ਵਿਗਿਆਨੀ ਹੁਣ ਮੰਨਦੇ ਹਨ ਕਿ ਅੰਤੜੀਆਂ ਵਿੱਚ ਸੂਖਮ ਜੀਵਾਂ ਦਾ ਸੰਤੁਲਨ ਦਿਲ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਦਿ ਕੰਜ਼ਰਵੇਸ਼ਨ, ਨਵੀਂ ਦਿੱਲੀ : ਦਿਲ ਦੀ ਬਿਮਾਰੀ ਦੁਨੀਆ ਭਰ ’ਚ ਮੌਤ ਦਾ ਪ੍ਰਮੁੱਖ ਕਾਰਨ ਬਣੀ ਹੋਈ ਹੈ। ਧੂੰਆਂਨੋਸ਼ੀ, ਉੱਚ ਬਲੱਡ ਪ੍ਰੈਸ਼ਰ, ਮੋਟਾਪਾ ਤੇ ਡਾਇਬਟੀਜ਼ ਵਰਗੇ ਕਾਰਕ ਖਤਰੇ ਦੇ ਕਾਰਕ ਮੰਨੇ ਜਾਂਦੇ ਹਨ। ਪਰ ਖੋਜਕਰਤਾ ਇਹ ਪਤਾ ਲਗਾ ਰਹੇ ਹਨ ਕਿ ਸਾਡੀਆਂ ਅੰਤੜੀਆਂ ’ਚ ਸੂਖਮ ਜੀਵਾਂ ਦਾ ਸੰਤੁਲਨ ਇਨ੍ਹਾਂ ਖਤਰਿਆਂ ਦੇ ਵਿਕਾਸ ਤੇ ਦਿਲ ਦੀ ਬਿਮਾਰੀ ਦੀ ਪ੍ਰਗਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਸਬੰਧ ਨੂੰ ਗਟ ਹਾਰਡ ਐਕਸਿਸ ਕਿਹਾ ਜਾਂਦਾ ਹੈ। ਇਹ ਸਮਝਾਉਣ ’ਚ ਮਦਦ ਕਰ ਸਕਦਾ ਹੈ ਕਿ ਖਾਣਾ ਤੇ ਦਿਲ ਦੀ ਬਿਮਾਰੀ ਏਨੇ ਨਜ਼ਦੀਕੀ ਰੂਪ ਨਾਲ ਕਿਉਂ ਜੁੜੇ ਹੋਏ ਹਨ।
ਅਸਲ ’ਚ ਅੰਤੜੀ ਮਾਇਕ੍ਰੋਬਾਯੋਮ ਪਾਚਨ ਤੇ ਇਮਿਊਨ ਸਿਸਟਮ ਤੋਂ ਲੈ ਕੇ ਮੈਟਾਬੋਲਿਕ ਸੰਤੁਲਨ ਤੇ ਨਿਊਰੋਲਾਜਿਕਲ ਪ੍ਰੋਸੈਸ ਤੱਕ, ਸਿਹਤ ਦੇ ਕਈ ਪਹਿਲੂਆਂ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਕਈ ਬਿਮਾਰੀਆਂ ਦਾ ਸਬੰਧ ਮਾਇਕ੍ਰੋਬਾਯੋਮ ਦੇ ਢਾਂਚੇ ’ਚ ਬਦਲਾਅ ਨਾਲ ਵੀ ਜੋੜਿਆ ਗਿਆ ਹੈ, ਜਿਨ੍ਹਾਂ ’ਚ ਸੋਜ ਅੰਦਰੂਨੀ ਬਿਮਾਰੀ, ਕੋਲੋਰੈਕਟਲ ਕੈਂਸਰ, ਮੋਟਾਪਾ ਤੇ ਮਾਨਸਿਕ ਸਿਹਤ ਸਬੰਧੀ ਬਿਮਾਰੀਆਂ ਸ਼ਾਮਲ ਹਨ। ਜਿਵੇਂ-ਜਿਵੇਂ ਅੰਤੜੀ ਦੇ ਸੂਖਮ ਜੀਵਾਂ ਤੇ ਬਿਮਾਰੀਆਂ ਵਿਚਾਲੇ ਸਬੰਧ ਮਜ਼ਬੂਤ ਹੁੰਦੇ ਜਾ ਰਹੇ ਹਨ, ਵਿਗਿਆਨੀ ਹੁਣ ਅੰਤੜੀ ਤੇ ਦਿਲ ਵਿਚਾਲੇ ਸਬੰਧ ਦਾ ਅਧਿਐਨ ਕਰ ਰਹੇ ਹਨ। ਵੱਡੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦਿਲ ਦੀ ਬਿਮਾਰੀ ਨਾਲ ਪੀੜਤ ਲੋਕਾਂ ’ਚ ਸਿਹਤਮੰਦ ਲੋਕਾਂ ਦੇ ਮੁਕਾਬਲੇ ਅੰਤੜੀ ਦੇ ਮਾਈਕ੍ਰੋਬਾਇਓਮ ਦੀ ਵਿਲੱਖਣ ਪ੍ਰੋਫਾਈਲ ਹੁੰਦੀ ਹੈ। ਹਾਲਾਂਕਿ, ਕਿਸੇ ਇਕ ਦਿਲ ਦੀ ਬਿਮਾਰੀ ਦੇ ਸੂਖਮਜੀਵ ਦੀ ਖੋਜ ਨਹੀਂ ਹੋਈ ਹੈ ਪਰ ਦਿਲ ਦੀ ਬਿਮਾਰੀ ਲਗਾਤਾਰ ਕੁਝ ਅਹਿਮ ਕਾਰਨਾਂ ਨਾਲ ਜੁੜੀ ਹੋਈ ਹੈ। ਇਨ੍ਹਾਂ ’ਚ ਸੂਖਮਜੀਵਾਂ ਦੀ ਵਿਲੱਖਣਤਾ ’ਚ ਘਾਟ, ਲਾਭਕਾਰੀ ਬੈਕਟੀਰੀਆ ਦਾ ਨੁਕਸਾਨ ਤੇ ਸੋਜ ਨਾਲ ਜੁੜੇ ਸੂਖਮਜੀਵਾਂ ਦਾ ਵਧੇਰੇ ਵਾਧਾ ਸ਼ਾਮਲ ਹੈ।
ਸੂਖਮਜੀਵ ਵਿਲੱਖਣਤਾ ਨਾਲ ਭਾਵ ਅੰਤੜੀ ’ਚ ਰਹਿਣ ਵਾਲੇ ਵੱਖ ਵੱਖ ਸੂਖਮਜੀਵਾਂ ਦੀ ਵਿਲੱਖਣਤਾ ਤੇ ਸੰਤੁਲਨ ਨਾਲ ਹੈ। ਵਧਦੇ ਸਬੂਤ ਦੱਸਦੇ ਹਨ ਕਿ ਸੂਖਮਜੀਵ ਵਿਲੱਖਣਤਾ ’ਚ ਘਾਟ ਮਾਈਕ੍ਰੋਬਾਇਓਮ ਦੀ ਵਿਗੜਦੀ ਸਿਹਤ ਨੂੰ ਦਰਸਾਉਂਦੀ ਹੈ ਤੇ ਇਹ ਕਿਸੇ ਬਿਮਾਰੀ ਦੀ ਸ਼ੁਰੂਆਤ ਦਾ ਸੰਕੇਤ ਹੋ ਸਕਦੀ ਹੈ।
ਇਕ ਹਾਲ ਹੀ ਦੇ ਅਧਿਐਨ ਪੱਤਰ ’ਚ 67 ਅਧਿਐਨਾਂ ਦੇ ਨਤੀਜਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚ ਕਈ ਦਿਲ ਦੀਆਂ ਬਿਮਾਰੀਆਂ ’ਚ ਅੰਤੜੀ ਦੇ ਮਾਈਕ੍ਰੋਬਾਇਓਮ ਦਾ ਅਧਿਐਨ ਕੀਤਾ ਗਿਆ। ਇਸ ਵਿਚ ਐਕਿਊਟ ਕੋਰੋਨਰੀ ਸਿੰਡਰੋਮ, ਐਟ੍ਰੀਅਲ ਫਾਈਬ੍ਰਿਲੇਸ਼ਨ, ਕੋਰੋਨੀ ਧਮਨੀ ਰੋਗ, ਦਿਲ ਦੀ ਅਸਫਲਤਾ ਜਾਂ ਸਟਰੋਕ ਨਾਲ ਪੀੜਤ ਛੇ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਬਰਾਬਰੀ ਸਿਹਤਮੰਦ ਲੋਕਾਂ ਨਾਲ ਕੀਤੀ ਗਈ। ਇਸ ਨਾਲ ਪਤਾ ਲੱਗਾ ਕਿ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ’ਚ ਲਾਭਕਾਰੀ ਫਾਈਬਰ-ਫਰਮੈਂਟਿੰਗ ਬੈਕਟੀਰੀਆ ਫੈਕਲੀਬੈਕਟੀਰੀਅਮ ਦੀ ਪੱਧਰ ਲਗਾਤਾਰ ਘੱਟ ਹੁੰਦਾ ਹੈ।