Book Review : ਪਿੰਡਾਂ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਕੈਨੇਡਾ ਦੇ ਰਹਿਣ-ਸਹਿਣ ਤੇ ਭਾਸ਼ਾ ਦਾ ਜ਼ਿਕਰ ਕਰਦੀ ਕਿਤਾਬ ‘ਦੇਸ-ਪ੍ਰਦੇਸ’
ਦੇਸ ਪ੍ਰਦੇਸ ਪੁਸਤਕ ਲੇਖਕ ਜਨਕ ਸਿੰਘ ਦੁਆਰਾ ਲਿਖੀ ਹੋਈ ਹੈ। ਇਸ ਵਿਚ ਉਸ ਨੇ ਆਪਣੇ ਰਾਜਨੀਤਕ ਜੀਵਨ ਅਤੇ ਕੈਨੇਡਾ ਫੇਰੀ ਦੌਰਾਨ ਕੁਝ ਗੱਲਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਲੇਖਕ ਨੇ ਪਿੰਡਾਂ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਹੈ ਤੇ ਰਾਜਨੀਤਕ ਪੱਧਰ ’ਤੇ ਇਨ੍ਹਾਂ ਸਮੱਸਿਆਵਾਂ ਨੂੰ ਉਭਾਰ ਕੇ ਲੋਕਾਂ ਦੇ ਨਾਲ ਖੜ੍ਹਨ ਦਾ ਹੌਸਲਾ ਕੀਤਾ ਹੈ।
Publish Date: Sat, 21 Feb 2026 10:55 AM (IST)
Updated Date: Sun, 22 Feb 2026 11:00 AM (IST)
ਪੁਸਤਕ ਦਾ ਨਾਂ - ਦੇਸ-ਪ੍ਰਦੇਸ
ਪ੍ਰਕਾਸ਼ਨ - ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਦੇਸ ਪ੍ਰਦੇਸ ਪੁਸਤਕ ਲੇਖਕ ਜਨਕ ਸਿੰਘ ਦੁਆਰਾ ਲਿਖੀ ਹੋਈ ਹੈ। ਇਸ ਵਿਚ ਉਸ ਨੇ ਆਪਣੇ ਰਾਜਨੀਤਕ ਜੀਵਨ ਅਤੇ ਕੈਨੇਡਾ ਫੇਰੀ ਦੌਰਾਨ ਕੁਝ ਗੱਲਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਲੇਖਕ ਨੇ ਪਿੰਡਾਂ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਹੈ ਤੇ ਰਾਜਨੀਤਕ ਪੱਧਰ ’ਤੇ ਇਨ੍ਹਾਂ ਸਮੱਸਿਆਵਾਂ ਨੂੰ ਉਭਾਰ ਕੇ ਲੋਕਾਂ ਦੇ ਨਾਲ ਖੜ੍ਹਨ ਦਾ ਹੌਸਲਾ ਕੀਤਾ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਇਆ ਹੈ। ਇਹ ਪੁਸਤਕ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਹਮੇਸ਼ਾ ਤੋਂ ਹੀ ਰਿਸ਼ਵਤਖੋਰੀ ਦਾ ਵਿਰੋਧ ਕੀਤਾ ਹੈ ਤੇ ਲੋਕ ਭਲਾਈ ਨਾਲ ਜੁੜਿਆ ਹੈ। ਲੇਖਕ ਨੇ ਕੈਨੇਡਾ ਦੇ ਜੀਵਨ ਨੂੰ ਵੀ ਬਹੁਤ ਨੇੜੇ ਤੋਂ ਤੱਕ ਕੇ ਉੱਥੋਂ ਦੇ ਲੋਕਾਂ ਦੇ ਸੱਭਿਆਚਾਰ, ਰਹਿਣ-ਸਹਿਣ ਦਾ ਢੰਗ, ਵੱਖ-ਵੱਖ ਥਾਵਾਂ ’ਤੇ ਉਥੋਂ ਦੀ ਭਾਸ਼ਾ ਦਾ ਜ਼ਿਕਰ ਕੀਤਾ ਹੈ। ਲੇਖਕ ਨੇ ਆਪਣੇ ਜੀਵਨ ਦੇ ਬਹੁਤ ਹੀ ਸੁੰਦਰ ਪਲ ਇਸ ਪੁਸਤਕ ਵਿਚ ਸਾਂਝੇ ਕੀਤੇ ਹਨ। ਪੁਸਤਕ ਦੀ ਸ਼ੁਰੂਆਤ ਵਿਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦਾ ਝੁਕਾਅ ਰਾਜਨੀਤੀ ਵੱਲ ਹੋਇਆ, ਫਿਰ ਪੁਰਾਣੇ ਸਮੇਂ ਦਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਦੇ ਸਮੇਂ ਵਿਚ ਬਿਨਾਂ ਤਕਨਾਲੋਜੀ ਤੋਂ ਲੋਕ ਰਹਿੰਦੇ ਸਨ ਫਿਰ ਭਾਰਤ ਤੋਂ ਕੈਨੇਡਾ ਦੇ ਜੀਵਨ ਸਫਰ ਤੇ ਤਜਰਬਿਆਂ ਦਾ ਜ਼ਿਕਰ ਆਉਂਦਾ ਹੈ, ਜਿਸ ਵਿਚ ਲੇਖਕ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਨੂੰ ਉੱਥੇ ਸਮੱਸਿਆਵਾਂ ਆਈਆਂ ਤੇ ਫਿਰ ਵੀ ਉਸ ਨੇ ਉੱਥੇ ਜਾ ਕੇ ਮਿਹਨਤ ਕੀਤੀ ਤੇ ਕੰਮ ਕੀਤਾ। ਕੈਨੇਡਾ ਨਾਲ ਸਬੰਧਿਤ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਲੇਖਕ ਨੇ ਇਸ ਪੁਸਤਕ ਵਿਚ ਬਾਖ਼ੂਬੀ ਕੀਤਾ ਹੈ। ਪੁਸਤਕ ਦੇ ਅੰਤ ਵਿਚ ਲੇਖਕ ਨੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨਾਲ ਤਸਵੀਰਾਂ ਨੂੰ ਦਿਖਾਇਆ ਹੈ। ਤਸਵੀਰ ਦੇਖ ਕੇ ਲੇਖਕ ਦੀ ਰਹਿਣੀ-ਬਹਿਣੀ ਦਾ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਸਾਦਾ ਇਨਸਾਨ ਹੈ। ਪੁਸਤਕ ਵਿਚਲੀ ਭਾਸ਼ਾ ਸਰਲ, ਸਪਸ਼ਟ ਤੇ ਨਰਮ ਹੈ, ਜਿਹੜੀ ਪਾਠਕ ਦੇ ਮਨ ਅੰਦਰ ਸਹਿਜੇ ਹੀ ਉਤਰ ਜਾਂਦੀ ਹੈ। ਲੇਖਕ ਨੂੰ ਇਸ ਪੁਸਤਕ ਦੇ ਆਉਣ ’ਤੇ ਬਹੁਤ-ਬਹੁਤ ਮੁਬਾਰਕ।
- ਇੰਦਰਪ੍ਰੀਤ ਕੌਰ