ਜ਼ਿਆਦਾਤਰ ਭਾਰਤੀਆਂ 'ਚ Vitamin-D ਦੀ ਘਾਟ ਦੇਖਣ ਨੂੰ ਮਿਲਦੀ ਹੈ। ਇਹ ਹੈਰਾਨੀਜਨਕ ਜ਼ਰੂਰ ਹੈ, ਪਰ ਸੱਚ ਹੈ। ਇਸ ਲਈ ਇਹ ਸਵਾਲ ਕਰਨਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੈ? ਜਿਸ ਦੇਸ਼ ਵਿੱਚ ਧੁੱਪ ਦੀ ਕੋਈ ਕਮੀ ਨਹੀਂ ਹੈ, ਉੱਥੇ ਲੋਕਾਂ ਵਿੱਚ ਵਿਟਾਮਿਨ-ਡੀ ਦੀ ਕਮੀ ਕਿਉਂ ਪਾਈ ਜਾ ਰਹੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਾਲ ਦੇ ਜ਼ਿਆਦਾਤਰ ਮਹੀਨਿਆਂ ਵਿੱਚ ਸੂਰਜ ਦੀ ਭਰਪੂਰ ਰੌਸ਼ਨੀ ਰਹਿੰਦੀ ਹੈ। ਇਸ ਦੇ ਬਾਵਜੂਦ, ਜ਼ਿਆਦਾਤਰ ਭਾਰਤੀਆਂ ਵਿੱਚ ਵਿਟਾਮਿਨ-ਡੀ ਦੀ ਕਮੀ ਦੇਖਣ ਨੂੰ ਮਿਲਦੀ ਹੈ। ਇਹ ਹੈਰਾਨੀਜਨਕ ਜ਼ਰੂਰ ਹੈ, ਪਰ ਸੱਚ ਹੈ।
ਇਸ ਲਈ ਇਹ ਸਵਾਲ ਕਰਨਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੈ? ਜਿਸ ਦੇਸ਼ ਵਿੱਚ ਧੁੱਪ ਦੀ ਕੋਈ ਕਮੀ ਨਹੀਂ ਹੈ, ਉੱਥੇ ਲੋਕਾਂ ਵਿੱਚ ਵਿਟਾਮਿਨ-ਡੀ ਦੀ ਕਮੀ ਕਿਉਂ ਪਾਈ ਜਾ ਰਹੀ ਹੈ। ਆਓ ਜਾਣੀਏ ਇਸ ਦੇ ਪਿੱਛੇ ਛਿਪੇ ਕਾਰਨਾਂ ਬਾਰੇ।
ਮੇਲਾਨਿਨ (Melanin): ਭਾਰਤੀਆਂ ਦੀ ਚਮੜੀ ਦਾ ਰੰਗ ਕੁਦਰਤੀ ਤੌਰ 'ਤੇ ਕਣਕਵੰਨਾ ਜਾਂ ਗੂੜ੍ਹਾ ਹੁੰਦਾ ਹੈ। ਸਾਡੀ ਚਮੜੀ ਵਿੱਚ ਮੇਲਾਨਿਨ ਨਾਮਕ ਪਿਗਮੈਂਟ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਮੇਲਾਨਿਨ ਸੂਰਜ ਦੀਆਂ ਅਲਟਰਾਵਾਇਲਟ (UV) ਕਿਰਨਾਂ ਦੇ ਖਿਲਾਫ ਇੱਕ ਸੁਰੱਖਿਆ ਕਵਚ ਵਾਂਗ ਕੰਮ ਕਰਦਾ ਹੈ, ਜੋ ਚਮੜੀ ਨੂੰ ਸੜਨ ਤੋਂ ਤਾਂ ਬਚਾਉਂਦਾ ਹੈ, ਪਰ ਵਿਟਾਮਿਨ-ਡੀ ਬਣਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਗੋਰੀ ਚਮੜੀ ਦੀ ਤੁਲਨਾ ਵਿੱਚ ਗੂੜ੍ਹੀ ਚਮੜੀ ਨੂੰ ਉਨਾ ਹੀ ਵਿਟਾਮਿਨ-ਡੀ ਬਣਾਉਣ ਲਈ ਧੁੱਪ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪੈਂਦਾ ਹੈ।
ਬਦਲਦੀ ਲਾਈਫਸਟਾਈਲ: ਅੱਜ ਦੀ ਜ਼ਿਆਦਾਤਰ ਆਬਾਦੀ ਘਰ ਦੇ ਅੰਦਰ ਰਹਿਣ ਲੱਗੀ ਹੈ। ਸਵੇਰੇ 9 ਤੋਂ ਸ਼ਾਮ 6 ਵਜੇ ਦੀ ਡੈਸਕ ਜੌਬ, ਬੰਦ ਦਫਤਰ ਅਤੇ ਏਸੀ (AC) ਵਾਲੇ ਕਮਰਿਆਂ ਨੇ ਸਾਨੂੰ ਸੂਰਜ ਤੋਂ ਦੂਰ ਕਰ ਦਿੱਤਾ ਹੈ। ਸ਼ਹਿਰੀ ਇਲਾਕਿਆਂ ਵਿੱਚ ਉੱਚੀਆਂ ਇਮਾਰਤਾਂ ਕਾਰਨ ਘਰਾਂ ਤੱਕ ਸਿੱਧੀ ਧੁੱਪ ਨਹੀਂ ਪਹੁੰਚ ਪਾਉਂਦੀ।
ਪ੍ਰਦੂਸ਼ਣ: ਮਹਾਂਨਗਰਾਂ ਵਿੱਚ ਵਧ ਰਿਹਾ ਹਵਾ ਪ੍ਰਦੂਸ਼ਣ ਵੀ ਇੱਕ ਵੱਡਾ ਕਾਰਨ ਹੈ। ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਅਤੇ ਧੂੰਏਂ ਕਾਰਨ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਸਾਡੇ ਤੱਕ ਪਹੁੰਚ ਨਹੀਂ ਪਾਉਂਦੀਆਂ, ਜਿਸ ਕਾਰਨ ਵਿਟਾਮਿਨ-ਡੀ ਬਣਾਉਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ।
ਖਾਣ-ਪੀਣ 'ਚ ਬਦਲਾਅ: ਖਾਣ-ਪੀਣ 'ਚ ਵਿਟਾਮਿਨ-ਡੀ ਦੇ ਕੁਦਰਤੀ ਸਰੋਤ ਬਹੁਤ ਸੀਮਤ ਹਨ, ਜਿਵੇਂ- ਫੈਟੀ ਫਿਸ਼, ਅੰਡੇ ਦੀ ਜ਼ਰਦੀ ਅਤੇ ਡੇਅਰੀ ਪ੍ਰੋਡਕਟਸ। ਭਾਰਤ ਦੀ ਇੱਕ ਵੱਡੀ ਆਬਾਦੀ ਸ਼ਾਕਾਹਾਰੀ ਹੈ, ਜਿਸ ਕਾਰਨ ਖਾਣੇ ਰਾਹੀਂ ਇਸ ਵਿਟਾਮਿਨ ਦੀ ਪੂਰਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਹੱਡੀਆਂ ਤੇ ਜੋੜਾਂ 'ਚ ਲਗਾਤਾਰ ਦਰਦ ਰਹਿਣਾ
ਹਰ ਵਕਤ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ
ਮਾਸਪੇਸ਼ੀਆਂ 'ਚ ਖਿਚਾਅ
ਡਿਪਰੈਸ਼ਨ ਜਾਂ ਚਿੜਚਿੜਾਪਨ
ਵਾਰ-ਵਾਰ ਬਿਮਾਰ ਪੈਣਾ
ਧੁੱਪ ਦਾ ਸਹੀ ਸਮਾਂ: ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਘੱਟੋ-ਘੱਟ 15-20 ਮਿੰਟ ਧੁੱਪ ਵਿੱਚ ਬਿਤਾਓ। ਇਸ ਸਮੇਂ UVB ਕਿਰਨਾਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀਆਂ ਹਨ।
ਖਾਣ-ਪੀਣ 'ਚ ਬਦਲਾਅ: ਆਪਣੇ ਖਾਣੇ ਵਿੱਚ ਮਸ਼ਰੂਮ, ਫੋਰਟੀਫਾਈਡ ਦੁੱਧ, ਦਹੀਂ ਅਤੇ ਪਨੀਰ ਸ਼ਾਮਲ ਕਰੋ।
ਜਾਂਚ ਤੇ ਸਪਲੀਮੈਂਟ : ਜੇਕਰ ਤੁਸੀਂ ਲਗਾਤਾਰ ਥਕਾਵਟ ਮਹਿਸੂਸ ਕਰਦੇ ਹੋ, ਤਾਂ ਇੱਕ ਵਾਰ ਬਲੱਡ ਟੈਸਟ ਜ਼ਰੂਰ ਕਰਵਾਓ। ਡਾਕਟਰ ਦੀ ਸਲਾਹ 'ਤੇ ਵਿਟਾਮਿਨ-ਡੀ ਦੇ ਸਪਲੀਮੈਂਟ ਲੈਣਾ ਵੀ ਕਮੀ ਦੂਰ ਕਰਨ ਦਾ ਅਸਰਦਾਰ ਤਰੀਕਾ ਹੈ।
Source: