Book Review : ਮੁਹੱਬਤ ਦੀ ਅਨੋਖੀ ਕਹਾਣੀ ‘ਸੱਧਰਾਂ ਦਾ ਕੁੱਜਾ’
ਸਰਬਜੀਤ ਕੌਰ ਢਿੱਲੋਂ ਨੇ ਆਪਣੀ ਪੁਸਤਕ ‘ਸੱਧਰਾਂ ਦਾ ਕੁੱਜਾ’ ਪਾਠਕਾਂ ਦੇ ਸਨਮੁੱਖ ਕੀਤੀ ਹੈ। ਇਸ ਨਾਵਲ ਦੇ 18 ਕਾਂਡ ਹਨ। ਲੇਖਿਕਾ ਨੇ ਪੰਜਾਬੀ ਨਾਵਲਕਾਰ ਵਜੋਂ ਪੰਜਾਬੀ ਸਾਹਿਤ ’ਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਉਸ ਦੀ ਪੰਸਦੀਦਾ ਵਿਧਾ ਕਵਿਤਾ ਹੈ। ਉਸ ਦਾ ਹੱਥਲਾ ਨਾਵਲ ‘ਸੱਧਰਾਂ ਦਾ ਕੁੱਜਾ’ ਮੁਹੱਬਤ ਦੀ ਅਨੋਖੀ ਕਹਾਣੀ ਹੈ।
Publish Date: Sat, 28 Feb 2026 10:56 AM (IST)
Updated Date: Sun, 01 Mar 2026 11:00 AM (IST)

ਪ੍ਰਕਾਸ਼ਨ - ਪ੍ਰੀਤ ਪਬਲੀਕੇਸ਼ਨ, ਪਟਿਆਲਾ।
ਸਰਬਜੀਤ ਕੌਰ ਢਿੱਲੋਂ ਨੇ ਆਪਣੀ ਪੁਸਤਕ ‘ਸੱਧਰਾਂ ਦਾ ਕੁੱਜਾ’ ਪਾਠਕਾਂ ਦੇ ਸਨਮੁੱਖ ਕੀਤੀ ਹੈ। ਇਸ ਨਾਵਲ ਦੇ 18 ਕਾਂਡ ਹਨ। ਲੇਖਿਕਾ ਨੇ ਪੰਜਾਬੀ ਨਾਵਲਕਾਰ ਵਜੋਂ ਪੰਜਾਬੀ ਸਾਹਿਤ ’ਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਉਸ ਦੀ ਪੰਸਦੀਦਾ ਵਿਧਾ ਕਵਿਤਾ ਹੈ। ਉਸ ਦਾ ਹੱਥਲਾ ਨਾਵਲ ‘ਸੱਧਰਾਂ ਦਾ ਕੁੱਜਾ’ ਮੁਹੱਬਤ ਦੀ ਅਨੋਖੀ ਕਹਾਣੀ ਹੈ। ਇਸ਼ਕ ’ਚ ਕੋਈ ਉਤਰਾਅ-ਚੜ੍ਹਾਅ ਨਹੀਂ ਦੇਖਿਆ ਜਾਂਦਾ। ਇਸ਼ਕ ਵਿਚ ਉਮਰਾਂ ਦੀਆਂ ਹੱਦਾਂ ਨਹੀਂ ਹੁੰਦੀਆਂ। ਨਾਵਲ ਪੜ੍ਹਨ ਲੱਗਾ ਪਾਠਕ ਆਪਣੀ ਸੋਚਾਂ ਦੀ ਉਡਾਰੀ ਭਰਦਾ ਕਿਤੇ ਹੋਰ ਹੈ ਪਰ ਨਾਵਲ ਦੀ ਕਹਾਣੀ ਉਸ ਨੂੰ ਲਿਆ ਖੜ੍ਹਾ ਕਿਤੇ ਹੋਰ ਕਰ ਦਿੰਦਾ ਹੈ। ਨਾਵਲ ਦਾ ਆਕਾਰ, ਸ਼ੈਲੀ, ਬੋਲੀ, ਬਿੰਬ ਤੇ ਜੁਗਤਾਂ ਦੀ ਵਰਤੋਂ ਆਦਿ ਸਾਧਾਰਨ ਪਾਠਕ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਹੈ ਤਾਂ ਜੋ ਸਾਧਾਰਨ ਪਾਠਕਾਂ ਦੀ ਰੌਚਕਤਾ ਬਰਕਰਾਰ ਰਹੇ। ਇਸ ਨਾਵਲ ਦੀ ਮੁੱਖ ਪਾਤਰ ਮਨਪ੍ਰੀਤ ਕੌਰ ਉਰਫ਼ ਮਨੀ ਹੈ। ਲੇਖਿਕਾ ਨੇ ਔਰਤ ਦੀਆਂ ਸੰਵੇਦਨਾਵਾਂ ਨੂੰ ਬੜੇ ਸੂਖ਼ਮ ਢੰਗ ਨਾਲ ਪ੍ਰਸਤੁਤ ਕੀਤਾ ਹੈ। ਉਹ ਮੁੱਖ ਪਾਤਰ ਮਨਪ੍ਰੀਤ ਮਨੀ ਦੀ ਸਰੀਰਕ ਤੇ ਮਾਨਸਿਕ ਦੁੱਖਾਂ ਭਰੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ। ਮਨਪ੍ਰੀਤ ਮਨੀ, ਜੋ ਆਪਣੀ ਨਿੱਜੀ ਜ਼ਿੰਦਗੀ ਦੀ ਉਦਾਹਰਨ ਦੇ ਕੇ ਸਮਾਜ ਨੂੰ ਨਾਰੀ ਪ੍ਰਤੀ ਸੋਚ ਬਦਲਣ ਦੀ ਹਿੰਮਤ ਰੱਖਦੀ ਹੈ। ਅਜਿਹੇ ਪਾਤਰ ਦੀ ਸਮਾਜ ਨੂੰ ਹਮੇਸ਼ਾ ਲੋੜ ਹੈ। ਮਨਪ੍ਰੀਤ ਮਨੀ ਨੇ ਵਿਤਕਰੇ ਦੇ ਇਸ ਸੰਤਾਪ ਨੂੰ ਬਚਪਨ ਤੋਂ ਹੀ ਭੋਗਿਆ ਹੈ ਪ੍ਰੰਤੂ ਉਹ ਆਪਣੀ ਪਛਾਣ ਸਥਾਪਤੀ ਲਈ ਲੜਦੀ ਰਹੀ ਆਪਣੇ ਅਕਸ਼ ਘੜਦੀ ਰਹੀ। ਸਰਬਜੀਤ ਕੌਰ ਢਿੱਲੋਂ ਨੇ ਅਠਾਰਵੇਂ ਕਾਂਡ ਵਿਚ ਸੱਧਰਾਂ ਦੇ ਕੁੱਜੇ ਦਾ ਆਖ਼ਰੀ ਪੰਨਾ ਭਰਨਾ ਮਨਪ੍ਰੀਤ ਮਨੀ ਤੇ ਸ਼ੈਰੀ ਦੀ ਕਈ ਜਨਮਾਂ ਦੀ ਰੀਝ ਪੂਰੀ ਹੋ ਗਈ। ਉਹ ਦੋਵੇਂ ਇਕ ਹੋ ਗਏ। ਇਸ ਨਾਵਲ ’ਚ ਪਿਆਰ, ਮੁਹੱਬਤ, ਦਰਦਨਾਕ ਵਿਛੋੜੇ ਅਤੇ ਅਨੋਖੇ ਮੇਲ-ਮਿਲਾਪ ਦੇ ਬਿਰਤਾਂਤ ਨੂੰ ਸਿਰਜਿਆ ਗਿਆ ਹੈ। ਇਸ ਪ੍ਰੇਮ ਕਹਾਣੀ ਵਿਚ ਸਮਾਜਿਕ ਅਤੇ ਸੱਭਿਆਚਾਰ ਦੀ ਗਾਥਾ ਨੂੰ ਬਿਆਨ ਕੀਤਾ ਗਿਆ ਹੈ। ਲੇਖਿਕਾ ਨੇ ਔਰਤ ਦੀ ਗਰਭਵਤੀ ਅਵਸਥਾ ਨੂੰ ਵੀ ਬਾਖ਼ੂਬੀ ਢੰਗ ਨਾਲ ਪੇਸ਼ ਕੀਤਾ ਹੈ ਤੇ ਸਾਹਿਤ ਰਾਹੀਂ ਨਾਰੀ ਦੇ ਦੁੱਖਾਂ ਨੂੰ ਚਿਤਰਿਆ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਚਿਤਰਦਿਆਂ ਉਨ੍ਹਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ।
- ਸੀਤਾ