- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Viral Fever : ਮੌਸਮ 'ਚ ਲਗਾਤਾਰ ਬਦਲਾਅ ਕਾਰਨ ਛੂਤ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅਸਲ ਵਿਚ ਮੌਨਸੂਨ 'ਚ ਖਰਾਬ ਮੌਸਮ ਤੇ ਨਮੀ ਦੇ ਪੱਧਰ ਬੈਕਟੀਰੀਆ, ਵਾਇਰਸ ਤੇ ਫੰਗਸ ਵਧਣ ਤੇ ਫੈਲਣ ਲਈ ਇਕ ਆਦਰਸ਼ ਵਾਤਾਵਰਣ ਬਣਾਉਂਦੇ ਹਨ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Viral Fever : ਬਦਲਦੇ ਮੌਸਮ ਦੇ ਨਾਲ ਬਿਮਾਰੀਆਂ ਅਤੇ ਸੰਕਰਮਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਸਮੇਂ ਦੇਸ਼ ਭਰ ਵਿਚ ਮੌਸਮੀ ਫਲੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਮੌਨਸੂਨ ਦੇ ਮੌਸਮ ਕਾਰਨ ਇਨਫੈਕਸ਼ਨ, ਵਾਇਰਲ ਤੇ ਕੰਨਜਕਟਿਵਾਇਟਿਸ ਤੇਜ਼ੀ ਨਾਲ ਫੈਲ ਰਹੇ ਹਨ। ਲਗਾਤਾਰ ਮੀਂਹ ਨੇ ਕਈ ਸ਼ਹਿਰਾਂ 'ਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ, ਜਿਸ ਕਾਰਨ ਇਨ੍ਹਾਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲ ਹੀ 'ਚ ਕਾਨਪੁਰ, ਗੁਹਾਟੀ, ਕੋਲਕਾਤਾ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਾਇਰਲ ਬੁਖਾਰ ਅਤੇ ਫਲੂ ਦੇ ਮਾਮਲੇ ਵਧੇ ਹਨ।
ਮੌਸਮ 'ਚ ਲਗਾਤਾਰ ਬਦਲਾਅ ਕਾਰਨ ਛੂਤ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅਸਲ ਵਿਚ ਮੌਨਸੂਨ 'ਚ ਖਰਾਬ ਮੌਸਮ ਤੇ ਨਮੀ ਦੇ ਪੱਧਰ ਬੈਕਟੀਰੀਆ, ਵਾਇਰਸ ਤੇ ਫੰਗਸ ਵਧਣ ਤੇ ਫੈਲਣ ਲਈ ਇਕ ਆਦਰਸ਼ ਵਾਤਾਵਰਣ ਬਣਾਉਂਦੇ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਮੌਸਮ 'ਚ ਬਦਲਾਅ ਕਾਰਨ ਹੋਣ ਵਾਲੇ ਵਾਇਰਲ ਬੁਖਾਰ ਬਾਰੇ ਸਹੀ ਜਾਣਕਾਰੀ ਹਾਸਲ ਕਰਕੇ ਇਸ ਦੀ ਰੋਕਥਾਮ ਲਈ ਸਹੀ ਕਦਮ ਚੁੱਕੇ ਜਾਣ। ਅੱਜ ਇਸ ਆਰਟੀਕਲ 'ਚ ਅਸੀਂ ਤੁਹਾਨੂੰ ਵਾਇਰਲ ਬੁਖਾਰ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਦੱਸਣ ਜਾ ਰਹੇ ਹਾਂ।
ਬੁਖਾਰ ਕੀ ਹੈ?
ਆਮ ਮਨੁੱਖੀ ਸਰੀਰ ਦਾ ਤਾਪਮਾਨ ਲਗਪਗ 37 °C ਜਾਂ 98.6 °F ਹੁੰਦਾ ਹੈ। ਜਦੋਂ ਸਰੀਰ ਦਾ ਤਾਪਮਾਨ ਇਸ ਤੋਂ ਵੱਧ ਜਾਂਦਾ ਹੈ ਤਾਂ ਇਸ ਨੂੰ ਬੁਖਾਰ ਕਿਹਾ ਜਾਂਦਾ ਹੈ। ਸਰੀਰ ਦਾ ਵਧਿਆ ਤਾਪਮਾਨ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਸਰੀਰ ਵਾਇਰਲ ਜਾਂ ਬੈਕਟੀਰੀਆ ਦੀ ਲਾਗ ਨਾਲ ਲੜ ਰਿਹਾ ਹੈ।
ਵਾਇਰਲ ਬੁਖਾਰ ਦੇ ਲੱਛਣ
ਵਾਇਰਲ ਬੁਖਾਰ ਦੇ ਕਾਰਨ
ਵਾਇਰਲ ਹੋਣ ਦੌਰਾਨ ਰੱਖਣ ਜਾਣ ਇਹ ਸਾਵਧਾਨੀਆਂ