- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਪਟਾਈਡਸ ਸਕਿਨ ਲਈ ਜ਼ਰੂਰੀ ਪ੍ਰੋਟੀਨ—ਜਿਵੇਂ ਕਿ ਕੋਲੇਜਨ ਅਤੇ ਇਲਾਸਟਿਨ ਦੀ ਨੀਂਹ ਤਿਆਰ ਕਰਦੇ ਹਨ। ਬਿਊਟੀ ਇੰਡਸਟਰੀ 'ਚ ਇਸ ਨੂੰ ਇਕ 'ਮਲਟੀਟਾਸਕਿੰਗ' ਏਜੰਟ ਮੰਨਿਆ ਜਾ ਰਿਹਾ ਹੈ ਜੋ ਤੁਹਾਡੀ ਸਕਿਨ ਨੂੰ ਨਾ ਸਿਰਫ਼ ਸਿਹਤਮੰਦ ਰੱਖਦਾ ਹੈ ਸਗੋਂ ਉਸ ਵਿਚ ਨਵੀਂ ਜਾਨ ਵੀ ਫੂਕਦਾ ਹੈ।

ਦ ਕਨਵਰਸੇਸ਼ਨ, ਲੰਡਨ : ਅੱਜਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਪ੍ਰਦੂਸ਼ਣ ਦੇ ਵਿਚਕਾਰ ਸਕਿਨ ਦੀ ਦੇਖਭਾਲ ਕਰਨਾ ਚੁਣੌਤੀ ਬਣ ਗਿਆ ਹੈ। ਸਕਿਨਕੇਅਰ ਦੀ ਦੁਨੀਆ 'ਚ 'ਪੇਪਟਾਈਡਸ' (Peptides) ਦਾ ਨਾਂ ਬਹੁਤ ਮਸ਼ਹੂਰ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਵਿੱਚੋਂ 'ਕਾਪਰ ਪੇਪਟਾਈਡ' (Copper Peptide) ਸਭ ਤੋਂ ਖ਼ਾਸ ਕਿਉਂ ਹੈ? ਬਿਊਟੀ ਇੰਡਸਟਰੀ ਵਿਚ ਇਸ ਨੂੰ ਇਕ 'ਮਲਟੀਟਾਸਕਿੰਗ' ਏਜੰਟ ਮੰਨਿਆ ਜਾ ਰਿਹਾ ਹੈ, ਜੋ ਤੁਹਾਡੀ ਸਕਿਨ ਨੂੰ ਨਾ ਸਿਰਫ਼ ਸਿਹਤਮੰਦ ਰੱਖਦਾ ਹੈ, ਸਗੋਂ ਉਸ ਨੂੰ ਇਕ ਨਵੀਂ ਜਾਨ ਵੀ ਦਿੰਦਾ ਹੈ।
ਸਾਡਾ ਸਰੀਰ ਕੁਦਰਤੀ ਤੌਰ 'ਤੇ ਕਈ ਤਰ੍ਹਾਂ ਦੇ ਪੇਪਟਾਈਡਸ ਪੈਦਾ ਕਰਦਾ ਹੈ। ਇਹ ਛੋਟੇ ਅਣੂ ਸਾਡੇ ਸਰੀਰ ਦੇ ਮਹੱਤਵਪੂਰਨ ਕੰਮਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੇਪਟਾਈਡਸ ਸਕਿਨ ਲਈ ਜ਼ਰੂਰੀ ਪ੍ਰੋਟੀਨ—ਜਿਵੇਂ ਕਿ ਕੋਲੇਜਨ ਅਤੇ ਇਲਾਸਟਿਨ ਦੀ ਨੀਂਹ ਤਿਆਰ ਕਰਦੇ ਹਨ। ਇਹੀ ਉਹ ਤੱਤ ਹਨ ਜੋ ਤੁਹਾਡੀ ਚਮੜੀ ਨੂੰ ਜਵਾਨ, ਲਚਕੀਲੀ ਅਤੇ ਸਿਹਤਮੰਦ ਬਣਾਈ ਰੱਖਦੇ ਹਨ।
ਕਾਸਮੈਟਿਕਸ ਦੀ ਦੁਨੀਆ ਵਿੱਚ ਮੁੱਖ ਤੌਰ 'ਤੇ ਤਿੰਨ ਕਿਸਮਾਂ ਦੇ ਪੇਪਟਾਈਡਸ ਦੀ ਵਰਤੋਂ ਕੀਤੀ ਜਾਂਦੀ ਹੈ:
ਕੈਰੀਅਰ ਪੇਪਟਾਈਡ (Carrier Peptide): ਇਹ ਜ਼ਖ਼ਮਾਂ ਨੂੰ ਭਰਨ ਤੇ ਉਨ੍ਹਾਂ ਦੀ ਮੁਰੰਮਤ ਕਰਨ 'ਚ ਮਦਦ ਕਰਦੇ ਹਨ। ਇਹ ਮਹੱਤਵਪੂਰਨ ਖਣਿਜਾਂ ਨੂੰ ਸੈੱਲਾਂ ਤਕ ਪਹੁੰਚਾ ਕੇ ਮੁਰੰਮਤ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਨ।
ਸਿਗਨਲ ਪੇਪਟਾਈਡ (Signal Peptide): ਇਹ ਸਕਿਨ ਦੇ ਸੈੱਲਾਂ ਨੂੰ ਕੋਲੇਜਨ ਬਣਾਉਣ ਦਾ ਸੰਕੇਤ ਦਿੰਦੇ ਹਨ, ਜਿਸ ਨਾਲ ਸਕਿਨ ਦੀ ਲਚਕ ਬਣੀ ਰਹਿੰਦੀ ਹੈ ਤੇ ਬੁਢਾਪੇ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।
ਨਿਊਰੋਟ੍ਰਾਂਸਮੀਟਰ-ਇਨਹਿਬਿਟਿੰਗ ਪੇਪਟਾਈਡ : ਇਹ 'ਬੋਟੌਕਸ' ਵਾਂਗ ਕੰਮ ਕਰਦੇ ਹਨ। ਇਹ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਹਨ ਤੇ ਝੁਰੜੀਆਂ ਨੂੰ ਆਉਣ ਤੋਂ ਰੋਕਦੇ ਹਨ।
ਕਾਪਰ ਪੇਪਟਾਈਡ ਅਸਲ ਵਿਚ ਇਕ ਕਿਸਮ ਦਾ 'ਕੈਰੀਅਰ ਪੇਪਟਾਈਡ' ਹੀ ਹੈ। ਸਮੱਸਿਆ ਇਹ ਹੈ ਕਿ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਸਰੀਰ 'ਚ ਕੁਦਰਤੀ ਕੌਪਰ ਪੇਪਟਾਈਡਸ ਦੀ ਮਾਤਰਾ ਘਟਣ ਲੱਗਦੀ ਹੈ। ਇਸੇ ਲਈ ਕ੍ਰੀਮਾਂ ਤੇ ਸੀਰਮ 'ਚ ਮਿਲਣ ਵਾਲੇ ਸਿੰਥੈਟਿਕ ਕੌਪਰ ਪੇਪਟਾਈਡਸ ਪ੍ਰਸਿੱਧ ਹੋ ਰਹੇ ਹਨ।
ਐਂਟੀ-ਏਜਿੰਗ: ਇਹ ਸਕਿਨ ਨੂੰ ਜਵਾਨ ਰੱਖਣ ਅਤੇ ਸੋਜ ਨੂੰ ਘਟਾਉਣ 'ਚ ਮਦਦ ਕਰਦੇ ਹਨ।
ਸੁਰੱਖਿਆ ਕਵਚ: ਇਹ ਇਕ ਬਿਹਤਰ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦੇ ਹਨ, ਜੋ ਸਕਿਨ ਨੂੰ ਪ੍ਰਦੂਸ਼ਣ ਤੇ ਸੂਰਜ ਦੀਆਂ ਨੁਕਸਾਨਦੇਹ ਯੂਵੀ (UV) ਕਿਰਨਾਂ ਤੋਂ ਬਚਾਉਂਦੇ ਹਨ।
ਹੋਰ ਫ਼ਾਇਦੇ: ਇਹ ਜ਼ਖ਼ਮ ਭਰਨ ਦੀ ਗਤੀ ਵਧਾਉਂਦੇ ਹਨ ਤੇ ਵਾਲਾਂ ਦੇ ਵਿਕਾਸ 'ਚ ਵੀ ਸਹਾਇਕ ਹਨ।
ਬਾਜ਼ਾਰ 'ਚ ਕਈ ਹੋਰ ਪੇਪਟਾਈਡਸ ਮੌਜੂਦ ਹਨ, ਪਰ ਕਾਪਰ ਪੇਪਟਾਈਡ ਉਨ੍ਹਾਂ ਸਭ ਤੋਂ ਅੱਗੇ ਹੈ। ਇਹ ਇਕੱਲਾ ਹੀ ਕਈ ਕੰਮ ਕਰ ਸਕਦਾ ਹੈ। ਇਹ ਨਾ ਸਿਰਫ਼ ਕੋਲੇਜਨ ਵਧਾਉਂਦਾ ਹੈ, ਸਗੋਂ ਸਕਿਨ ਦੀ ਮੁਰੰਮਤ ਵੀ ਕਰਦਾ ਹੈ ਅਤੇ ਆਕਸੀਡੇਟਿਵ ਸਟ੍ਰੈੱਸ ਨਾਲ ਵੀ ਲੜਦਾ ਹੈ। ਆਪਣੀ ਇਸੇ 'ਮਲਟੀਟਾਸਕਿੰਗ' ਸਮਰੱਥਾ ਕਾਰਨ ਇਹ ਬੁਢਾਪੇ ਦੇ ਨਿਸ਼ਾਨਾਂ ਨੂੰ ਰੋਕਣ ਵਿੱਚ ਸਭ ਤੋਂ ਉੱਤਮ ਸਾਬਤ ਹੁੰਦਾ ਹੈ।