- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਦੇ ਆਲੋਚਨਾ ਖੇਤਰ ’ਚ ਡਾ. ਪੁਸ਼ਵਿੰਦਰ ਕੌਰ ਉਭਰਵਾਂ ਨਾਂ ਹੈ। ਉਸ ਦੀ ਪੰਜਾਬੀ ਆਲੋਚਨਾ ਦੀ ਤੀਸਰੀ ਪੁਸਤਕ ‘ਸਮਕਾਲੀ ਪੰਜਾਬੀ ਸਾਹਿਤ: ਪਾਠ ਅਤੇ ਚਿੰਤਨ’ ਵਿਚ ਕੁੱਲ 27 ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ, ਸਫ਼ਰਨਾਮਾ ਲੇਖਕਾਂ ਤੇ ਵਾਰਤਕਕਾਰਾਂ ਦੀਆਂ ਪੁਸਤਕਾਂ ਤੇ ਆਲੋਚਨਾਤਮਿਕ ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਪੁਸਤਕ - ਸਮਕਾਲੀ ਪੰਜਾਬੀ ਸਾਹਿਤ : ਪਾਠ ਅਤੇ ਚਿੰਤਨ
ਆਲੋਚਕ - ਡਾ. ਪੁਸ਼ਵਿੰਦਰ ਕੌਰ
ਸਫ਼ੇ -160 ਮੁੱਲ- 200/-
ਪ੍ਰਕਾਸ਼ਨ -ਪ੍ਰਤੀਕ ਪਬਲੀਕੇਸ਼ਨ, ਪਟਿਆਲਾ।
ਪੰਜਾਬੀ ਸਾਹਿਤ ਦੇ ਆਲੋਚਨਾ ਖੇਤਰ ’ਚ ਡਾ. ਪੁਸ਼ਵਿੰਦਰ ਕੌਰ ਉਭਰਵਾਂ ਨਾਂ ਹੈ। ਉਸ ਦੀ ਪੰਜਾਬੀ ਆਲੋਚਨਾ ਦੀ ਤੀਸਰੀ ਪੁਸਤਕ ‘ਸਮਕਾਲੀ ਪੰਜਾਬੀ ਸਾਹਿਤ: ਪਾਠ ਅਤੇ ਚਿੰਤਨ’ ਵਿਚ ਕੁੱਲ 27 ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ, ਸਫ਼ਰਨਾਮਾ ਲੇਖਕਾਂ ਤੇ ਵਾਰਤਕਕਾਰਾਂ ਦੀਆਂ ਪੁਸਤਕਾਂ ਤੇ ਆਲੋਚਨਾਤਮਿਕ ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਮਰਜੀਤ ਕੌਂਕੇ (ਪਿਆਸ ਤੇ ਇਸ ਧਰਤੀ ’ਤੇ ਰਹਿੰਦਿਆਂ- ਦੋ ਕਾਵਿ ਸੰਗ੍ਰਹਿ), ਸੁਰਿੰਦਰ ਗਿੱਲ ਜੈਪਾਲ (ਇਕ ਸਫ਼ਾ ਮੇਰਾ ਵੀ-ਕਾਵਿ ਸੰਗ੍ਰਹਿ), ਸੁਰਜੀਤ (ਤੇਰੀ ਰੰਗਸ਼ਾਲਾ-ਕਾਵਿ ਸੰਗ੍ਰਹਿ), ਸੰਨੀ ਧਾਲੀਵਾਲ (ਖ਼ਾਲੀ ਆਲ੍ਹਣਾ-ਕਾਵਿ ਸੰਗ੍ਰਹਿ),ਉਕਾਂਰਪ੍ਰੀਤ (ਅਣਫਿਰਿਆ ਮੱਕਾ-ਕਾਵਿ ਸੰਗ੍ਰਹਿ), ਗੁਰਿੰਦਰਜੀਤ (ਬਰਫ਼ ’ਚ ਉੱਗੇ ਅਮਲਤਾਸ-ਕਾਵਿ ਸੰਗ੍ਰਹਿ), ਰਵਿੰਦਰ ਕੌਰ ਸੈਣੀ (ਖ਼ਾਮੋਸ਼ੀ-ਕਾਵਿ ਸੰਗ੍ਰਹਿ), ਸੰਦੀਪ ਜਸਵਾਲ (ਸਮੁੰਦਰ ਨੂੰ ਪੁੱਛੇ ਨਦੀ-ਕਾਵਿ ਸੰਗ੍ਰਹਿ), ਆਗਾਜ਼ਬੀਰ (ਕੁਇਨਜ਼ਲੈਂਡ-ਕਹਾਣੀ ਸੰਗ੍ਰਹਿ), ਮੁਹੰਮਦ ਇਮਤਿਆਜ਼ (ਹਸ਼ਮਤ ਚਾਚਾ-ਕਹਾਣੀ ਸੰਗ੍ਰਹਿ),ਪਰਵੇਜ ਸੰਧੂ (ਬਲੌਰੀ ਅੱਖ ਵਾਲਾ ਮੁੰਡਾ-ਕਹਾਣੀ ਸੰਗ੍ਰਹਿ), ਅਰਵਿੰਦਰ ਕੌਰ ਧਾਲੀਵਾਲ (ਝਾਂਜਰਾਂ ਵਾਲੇ ਪੈਰ-ਕਹਾਣੀ ਸੰਗ੍ਰਹਿ), ਹਰਕੀਰਤ ਕੌਰ ਚਾਹਲ (ਫੇਰ ਮਿਲਾਂਗੇ-ਕਹਾਣੀ ਸੰਗ੍ਰਹਿ), ਪਵਿੱਤਰ ਕੌਰ ਮਾਟੀ( ਰੌਂਗ ਨੰਬਰ-ਕਹਾਣੀ ਸੰਗ੍ਰਹਿ), ਡਾ. ਸੁਰਿੰਦਰ ਕੌਰ ਚੌਹਾਨ (ਵੱਡੇ ਤੜਕੇ ਦਾ ਸੁਪਨਾ-ਕਹਾਣੀ ਸੰਗ੍ਰਹਿ), ਗੁਰਮੀਤ ਪਨਾਗ ( ਮੁਰਗਾਬੀਆਂ-ਕਹਾਣੀ ਸੰਗ੍ਰਹਿ), ਹਰਜੀਤ ਕੌਰ ਵਿਰਕ (ਬਚੇ ਸ਼ਰਨ ਜੁ ਹੋਇ ਤੇ ਘੱਗਰ ਕੰਢੇ ਦੇ ਕਜ਼ਾਕ-ਦੋ ਨਾਵਲ), ਮੁਹੰਮਦ ਬਸ਼ੀਰ (ਗੋਇਲ-ਨਾਵਲ), ਨੀਲਮ ਸੈਣੀ (ਅਲਵਿਦਾ…ਕਦੇ ਵੀ ਨਹੀਂ-ਨਾਵਲ), ਹਰਕੀਰਤ ਕੌਰ ਚਾਹਲ (ਲੱਠੇ ਲੋਕ ਲਾਹੌਰ ਦੇ-ਸਫ਼ਰਨਾਮਾ), ਚਰਨਜੀਤ ਸਿੰਘ ਪਨੂੰ (ਮਿੱਟੀ ਦੀ ਮਹਿਕ-ਸਫ਼ਰਨਾਮਾ), ਡਾ. ਦਵਿੰਦਰ ਬੋਹਾ (ਪਾਣੀਆਂ ਦੀ ਧਰਤੀ-ਸਫ਼ਰਨਾਮਾ), ਸੁਰਜੀਤ(ਜ਼ਿੰਦਗੀ ਦਾ ਹੁਨਰ-ਵਾਰਤਕ), ਪ੍ਰੇਮ ਮਾਨ (ਨਿੱਕੀਆਂ-ਵੱਡੀਆਂ ਗੱਲਾਂ-ਵਾਰਤਕ) ਆਦਿ ਲੇਖਕਾਂ ਦੀਆਂ ਪੁਸਤਕਾਂ ’ਤੇ ਆਲੋਚਨਾਤਮਿਕ ਲੇਖ ਲਿਖੇ ਗਏ ਹਨ। ਇਨ੍ਹਾਂ ਨੂੰ ਵਾਚਦਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਡਾ. ਪੁਸ਼ਵਿੰਦਰ ਕੌਰ ਨੇ ਸਾਹਿਤ ਦੀ ਹਰੇਕ ਵਿਧਾ ਨੂੰ ਆਪਣੀ ਆਲੋਚਨਾ ਦੇ ਘੇਰੇ ਵਿਚ ਲਿਆਂਦਾ ਹੈ। ਲੇਖਿਕਾ ਪੂਰਬਲੇ ਸਥਾਪਿਤ ਆਲੋਚਨਾ ਸਿਧਾਂਤਾਂ ਨੂੰ ਆਧਾਰ ਨਾ ਬਣਾ ਕੇ ਪੁਸਤਕ ਦਾ ਪਾਠਗਤ ਅਧਿਐਨ ਕਰ ਕੇ ਉਸ ਦੇ ਵਿਸ਼ੇ ਤੇ ਸ਼ਿਲਪ ਦੇ ਨਕਸ਼ਾਂ ਨੂੰ ਪਛਾਣਨ ਦਾ ਉਪਰਾਲਾ ਕਰਦੀ ਹੈ ਤੇ ਉਨ੍ਹਾਂ ਨੂੰ ਕਾਵਿ ਟੋਟਿਆਂ, ਦ੍ਰਿਸ਼ਟਾਂਤਾਂ, ਕੁਟੇਸ਼ਨਾਂ ਦੇ ਆਧਾਰ ’ਤੇ ਆਪਣੀ ਆਲੋਚਨਾਤਮਿਕ ਦ੍ਰਿਸ਼ਟੀ ਤੇ ਪੈਰਾਮੀਟਰਾਂ ਦੀ ਪੁਸ਼ਟੀ ਵੀ ਕਰਦੀ ਹੈ। ਉਸ ਨੇ ਟਿਪੀਕਲ ਕਿਸਮ ਦੀ ਆਲੋਚਨਾ ਵਾਲੀ ਭਾਸ਼ਾ ਤੋਂ ਗੁਰੇਜ਼ ਕੀਤਾ ਹੈ। ਕਵਿਤਾ, ਕਹਾਣੀ, ਨਾਵਲ, ਵਾਰਤਕ ਤੇ ਸਫ਼ਰਨਾਮਿਆਂ ਦੇ ਨਕਸ਼ਾਂ ’ਚ ਆ ਰਹੀ ਤਬਦੀਲੀ ਦੀ ਵੀ ਖ਼ੁਰਦਬੀਨੀ ਨਿਗ੍ਹਾ ਨਾਲ ਨਿਸ਼ਾਨਦੇਹੀ ਕੀਤੀ ਹੈ। ਨਿਸ਼ਚਤ ਤੌਰ ’ਤੇ ਇਸ ਪੁਸਤਕ ਵਿਚਲੇ ਆਲੋਚਨਾਤਮਿਕ ਲੇਖਾਂ ਨੂੰ ਪੜ੍ਹ ਕੇ ਪਾਠਕ ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਲਈ ਉਤਸੁਕ ਹੋਣਗੇ।
- ਡਾ.ਧਰਮਪਾਲ ਸਾਹਿਲ