- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vitamins ਨੂੰ 'ਵਾਟਰ ਸੋਲਿਊਬਲ' (ਪਾਣੀ ਵਿੱਚ ਘੁਲਣਸ਼ੀਲ) ਜਾਂ 'ਫੈਟ ਸੋਲਿਊਬਲ' (ਚਰਬੀ ਵਿੱਚ ਘੁਲਣਸ਼ੀਲ) ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। 50-70 ਸਾਲ ਦੀ ਉਮਰ ਦੇ ਮਰਦਾਂ ਨੂੰ ਜਿੱਥੇ ਰੋਜ਼ਾਨਾ 1,000 ਮਿਲੀਗ੍ਰਾਮ ਦੀ ਲੋੜ ਹੁੰਦੀ ਹੈ, ਉੱਥੇ ਹੀ ਇਸੇ ਉਮਰ ਦੀਆਂ ਔਰਤਾਂ ਨੂੰ 1,200 ਮਿਲੀਗ੍ਰਾਮ ਦੀ ਲੋੜ ਹੁੰਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਸਰੀਰ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨਾਂ ਅਤੇ ਖਣਿਜਾਂ (minerals) ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਆਪਣੀ ਖੁਰਾਕ ਰਾਹੀਂ ਪੂਰਾ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਕਿਹੜੇ ਵਿਟਾਮਿਨ ਹਨ ਜਿਨ੍ਹਾਂ ਤੋਂ ਬਿਨਾਂ ਸਰੀਰ ਕਈ ਮਹੱਤਵਪੂਰਨ ਕੰਮ ਨਹੀਂ ਕਰ ਸਕਦਾ? ਆਓ ਜਾਣਦੇ ਹਾਂ 5 ਜ਼ਰੂਰੀ ਵਿਟਾਮਿਨਾਂ ਦੇ ਮੁੱਖ ਸਰੋਤਾਂ, ਲੋੜਾਂ ਅਤੇ ਇਨ੍ਹਾਂ ਦੀ ਜ਼ਿਆਦਾ ਮਾਤਰਾ (overdose) ਨਾਲ ਹੋਣ ਵਾਲੇ ਨੁਕਸਾਨਾਂ ਬਾਰੇ।
ਵਿਟਾਮਿਨਾਂ ਨੂੰ 'ਵਾਟਰ ਸੋਲਿਊਬਲ' (ਪਾਣੀ ਵਿੱਚ ਘੁਲਣਸ਼ੀਲ) ਜਾਂ 'ਫੈਟ ਸੋਲਿਊਬਲ' (ਚਰਬੀ ਵਿੱਚ ਘੁਲਣਸ਼ੀਲ) ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। 50-70 ਸਾਲ ਦੀ ਉਮਰ ਦੇ ਮਰਦਾਂ ਨੂੰ ਜਿੱਥੇ ਰੋਜ਼ਾਨਾ 1,000 ਮਿਲੀਗ੍ਰਾਮ ਦੀ ਲੋੜ ਹੁੰਦੀ ਹੈ, ਉੱਥੇ ਹੀ ਇਸੇ ਉਮਰ ਦੀਆਂ ਔਰਤਾਂ ਨੂੰ 1,200 ਮਿਲੀਗ੍ਰਾਮ ਦੀ ਲੋੜ ਹੁੰਦੀ ਹੈ।
ਆਇਰਨ (Iron): ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹੈ। ਇਹ ਕਈ ਐਨਜ਼ਾਈਮਾਂ ਦਾ ਮੁੱਖ ਤੱਤ ਹੈ ਅਤੇ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ। ਇਸ ਦੇ ਮੁੱਖ ਸਰੋਤਾਂ ਵਿੱਚ ਟੂਨਾ ਮੱਛੀ, ਆਇਸਟਰ, ਦਾਲਾਂ, ਬੀਨਜ਼ ਅਤੇ ਕਾਜੂ ਸ਼ਾਮਲ ਹਨ। ਇਸ ਦੀ ਜ਼ਿਆਦਾ ਮਾਤਰਾ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਅਤੇ ਸਰੀਰ ਦੇ ਕਈ ਅੰਗਾਂ ਦੇ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਜ਼ਿੰਕ (Zinc): ਇਹ ਵੀ ਸਰੀਰ ਦੇ ਇਮਿਊਨ ਸਿਸਟਮ ਲਈ ਬੇਹੱਦ ਜ਼ਰੂਰੀ ਹੈ। ਦੁੱਧ, ਬੇਕਡ ਬੀਨਜ਼ ਅਤੇ ਚਿੱਟੇ ਛੋਲੇ ਇਸ ਦੇ ਮੁੱਖ ਸਰੋਤ ਹਨ। ਸਰੀਰ 'ਚ ਇਸ ਦੀ ਮਾਤਰਾ ਵੱਧ ਜਾਣ ਨਾਲ ਕਾਪਰ ਦੀ ਕਮੀ ਹੋ ਸਕਦੀ ਹੈ।
ਵਿਟਾਮਿਨ ਏ (Vitamin A): ਸਿਹਤਮੰਦ ਸਕਿਨ, ਅੱਖਾਂ ਤੇ ਮਿਊਕਸ ਮੈਂਬਰੇਨ ਲਈ ਬੇਹੱਦ ਜ਼ਰੂਰੀ ਹੈ। ਗਾਜਰ, ਕੱਦੂ, ਪਾਲਕ, ਸ਼ਕਰਕੰਦੀ ਤੇ ਕੋਡ ਲਿਵਰ ਆਇਲ ਇਸ ਦੇ ਚੰਗੇ ਸਰੋਤ ਹਨ। ਇਸ ਦੀ ਜ਼ਿਆਦਾ ਮਾਤਰਾ ਤੁਹਾਡੀ ਸਕਿੰਨ ਤੇ ਹੱਡੀਆਂ ਲਈ ਨੁਕਸਾਨਦੇਹ ਹੋ ਸਕਦੀ ਹੈ।
ਵਿਟਾਮਿਨ ਸੀ (Vitamin C): ਕੁਨੈਕਟਿਵ ਟਿਸ਼ੂਆਂ, ਹੱਡੀਆਂ ਤੇ ਲਿਗਾਮੈਂਟਸ ਲਈ ਇਹ ਬਹੁਤ ਮਹੱਤਵਪੂਰਨ ਹੈ। ਸੰਤਰਾ, ਸਟ੍ਰਾਬੇਰੀ ਵਰਗੇ ਫਲ ਤੇ ਬ੍ਰੋਕਲੀ-ਟਮਾਟਰ ਵਰਗੀਆਂ ਸਬਜ਼ੀਆਂ 'ਚ ਇਹ ਭਰਪੂਰ ਹੁੰਦਾ ਹੈ। ਇਸ ਦੀ ਮਾਤਰਾ ਵਧਣ ਨਾਲ ਕਿਡਨੀ ਸਟੋਨ (ਪੱਥਰੀ) ਦਾ ਖਤਰਾ ਵੱਧ ਜਾਂਦਾ ਹੈ।
ਕੈਲਸ਼ੀਅਮ (Calcium): ਦਿਲ ਦੀ ਧੜਕਣ ਨੂੰ ਆਮ ਬਣਾਈ ਰੱਖਣ ਤੇ ਮਾਸਪੇਸ਼ੀਆਂ ਦੇ ਕੰਮਾਂ ਲਈ ਕੈਲਸ਼ੀਅਮ ਅਹਿਮ ਹੈ। ਦੁੱਧ, ਪਨੀਰ, ਦਹੀਂ ਅਤੇ ਬ੍ਰੋਕਲੀ ਇਸ ਦੇ ਚੰਗੇ ਸਰੋਤ ਹਨ। ਜ਼ਿਆਦਾ ਕੈਲਸ਼ੀਅਮ ਨਾਲ ਕਿਡਨੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਤੇ ਹੋਰ ਖਣਿਜਾਂ ਨੂੰ ਸਰੀਰ ਵਿੱਚ ਜਜ਼ਬ (absorb) ਕਰਨ ਵਿੱਚ ਮੁਸ਼ਕਲ ਆਉਂਦੀ ਹੈ।