ਨਾਵਲ ‘ਮੱਸਿਆ ਤੋਂ ਪੁੰਨਿਆ’ ਸੁਰਿੰਦਰ ਕੌਰ ਸੈਣੀ ਨੇ ਸਮਾਜ ਵਿਚ ਔਰਤ ਦੀ ਹੋਣੀ ਜਾਂ ਤ੍ਰਾਸਦਿਕ ਹਾਲਤ ਨੂੰ ਆਧਾਰ ਬਣਾ ਕੇ ਲਿਖਿਆ ਹੈ। ਨਾਵਲ ਦੀ ਪਾਤਰ ਆਸਾ ਰੰਗ ਭੇਦ ਦਾ ਸੰਤਾਪ ਹੰਢਾਉਂਦੀ ਹੈ। ਉਸ ਦਾ ਰੰਗ ਕਾਲਾ ਹੈ ਜਿਸ ਕਰਕੇ ਉਸ ਨੂੰ ਘਰੋਂ ਤੇ ਆਲੇ-ਦੁਆਲੇ ਦੁਆਰਾ ਦੁਰਕਾਰਿਆਂ ਜਾਂਦਾ ਹੈ। ਉਸ ਦੀਆਂ ਰੀਝਾਂ ਸਧਰਾਂ ਦਾ ਘਾਣ ਕੀਤਾ ਜਾਂਦਾ ਹੈ।

ਪੁਸਤਕ : ਮੱਸਿਆ ਤੋਂ ਪੁੰਨਿਆ (ਨਾਵਲ)
ਲੇਖਕ : ਸੁਰਿੰਦਰ ਕੌਰ ਸੈਣੀ
ਪੰਨੇ : 168 ਮੁੱਲ : 300/
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ।
ਨਾਵਲ ‘ਮੱਸਿਆ ਤੋਂ ਪੁੰਨਿਆ’ ਸੁਰਿੰਦਰ ਕੌਰ ਸੈਣੀ ਨੇ ਸਮਾਜ ਵਿਚ ਔਰਤ ਦੀ ਹੋਣੀ ਜਾਂ ਤ੍ਰਾਸਦਿਕ ਹਾਲਤ ਨੂੰ ਆਧਾਰ ਬਣਾ ਕੇ ਲਿਖਿਆ ਹੈ। ਨਾਵਲ ਦੀ ਪਾਤਰ ਆਸਾ ਰੰਗ ਭੇਦ ਦਾ ਸੰਤਾਪ ਹੰਢਾਉਂਦੀ ਹੈ। ਉਸ ਦਾ ਰੰਗ ਕਾਲਾ ਹੈ ਜਿਸ ਕਰਕੇ ਉਸ ਨੂੰ ਘਰੋਂ ਤੇ ਆਲੇ-ਦੁਆਲੇ ਦੁਆਰਾ ਦੁਰਕਾਰਿਆਂ ਜਾਂਦਾ ਹੈ। ਉਸ ਦੀਆਂ ਰੀਝਾਂ ਸਧਰਾਂ ਦਾ ਘਾਣ ਕੀਤਾ ਜਾਂਦਾ ਹੈ।
ਸਮਾਜ ’ਚ ਉਸ ਨੂੰ ਉਸ ਦਾ ਬਣਦਾ ਰੁਤਬਾ ਨਹੀਂ ਦਿੱਤਾ ਜਾਂਦਾ। ਸਿਰਫ਼ ਉਸ ਦੀ ਬਾਹਰੀ ਦਿੱਖ ਕਰਕੇ ਉਸ ਦੀ ਅੰਦਰਲੀ ਖ਼ੂਬਸੂਰਤੀ ਨੂੰ ਨਕਾਰਿਆ ਜਾਂਦਾ ਹੈ। ਇਸ ਹੀ ਨਾਵਲ ਦੀ ਪਾਤਰ ਮੇਹਰ ਬਹੁਤ ਸੋਹਣੀ ਸੁਣੱਖੀ ਹੈ ਉਹ ਵੀ ਸਮਾਜ ਦੀਆਂ ਇਨ੍ਹਾਂ ਕੋਝੀਆਂ ਰੀਤਾਂ ਦੀ ਭੇਟ ਚੜ੍ਹ ਕੇ ਦੁੱਖ ਹੰਢਾਉਂਦੀ ਹੈ। ਕਿਉਂਕਿ ਅੰਤਰ-ਜਾਤੀ ਵਿਆਹ ਸਾਡੇ ਸਮਾਜ ਨੂੰ ਕਬੂਲ ਨਹੀਂ ਤੇ ਉਸ ਨੂੰ ਉਸ ਦੀ ਮਰਜ਼ੀ ਪੁੱਛੇ ਬਿਨਾਂ ਵਿਆਹ ਦਿੱਤਾ ਜਾਂਦਾ ਹੈ ਜਿੱਥੇ ਉਸ ਦਾ ਵਿਆਹ ਹੋਣਾ ਸੀ ਉਸ ਦੀ ਪਹਿਲਾਂ ਹੀ ਮੌਤ ਨੇ ਉਸ ਨੂੰ ਬਿਨ ਵਿਆਹੀ ਵਿਧਵਾ ਬਣ ਕੇ ਰਹਿਣ ਲਈ ਮਜਬੂਰ ਹੋਣਾ ਪਿਆ। ਨਾਵਲ ਵਿਚ ਹੋਰ ਵੀ ਬਹੁਤ ਸਾਰੀਆਂ ਬੁਰਾਈਆਂ ਨੂੰ ਪ੍ਰਸਤੁਤ ਕਰਨ ਦੇ ਨਾਲ-ਨਾਲ ਲੇਖਿਕਾ ਨੇ ਸਮਾਜ ਵਿਚਲੇ ਕੁਝ ਚੰਗੇ ਇਨਸਾਨ ਬਾਰੇ ਨਾਵਲ ਦੇ ਪਾਤਰ ਹਰਦੇਵ ਦੁਆਰਾ ਪੇਸ਼ ਕੀਤਾ ਹੈ ਜਿਸ ਨੇ ਰੰਗ, ਰੂਪ, ਧਰਮ, ਜਾਤ ਦੇ ਭੇਦ-ਭਾਵ ਤੋਂ ਉਪਰ ਉਠ ਕੇ ਇਨਸਾਨੀਅਤ ਨੂੰ ਹੀ ਆਪਣਾ ਧਰਮ ਬਣਾਇਆ ਹੋਇਆ ਹੈ ਤੇ ਉਸ ਨੇ ਬਿਨਾਂ ਕਿਸੇ ਸੁਆਰਥ ਆਪਣੇ ਆਲੇ-ਦੁਆਲੇ ਦੀ ਸੇਵਾ ਕੀਤੀ। ਆਸਾ ਜਿਸ ਨੂੰ ਕੋਈ ਨਹੀਂ ਸੀ ਜਾਣਦਾ ਦੀ ਜ਼ਿੰਦਗੀ ਨੂੰ ਸੰਵਾਰਿਆ ਤੇ ਉਸ ਨੂੰ ਸਮਾਜ ਵਿਚ ਬਣਦਾ ਮਾਣ-ਸਨਮਾਨ ਦੁਆਇਆ। ਲੇਖਿਕਾ ਨੇ ਨਾਵਲ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਨੂੰ ਥੋੜ੍ਹਾ ਜਿਹਾ ਪਿਆਰ ਤੇ ਹਮਦਰਦੀ ਇਸ ਨੂੰ ਉਚਾਈਆਂ ’ਤੇ ਲੈ ਜਾਂਦੀ ਹੈ। ਨਾਵਲ ਲੇਖਿਕਾ ਨੇ ਨਾਵਲ ਦੀ ਕਥਾ ਵਿਚਲੀ ਰੌਚਿਕਤਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਜੁਗਤਾਂ ਜਿਵੇਂ ਸਵੈ-ਬਿਰਤਾਂਤ ਵਿਧੀ, ਪਿਛਲਝਾਤ ਵਿਧੀ, ਦਿ੍ਰਸ਼-ਚਿਤਰਨ, ਨਾਟਕੀ ਵਾਰਤਾਲਾਪ, ਲੋਕ-ਗੀਤਾਂ ਦੇ ਨਾਲ-ਨਾਲ ਹਿੰਦੀ ਦੇ ਗੀਤਾਂ ਆਦਿ ਦੀ ਬਾਖ਼ੂਬੀ ਵਰਤੋਂ ਕੀਤੀ ਹੈ। ਨਾਵਲ ਦੇ ਅੰਤ ਉਤੇ ਅਸੀਂ ਇਹ ਆਖ ਸਕਦੇ ਹਾਂ ਕਿ ਇਹ ਨਾਵਲ ਸਾਹਿਤ ਜਗਤ ਵਿਚ ਆਪਣੀ ਖ਼ਾਸ ਭੂਮਿਕਾ ਅਦਾ ਕਰੇਗਾ।
- ਹਰਪ੍ਰੀਤ ਕੌਰ