ਬਹੁਤ ਜ਼ਰੂਰੀ ਹੈ ਕਿ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਬਾਰੇ ਸਹੀ ਜਾਣਕਾਰੀ ਹੋਵੇ। ਆਓ ਡਾ. ਮੋਹਿਤ ਸ਼ਰਮਾ (ਸੀਨੀਅਰ ਕੰਸਲਟੈਂਟ, ਇੰਟਰਨਲ ਮੈਡੀਸਨ, ਅੰਮ੍ਰਿਤਾ ਹਸਪਤਾਲ, ਫਰੀਦਾਬਾਦ) ਤੋਂ ਇਨ੍ਹਾਂ ਦਵਾਈਆਂ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਜਾਣੀਏ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਮੋਟਾਪਾ ਸਾਡੇ ਦੇਸ਼ ਲਈ ਵੱਡੀ ਸਮੱਸਿਆ ਬਣ ਚੁੱਕਾ ਹੈ। ਇਸ ਲਈ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੁਝਾਨ ਵੀ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਹੁਣ ਕਸਰਤ ਜਾਂ ਡਾਈਟ ਨੂੰ ਛੱਡ ਕੇ ਇਨ੍ਹਾਂ ਦਵਾਈਆਂ ਨੂੰ ਜ਼ਿਆਦਾ ਪਸੰਦ ਕਰਨ ਲੱਗੇ ਹਨ। ਵੇਟ ਲੌਸ ਦੀਆਂ ਦਵਾਈਆਂ 'ਚ 'ਸੇਮਾਗਲੂਟਾਈਡ' (Semaglutide) ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਭਾਰਤ ਵਿਚ ਵੀ ਜਲਦੀ ਹੀ ਇਸ ਦਾ ਸਸਤਾ ਵਰਜ਼ਨ ਆਉਣ ਵਾਲਾ ਹੈ, ਜਿਸ ਨਾਲ ਖਦਸ਼ਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਹੋਰ ਵੀ ਵਧੇਗੀ।
ਅਜਿਹੇ 'ਚ ਜ਼ਰੂਰੀ ਹੈ ਕਿ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਬਾਰੇ ਸਹੀ ਜਾਣਕਾਰੀ ਹੋਵੇ। ਆਓ ਡਾ. ਮੋਹਿਤ ਸ਼ਰਮਾ (ਸੀਨੀਅਰ ਕੰਸਲਟੈਂਟ, ਇੰਟਰਨਲ ਮੈਡੀਸਨ, ਅੰਮ੍ਰਿਤਾ ਹਸਪਤਾਲ, ਫਰੀਦਾਬਾਦ) ਤੋਂ ਇਨ੍ਹਾਂ ਦਵਾਈਆਂ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਜਾਣੀਏ।
ਵਜ਼ਨ ਘਟਾਉਣ ਵਾਲੀਆਂ ਦਵਾਈਆਂ 'ਚ ਸੇਮਾਗਲੂਟਾਈਡ ਮੌਜੂਦ ਹੁੰਦਾ ਹੈ, ਜੋ ਇਕ GLP-1 ਰੀਸੈਪਟਰ ਐਗੋਨਿਸਟ ਹੈ। ਸੌਖੀ ਭਾਸ਼ਾ 'ਚ ਕਹੀਏ ਤਾਂ ਇਹ ਸਾਡੇ ਸਰੀਰ 'ਚ ਪਾਏ ਜਾਣ ਵਾਲੇ ਕੁਦਰਤੀ ਹਾਰਮੋਨ ਦੀ ਨਕਲ ਕਰਦਾ ਹੈ। ਇਹ ਦਿਮਾਗ ਦੇ ਉਸ ਹਿੱਸੇ ਨੂੰ ਐਕਟਿਵ ਕਰਦਾ ਹੈ ਜੋ ਭੁੱਖ ਅਤੇ ਪੇਟ ਭਰਨ ਦੇ ਸਿਗਨਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਵਿਅਕਤੀ ਨੂੰ ਜਲਦੀ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।
ਇਹ ਦਵਾਈ ਹਰ ਉਸ ਵਿਅਕਤੀ ਲਈ ਨਹੀਂ ਹੈ ਜੋ ਸਿਰਫ਼ ਥੋੜ੍ਹਾ ਜਿਹਾ ਵਜ਼ਨ ਘਟਾਉਣਾ ਚਾਹੁੰਦਾ ਹੈ।
ਕੌਣ ਕਰ ਸਕਦਾ ਹੈ ਇਸਤੇਮਾਲ : ਮੁੱਖ ਤੌਰ 'ਤੇ ਟਾਈਪ-2 ਡਾਇਬੀਟੀਜ਼ ਦੇ ਮਰੀਜ਼ ਅਤੇ ਉਹ ਲੋਕ ਜਿਨ੍ਹਾਂ ਦਾ BMI ਬਹੁਤ ਜ਼ਿਆਦਾ ਹੈ।
ਕਿਨ੍ਹਾਂ ਨੂੰ ਬਚਣਾ ਚਾਹੀਦਾ ਹੈ : ਜਿਨ੍ਹਾਂ ਨੂੰ ਥਾਇਰਾਇਡ ਕੈਂਸਰ ਦਾ ਪਰਿਵਾਰਕ ਇਤਿਹਾਸ ਹੈ ਜਾਂ MEN 2 ਸਿੰਡਰੋਮ ਹੈ। ਨਾਲ ਹੀ, ਪੈਨਕ੍ਰੀਆਜ਼ ਜਾਂ ਕਿਡਨੀ ਦੀ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਲਈ ਇਹ ਜੋਖ਼ਮ ਭਰਿਆ ਹੋ ਸਕਦਾ ਹੈ।
ਸੇਮਾਗਲੂਟਾਈਡ ਕੋਈ ਕਾਸਮੈਟਿਕ ਸ਼ਾਰਟਕੱਟ ਨਹੀਂ ਹੈ, ਸਗੋਂ ਇਕ ਪਾਵਰਫੁੱਲ ਦਵਾਈ ਹੈ। ਇਸ ਦੇ ਕੁਝ ਸਾਈਡ ਇਫੈਕਟਸ ਵੀ ਹੋ ਸਕਦੇ ਹਨ, ਜਿਵੇਂ- ਜੀ ਮਿਚਲਾਉਣਾ, ਉਲਟੀ, ਦਸਤ, ਕਬਜ਼ ਅਤੇ ਪੇਟ 'ਚ ਮਰੋੜ। ਗੰਭੀਰ ਮਾਮਲਿਆਂ 'ਚ ਪੈਨਕ੍ਰੀਆਟਾਈਟਿਸ, ਕਿਡਨੀ ਡੈਮੇਜ ਅਤੇ ਸ਼ੂਗਰ ਦਾ ਪੱਧਰ ਬਹੁਤ ਹੇਠਾਂ ਡਿੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਕ ਖੋਜ ਅਨੁਸਾਰ, ਜੋ ਲੋਕ ਇਨ੍ਹਾਂ ਦਵਾਈਆਂ ਦੀ ਵਰਤੋਂ ਬੰਦ ਕਰ ਦਿੰਦੇ ਹਨ, ਉਨ੍ਹਾਂ ਦਾ ਵਜ਼ਨ ਅਕਸਰ ਤੇਜ਼ੀ ਨਾਲ ਵਾਪਸ ਵੱਧ ਜਾਂਦਾ ਹੈ।
ਬਿਲਕੁਲ ਨਹੀਂ। ਭਾਰਤ 'ਚ ਸੇਮਾਗਲੂਟਾਈਡ ਇੱਕ ਪ੍ਰਿਸਕ੍ਰਿਪਸ਼ਨ ਦਵਾਈ ਹੈ। ਇਸ ਨੂੰ ਬਿਨਾਂ ਡਾਕਟਰ ਦੀ ਸਲਾਹ ਦੇ ਖਰੀਦਣਾ ਗੈਰ-ਕਾਨੂੰਨੀ ਅਤੇ ਜਾਨਲੇਵਾ ਹੋ ਸਕਦਾ ਹੈ।
ਬਿਨਾਂ ਜੀਵਨਸ਼ੈਲੀ (Lifestyle) ਵਿੱਚ ਬਦਲਾਅ ਕੀਤੇ ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਸਰੀਰ 'ਚ ਪੋਸ਼ਣ ਦੀ ਕਮੀ ਹੋ ਸਕਦੀ ਹੈ ਜਿਸ ਨਾਲ ਮਾਸਪੇਸ਼ੀਆਂ ਤੇ ਹੱਡੀਆਂ 'ਚ ਕਮਜ਼ੋਰੀ ਆ ਸਕਦੀ ਹੈ। ਇਸ ਲਈ ਵਜ਼ਨ ਘਟਾਉਣ ਲਈ ਸਹੀ ਖੁਰਾਕ ਅਤੇ ਕਸਰਤ ਹੀ ਸਭ ਤੋਂ ਉੱਤਮ ਤਰੀਕਾ ਹੈ।