- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਊਲਰੀ ਦਾ ਸ਼ੌਕ ਵੀ ਜ਼ਿਆਦਾਤਰ ਔਰਤਾਂ ਨੂੰ ਹੁੰਦਾ ਹੈ ਤਾਂ ਜੇਕਰ ਤੁਹਾਡੀ ਬੇਟੀ ਨੂੰ ਵੀ ਸਟਾਈਲਿਸ਼ ਤੇ ਟ੍ਰੈਂਡੀ ਜਿਊਲਰੀ ਦਾ ਸ਼ੌਕ ਹੈ ਤਾਂ ਉਸ ਨੂੰ ਰਿੰਗ ਤੋਂ ਲੈ ਕੇ ਨੈੱਕਲੇਸ ਜਾਂ ਫਿਰ ਮੀਨਕਾਰੀ ਝੁਮਕੇ ਗਿਫਟ ਕਰਨ ਦਾ ਆਇਡੀਆ ਇਕਦਮ ਬੈਸਟ ਰਹੇਗਾ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Daughter's Day 2021 Gift Ideas : ਅੱਜ ਡਾਟਰਜ਼ ਡੇਅ ਹੈ। ਇਹ ਹਰ ਸਾਲ ਸਤੰਬਰ 'ਚ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਬਦਲਦੇ ਸਮਾਜ 'ਚ ਹੁਣ ਬੇਟੀਆਂ ਨੂੰ ਵੀ ਓਨੀ ਹੀ ਅਹਿਮੀਅਤ ਦਿੱਤੀ ਜਾ ਰਹੀ ਹੈ ਜਿੰਨੀ ਬੇਟਿਆਂ ਨੂੰ ਦਿੱਤੀ ਜਾਂਦੀ ਹੈ। ਨੌਕਰੀ ਕਰਨ ਤੋਂ ਲੈ ਕੇ ਮਰਜ਼ੀ ਦਾ ਪਾਉਣ, ਖਾਣ ਤੇ ਘੁੰਮਣ ਤਕ ਦੀ ਆਜ਼ਾਦੀ ਹੁਣ ਉਨ੍ਹਾਂ ਕੋਲ ਹੈ। ਜੋ ਵਾਕਈ ਬਿਹਤਰੀਨ ਬਦਲਾਅ ਹੈ ਤਾਂ ਇਸ ਦਿਨ ਬੇਟੀਆਂ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਉਨ੍ਹਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਖੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪਲਾਨ ਬਣਾਏ ਜਾਂਦੇ ਹਨ। ਇਸ ਮੌਕੇ ਗਿਫਟ ਦੇਣਲ ਈ ਇਹ ਆਪਸ਼ਨਜ਼ ਹਨ ਇਕਦਮ ਬੈਸਟ...
ਕਿਸੇ ਲਈ ਖਾਸ ਗਿਫਟ ਤਿਆਰ ਕਰਵਾਉਣ ਪਰਸਨਲਾਈਜ਼ਡ ਗਿਫਟਸ ਅਖਵਾਉਂਦਾ ਹੈ ਜੋ ਖਾਸ ਪਰਸਨ ਲਈ ਹੀ ਬਣਵਾਏ ਜਾਂਦੇ ਹਨ। ਤਾਂ ਬੇਟੀ ਨੂੰ ਅਜਿਹਾ ਕੋਈ ਗਿਫਟ ਇਸ ਮੌਕੇ ਦਿਉ ਜਿਸ ਨਾਲ ਉਸ ਨੂੰ ਸਪੈਸ਼ਲ ਫੀਲ ਹੋਵੇ। ਇਸ ਦੇ ਲਈ ਉਸ ਦੀ ਤਸਵੀਰ ਵਾਲੀ ਕੋਈ ਸਕੈੱਚਿੰਗ ਫਰੇਮ ਕਰਵਾ ਕੇ, ਕੀ-ਰਿੰਗ ਜਾਂ ਵੱਡੇ ਜਿਹੇ ਕੈਨਵਾਸ 'ਤੇ ਖ਼ੂਬਸੂਰਤ ਪਿਕਚਰਜ਼ ਵਾਲਾ ਕੋਲਾਜ, ਕੁਸ਼ਨ ਵਗ਼ੈਰਾ ਗਿਫਟ ਕੀਤੇ ਜਾ ਸਕਦੇ ਹਨ।
ਜਿਊਲਰੀ ਦਾ ਸ਼ੌਕ ਵੀ ਜ਼ਿਆਦਾਤਰ ਔਰਤਾਂ ਨੂੰ ਹੁੰਦਾ ਹੈ ਤਾਂ ਜੇਕਰ ਤੁਹਾਡੀ ਬੇਟੀ ਨੂੰ ਵੀ ਸਟਾਈਲਿਸ਼ ਤੇ ਟ੍ਰੈਂਡੀ ਜਿਊਲਰੀ ਦਾ ਸ਼ੌਕ ਹੈ ਤਾਂ ਉਸ ਨੂੰ ਰਿੰਗ ਤੋਂ ਲੈ ਕੇ ਨੈੱਕਲੇਸ ਜਾਂ ਫਿਰ ਮੀਨਕਾਰੀ ਝੁਮਕੇ ਗਿਫਟ ਕਰਨ ਦਾ ਆਇਡੀਆ ਇਕਦਮ ਬੈਸਟ ਰਹੇਗਾ।
ਜੇਕਰ ਤੁਹਾਡੀ ਬੇਟੀ ਘੁੰਮਣ-ਫਿਰਨ ਦੀ ਸ਼ੌਕੀਣ ਹੈ ਤਾਂ ਉਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਟ੍ਰੈਵਲ ਅਸੈੱਸਰੀਜ਼ ਗਿਫਟ ਕਰ ਸਕਦੇ ਹੋ। ਜਿਨ੍ਹਾਂ ਵਿ ਬੈਕਪੈਕ ਤੋਂ ਲੈ ਕੇ ਸਨੋਅ ਬੂਟਸ, ਫੀਮੇਲ ਯੂਰੀਨੇਸ਼ਨ ਡਿਵਾਈਸ, ਕੰਪ੍ਰੈਸਡ ਟਾਵਲ, ਟੁੱਥਪੇਸਟ ਟੈਬਲੇਟਸ ਵਰਗਾ ਕੁਝ ਯੂਨੀਕ ਗਿਫਟ ਕਰੋ। ਜੋ ਟ੍ਰੈਵਲ ਫ੍ਰੀਕਸ ਲਈ ਬਹੁਤ ਹੀ ਕੰਮ ਦੇ ਹੁੰਦੇ ਹਨ।
ਜਿਸ ਵਿਚ ਸਪਾ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ। ਪਾਰਲਰ 'ਚ ਮਹਿੰਗੇ ਸਪਾ ਤੇ ਬਿਊਟੀ ਟ੍ਰੀਟਮੈਂਟ ਲੈਣ ਤੋਂ ਔਰਤਾਂ ਬੱਚਦੀਆਂ ਹਨ ਤਾਂ ਉਨ੍ਹਾਂ ਨੂੰ ਘਰ 'ਚ ਹੀ ਖ਼ੂਬਸੂਰਤ ਬਣੇ ਰਹਿਣ ਦੀ ਆਪਸ਼ਨ ਦੇ ਸਕਦੇ ਹੋ। ਉਂਝ ਸਪਾਅ ਕੂਪਨ ਵੀ ਤੁਸੀਂ ਉਨ੍ਹਾਂ ਨੂੰ ਗਿਫਟ ਕਰ ਸਕਦੇ ਹੋ।
ਕੁਝ ਤੋਹਫ਼ੇ ਅਜਿਹੇ ਹੁੰਦੇ ਹਨ ਜਿਹੜੇ ਔਰਤਾਂ ਨੂੰ ਕਦੀ ਵੀ ਗਿਫ਼ਟ ਕੀਤੇ ਜਾ ਸਕਦੇ ਹਨ ਤੇ ਉਹ ਉਨ੍ਹਾਂ ਨੂੰ ਪਸੰਦ ਵੀ ਆਉਣਗੇ, ਇਸ ਦੀ ਗਾਰੰਟੀ ਹੈ। ਜਿਵੇਂ- ਮੇਕਅਪ ਪ੍ਰੋਡਕਟਸ, ਜਿਹੜੇ ਮਹਿੰਗੇ ਆਉਂਦੇ ਹਨ ਇਸ ਲਈ ਔਰਤਾਂ ਇਨ੍ਹਾਂ ਨੂੰ ਖਰੀਦਣਾ ਅਵਾਇਡ ਕਰਦੀਆਂ ਹਨ ਪਰ ਤੁਸੀਂ ਇਸ ਮੌਕੇ ਉਨ੍ਹਾਂ ਨੂੰ ਕੱਜਲ, ਮਸਕਾਰਾ, ਫਾਊਂਡੇਸ਼ਨ, ਮੇਕਅਪ ਬ੍ਰਸ਼, ਲਾਈਨਰ, ਆਈ-ਸ਼ੈੱਡੋ ਵਿਚੋਂ ਕੁਝ ਵੀ ਗਿਫ਼ਟ ਕਰ ਸਕਦੇ ਹੋ, ਪੱਕਾ ਉਨ੍ਹਾਂ ਨੂੰ ਖ਼ੂਬ ਪਸੰਦ ਆਵੇਗਾ।
ਗਿਫ਼ਟ ਖਰੀਦਣ ਦਾ ਸਮਾਂ ਨਿਕਲਿਆ ਨਹੀਂ ਹੈ ਤੇ ਨਾਲ ਹੀ ਕੀ ਦੇਈਏ, ਇਹ ਵੀ ਸਮਝ ਨਹੀਂ ਆ ਰਿਹਾ ਤਾਂ ਸਭ ਤੋਂ ਬੈਸਟ ਰਹੇਗਾ ਗਿਫਟ ਵਾਊਚਰਜ਼ ਦੇਣਾ। ਇਸ ਨਾਲ ਉਹ ਆਪਣੀ ਮਰਜ਼ੀ ਤੇ ਪਸੰਦ ਅਨੁਸਾਰ ਜਦੋਂ ਲੋੜ ਹੋਵੇਗੀ ਗਿਫਟ ਲੈ ਸਕਦੀ ਹੈ। ਇਹ ਸਭ ਤੋਂ ਬੈਸਟ ਤੇ ਸੇਫ ਗਿਫਟ ਆਇਡੀਆ ਹੈ।