- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿੱਟੀ ਜਾਗ ਪਈ ਨਾਵਲ ਰਣਬੀਰ ਕੌਰ ਰਾਣਾ ਵੱਲੋਂ ਲਿਖਿਆ ਗਿਆ ਹੈ। ਇਹ ਨਾਵਲ ਦੇਸ਼ ਦੀ ਵੰਡ ਦੇ ਸਮੇਂ ਨੂੰ ਤੇ ਉਸ ਸਮੇਂ ਔਰਤਾਂ ਨਾਲ ਜੋ ਜ਼ੁਲਮ ਹੋਇਆ, ਜੋ ਕੁੜੀਆਂ ਦੇ ਹਾਲਾਤ ਸਨ, ਉਨ੍ਹਾਂ ’ਤੇ ਭਲੀਭਾਂਤ ਝਾਤ ਦਿਵਾਉਂਦਾ ਹੈ। ਇਸ ਨਾਵਲ ਦੇ ਮੁੱਖ ਪਾਤਰ ਕਵਰ ਤੇ ਜੈਬੀਰ ਹਨ, ਜਿਨ੍ਹਾਂ ਦੇ ਦੁਆਲੇ ਨਾਵਲ ਦੀ ਸਾਰੀ ਕਹਾਣੀ ਘੁੰਮਦੀ ਹੈ।

ਪੁਸਤਕ - ਮਿੱਟੀ ਜਾਗ ਪਈ
ਲੇਖਕ - ਰਣਬੀਰ ਕੌਰ ਰਾਣਾ
ਮੁੱਲ 300 ਰੁਪਏ, ਪੰਨੇ 200
ਪ੍ਰਕਾਸ਼ਨ - ਤਾਲਿਫ਼ ਪ੍ਰਕਾਸ਼ਨ, ਬਰਨਾਲਾ।
ਮਿੱਟੀ ਜਾਗ ਪਈ ਨਾਵਲ ਰਣਬੀਰ ਕੌਰ ਰਾਣਾ ਵੱਲੋਂ ਲਿਖਿਆ ਗਿਆ ਹੈ। ਇਹ ਨਾਵਲ ਦੇਸ਼ ਦੀ ਵੰਡ ਦੇ ਸਮੇਂ ਨੂੰ ਤੇ ਉਸ ਸਮੇਂ ਔਰਤਾਂ ਨਾਲ ਜੋ ਜ਼ੁਲਮ ਹੋਇਆ, ਜੋ ਕੁੜੀਆਂ ਦੇ ਹਾਲਾਤ ਸਨ, ਉਨ੍ਹਾਂ ’ਤੇ ਭਲੀਭਾਂਤ ਝਾਤ ਦਿਵਾਉਂਦਾ ਹੈ। ਇਸ ਨਾਵਲ ਦੇ ਮੁੱਖ ਪਾਤਰ ਕਵਰ ਤੇ ਜੈਬੀਰ ਹਨ, ਜਿਨ੍ਹਾਂ ਦੇ ਦੁਆਲੇ ਨਾਵਲ ਦੀ ਸਾਰੀ ਕਹਾਣੀ ਘੁੰਮਦੀ ਹੈ। ਨਾਵਲ ’ਚ ਦਿਖਾਇਆ ਹੈ ਕਿ ਕਿਸ ਤਰ੍ਹਾਂ ਜੈਬੀਰ ਦੀ ਮਾਂ ਪਾਕਿਸਤਾਨ ਦੀ ਵੰਡ ਵੇਲੇ ਸਾਰੇ ਪਰਿਵਾਰ ਵਿੱਚੋਂ ਇਕੱਲੀ ਹੀ ਬਚੀ ਸੀ ਤੇ ਉਹ ਇੱਧਰ ਹੀ ਵੱਸ ਜਾਂਦੀ ਹੈ। ਫਿਰ ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹਾ ਕਰਦੀ ਹੈ, ਜਦੋਂਕਿ ਉਸ ਸਮੇਂ ਲੋਕ ਆਪਣੇ ਬੱਚਿਆਂ ਨੂੰ ਘੱਟ ਹੀ ਪੜ੍ਹਾਉਂਦੇ ਸਨ, ਖ਼ਾਸ ਕਰਕੇ ਕੁੜੀਆਂ ਨੂੰ ਪਰ ਜੈਬੀਰ ਦੀ ਮਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ। ਜੈਬੀਰ ਜੋ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਕਿਸੇ ਚਪੜਾਸੀ ਨਾਲ ਵਿਆਹ ਦਿੱਤੀ ਜਾਂਦੀ ਹੈ, ਜਦੋਂਕਿ ਉਹ ਕੰਵਰ ਨੂੰ ਪਸੰਦ ਕਰਦੀ ਹੈ ਪਰ ਆਪਣੀ ਬਾਪ ਦੀ ਇੱਜ਼ਤ ਰੱਖਣ ਲਈ ਉਹ ਵਿਆਹ ਕਰਵਾ ਲੈਂਦੀ ਹੈ। ਇਸ ਨਾਵਲ ਵਿਚ ਲੇਖਕਾਂ ਨੇ ਪੰਜਾਬ ਦੇ ਸੱਭਿਆਚਾਰ ਦਾ ਵੀ ਬਹੁਤ ਬਾਖ਼ੂਬੀ ਨਾਲ ਵਰਣਨ ਕੀਤਾ ਹੈ। ਇਸ ਨਾਵਲ ਵਿਚ ਕੁਝ ਪਾਤਰ ਅਜਿਹੇ ਵੀ ਦਿਖਾਏ ਗਏ ਹਨ, ਜੋ ਵਿਰੋਧੀ ਪਾਤਰ ਹਨ ਜਿਹੜੇ ਸਾਡੇ ਸਮਾਜ ਵਿਚ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ। ਨਾਵਲ ਦੇ ਅੰਤ ’ਚ ਲੇਖਕ ਨੇ ਸਮਾਜ ਨੂੰ ਬਹੁਤ ਵਧੀਆ ਮਿਸਾਲ ਦਿੱਤੀ ਹੈ। ਜੈਬੀਰ ਦਾ ਵਿਆਹ ਕੰਵਰ ਨਾਲ ਹੋ ਜਾਂਦਾ ਹੈ। ਇਹ ਵਿਆਹ ਜੈਬੀਰ ਦਾ ਪਹਿਲਾ ਘਰ ਵਾਲਾ ਸੁਮੀਤ ਉਸ ਦਾ ਪਿਓ ਗੁਰਚਰਨ ਸਿੰਘ ਆਪ ਕਰਵਾਉਂਦਾ ਹੈ, ਜੋ ਸਾਡੇ ਸਮਾਜ ਲਈ ਮਿਸਾਲ ਬਣ ਗਿਆ ਹੈ । ਸੋ ਨਾਵਲ ’ਚ ਪਾਤਰਾਂ ਨਾਲ ਚੰਗਾ ਨਿਭਾਅ ਕੀਤਾ ਗਿਆ ਹੈ। ਨਾਵਲ ਵਿਚਲੇ ਮੁੱਖ ਮਸਲੇ ਗ਼ਰੀਬੀ, ਕੁੜੀ ਮੁੰਡੇ ਵਿਚ ਫ਼ਰਕ, ਔਰਤਾਂ ਨਾਲ ਮਾੜਾ ਵਿਹਾਰ, ਦੇਸ਼ ਵੰਡ ਦਾ ਦੁਖਾਂਤ ਆਦਿ ਹਨ। ਇਸ ਨਾਵਲ ਦਾ ਵਿਸ਼ਾ ਵਸਤੂ ,ਘਟਨਾਵਾਂ ਤੇ ਵਰਣਨ ਨੂੰ ਬਹੁਤ ਵਧੀਆ ਢੰਗ ਨਾਲ ਬੁਣਿਆ ਗਿਆ ਹੈ ਤੇ ਲੋਕ ਭਾਸ਼ਾ ’ਚ ਹਰ ਚੀਜ਼ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਇਹ ਨਾਵਲ ਇਨਸਾਨੀਅਤ ਦੇ ਦੁੱਖਾਂ, ਸਮਾਜ ਵਿਚਲੀਆਂ ਊਣਤਾਈਆਂ ’ਤੇ ਝਾਤ ਪਾਉਂਦਾ ਨਜ਼ਰ ਆਉਂਦਾ ਹੈ। ਇਹ ਨਾਵਲ ਕੰਵਰ ਨੂੰ ਸੁਹਿਰਦ ਮਨੁੱਖ ਤੇ ਕੁਸ਼ਲ ਪਾਤਰ ਸਾਬਿਤ ਕਰਦਾ ਹੈ । ਸੋ ਰਣਬੀਰ ਕੌਰ ਰਾਣਾ ਦੁਆਰਾ ਰਚਿਤ ਨਾਵਲ ਸਲਾਹੁਣਯੋਗ ਹੈ।
ਇਹ ਪਾਠਕਾਂ ਲਈ ਮਿਸਾਲ ਕਾਇਮ ਕਰਦਾ ਹੈ।
- ਇੰਦਰਪ੍ਰੀਤ ਕੌਰ