Dating Profile 'ਚ ਕੀ ਚੀਜ਼ ਹੋਣੀ ਚਾਹੀਦੀ ਹੈ ਅਤੇ ਕੀ ਨਹੀਂ, ਇਸ ਮੁੱਦੇ 'ਤੇ ਕੁੜੀਆਂ ਜ਼ਿਆਦਾ ਗੰਭੀਰ ਨਜ਼ਰ ਆਉਂਦੀਆਂ ਹਨ। ਆਓ ਜਾਣਦੇ ਹਾਂ ਕਿ ਮੁੰਡਿਆਂ ਦੀ ਪ੍ਰੋਫਾਈਲ 'ਚ ਕੁੜੀਆਂ ਕੀ ਦੇਖਣਾ ਪਸੰਦ ਕਰਦੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਦੂਰ ਕਰਦੀਆਂ ਹਨ...

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਡੇਟਿੰਗ ਐਪ 'ਤੇ ਸਹੀ ਪ੍ਰੋਫਾਈਲ ਬਣਾਉਣਾ ਇੱਕ ਮੁਸ਼ਕਲ ਬੁਝਾਰਤ ਨੂੰ ਸੁਲਝਾਉਣ ਜਿੰਨਾ ਵੱਡਾ ਕੰਮ ਲੱਗਦਾ ਹੈ। ਪਰ ਡੇਟਿੰਗ ਪ੍ਰੋਫਾਈਲ ਵਿੱਚ ਕੀ ਚੀਜ਼ ਹੋਣੀ ਚਾਹੀਦੀ ਹੈ ਅਤੇ ਕੀ ਨਹੀਂ, ਇਸ ਮੁੱਦੇ 'ਤੇ ਕੁੜੀਆਂ ਜ਼ਿਆਦਾ ਗੰਭੀਰ ਨਜ਼ਰ ਆਉਂਦੀਆਂ ਹਨ। ਤਾਂ ਆਓ ਜਾਣਦੇ ਹਾਂ ਕਿ ਮੁੰਡਿਆਂ ਦੀ ਪ੍ਰੋਫਾਈਲ ਵਿੱਚ ਕੁੜੀਆਂ ਕੀ ਦੇਖਣਾ ਪਸੰਦ ਕਰਦੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਦੂਰ ਕਰਦੀਆਂ ਹਨ।
ਜ਼ਿਆਦਾਤਰ ਕੁੜੀਆਂ ਨੂੰ ਅਜਿਹੀ ਪ੍ਰੋਫਾਈਲ ਆਕਰਸ਼ਕ ਲੱਗਦੀ ਹੈ, ਜਿਸ ਵਿੱਚ ਮੁੰਡਿਆਂ ਦੀ ਸ਼ਕਲ-ਸੂਰਤ ਠੀਕ-ਠਾਕ ਹੋਵੇ ਪਰ ਕਿਸੇ ਤਰ੍ਹਾਂ ਦਾ ਦਿਖਾਵਾ ਨਾ ਹੋਵੇ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗੇ ਕਿ ਉਨ੍ਹਾਂ ਨਾਲ ਗੱਲ ਕਰਨਾ ਜਾਂ ਦੋਸਤੀ ਕਰਨਾ ਆਸਾਨ ਹੈ, ਉਨ੍ਹਾਂ ਦਾ ਦੋਸਤਾਨਾ ਰਵੱਈਆ ਕੁੜੀਆਂ ਨੂੰ ਆਪਣੇ ਵੱਲ ਖਿੱਚਦਾ ਹੈ।
ਕੁੜੀਆਂ ਅਜਿਹੀ ਪ੍ਰੋਫਾਈਲ ਜ਼ਿਆਦਾ ਪਸੰਦ ਕਰਦੀਆਂ ਹਨ, ਜਿਸ ਵਿੱਚ ਮੁੰਡਿਆਂ ਦਾ ਭਾਵੁਕ ਅਤੇ ਸਿਆਣਾ (Mature) ਅਕਸ ਨਜ਼ਰ ਆਵੇ। ਗੱਲਬਾਤ (Communication) ਨੂੰ ਮਹੱਤਵ ਦੇਣ ਵਾਲਾ ਜਾਂ 'ਫੈਮਿਲੀ ਮੈਨ' ਉਨ੍ਹਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਨਾਲ ਉਨ੍ਹਾਂ ਦੇ ਖ਼ਿਆਲ ਰੱਖਣ ਵਾਲੇ ਸੁਭਾਅ ਦਾ ਪਤਾ ਲੱਗਦਾ ਹੈ ਅਤੇ ਕੁੜੀਆਂ ਨੂੰ ਲੱਗਦਾ ਹੈ ਕਿ ਤੁਸੀਂ ਰਿਸ਼ਤਿਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ 'ਤੇ ਭਰੋਸਾ ਕਰਦੇ ਹੋ।
ਅਜਿਹੇ ਸ਼ੌਕ ਜਿਨ੍ਹਾਂ ਵਿੱਚ ਮੁੰਡਿਆਂ ਦੀ ਸ਼ਖ਼ਸੀਅਤ ਵੀ ਨਜ਼ਰ ਆਵੇ, ਉਨ੍ਹਾਂ ਪ੍ਰੋਫਾਈਲਾਂ ਵਿੱਚ ਕੁੜੀਆਂ ਜ਼ਿਆਦਾ ਦਿਲਚਸਪੀ ਦਿਖਾਉਂਦੀਆਂ ਹਨ। ਚਾਹੇ ਉਹ ਖਾਣਾ ਬਣਾਉਣਾ ਹੋਵੇ, ਹਾਈਕਿੰਗ, ਘੁੰਮਣਾ-ਫਿਰਨਾ ਜਾਂ ਪੜ੍ਹਨ ਦਾ ਸ਼ੌਕ। ਇਸ ਨਾਲ ਮੁੰਡਿਆਂ ਦੇ ਸੁਭਾਅ ਨੂੰ ਸਮਝਣ ਵਿੱਚ ਵੀ ਉਨ੍ਹਾਂ ਨੂੰ ਆਸਾਨੀ ਹੁੰਦੀ ਹੈ। ਜੇਕਰ ਦੋਵਾਂ ਦੇ ਸ਼ੌਕ ਮਿਲ ਜਾਣ ਤਾਂ ਇਹ 'ਸੋਨੇ 'ਤੇ ਸੁਹਾਗਾ' ਮੰਨਿਆ ਜਾਂਦਾ ਹੈ।
ਪ੍ਰੋਫਾਈਲ ਵਿੱਚ ਲਿਖੀਆਂ ਗੱਲਾਂ ਅਧੂਰੀਆਂ ਨਾ ਹੋਣ, ਵਾਕ ਪੂਰੇ ਲਿਖੇ ਗਏ ਹੋਣ ਅਤੇ ਸਪੈਲਿੰਗ (Spelling) ਵਿੱਚ ਕਿਸੇ ਤਰ੍ਹਾਂ ਦੀ ਗਲਤੀ ਨਾ ਹੋਵੇ। ਇਸ ਤਰ੍ਹਾਂ ਦੀ ਪ੍ਰੋਫਾਈਲ ਕੁੜੀਆਂ ਪਸੰਦ ਕਰਦੀਆਂ ਹਨ। ਜੇਕਰ ਤੁਹਾਡੀਆਂ ਗੱਲਾਂ ਤੋਂ ਸਿਆਣਪ (Intelligence) ਦਾ ਪਤਾ ਲੱਗੇ ਤਾਂ ਗੱਲ ਅੱਗੇ ਵਧਣ ਵਿੱਚ ਮਦਦ ਮਿਲ ਸਕਦੀ ਹੈ। ਕਾਹਲੀ ਵਿੱਚ ਲਿਖੀਆਂ ਜਾਂ ਬਹੁਤ ਹੀ ਸਧਾਰਨ ਗੱਲਾਂ ਉਨ੍ਹਾਂ ਨੂੰ ਘੱਟ ਹੀ ਚੰਗੀਆਂ ਲੱਗਦੀਆਂ ਹਨ।
ਜੇਕਰ ਪ੍ਰੋਫਾਈਲ ਵਿੱਚ ਪੈਸੇ ਜਾਂ ਰੁਤਬੇ ਵਾਲੀ ਸਫਲਤਾ ਜ਼ਿਆਦਾ ਹਾਵੀ ਨਜ਼ਰ ਆਵੇ ਤਾਂ ਕੁੜੀਆਂ ਉਨ੍ਹਾਂ ਤੋਂ ਦੂਰ ਭੱਜਦੀਆਂ ਹਨ। ਉਨ੍ਹਾਂ ਨੂੰ ਆਤਮ-ਵਿਸ਼ਵਾਸ ਤਾਂ ਚਾਹੀਦਾ ਹੈ ਪਰ ਆਕੜ ਨਹੀਂ। ਪ੍ਰੋਫਾਈਲ ਵਿੱਚ ਸਿਰਫ ਪੇਸ਼ੇਵਰ ਟੀਚੇ (Professional goals) ਹੀ ਨਹੀਂ, ਸਗੋਂ ਨਿੱਜੀ ਟੀਚੇ (Personal goals) ਵੀ ਹੋਣ ਤਾਂ ਜ਼ਿਆਦਾ ਪ੍ਰਭਾਵ ਛੱਡਦੇ ਹਨ।