- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਚਾ ਅਧੀਨ ਪੁਸਤਕ ਛੋਟੀ ਉਮਰ ਦੇ ਲੇਖਕ ਦਾ ਵੱਡਾ ਉਪਰਾਲਾ ਹੈ। ਧਾਰਮਿਕ ਖੋਜ ਦਾ ਕਾਰਜ ਸਮੁੱਚੀਆਂ ਸਾਹਿਤਕ ਵਿਧਾਵਾਂ ਨਾਲੋਂ ਮੁਸ਼ਕਲ ਤੇ ਜ਼ਿੰਮੇਵਾਰੀ ਵਾਲਾ ਕਾਰਜ ਹੁੰਦਾ ਹੈ। ਲੇਖਕ ਨੇ ਪਿੰਡ ਦੇ ਬਜ਼ੁਰਗਾਂ ਤੋਂ ਜਾਣਕਾਰੀ ਪ੍ਰਾਪਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਲੱਡਾ ਦੇ ਉਸ ਪਵਿੱਤਰ ਅਸਥਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪਾਠਕਾਂ ਦੇ ਰੂਬਰੂ ਕੀਤੀ ਹੈ।

ਪੁਸਤਕ : ਅਤਰ ਦੇ ਛਿੱਟੇ
ਲੇਖਕ : ਅਭਿਰੋਜ਼ਵੀਰ ਸਿੰਘ
ਪੰਨੇ:152, ਮੁੱਲ : 240 ਰੁਪਏ
ਪ੍ਰਕਾਸ਼ਨ : ਸਪਤਰਿਸ਼ੀ ਪਬਲੀਕੇਸ਼ਨ,ਚੰਡੀਗੜ੍ਹ।
ਚਰਚਾ ਅਧੀਨ ਪੁਸਤਕ ਛੋਟੀ ਉਮਰ ਦੇ ਲੇਖਕ ਦਾ ਵੱਡਾ ਉਪਰਾਲਾ ਹੈ। ਧਾਰਮਿਕ ਖੋਜ ਦਾ ਕਾਰਜ ਸਮੁੱਚੀਆਂ ਸਾਹਿਤਕ ਵਿਧਾਵਾਂ ਨਾਲੋਂ ਮੁਸ਼ਕਲ ਤੇ ਜ਼ਿੰਮੇਵਾਰੀ ਵਾਲਾ ਕਾਰਜ ਹੁੰਦਾ ਹੈ। ਲੇਖਕ ਨੇ ਪਿੰਡ ਦੇ ਬਜ਼ੁਰਗਾਂ ਤੋਂ ਜਾਣਕਾਰੀ ਪ੍ਰਾਪਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਲੱਡਾ ਦੇ ਉਸ ਪਵਿੱਤਰ ਅਸਥਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪਾਠਕਾਂ ਦੇ ਰੂਬਰੂ ਕੀਤੀ ਹੈ, ਜਿਸ ਨੂੰ ਕਿਸੇ ਸਮੇਂ ਪਿੰਡ ਦੇ ਲੋਕਾਂ ਨੇ ਪਹਿਲਾਂ ਵਿਸਾਰ ਦਿੱਤਾ ਸੀ ਪਰ 1905 ਵਿਚ ਪਿੰਡ ਦੇ ਹੀ ਵਿਅਕਤੀ ਫੁੰਮਣ ਸਿੰਘ ਦਾ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦਾ ਅਜਿਹਾ ਸਬੱਬ ਬਣਿਆ ਕਿ ਉਸ ਨੂੰ ਕਥਾ ਵਾਚਕ ਤੋਂ ਪਿੰਡ ਲੱਡਾ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਪੈਣ ਦੀ ਜਾਣਕਾਰੀ ਮਿਲੀ। ਉਸ ਨੇ ਪਿੰਡ ਆ ਕੇ ਪਿੰਡ ਵਾਸੀਆਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਮੂਹਰੇ ਹੋ ਕੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨ ਦੀ ਤਲਾਸ਼ ਕੀਤੀ। ਇਸ ਪਵਿੱਤਰ ਅਸਥਾਨ ਦੀ ਤਲਾਸ਼ ਉੋਪਰੰਤ ਬਾਬਾ ਫੁੰਮਣ ਸਿੰਘ ਨੇ ਘਰ-ਬਾਰ ਤਿਆਗ ਆਪਣਾ ਤਨ-ਮਨ ਇਸ ਅਸਥਾਨ ਨੂੰ ਅਰਪਣ ਕਰ ਦਿੱਤਾ।
ਬਾਬਾ ਫੁੰਮਣ ਸਿੰਘ ਵੱਲੋਂ ਸੇਵਾ ਸੰਭਾਲ ਸ਼ੁਰੂ ਕਰਨ ਨਾਲ ਇਸ ਅਸਥਾਨ ’ਤੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ। ਉਹ ਹਰ ਆਉਣ ਵਾਲੇ ਵਿਅਕਤੀ ਨੂੰ ਇਸ ਅਸਥਾਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ। ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵੱਲੋਂ ਚਲਾਈ ‘ਬਿਹੰਗਮ ਸੰਪਰਦਾਇ’ ਵਿੱਚੋਂ ਸੰਤ ਬਾਬਾ ਤਾਰਾ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ ਸੰਭਾਲੀ। ਉਸ ਤੋਂ ਬਾਅਦ ਕਈ ਸੰਤ-ਮਹਾਪੁਰਸ਼ਾਂ ਵੱਲੋਂ ਇਸ ਅਸਥਾਨ ਦੀ ਸੇਵਾ ਸੰਭਾਲ ਕਰਦਿਆਂ ਬਹੁਤ ਸਾਰੇ ਕੌਤਕੀ ਵਰਤਾਰਿਆਂ ਦਾ ਵੀ ਵਰਣਨ ਲੇਖਕ ਨੇ ਕੀਤਾ ਹੈ। ਲੇਖਕ ਨੇ ਬਹੁਤ ਹੀ ਦਿਲਚਸਪ ਤੇ ਨਿਵੇਕਲੀ ਸ਼ੈਲੀ ਦਾ ਇਸਤੇਮਾਲ ਕੀਤਾ ਹੈ। ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਜੰਡੀ ਦੇ ਮੂੰਹੋ ਇਤਿਹਾਸ ਖੋਜਣ ਦੀ ਗੱਲ ਅਖਵਾਈ ਗਈ ਹੈ ਤੇ ਪੁਸਤਕ ਦੀ ਸਮਾਪਤੀ ਜੰਡੀ ਦੀ ਖ਼ਾਮੋਸ਼ੀ ਨਾਲ ਕੀਤੀ ਗਈ ਹੈ। ਨਵੀਂ ਉਮਰ ਦੇ ਲੇਖਕ ਵੱਲੋਂ ਇਸ ਤਰ੍ਹਾਂ ਦੇ ਇਤਿਹਾਸਕ ਖੋਜ ਕਾਰਜ ਤੋਂ ਸਾਡੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ।
-ਬਿੰਦਰ ਸਿੰਘ ਖੁੱਡੀ ਕਲਾਂ