- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਰਗੇ ਦੇਸ਼ਾਂ ਵਿਚ ਜਿੱਥੇ ਇਕ ਵੱਡੀ ਆਬਾਦੀ ਮਿਆਰੀ ਸਿਹਤ ਸੇਵਾਵਾਂ ਤੋਂ ਦੂਰ ਹੈ, ਉੱਥੇ ਦਵਾਈ-ਰੋਧਕ ਇਨਫੈਕਸ਼ਨ ਦਾ ਜੋਖ਼ਮ ਕਿਤੇ ਜ਼ਿਆਦਾ ਹੈ। WHO ਦਾ ਕਹਿਣਾ ਹੈ ਕਿ ਦੱਖਣ ਅਤੇ ਪੂਰਬੀ ਏਸ਼ੀਆ 'ਚ ਐਂਟੀਬਾਇਓਟਿਕ ਰੈਜ਼ੀਸਟੈਂਸ ਵਿਸ਼ਵਵਿਆਪੀ ਔਸਤ ਦੇ ਮੁਕਾਬਲੇ ਲਗਪਗ ਦੁੱਗਣਾ ਹੋ ਚੁੱਕਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਐਂਟੀਬਾਇਓਟਿਕਸ ਦਵਾਈਆਂ ਦੇ ਅਸਰ ਤੋਂ ਮੁਕਤ ਖ਼ਤਰਨਾਕ ਕਿਸਮ ਦੇ ਇਨਫੈਕਸ਼ਨ 'ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਮਾਹਿਰਾਂ ਅਨੁਸਾਰ, ਤੇਜ਼ੀ ਨਾਲ ਵਧ ਰਿਹਾ ਐਂਟੀਬਾਇਓਟਿਕ ਰੈਜ਼ਿਸਟੈਂਸ (Antibiotic Resistance) ਆਧੁਨਿਕ ਚਿਕਿਤਸਾ ਵਿਗਿਆਨ ਦੇ ਭਵਿੱਖ ਲਈ ਖ਼ਤਰਾ ਬਣ ਚੁੱਕਾ ਹੈ। ਭਾਰਤ ਵਰਗੇ ਦੇਸ਼ਾਂ ਵਿਚ ਜਿੱਥੇ ਇਕ ਵੱਡੀ ਆਬਾਦੀ ਮਿਆਰੀ ਸਿਹਤ ਸੇਵਾਵਾਂ ਤੋਂ ਦੂਰ ਹੈ, ਉੱਥੇ ਦਵਾਈ-ਰੋਧਕ ਇਨਫੈਕਸ਼ਨ ਦਾ ਜੋਖ਼ਮ ਕਿਤੇ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਦੱਖਣ ਅਤੇ ਪੂਰਬੀ ਏਸ਼ੀਆ 'ਚ ਐਂਟੀਬਾਇਓਟਿਕ ਰੈਜ਼ੀਸਟੈਂਸ ਵਿਸ਼ਵਵਿਆਪੀ ਔਸਤ ਦੇ ਮੁਕਾਬਲੇ ਲਗਪਗ ਦੁੱਗਣਾ ਹੋ ਚੁੱਕਾ ਹੈ।
ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿਚ ਰੈਜ਼ਿਸਟੈਂਸ (ਦਵਾਈਆਂ ਦੇ ਬੇਅਸਰ ਹੋਣ) ਦੀ ਸਮੱਸਿਆ ਤੁਲਨਾਤਮਕ ਤੌਰ 'ਤੇ ਬਹੁਤ ਗੰਭੀਰ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਸਿਹਤ ਸੰਭਾਲ ਦਾ ਢਾਂਚਾ ਕਮਜ਼ੋਰ ਹੈ, ਜਿਸ ਕਾਰਨ ਬਿਮਾਰੀ ਦੀ ਪਛਾਣ ਕਰਨ, ਬਚਾਅ ਅਤੇ ਇਲਾਜ ਕਰਨ ਵਿਚ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ।
ਇਕ ਰਿਪੋਰਟ ਦੀ ਮੰਨੀਏ ਤਾਂ ਦਰਦ ਨਿਵਾਰਕ ਦਵਾਈਆਂ ਵੀ ਐਂਟੀਬਾਇਓਟਿਕ ਰੈਜ਼ੀਸਟੈਂਸ (ਦਵਾਈਆਂ ਦੇ ਬੇਅਸਰ ਹੋਣ) ਦੇ ਵਾਧੇ ਦਾ ਕਾਰਨ ਬਣ ਸਕਦੀਆਂ ਹਨ। ਰਿਸਰਚ ਜਰਨਲ 'NPJ' ਮੁਤਾਬਕ, ਆਈਬੂਪ੍ਰੋਫੇਨ (Ibuprofen) ਅਤੇ ਐਸੀਟਾਮਿਨੋਫੇਨ (Acetaminophen) ਈ.ਕੋਲਾਈ (E.coli) ਬੈਕਟੀਰੀਆ 'ਚ 'ਮਿਊਟੇਸ਼ਨ' (ਬਦਲਾਅ) ਨੂੰ ਵਧਾਉਂਦੇ ਹਨ। ਇਸ ਨਾਲ ਆਮ ਬੈਕਟੀਰੀਆ, ਐਂਟੀਬਾਇਓਟਿਕ ਦਵਾਈ 'ਸਿਪਰੋਫਲੋਕਸਾਸਿਨ' (Ciprofloxacin) ਦੇ ਪ੍ਰਤੀ ਵਧੇਰੇ ਰੋਧਕ ਹੋ ਜਾਂਦੇ ਹਨ। ਇਸ ਅਧਿਐਨ ਤੋਂ ਸਪੱਸ਼ਟ ਹੈ ਕਿ ਕਈ ਸਾਰੀਆਂ ਦਵਾਈਆਂ ਦੇ ਇਕੱਠੇ ਇਸਤੇਮਾਲ ਨਾਲ ਜੋਖ਼ਮ ਵਧਦਾ ਹੈ। ਵਧੇਰੇ ਉਮਰ ਦੇ ਲੋਕਾਂ ਨੂੰ ਇੱਕੋ ਸਮੇਂ ਦਰਦ, ਨੀਂਦ ਜਾਂ ਬਲੱਡ ਪ੍ਰੈਸ਼ਰ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵੀ ਅੰਤੜੀਆਂ ਦੇ ਬੈਕਟੀਰੀਆ ਨੂੰ ਐਂਟੀਬਾਇਓਟਿਕ ਦੇ ਪ੍ਰਤੀ ਰੋਧਕ ਬਣਾਉਂਦੀਆਂ ਹਨ। ਈ.ਕੋਲਾਈ ਬੈਕਟੀਰੀਆ ਨਾਲ ਅੰਤੜੀਆਂ ਅਤੇ ਪਿਸ਼ਾਬ ਪ੍ਰਣਾਲੀ (Urinary Tract) ਦੇ ਇਨਫੈਕਸ਼ਨ ਹੋ ਸਕਦੇ ਹਨ। ਅਜਿਹੀ ਹਾਲਤ 'ਚ ਪਤਲੇ ਦਸਤ ਲੱਗ ਸਕਦੇ ਹਨ (ਜੋ ਕਦੇ-ਕਦੇ ਖੂਨੀ ਵੀ ਹੁੰਦੇ ਹਨ)। ਜੀਅ ਕੱਚਾ ਹੋਣਾ (ਮਤਲੀ) ਅਤੇ ਉਲਟੀਆਂ ਆਉਣਾ। ਪੇਟ 'ਚ ਦਰਦ ਅਤੇ ਮਰੋੜ ਉੱਠਣਾ।