ਡੱਡੂ Amphibians ਜੀਵ ਹੁੰਦੇ ਹਨ ਜਿਸਦਾ ਮਤਲਬ ਹੈ ਕਿ ਉਹ ਪਾਣੀ ਅਤੇ ਜ਼ਮੀਨ ਦੋਵਾਂ 'ਤੇ ਰਹਿ ਸਕਦੇ ਹਨ। ਉਨ੍ਹਾਂ ਦੀ ਸਕਿਨ ਉਨ੍ਹਾਂ ਦੇ ਜਿਊਂਦੇ ਰਹਿਣ ਲਈ ਸਭ ਤੋਂ ਮਹੱਤਵਪੂਰਨ ਅੰਗ ਹੈ। ਉਹ ਆਪਣੀ ਸਕਿਨ ਦੀ ਵਰਤੋਂ ਨਾ ਸਿਰਫ਼ ਸਾਹ ਲੈਣ ਲਈ ਕਰਦੇ ਹਨ, ਸਗੋਂ ਖ਼ੁਦ ਨੂੰ ਹਾਈਡ੍ਰੇਟਿਡ ਰੱਖਣ ਤੇ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਕਰਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਦੇਖਦੇ ਹਾਂ ਕਿ ਜਾਨਵਰ ਪਾਣੀ ਪੀਣ ਲਈ ਆਪਣੇ ਮੂੰਹ ਦੀ ਵਰਤੋਂ ਕਰਦੇ ਹਨ, ਪਰ ਕੀ ਤੁਸੀਂ ਕਦੇ ਕਿਸੇ ਡੱਡੂ ਨੂੰ ਪਾਣੀ ਪੀਂਦੇ ਦੇਖਿਆ ਹੈ? ਦਰਅਸਲ, ਕੁਦਰਤ 'ਚ ਡੱਡੂ ਇਕ ਅਜਿਹਾ ਜੀਵ ਹੈ ਜਿਸ ਦੇ ਪਾਣੀ ਪੀਣ ਦਾ ਤਰੀਕਾ ਬਹੁਤ ਹੀ ਅਨੋਖਾ ਹੈ ਤੇ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦੇਣ ਵਾਲਾ ਹੈ। ਡੱਡੂ ਆਪਣੀ ਪਿਆਸ ਬੁਝਾਉਣ ਲਈ ਮੂੰਹ ਦੀ ਵਰਤੋਂ ਨਹੀਂ ਕਰਦੇ, ਸਗੋਂ ਉਹ ਆਪਣੀ ਚਮੜੀ (Skin) ਰਾਹੀਂ ਪਾਣੀ ਸੋਖਦੇ ਹਨ।
ਡੱਡੂ ਉਭੈਚਰ (Amphibians) ਜੀਵ ਹੁੰਦੇ ਹਨ ਜਿਸਦਾ ਮਤਲਬ ਹੈ ਕਿ ਉਹ ਪਾਣੀ ਅਤੇ ਜ਼ਮੀਨ ਦੋਵਾਂ 'ਤੇ ਰਹਿ ਸਕਦੇ ਹਨ। ਉਨ੍ਹਾਂ ਦੀ ਸਕਿਨ ਉਨ੍ਹਾਂ ਦੇ ਜਿਊਂਦੇ ਰਹਿਣ ਲਈ ਸਭ ਤੋਂ ਮਹੱਤਵਪੂਰਨ ਅੰਗ ਹੈ। ਉਹ ਆਪਣੀ ਸਕਿਨ ਦੀ ਵਰਤੋਂ ਨਾ ਸਿਰਫ਼ ਸਾਹ ਲੈਣ ਲਈ ਕਰਦੇ ਹਨ, ਸਗੋਂ ਖ਼ੁਦ ਨੂੰ ਹਾਈਡ੍ਰੇਟਿਡ ਰੱਖਣ ਤੇ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਕਰਦੇ ਹਨ।
ਡੱਡੂ ਦੇ ਸਰੀਰ 'ਚ ਪਾਣੀ ਸੋਖਣ ਦਾ ਅਸਲੀ ਰਾਜ਼ ਉਸਦੇ ਸਰੀਰ ਦੇ ਹੇਠਲੇ ਹਿੱਸੇ 'ਚ ਛੁਪਿਆ ਹੁੰਦਾ ਹੈ। ਇਸ ਨੂੰ 'ਪੈਲਵਿਕ ਪੈਚ' ਕਿਹਾ ਜਾਂਦਾ ਹੈ। ਇਹ ਸਕਿਨ ਦਾ ਇਕ ਖ਼ਾਸ ਹਿੱਸਾ ਹੁੰਦਾ ਹੈ ਜੋ ਡੱਡੂ ਦੇ ਪੇਟ ਤੇ ਪੱਟਾਂ ਦੇ ਹੇਠਲੇ ਹਿੱਸੇ 'ਚ ਸਥਿਤ ਹੁੰਦਾ ਹੈ। ਸਰੀਰ ਦੇ ਬਾਕੀ ਹਿੱਸਿਆਂ ਦੀ ਤੁਲਨਾ 'ਚ ਇੱਥੋਂ ਦੀ ਸਕਿਨ ਕਾਫ਼ੀ ਪਤਲੀ ਹੁੰਦੀ ਹੈ ਜਿਸ ਨਾਲ ਪਾਣੀ ਨੂੰ ਸੋਖਣਾ ਆਸਾਨ ਹੋ ਜਾਂਦਾ ਹੈ। ਜਦੋਂ ਡੱਡੂ ਕਿਸੇ ਗਿੱਲੀ ਸਤ੍ਹਾ 'ਤੇ ਬੈਠਦਾ ਹੈ, ਤਾਂ ਇਹ ਹਿੱਸਾ ਸਿੱਧਾ ਸੰਪਰਕ ਵਿੱਚ ਆ ਕੇ ਪਾਣੀ ਸੋਖਣਾ ਸ਼ੁਰੂ ਕਰ ਦਿੰਦਾ ਹੈ।
ਡੱਡੂ ਦੇ ਸਰੀਰ 'ਚ ਪਾਣੀ 'ਓਸਮੋਸਿਸ' (Osmosis) ਨਾਮਕ ਪ੍ਰਕਿਰਿਆ ਰਾਹੀਂ ਪ੍ਰਵੇਸ਼ ਕਰਦਾ ਹੈ। ਇਸ ਪ੍ਰਕਿਰਿਆ 'ਚ ਪਾਣੀ ਜ਼ਿਆਦਾ ਨਮੀ ਵਾਲੀ ਜਗ੍ਹਾ (ਜਿਵੇਂ ਗਿੱਲੀ ਮਿੱਟੀ ਜਾਂ ਜ਼ਮੀਨ) ਤੋਂ ਘੱਟ ਨਮੀ ਵਾਲੀ ਜਗ੍ਹਾ (ਡੱਡੂ ਦੇ ਸਰੀਰ) ਵੱਲ ਖਿੱਚਿਆ ਚਲਾ ਜਾਂਦਾ ਹੈ। ਡੱਡੂ ਕਦੇ ਪਾਣੀ ਨੂੰ 'ਪੀਂਦਾ' ਨਹੀਂ ਹੈ, ਸਗੋਂ ਉਹ ਬੱਸ ਖੁਦ ਨੂੰ ਅਜਿਹੀ ਜਗ੍ਹਾ 'ਤੇ ਟਿਕਾ ਲੈਂਦਾ ਹੈ ਜਿੱਥੇ ਉਸਨੂੰ ਲੋੜੀਂਦੀ ਨਮੀ ਮਿਲ ਸਕੇ। ਅਮਰੀਕੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਖੋਜ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਡੱਡੂ ਮੂੰਹ ਦੀ ਬਜਾਏ ਆਪਣੀ ਚਮੜੀ, ਖ਼ਾਸਕਰ ਪੇਲਵਿਕ ਪੈਚ ਤੋਂ ਪਾਣੀ ਪ੍ਰਾਪਤ ਕਰਦੇ ਹਨ।
ਇਹ ਅਨੋਖਾ ਤਰੀਕਾ ਡੱਡੂ ਨੂੰ ਉਨ੍ਹਾਂ ਇਲਾਕਿਆਂ 'ਚ ਵੀ ਜਿਊਂਦੇ ਰਹਿਣ 'ਚ ਮਦਦ ਕਰਦਾ ਹੈ ਜਿੱਥੇ ਪਾਣੀ ਦੇ ਖੁੱਲ੍ਹੇ ਸਰੋਤ (ਜਿਵੇਂ ਤਾਲਾਬ ਜਾਂ ਨਦੀਆਂ) ਬਹੁਤ ਘੱਟ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਤਰੀਕਾ ਉਨ੍ਹਾਂ ਨੂੰ ਸ਼ਿਕਾਰੀਆਂ ਤੋਂ ਵੀ ਬਚਾਉਂਦਾ ਹੈ। ਪਾਣੀ ਪੀਣ ਲਈ ਵਾਰ-ਵਾਰ ਇੱਧਰ-ਉੱਧਰ ਜਾਣ ਦੀ ਬਜਾਏ, ਉਹ ਇੱਕੋ ਜਗ੍ਹਾ ਬੈਠ ਕੇ ਸ਼ਾਂਤੀ ਨਾਲ ਹਾਈਡ੍ਰੇਟਡ ਰਹਿ ਸਕਦੇ ਹਨ, ਜਿਸ ਨਾਲ ਉਨ੍ਹਾਂ 'ਤੇ ਹਮਲੇ ਦਾ ਖਤਰਾ ਘੱਟ ਜਾਂਦਾ ਹੈ।