- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Hair Care Tips : ਹੋ ਸਕਦਾ ਹੈ ਤੁਹਾਡੇ ਵਾਲ ਝੜਨ ਦੀ ਅਸਲ ਵਜ੍ਹਾ ਤੁਹਾਡੀ ਖ਼ੁਰਾਕ ਵਿੱਚ ਹੀ ਛਿਪੀ ਹੋਵੇ। ਅਸੀਂ ਜੋ ਵੀ ਖਾਂਦੇ ਹਾਂ, ਉਸ ਦਾ ਸਿੱਧਾ ਅਸਰ ਸਾਡੇ ਵਾਲਾਂ ਦੀ ਸਿਹਤ 'ਤੇ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਵੀ ਡਿੱਗਦੇ ਵਾਲਾਂ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਆਪਣੀ ਰਸੋਈ ਵਿੱਚ ਮੌਜੂਦ ਕੁਝ ਚੀਜ਼ਾਂ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ, ਪ੍ਰਦੂਸ਼ਣ ਅਤੇ ਖ਼ਰਾਬ ਖਾਣ-ਪੀਣ ਕਾਰਨ ਵਾਲ ਝੜਨ ਦੀ ਸਮੱਸਿਆ ਇੱਕ ਆਮ ਗੱਲ ਹੋ ਗਈ ਹੈ। ਅਸੀਂ ਅਕਸਰ ਮਹਿੰਗੇ ਸ਼ੈਂਪੂ, ਤੇਲ ਤੇ ਹੇਅਰ ਟ੍ਰੀਟਮੈਂਟਸ 'ਤੇ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਾਂ, ਪਰ ਆਪਣੀ ਡਾਈਟ (ਖ਼ੁਰਾਕ) 'ਤੇ ਧਿਆਨ ਦੇਣਾ ਭੁੱਲ ਜਾਂਦੇ ਹਾਂ।
ਹੋ ਸਕਦਾ ਹੈ ਤੁਹਾਡੇ ਵਾਲ ਝੜਨ ਦੀ ਅਸਲ ਵਜ੍ਹਾ ਤੁਹਾਡੀ ਖ਼ੁਰਾਕ ਵਿੱਚ ਹੀ ਛਿਪੀ ਹੋਵੇ। ਅਸੀਂ ਜੋ ਵੀ ਖਾਂਦੇ ਹਾਂ, ਉਸ ਦਾ ਸਿੱਧਾ ਅਸਰ ਸਾਡੇ ਵਾਲਾਂ ਦੀ ਸਿਹਤ 'ਤੇ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਵੀ ਡਿੱਗਦੇ ਵਾਲਾਂ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਆਪਣੀ ਰਸੋਈ ਵਿੱਚ ਮੌਜੂਦ ਕੁਝ ਚੀਜ਼ਾਂ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜੋ ਵਾਲਾਂ ਲਈ ਦੁਸ਼ਮਣ ਸਾਬਤ ਹੋ ਸਕਦੀਆਂ ਹਨ :
ਖੰਡ ਸਿਰਫ਼ ਵਜ਼ਨ ਹੀ ਨਹੀਂ ਵਧਾਉਂਦੀ, ਸਗੋਂ ਇਹ ਵਾਲਾਂ ਦੇ ਝੜਨ ਦਾ ਇੱਕ ਮੁੱਖ ਕਾਰਨ ਵੀ ਹੈ। ਜਦੋਂ ਤੁਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹੋ, ਤਾਂ ਸਰੀਰ ਵਿੱਚ ਇੰਸੁਲਿਨ ਦਾ ਪੱਧਰ ਵੱਧ ਜਾਂਦਾ ਹੈ। ਵਧਿਆ ਹੋਇਆ ਇੰਸੁਲਿਨ ਲੈਵਲ ਸਰੀਰ ਵਿੱਚ 'ਐਂਡ੍ਰੋਜਨ' ਹਾਰਮੋਨ ਨੂੰ ਐਕਟਿਵ ਕਰ ਦਿੰਦਾ ਹੈ। ਇਹ ਹਾਰਮੋਨ ਵਾਲਾਂ ਦੀਆਂ ਜੜ੍ਹਾਂ (Follicles) ਨੂੰ ਸੁੰਗੜ ਦਿੰਦਾ ਹੈ, ਜਿਸ ਨਾਲ ਵਾਲ ਪਤਲੇ ਹੋ ਕੇ ਝੜਨ ਲੱਗਦੇ ਹਨ। ਇਸ ਤੋਂ ਇਲਾਵਾ, ਖੰਡ ਸਿਰ ਦੀ ਚਮੜੀ (Scalp) ਵਿੱਚ ਸੋਜ ਪੈਦਾ ਕਰਦੀ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ।
ਮੈਦੇ ਤੋਂ ਬਣੀਆਂ ਚੀਜ਼ਾਂ ਜਿਵੇਂ ਪੀਜ਼ਾ, ਪਾਸਤਾ, ਸਫੈਦ ਬ੍ਰੈੱਡ ਅਤੇ ਰਿਫਾਈਂਡ ਕਾਰਬਸ ਸਰੀਰ 'ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਇਨ੍ਹਾਂ ਚੀਜ਼ਾਂ ਨਾਲ ਸਰੀਰ 'ਚ ਹਾਰਮੋਨਲ ਅਸੰਤੁਲਨ ਪੈਦਾ ਹੁੰਦਾ ਹੈ। ਜੋ ਲੋਕ ਆਪਣੀ ਡਾਈਟ 'ਚ ਰਿਫਾਈਂਡ ਕਾਰਬੋਹਾਈਡ੍ਰੇਟ ਜ਼ਿਆਦਾ ਲੈਂਦੇ ਹਨ, ਉਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਵਾਲ ਝੜਨ ਅਤੇ ਗੰਜੇਪਨ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ। ਇਨ੍ਹਾਂ ਦੀ ਥਾਂ ਸਾਬਤ ਅਨਾਜ (Whole Grain) ਨੂੰ ਸ਼ਾਮਲ ਕਰਨਾ ਬਿਹਤਰ ਵਿਕਲਪ ਹੈ।
ਕਈ ਲੋਕ ਵਜ਼ਨ ਘਟਾਉਣ ਦੇ ਚੱਕਰ 'ਚ ਆਮ ਖੰਡ ਦੀ ਬਜਾਏ 'ਡਾਈਟ ਸੋਡਾ' ਜਾਂ 'ਸ਼ੂਗਰ-ਫ੍ਰੀ' ਵਿਕਲਪ ਚੁਣਦੇ ਹਨ। ਇਨ੍ਹਾਂ ਵਿਚ ਆਰਟੀਫੀਸ਼ੀਅਲ ਸਵੀਟਨਰ ਹੁੰਦਾ ਹੈ ਜੋ ਵਾਲਾਂ ਦੇ ਫੋਲਿਕਲਸ ਅਤੇ ਸਕੈਲਪ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਸੀਂ ਸੋਡਾ ਜਾਂ ਜ਼ਿਆਦਾ ਕੋਲਡ ਡ੍ਰਿੰਕ ਪੀਂਦੇ ਹੋ ਤਾਂ ਇਹ ਤੁਹਾਡੇ ਵਾਲਾਂ ਦੀ ਚਮਕ ਖੋਹ ਸਕਦਾ ਹੈ ਅਤੇ ਉਨ੍ਹਾਂ ਨੂੰ ਜੜ੍ਹਾਂ ਤੋਂ ਕਮਜ਼ੋਰ ਬਣਾ ਸਕਦਾ ਹੈ।
ਸ਼ਰਾਬ ਸਰੀਰ ਨੂੰ ਡੀਹਾਈਡ੍ਰੇਟ ਕਰਦੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਹੋਣ 'ਤੇ ਵਾਲ ਸੁੱਕੇ ਅਤੇ ਬੇਜਾਨ ਹੋ ਕੇ ਟੁੱਟਣ ਲੱਗਦੇ ਹਨ। ਇਸ ਤੋਂ ਇਲਾਵਾ, ਸ਼ਰਾਬ ਸਰੀਰ 'ਚ ਜ਼ਿੰਕ ਦੇ ਪੱਧਰ ਨੂੰ ਘਟਾ ਦਿੰਦੀ ਹੈ। ਜ਼ਿੰਕ ਵਾਲਾਂ ਦੇ ਵਧਣ ਲਈ ਇਕ ਜ਼ਰੂਰੀ ਖਣਿਜ ਹੈ। ਇਸੇ ਤਰ੍ਹਾਂ, ਬਹੁਤ ਜ਼ਿਆਦਾ ਮਾਤਰਾ 'ਚ ਚਾਹ ਜਾਂ ਕੌਫੀ ਪੀਣਾ ਵੀ ਸਰੀਰ 'ਚ ਪੋਸ਼ਕ ਤੱਤਾਂ ਦੇ ਜਜ਼ਬ ਹੋਣ (Absorption) 'ਚ ਰੁਕਾਵਟ ਪਾਉਂਦਾ ਹੈ।
ਸਿਰਫ਼ ਇਨ੍ਹਾਂ ਚੀਜ਼ਾਂ ਨੂੰ ਛੱਡਣ ਨਾਲ ਕੰਮ ਨਹੀਂ ਚੱਲੇਗਾ, ਤੁਹਾਨੂੰ ਆਪਣੀ ਖ਼ੁਰਾਕ ਵਿੱਚ ਕੁਝ ਚੰਗੀਆਂ ਚੀਜ਼ਾਂ ਜੋੜਨੀਆਂ ਵੀ ਪੈਣਗੀਆਂ:
ਪ੍ਰੋਟੀਨ: ਅੰਡੇ, ਦਾਲਾਂ ਤੇ ਪਨੀਰ।
ਆਇਰਨ: ਪਾਲਕ, ਮੇਥੀ ਤੇ ਅਨਾਰ।
ਓਮੇਗਾ-3: ਅਖਰੋਟ ਤੇ ਅਲਸੀ ਦੇ ਬੀਜ।