- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਦੇ ਖੇਤਰ ’ਚ ਸਥਾਪਿਤ ਹਸਤਾਖ਼ਰ ਹੈ। ਉਸ ਦੇ ਸੱਤ ਕਾਵਿ-ਸੰਗ੍ਰਹਿ ਅਤੇ ਇਕ ਗ਼ਜ਼ਲ-ਸੰਗ੍ਰਹਿ ਤੋਂ ਬਾਅਦ ਅਗਲੀ ਪੁਸਤਕ ਮਿੰਨੀ ਕਹਾਣੀ ਸੰਗ੍ਰਹਿ ‘ਨਿਰਮੋਹੇ’ ਹੈ। ਇਸ ਸੰਗ੍ਰਹਿ ਵਿਚ 79 ਕਹਾਣੀਆਂ ਹਨ। ਇਕ ਮੁੱਖ ਅਧਿਆਪਕ ਵਜੋਂ ਰਿਟਾਇਰ ਹੋਇਆ ਮਹਿੰਦਰ ਸਿੰਘ ਮਾਨ ਅਸਲ ’ਚ ਵਿਗਿਆਨ ਦਾ ਅਧਿਆਪਕ ਸੀ।

ਪੁਸਤਕ : ਨਿਰਮੋਹੇ
ਲੇਖਕ: ਮਹਿੰਦਰ ਸਿੰਘ ਮਾਨ
ਪੰਨੇ- 95, ਮੁੱਲ- 200 ਰੁਪਏ
ਪ੍ਰਕਾਸ਼ਨ - ਨਵਰੰਗ ਪਬਲੀਕੇਸ਼ਨ, ਸਮਾਣਾ।
ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਦੇ ਖੇਤਰ ’ਚ ਸਥਾਪਿਤ ਹਸਤਾਖ਼ਰ ਹੈ। ਉਸ ਦੇ ਸੱਤ ਕਾਵਿ-ਸੰਗ੍ਰਹਿ ਅਤੇ ਇਕ ਗ਼ਜ਼ਲ-ਸੰਗ੍ਰਹਿ ਤੋਂ ਬਾਅਦ ਅਗਲੀ ਪੁਸਤਕ ਮਿੰਨੀ ਕਹਾਣੀ ਸੰਗ੍ਰਹਿ ‘ਨਿਰਮੋਹੇ’ ਹੈ। ਇਸ ਸੰਗ੍ਰਹਿ ਵਿਚ 79 ਕਹਾਣੀਆਂ ਹਨ। ਇਕ ਮੁੱਖ ਅਧਿਆਪਕ ਵਜੋਂ ਰਿਟਾਇਰ ਹੋਇਆ ਮਹਿੰਦਰ ਸਿੰਘ ਮਾਨ ਅਸਲ ’ਚ ਵਿਗਿਆਨ ਦਾ ਅਧਿਆਪਕ ਸੀ। ਇਸੇ ਕਾਰਨ ਵਿਗਿਆਨ ਨਾਲ ਸਬੰਧਿਤ ਵਿਸ਼ੇ, ਅਨੁਭਵ ਤੇ ਸ਼ਬਦਾਵਲੀ ਇਨ੍ਹਾਂ ਮਿੰਨੀ ਕਹਾਣੀਆਂ ਵਿਚ ਵਰਤੀ ਗਈ ਹੈ। ਉਹ ਆਮ ਤੌਰ ’ਤੇ ਰੋਜ਼ਾਨਾ ਜੀਵਨ ਦੇ ਅਨੁਭਵਾਂ ਨੂੰ ਆਧਾਰ ਬਣਾ ਕੇ ਆਮ ਵਸੇਵੇ ਦੇ ਖ਼ਾਸ ਪਾਤਰਾਂ ਬਾਰੇ ਕਹਾਣੀਆਂ ਰਚਦਾ ਹੈ। ਉਸ ਦੀ ਕਲਪਿਤ ਸਰੋਕਾਰਾਂ ਨੂੰ ਚਿਤਰਨ ਦੀ ਕਾਬਲੀਅਤ ਉਸ ਦੀਆਂ ਕਹਾਣੀਆਂ ਦੇ ਪਾਤਰਾਂ ਵਿੱਚੋਂ ਦਿਸਦੀ ਹੈ। ਜ਼ਿਆਦਾਤਰ ਕਹਾਣੀਆਂ ਦੇ ਸਿਰਲੇਖ ਉਸ ਕਹਾਣੀ ਨੂੰ ਪੜ੍ਹਨ ਦੀ ਉਤਸੁਕਤਾ ਨੂੰ ਵਧਾਉਂਦੇ ਹਨ ਤੇ ਪਾਠਕ ਇਸੇ ਉਤਸੁਕਤਾ ਤਹਿਤ ਇੱਕੋ ਸਾਹੇ ਸਾਰੀ ਪੁਸਤਕ ਪੜ੍ਹ ਜਾਂਦਾ ਹੈ। ਕਹਾਣੀਆਂ ਨੈਤਿਕਤਾ ਦਾ ਪਾਠ ਪੜ੍ਹਾਉਂਦੀਆਂ ਹਨ ਤੇ ਸਭ ਵਸਤਾਂ ਦੇ ਗੁਣਾਤਮਿਕ ਪੱਖ ਨੂੰ ਵੇਖਣ ਦੀ ਪ੍ਰੇਰਨਾ ਦਿੰਦਾ ਹੈ। ਇਸ ਸੰਗ੍ਰਹਿ ਦੀਆਂ ਵਧੀਆ ਕਹਾਣੀਆਂ ਵਿਚ ਅਣਗਹਿਲੀ, ਰੱਖੜੀ, ਵਧਾਈ, ਭਵਿੱਖਬਾਣੀ, ਜ਼ਲੀਲ, ਭੁੱਖ, ਫ਼ੈਸਲਾ, ਇਤਰਾਜ਼, ਨੁਕਸਾਨ, ਲਿਫ਼ਾਫ਼ਾ, ਭਾਰ, ਵਿਚਾਰੇ, ਚਿੰਤਾ, ਵਾਰੀ, ਪਤੰਗ, ਘਾਟ, ਪਲਾਟ, ਰਾਖੀ, ਡਰ, ਹਿੰਮਤ, ਬੋਝ, ਨਿਰਮੋਹੇ, ਗੁਰਦੁਆਰਾ, ਗਹਿਣੇ, ਵੋਟਾਂ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਉਸ ਦੀਆਂ ਇਹ ਕਹਾਣੀਆਂ ਅਣੂ ਨਾਂ ਦੀ ਮਿੰਨੀ ਕਹਾਣੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਹੋਣ ਵੇਲੇ ਤੋਂ ਹੀ ਮਕਬੂਲ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸ ਕਿਤਾਬ ਦੀ ਪ੍ਰਕਾਸ਼ਨਾ ਸਮੇਂ ਤਕ ਮਹਿੰਦਰ ਸਿੰਘ ਮਾਨ ਨੂੰ ਇਸ ਖੇਤਰ ਵਿੱਚ ਸਥਾਪਿਤ ਹਸਤਾਖ਼ਰ ਮੰਨਿਆ ਗਿਆ ਹੈ। ਉਸ ਦੀ ਕਲਾਤਮਿਕਤਾ ਉਸ ਦੁਆਰਾ ਅਸਲੀਅਤ ਚਿਤਰਨ ਵਿਚ ਹੈ, ਇਸੇ ਲਈ ਇਹ ਕਹਾਣੀਆਂ ਪਾਠਕਾਂ ’ਤੇ ਹਾਂ-ਪੱਖੀ ਪ੍ਰਭਾਵ ਸਾਬਿਤ ਕਰਦੀਆਂ ਹਨ।
ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਠੇਠ ਇਲਾਕਾਈ ਉਪ ਬੋਲੀ ਦੀ ਵਰਤੋਂ ਕੀਤੀ ਹੈ। ਕਹਾਣੀਕਾਰ ਵੱਲੋਂ ਬਿਆਨੀਆ, ਵਰਣਨਾਤਮਿਕ ਅਤੇ ਵਾਰਤਾਲਾਪੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਇਸ ਢੰਗ ਨਾਲ ਕਹਾਣੀਕਾਰ ਮਿੰਨੀ ਕਹਾਣੀ ਦੇ ਖੇਤਰ ਵਿਚ ਨਿਵੇਕਲੇ ਢੰਗ ਦੀਆਂ ਕਹਾਣੀਆਂ ਕਾਰਨ ਆਪਣੀ ਹੋਂਦ ਸਥਾਪਿਤ ਕਰਦਾ ਹੈ।
- ਡਾ. ਸੰਦੀਪ ਰਾਣਾ