Turmeric Water Benefits : ਭਾਰ ਘਟਾਉਣ ਤੋਂ ਲੈ ਕੇ ਜੋੜਾਂ ਦੇ ਦਰਦ ਤੱਕ ਹਲਦੀ ਦਾ ਪਾਣੀ ਪੀਣ ਦੇ ਹਨ ਅਣਗਿਣਤ ਫਾਇਦੇ
ਸਭ ਤੋਂ ਪਹਿਲਾਂ ਇਕ ਪੈਨ ਵਿਚ ਪਾਣੀ ਲਓ, ਹੁਣ ਇਸ ਨੂੰ ਗੈਸ 'ਤੇ ਉਬਾਲਣ ਲਈ ਰੱਖ ਦਿਓ। ਫਿਰ ਇਸ ਵਿਚ ਇਕ ਚਮਚ ਹਲਦੀ ਪਾਊਡਰ ਮਿਲਾਓ। ਕੁਝ ਦੇਰ ਬਾਅਦ ਗੈਸ ਬੰਦ ਕਰ ਦਿਓ। ਜੇਕਰ ਚਾਹੋ ਤਾਂ ਇਸ ਵਿਚ ਸ਼ਹਿਦ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ...
Publish Date: Tue, 25 Apr 2023 10:09 AM (IST)
Updated Date: Tue, 25 Apr 2023 11:46 AM (IST)
ਔਨਲਾਈਨ ਡੈਸਕ , ਨਵੀਂ ਦਿੱਲੀ : ਭਾਰਤੀ ਰਸੋਈ ਵਿਚ ਮੌਜੂਦ ਮਸਾਲੇ ਖਾਣੇ ਦਾ ਸਵਾਦ ਵਧਾਉਂਦੇ ਹਨ ਅਤੇ ਸਿਹਤ ਨੂੰ ਬਿਹਤਰ ਰੱਖਣ ਵਿਚ ਵੀ ਮਦਦ ਕਰਦੇ ਹਨ। ਹਲਦੀ ਵੀ ਇਹਨਾਂ ਮਸਾਲਿਆਂ ਵਿੱਚੋਂ ਇੱਕ ਹੈ। ਇਸ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸ ਦੀ ਵਰਤੋਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ।
ਹਲਦੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਆਇਰਨ, ਕਾਪਰ, ਵਿਟਾਮਿਨ-ਸੀ, ਵਿਟਾਮਿਨ-ਕੇ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਹਲਦੀ ਦਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦਗਾਰ ਹੁੰਦਾ ਹੈ, ਨਾਲ ਹੀ ਇਸ ਡਰਿੰਕ ਤੋਂ ਤੁਸੀਂ ਕਈ ਫਾਇਦੇ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਹਲਦੀ ਵਾਲਾ ਪਾਣੀ ਪੀਣ ਦੇ ਫਾਇਦੇ।
ਇਮਿਊਨ ਸਿਸਟਮ
ਹਲਦੀ ਵਿੱਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ। ਇਸ 'ਚ ਮੌਜੂਦ ਕਰਕਿਊਮਿਨ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੁੰਦਾ ਹੈ, ਨਾਲ ਹੀ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਹਲਦੀ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਭਾਰ ਘਟਾਉਣ ਵਿੱਚ ਮਦਦ
ਹਲਦੀ ਦਾ ਪਾਣੀ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ। ਜੀ ਹਾਂ, ਇਸ ਦੀ ਵਰਤੋਂ ਨਾਲ ਮੈਟਾਬੋਲਿਜ਼ਮ 'ਚ ਸੁਧਾਰ ਹੁੰਦਾ ਹੈ, ਜਿਸ ਨਾਲ ਚਰਬੀ ਨੂੰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ।
ਚਮਕਦਾਰ ਚਮੜੀ ਲਈ
ਹਲਦੀ ਵਿੱਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਨਿਖਾਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਚਮੜੀ ਨੂੰ ਸਿਹਤਮੰਦ ਰੱਖ ਸਕਦੇ ਹੋ।
ਜੋੜਾਂ ਦੇ ਦਰਦ
ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਹਲਦੀ ਦੇ ਪਾਣੀ ਦੀ ਵਰਤੋਂ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਇਸ ਤਰ੍ਹਾਂ ਕਰੋ ਹਲਦੀ ਦਾ ਪਾਣੀ ਤਿਆਰ
ਸਭ ਤੋਂ ਪਹਿਲਾਂ ਇਕ ਪੈਨ ਵਿਚ ਪਾਣੀ ਲਓ, ਹੁਣ ਇਸ ਨੂੰ ਗੈਸ 'ਤੇ ਉਬਾਲਣ ਲਈ ਰੱਖ ਦਿਓ। ਫਿਰ ਇਸ ਵਿਚ ਇਕ ਚਮਚ ਹਲਦੀ ਪਾਊਡਰ ਮਿਲਾਓ। ਕੁਝ ਦੇਰ ਬਾਅਦ ਗੈਸ ਬੰਦ ਕਰ ਦਿਓ। ਜੇਕਰ ਚਾਹੋ ਤਾਂ ਇਸ ਵਿਚ ਸ਼ਹਿਦ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।