Uric Acid Symptoms : ਯੂਰਿਕ ਐਸਿਡ ਵਧਦੇ ਹੀ ਸਰੀਰ 'ਚ ਦਿਸਦੇ ਹਨ ਇਹ ਲੱਛਣ, ਗਠੀਏ ਦਾ ਹੁੰਦੈ ਖ਼ਤਰਾ
ਪਿਉਰੀਨ ਲੈਸ ਭੋਜਨ ਪਦਾਰਥਾਂ ਦੇ ਪਾਚਨ ਤੋਂ ਰਹਿੰਦ-ਖੂੰਹਦ ਦੇ ਰੂਪ 'ਚ ਯੂਰਿਕ ਐਸਿਡ ਪੈਦਾ ਹੁੰਦਾ ਹੈ। ਯੂਰਿਕ ਐਸਿਡ ਸਰੀਰ 'ਚ ਕੁਦਰਤੀ ਤੌਰ 'ਤੇ ਹੁੰਦਾ ਹੈ। ਜਦੋਂ ਇਸ ਦਾ ਪੱਧਰ ਵੱਧ ਜਾਂਦਾ ਹੈ ਤਾਂ ਹੋਰ ਵੀ ਪਰੇਸ਼ਾਨੀ ਹੁੰਦੀ ਹੈ।
Publish Date: Sun, 06 Aug 2023 11:44 AM (IST)
Updated Date: Wed, 09 Aug 2023 07:59 AM (IST)
Uric Acid : ਯੂਰਿਕ ਐਸਿਡ ਦੀ ਸਮੱਸਿਆ ਹੁਣ ਹਰ ਘਰ ਵਿਚ ਹੈ। ਸ਼ੂਗਰ ਤੇ ਕੋਲੈਸਟ੍ਰਾਲ ਦੀ ਤਰ੍ਹਾਂ ਯੂਰਿਕ ਐਸਿਡ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਰਹੀ ਹੈ। ਜੇਕਰ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਕਈ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਸਰੀਰ 'ਚ ਕਚਰਾ ਉਤਪਾਦ ਯੂਰਿਕ ਐਸਿਡ ਹੈ। ਪਿਉਰੀਨ ਲੈਸ ਭੋਜਨ ਪਦਾਰਥਾਂ ਦੇ ਪਾਚਨ ਤੋਂ ਰਹਿੰਦ-ਖੂੰਹਦ ਦੇ ਰੂਪ 'ਚ ਯੂਰਿਕ ਐਸਿਡ ਪੈਦਾ ਹੁੰਦਾ ਹੈ। ਯੂਰਿਕ ਐਸਿਡ ਸਰੀਰ 'ਚ ਕੁਦਰਤੀ ਤੌਰ 'ਤੇ ਹੁੰਦਾ ਹੈ। ਜਦੋਂ ਇਸ ਦਾ ਪੱਧਰ ਵੱਧ ਜਾਂਦਾ ਹੈ ਤਾਂ ਹੋਰ ਵੀ ਪਰੇਸ਼ਾਨੀ ਹੁੰਦੀ ਹੈ।
ਪੈਰਾਂ 'ਚ ਦਿਖਾਈ ਦਿੰਦੇ ਹਨ ਲੱਛਣ
ਜਦੋਂ ਯੂਰਿਕ ਐਸਿਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਪਹਿਲੇ ਲੱਛਣ ਪੈਰਾਂ 'ਚ ਦਿਖਾਈ ਦਿੰਦੇ ਹਨ। ਪੈਰਾਂ 'ਚ ਸੋਜ਼ਿਸ਼ ਆਉਣ ਲੱਗਦੀ ਹੈ। ਨਾਲ ਹੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਲਈ ਜੀਵਨ ਸ਼ੈਲੀ ਜ਼ਿੰਮੇਵਾਰ ਹੈ। ਬਹੁਤ ਜ਼ਿਆਦਾ ਤਣਾਅ, ਖੁਰਾਕ ਤੇ ਕਸਰਤ ਦੀ ਕਮੀ ਇਸ ਦੇ ਮੁੱਖ ਕਾਰਨ ਹਨ। ਯੂਰਿਕ ਐਸਿਡ ਦੇ ਲੱਛਣ ਸਿਰਫ਼ ਪੈਰਾਂ 'ਚ ਹੀ ਨਹੀਂ, ਸਗੋਂ ਕੰਨਾਂ ਵਿੱਚ ਵੀ ਹੁੰਦੇ ਹਨ।
ਪੈਰਾਂ ਤੋਂ ਇਲਾਵਾ ਹੋਰ ਕਿੱਥੇ ਦਿਖਾਈ ਦਿੰਦੇ ਹਨ ਯੂਰਿਕ ਐਸਿਡ ਦੇ ਲੱਛਣ ?
ਕਈ ਵਾਰ ਕੰਨ ਦੇ ਪਿੱਛੇ ਛੋਟੇ-ਛੋਟੇ ਮੁਹਾਸੇ ਦਿਖਾਈ ਦਿੰਦੇ ਹਨ, ਜੋ ਕਿ ਯੂਰਿਕ ਐਸਿਡ ਦੀ ਨਿਸ਼ਾਨੀ ਹੈ। ਇਹ ਗੋਲ ਦਾਣੇ ਲਾਲ ਰੰਗ ਦੇ ਹੁੰਦੇ ਹਨ। ਕੰਨਾਂ ਤੋਂ ਇਲਾਵਾ ਕੂਹਣੀਆਂ, ਗੋਡਿਆਂ ਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਇਹ ਸਮੱਸਿਆ ਹੋ ਸਕਦੀ ਹੈ।
ਯੂਰਿਕ ਐਸਿਡ ਦੀ ਸਮੱਸਿਆ ਕਾਰਨ ਵੀ ਗਠੀਆ ਹੁੰਦਾ ਹੈ। ਗਠੀਆ ਆਮ ਤੌਰ 'ਤੇ ਪੈਰ ਦੇ ਅੰਗੂਠੇ ਨੂੰ ਪ੍ਰਭਾਵਿਤ ਕਰਦਾ ਹੈ।
ਯੂਰਿਕ ਐਸਿਡ ਵਧਣ ਨਾਲ ਗੁਰਦੇ ਦੀ ਪੱਥਰੀ ਦਾ ਖ਼ਤਰਾ ਵੀ ਵਧ ਜਾਂਦਾ ਹੈ। ਅਸਲ ਵਿਚ ਯੂਰਿਕ ਐਸਿਡ ਗੁਰਦੇ 'ਚ ਜਮ੍ਹਾ ਹੋ ਕੇ ਪੱਥਰੀ ਦਾ ਰੂਪ ਧਾਰਨ ਕਰ ਲੈਂਦਾ ਹੈ।
ਇਸ ਸਮੱਸਿਆ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
- ਹਰ ਰੋਜ਼ ਬਹੁਤ ਸਾਰਾ ਪਾਣੀ ਪੀਓ।
- ਇਕ ਗਲਾਸ ਨਿੰਬੂ ਦੇ ਰਸ ਦਾ ਸੇਵਨ ਕਰੋ।
- ਮਟਨ, ਮੱਛੀ, ਹਾਈ ਪ੍ਰੋਟੀਨ, ਦਾਲਾਂ ਤੇ ਆਂਡਿਆਂ ਦੀ ਜ਼ਰਦੀ ਤੋਂ ਪਰਹੇਜ਼ ਕਰੋ।
- ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਲਓ।