ ਰੱਖਣਾ ਹੈ। ਇਸ ਲਈ ਉਹ ਮੇਕਅਪ ਦੀਆਂ ਕੁਝ ਬੁਨਿਆਦੀ ਟਿਪਸ ਫਾਲੋ ਕਰਦੇ ਹਨ।
ਹੇਅਰ ਸਪਾ: ਵਾਲਾਂ ਨੂੰ ਸਿਹਤਮੰਦ ਤੇ ਮੁਲਾਇਮ ਬਣਾਈ ਰੱਖਣ ਲਈ ਮਹੀਨੇ 'ਚ ਇਕ ਵਾਰ ਪਾਰਲਰ 'ਚ ਜਾ ਕੇ ਸਪਾ ਜ਼ਰੂਰ ਕਰਵਾਉਂਦੇ ਹਨ।
ਕੰਸੀਲਰ: ਕੰਸੀਲਰ ਮਰਦਾਂ ਦਾ ਪ੍ਰਸਿੱਧ ਉਤਪਾਦ ਹੈ। ਡਾਰਕ ਸਰਕਲਸ, ਮੁਹਾਸਿਆਂ ਦੇ ਨਿਸ਼ਾਨ ਅਤੇ ਦਾਗ-ਧੱਬਿਆਂ ਨੂੰ ਛੁਪਾਉਣ ਲਈ ਇਸ ਦੀ ਵਰਤੋਂ ਕਰਦੇ ਹਨ।
ਟਿੰਟਡ ਮੁਆਇਸਚਰਾਈਜ਼ਰ: ਭਾਰੀ ਫਾਊਂਡੇਸ਼ਨ ਦੀ ਬਜਾਏ, ਮਰਦ ਟਿੰਟਡ ਮੁਆਇਸਚਰਾਈਜ਼ਰ ਜਾਂ ਬੀਬੀ ਕਰੀਮ ਪਸੰਦ ਕਰਦੇ ਹਨ ਜੋ ਸਕਿਨ ਦੇ ਰੰਗ ਨੂੰ ਕੁਦਰਤੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਲਿਪ ਬਾਮ: ਕਲਰਲੈੱਸ ਜਾਂ ਹਲਕਾ ਟਿੰਟਡ ਲਿਪ ਬਾਮ ਹੋਠਾਂ ਨੂੰ ਫਟਣ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਦਿਖਾਉਣ ਲਈ ਵਰਤਿਆ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਮਰਦਾਂ ਦੇ ਬੈਗ ਵਿੱਚ ਲਿਪ ਬਾਮ ਜ਼ਰੂਰ ਹੁੰਦਾ ਹੈ।
ਗ੍ਰੇਟਰ ਕੈਲਾਸ਼, ਦਿੱਲੀ ਦੇ 'ਐੱਸ' ਸੈਲੂਨ ਦੇ ਮਾਲਕ ਸੰਦੀਪ ਬੱਲਭ ਦੱਸਦੇ ਹਨ ਕਿ ਪਹਿਲਾਂ ਮਰਦ ਸਿਰਫ਼ ਕੁਝ ਬੇਸਿਕ ਚੀਜ਼ਾਂ ਲਈ ਹੀ ਸੈਲੂਨ ਜਾਂਦੇ ਸਨ, ਪਰ ਹੁਣ ਟ੍ਰੈਂਡ ਕਾਫ਼ੀ ਬਦਲ ਗਿਆ ਹੈ। ਅੱਜਕੱਲ੍ਹ ਹਰ ਉਮਰ ਦੇ ਮਰਦ ਚਿਹਰੇ, ਵਾਲ, ਪੈਰ, ਹੱਥ, ਇੱਥੋਂ ਤੱਕ ਕਿ ਪੂਰੇ ਸਰੀਰ ਦੀ ਦੇਖਭਾਲ ਕਰਨ ਲਈ ਹੇਅਰ ਸਪਾ, ਬਾਡੀ ਪਾਲਿਸ਼ਿੰਗ, ਹੈੱਡ ਮਸਾਜ, ਫੇਸ਼ੀਅਲ, ਹੇਅਰ ਕਲਰ, ਬਲੀਚ ਆਦਿ ਕਰਵਾਉਣ ਲਈ ਪਾਰਲਰ ਜਾਂਦੇ ਹਨ। ਦਰਅਸਲ, ਪਹਿਲਾਂ ਉਨ੍ਹਾਂ ਦੇ ਅੰਦਰ ਇਕ ਝਿਜਕ ਹੁੰਦੀ ਸੀ, ਪਰ ਹੁਣ ਉਨ੍ਹਾਂ ਦੀ ਮਾਨਸਿਕਤਾ ਵਿੱਚ ਕਾਫ਼ੀ ਬਦਲਾਅ ਆਇਆ ਹੈ।