ਦੰਦਾਂ ਦਾ ਦਰਦ ਆਮ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਇਸ ਤੋਂ ਪੀੜਤ ਹੋ ਸਕਦਾ ਹੈ। ਦੰਦਾਂ ’ਚ ਦਰਦ ਨਾਲ ਖਾਣ-ਪੀਣ, ਉੱਠਣ-ਬੈਠਣ ਤੋਂ ਇਲਾਵਾ ਸੌਣਾ ਵੀ ਔਖਾ ਹੋ ਜਾਂਦਾ ਹੈ। ਦੰਦਾਂ ਦੇ ਦਰਦ ਦੌਰਾਨ ਲੋਕ ਡਾਕਟਰ ਤੋਂ ਹੀ ਦਵਾਈ ਲੈ ਕੇ ਖਾਂਦੇ ਹਨ ਪਰ ਜਦੋਂ ਦਰਦ ਜ਼ਿਆਦਾ ਹੁੰਦਾ ਹੈ ਤਾਂ ਰੂਟ ਕੈਨਾਲ ਟ੍ਰੀਟਮੈਂਟ ਦੀ ਸਲਾਹ ਦਿੱਤੀ ਜਾਂਦੀ ਹੈ।

ਦੰਦਾਂ ਦਾ ਦਰਦ ਆਮ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਇਸ ਤੋਂ ਪੀੜਤ ਹੋ ਸਕਦਾ ਹੈ। ਦੰਦਾਂ ’ਚ ਦਰਦ ਨਾਲ ਖਾਣ-ਪੀਣ, ਉੱਠਣ-ਬੈਠਣ ਤੋਂ ਇਲਾਵਾ ਸੌਣਾ ਵੀ ਔਖਾ ਹੋ ਜਾਂਦਾ ਹੈ। ਦੰਦਾਂ ਦੇ ਦਰਦ ਦੌਰਾਨ ਲੋਕ ਡਾਕਟਰ ਤੋਂ ਹੀ ਦਵਾਈ ਲੈ ਕੇ ਖਾਂਦੇ ਹਨ ਪਰ ਜਦੋਂ ਦਰਦ ਜ਼ਿਆਦਾ ਹੁੰਦਾ ਹੈ ਤਾਂ ਰੂਟ ਕੈਨਾਲ ਟ੍ਰੀਟਮੈਂਟ ਦੀ ਸਲਾਹ ਦਿੱਤੀ ਜਾਂਦੀ ਹੈ।
ਕੀ ਹੈ ਰੂਟ ਕੈਨਾਲ ਟ੍ਰੀਟਮੈਂਟ?
ਰੂਟ ਕੈਨਾਲ ਟ੍ਰੀਟਮੈਂਟ ’ਚ ਖ਼ਰਾਬ ਦੰਦ ਨੂੰ ਕੱਢਣ ਦੀ ਬਜਾਏ ਉਸ ਨੂੰ ਸਹੀ ਕੀਤਾ ਜਾਂਦਾ ਹੈ। ਇਲਾਜ ਦੌਰਾਨ ਡਾਕਟਰ ਦੰਦ ਦੀ ਜੜ੍ਹ ’ਚੋਂ ਪਲਪ ਨੂੰ ਹਟਾ ਦਿੰਦਾ ਹੈ। ਫਿਰ ਦੰਦ ਦੀ ਜੜ੍ਹ ਨੂੰ ਸਾਫ਼ ਕਰਨ ਤੋਂ ਬਾਅਦ ਉਸ ਨੂੰ ਸੀਲ੍ਹ ਕਰ ਦਿੰਦੇ ਹਨ। ਜੇ ਸਮੇਂ ਸਿਰ ਇਨਫੈਕਸ਼ਨ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਦੰਦਾਂ ਦੇ ਆਲੇ-ਦੁਆਲੇ ਦੇ ਟਿਸ਼ੂ ਸੰਕ੍ਰਮਿਤ ਹੋ ਜਾਂਦੇ ਹਨ, ਜਿਸ ਨਾਲ ਦੰਦਾਂ ’ਚ ਫੋੜਾ ਬਣ ਜਾਂਦਾ ਹੈ। ਰੂਟ ਕੈਨਾਲ ਟ੍ਰੀਟਮੈਂਟ ਦੰਦਾਂ ਦੀ ਜੜ੍ਹ ਦੀ ਕੈਨਾਲ ਦੀ ਸਫ਼ਾਈ ਨਾਲ ਸਬੰਧਿਤ ਹੁੰਦਾ ਹੈ।
ਕਿਉਂ ਕੀਤਾ ਜਾਂਦਾ ਹੈ?
ਜਦੋਂ ਦੰਦਾਂ ਦੀ ਇਨਫੈਕਸ਼ਨ ਜਬਾੜੇ ਦੀਆਂ ਹੱਡੀਆਂ ਤਕ ਫੈਲ ਜਾਂਦੀ ਹੈ, ਤਾਂ ਮਰੀਜ਼ ਦੀ ਹਾਲਤ ਗੰਭੀਰ ਹੋ ਜਾਂਦੀ ਹੈ। ਜਦੋਂ ਦੰਦਾਂ ’ਚ ਕੈਵਿਟੀ ਹੋ ਜਾਂਦੀ ਹੈ ਤਾਂ ਪਲਪ ਵਿਚ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਸਮੇਂ ਦੌਰਾਨ ਇਨਫੈਕਸ਼ਨ ਨੂੰ ਹਟਾਉਣ ਤੇ ਰੂਟ ਕੈਨਾਲ ਨੂੰ ਭਰਨ ਲਈ ਟ੍ਰੀਟਮੈਂਟ ਜ਼ਰੂਰੀ ਹੋ ਜਾਂਦਾ ਹੈ।
ਬਹੁ-ਪੜਾਵੀ ਪ੍ਰਕਿਰਿਆ
ਰੂਟ ਕੈਨਾਲ ਟ੍ਰੀਟਮੈਂਟ ਬਹੁ-ਪੜਾਵੀ ਪ੍ਰਕਿਰਿਆ ਹੈ, ਜਿਸ ਲਈ ਦੰਦਾਂ ਦੇ ਡਾਕਟਰ ਕੋਲ ਕਈ ਵਾਰ ਜਾਣ ਦੀ ਜ਼ਰੂਰਤ ਹੁੰਦੀ ਹੈ। ਇਲਾਜ ਤੋਂ ਪਹਿਲਾਂ ਡਾਕਟਰ ਨੂੰ ਆਪਣੀ ਮੌਜੂਦਾ ਸਥਿਤੀ ਤੇ ਪੁਰਾਣੀ ਹਾਲਤ ਬਾਰੇ ਸਹੀ ਜਾਣਕਾਰੀ ਦਿਉ । ਇਲਾਜ ਤੋਂ ਪਹਿਲਾਂ ਦੰਦ ਦਾ ਐਕਸ-ਰੇ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲਾਂ ਦੰਦਾਂ ਨੂੰ ਸੁੰਨ੍ਹ ਕਰਨ ਲਈ ਅਨੈਸਥੀਸੀਆ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਕਿਰਿਆ ਦੌਰਾਨ ਦੰਦ ਨੂੰ ਡਰਾਈ ਰੱਖਣ ਅਤੇ ਬੁੱਲ੍ਹਾਂ ਤੋਂ ਦੂਰ ਰੱਖਣ ਲਈ ਕਾਟਨ ਦੇ ਰੋਲ ਦੀ ਸ਼ੀਟ ਵਰਤੀ ਜਾਂਦੀ ਹੈ। ਇਹ ਕੈਨਾਲ ਦੀ ਸਫ਼ਾਈ ਤੇ ਰੂਟ ਨੂੰ ਭਰਦੇ ਸਮੇਂ ਲਾਰ ਤੋਂ ਬਚਾਉਣ ’ਚ ਮਦਦਗਾਰ ਹੁੰਦਾ ਹੈ। ਇਹ ਲਾਗ ਨੂੰ ਠੀਕ ਕਰਨ ’ਚ ਮਦਦ ਕਰਦਾ ਹੈ। ਸਿੱਧੇ ਸ਼ਬਦਾਂ ’ਚ ਰੂਟ ਕੈਨਾਲ ਡੈਂਟਲ ਪ੍ਰਕਿਰਿਆ ਹੁੰਦੀ ਹੈ, ਜਿਸ ਦੀ ਵਰਤੋਂ ਦੰਦਾਂ ਵਿਚ ਹੋਣ ਵਾਲੀ ਇਨਫੈਕਸ਼ਨ ਨੂੰ ਸਹੀ ਕਰਨ ’ਚ ਹੁੰਦੀ ਹੈ। ਰੂਟ ਕੈਨਾਲ ਟ੍ਰੀਟਮੈਂਟ ਉਦੋਂ ਕੀਤਾ ਜਾਂਦਾ ਹੈ, ਜਦੋਂ ਦੰਦ ਸੱਟ ਲੱਗਣ ਜਾਂ ਸੜਨ ਕਾਰਨ ਖ਼ਰਾਬ ਹੋ ਜਾਂਦਾ ਹੈ।
ਰੂਟ ਕੈਨਾਲ ਟ੍ਰੀਟਮੈਂਟ ਲਈ ਘੱਟੋ-ਘੱਟ ਇਕ ਜਾਂ ਦੋ ਸੀਟਿੰਗਾਂ ਕਰਨੀਆਂ ਪੈਂਦੀਆਂ ਹਨ। ਜੇ ਜ਼ਿਆਦਾ ਇਲਾਜ ਦੀ ਲੋੜ ਹੋਵੇ ਤਾਂ ਇਸ ’ਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਪਹਿਲੀ ਸੀਟਿੰਗ ’ਚ ਵੱਧ ਤੋਂ ਵੱਧ 40 ਮਿੰਟ ਲੱਗਦੇ ਹਨ।
ਜ਼ਰੂਰੀ ਹੈ ਕੈਪਿੰਗ
ਰੂਟ ਕੈਨਾਲ ਟ੍ਰੀਟਮੈਂਟ ਤੋਂ ਬਾਅਦ ਕੈਪਿੰਗ ਜ਼ਰੂਰੀ ਹੈ। ਜੇ ਨੈਚੁਰਲ ਕ੍ਰਾਊਨ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਤਾਂ ਦੰਦਾਂ ਦਾ ਡਾਕਟਰ ਖ਼ਰਾਬ ਹੋਏ ਹਿੱਸੇ ਨੂੰ ਭਰਨ ਲਈ ਸਾਹਮਣੇ ਵਾਲੇ ਦੰਦ ’ਚ ਦੰਦਾਂ ਦੇ ਰੰਗ ਵਾਲੀ ਫਿਲਰ ਸਮੱਗਰੀ ਪਾਉਂਦਾ ਹੈ। ਪਿੱਛੇ ਵਾਲੇ ਦੰਦਾਂ ’ਚ ਸਿਲਵਰ ਰੰਗ ਦਾ ਫਿਲਰ ਪਾਇਆ ਜਾਂਦਾ ਹੈ।
ਸਾਵਧਾਨੀਆਂ
- ਰੂਟ ਕੈਨਾਲ ਟ੍ਰੀਟਮੈਂਟ ਤੋਂ ਬਾਅਦ ਸੁੱਕੇ ਮੇਵੇ, ਖੱਟੇ ਫਲ, ਬਿਸਕੁਟ, ਪਾਣ ਤੇ ਸੁਪਾਰੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਰੂਟ ਕੈਨਾਲ ਟ੍ਰੀਟਮੈਂਟ ਤੋਂ ਬਾਅਦ ਦੰਦਾਂ ਦੀ ਸਫ਼ਾਈ ਦਾ ਧਿਆਨ ਰੱਖੋ। ਮੂੰਹ ਨੂੰ ਬੈਕਟੀਰੀਆ-ਮੁਕਤ ਰੱਖਣ ਲਈ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ।
- ਜੇ ਤੁਹਾਨੂੰ ਦੰਦਾਂ ’ਚ ਦਰਦ ਮਹਿਸੂਸ ਹੁੰਦੀ ਹੈ, ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
- ਰੂਟ ਕੈਨਾਲ ਟ੍ਰੀਟਮੈਂਟ ਤੋਂ ਬਾਅਦ ਦੰਦਾਂ ’ਚ ਭੋਜਨ ਫਸਣ ਨਾਲ ਸੋਜ ਤੇ ਦਰਦ ਹੋ ਸਕਦੀ ਹੈ। ਜ਼ਰੂਰੀ ਹੀ ਕਿ ਡੈਂਟਲ ਫਲਾਸ ਦੀ ਵਰਤੋਂ ਕੀਤੀ ਜਾਵੇ।
- ਰੂਟ ਕੈਨਾਲ ਟ੍ਰੀਟਮੈਂਟ ਤੋਂ ਬਾਅਦ ਦੰਦ ਨੂੰ ਵਾਰ-ਵਾਰ ਛੂਹਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਕੈਪਿੰਗ ਉਤਰ ਸਕਦੀ ਹੈ। ਅਜਿਹੇ ’ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ।
ਕੈਂਸਰ ਦਾ ਨਹੀਂ ਬਣਦਾ ਕਾਰਨ
ਰੂਟ ਕੈਨਾਲ ਟ੍ਰੀਟਮੈਂਟ ਦੰਦਾਂ ਦੀ ਇਨਫੈਕਸ਼ਨ ਦਾ ਇਲਾਜ ਹੈ। ਇਸ ਜ਼ਰੀਏ ਦੰਦਾਂ ਤੇ ਸਰੀਰ ਦੀ ਇਨਫੈਕਸ਼ਨ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਕਾਰਨ ਕੈਂਸਰ ਨਹੀਂ ਹੁੰਦਾ। ਰੂਟ ਕੈਨਾਲ ਬਾਰੇ ਅਫ਼ਵਾਹ ਹੈ ਕਿ ਇਹ ਦਰਦਨਾਕ ਹੁੰਦਾ ਹੈ ਪਰ ਇਹ ਸੱਚ ਨਹੀਂ ਹੈ। ਐਕਸ-ਰੇ ਜ਼ਰੀਏ ਨੂੰ ਦੰਦਾਂ ਦੀ ਤਸਵੀਰ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।
ਸਮੇਂ ਸਿਰ ਕਰਵਾਓ ਇਲਾਜ
- ਜੇ ਤੁਸੀਂ ਰੂਟ ਕੈਨਾਲ ਟ੍ਰੀਟਮੈਂਟ ਨੂੰ ਠੀਕ ਕੀਤੇ ਬਿਨਾਂ ਛੱਡ ਦਿੰਦੇ ਹੋ ਤਾਂ ਇਸ ਨਾਲ ਦੰਦਾਂ ’ਚ ਗੰਭੀਰ ਦਰਦ ਹੁੰਦਾ ਹੈ। ਪ੍ਰਭਾਵਿਤ ਖੇਤਰ ’ਚ ਸੋਜ ਪੈ ਜਾਂਦੀ ਹੈ।
- ਕੁਝ ਵੀ ਗਰਮ ਜਾਂ ਠੰਢਾ ਖਾਣ-ਪੀਣ ਨਾਲ ਦਰਦ ਵੱਧ ਜਾਂਦਾ ਹੈ। ਜੋ ਲੋਕ ਮੂੰਹ ਦੀ ਸਫ਼ਾਈ ਨਹੀਂ ਰੱਖਦੇ ਤੇ ਇਸ ਸਮੱਸਿਆ ਦਾ ਇਲਾਜ ਨਹੀਂ ਕਰਵਾਉਂਦੇ ਤਾਂ ਇਹ ਬੈਕਟੀਰੀਆ, ਸ਼ੂਗਰ, ਅਲਜ਼ਾਈਮਰ ਤੇ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ।
ਰੂਟ ਕੈਨਾਲ ਟ੍ਰੀਟਮੈਂਟਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਕਰਵਾਉਣ ਨਾਲ ਸਮੱਸਿਆ ਤੋਂ ਰਾਹਤ ਮਿਲਦੀ ਹੈ, ਨਾ ਕਿ ਹੋਰ ਸਮੱਸਿਆ ਪੈਦਾ ਹੁੰਦੀ ਹੈ।
- ਡਾ. ਸ਼ਿਵ ਕੁਮਾਰ ਸਰੀਨ