ਔਰਤਾਂ ’ਚ ਅਲਜ਼ਾਈਮਰ ਦਾ ਖ਼ਤਰਾ ਹੁੰਦੈ ਦੁੱਗਣਾ, ਅਧਿਐਨ ’ਚ ਇਸ ਰਹੱਸ ਤੋਂ ਉਠਿਆ ਪਰਦਾ
ਖੋਜ ਤੋਂ ਪਤਾ ਚਲਿਆ ਹੈ ਕਿ ਮੇਨੋਪੌਜ਼ ਤੋਂ ਬਾਅਦ ਐੱਫਐੱਸਐੱਚ ’ਚ ਵਾਧਾ ਨਿਊਰਾਂਸ ’ਚ ਐੱਫਐੱਸਐੱਚ ਰਿਸੈਪਟਰ ਨਾਲ ਜੁੜਦੀ ਹੈ ਤੇ ਸੀ/ਈਬੀਪੀਬੀ/ਏਈਪੀ ਮਾਰਗ ਨੂੰ ਸਰਗਰਮ ਕਰਦੀ ਹੈ ਜੋ ਅਲਜ਼ਾਈਮਰ ਦੇ ਜਰਾਸੀਮਾਂ ਨੂੰ ਉਤੇਜਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
Publish Date: Thu, 03 Mar 2022 05:12 PM (IST)
Updated Date: Fri, 04 Mar 2022 07:18 AM (IST)
ਮਹਾਮਾਰੀ ਵਿਗਿਆਨ ਨਾਲ ਸਬੰਧਿਤ ਪਹਿਲਾਂ ਦੇ ਅਧਿਐਨਾਂ ’ਚ ਪਤਾ ਚੱਲ ਚੁੱਕਾ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ’ਚ ਅਲਜ਼ਾਈਮਰ ਦਾ ਖਤਰਾ ਦੁੱਗਣਾ ਹੁੰਦਾ ਹੈ, ਪਰ ਇਸਦਾ ਕਾਰਨ ਹੁਣ ਤਕ ਅਸਪੱਸ਼ਟ ਸੀ। ‘ਨੇਚਰ’ ਰਸਾਲਾ ’ਚ ਹਾਲ ਹੀ ’ਚ ਪ੍ਰਕਾਸ਼ਿਤ ਹੋਏ ਇਸ ਅਧਿਐਨ ’ਚ ਇਸ ਰਹੱਸ ਤੋਂ ਪਰਦਾ ਉੱਠ ਗਿਆ ਹੈ। ਅਲਜ਼ਾਈਮਰ ਇਕ ਅਜਿਹੀ ਬਿਮਾਰੀ ਹੈ, ਜਿਸ ’ਚ ਵਿਅਕਤੀ ਹੌਲੀ-ਹੌਲੀ ਸਭ ਕੁਝ ਭੁੱਲਣ ਲੱਗਦਾ ਹੈ। ਚਾਈਨੀਜ਼ ਅਕੈਡਮੀ ਆਫ ਸਾਇੰਸੇਜ਼ ਦੇ ਸ਼ੇਨਝੇਨ ਇੰਸਟੀਚਿਊਟ ਆਫ ਐਡਵਾਂਸ ਟੈਕਨਾਲੋਜੀ (ਐੱਸਆਈਏਟੀ) ਦੇ ਪ੍ਰੋਫੈਸਰ ਕੇਕਿਆਂਗ ਯੇ ਦੀ ਅਗਵਾਈ ’ਚ ਕੀਤੇ ਗਏ ਅਧਿਐਨ ’ਚ ਦਹਾਕਿਆਂ ਤੋਂ ਲੋਕਾਂ ਨੂੰ ਹੈਰਾਨ ਕਰਨ ਵਾਲੇ ਇਸ ਰਹੱਸ ਦੇ ਬਾਰੇ ’ਚ ਦੱਸਿਆ ਹੈ। ਆਪਣੇ ਪਿਛਲੇ ਅਧਿਐਨਾਂ ਨੂੰ ਇਕੱਤਰ ਕਰਦੇ ਹੋਏ ਪ੍ਰੋ. ਯੇ ਦੀ ਟੀਮ ਨੇ ਇਹ ਸਿਧਾਂਤ ਸਥਾਪਤ ਕੀਤਾ ਕਿ ਸੀ/ਈਬੀਪੀਬੀ/ਏਈਪੀ (ਇਕ ਤਰ੍ਹਾਂ ਦਾ ਐੱਨਜ਼ਾਈਮ) ਮਾਰਗ ਨਿਊਰੋਡੀਜੇਨੇਰੇਟਿਵ ਦੇ ਜਰਾਸੀਮ ਨੂੰ ਕੰਟਰੋਲ ਕਰਨ ਵਾਲਾ ਮੁੱਖ ਕਾਰਕ ਹੈ। ਪ੍ਰੋ. ਯੇ ਨੇ ਕਿਹਾ ਕਿ ਇਸ ਸਿਧਾਂਤ ਦੇ ਆਧਾਰ ’ਤੇ ਸਾਡੀ ਟੀਮ ਨੇ ਮਹਿਲਾ ਹਾਰਮੋਨ ਦੀ ਖੋਜ ਕੀਤੀ ਜੋ ਮੇਨੋਪੌਜ਼ ਦੇ ਦੌਰਾਨ ਨਾਟਕੀ ਰੂਪ ਨਾਲ ਬਦਲ ਜਾਂਦੀ ਹੈ।
ਇਸ ਤੋਂ ਬਾਅਦ ਟੈਸਟ ਕੀਤਾ ਗਿਆ ਕਿ ਕਿਹੜਾ ਹਾਰਮੋਨ ਸੀ/ਈਬੀਪੀਬੀ/ਏਈਪੀ ਮਾਰਗ ਨੂੰ ਸਰਗਰਮ ਕਰਦਾ ਹੈ। ਟੀਮ ਨੇ ਪ੍ਰਮੁੱਖ ਜਰਾਸੀਮ ਕਾਰਕ ਦੇ ਰੂਪ ’ਚ ਫਾਲਿਸਿਲ-ਸਿਟਮੁਲੇਟਿੰਗ ਹਾਰਮੋਨ (ਐੱਫਐੱਸਐੱਚ) ਦੀ ਪਛਾਣ ਕੀਤੀ। ਖੋਜ ਤੋਂ ਪਤਾ ਚਲਿਆ ਹੈ ਕਿ ਮੇਨੋਪੌਜ਼ ਤੋਂ ਬਾਅਦ ਐੱਫਐੱਸਐੱਚ ’ਚ ਵਾਧਾ ਨਿਊਰਾਂਸ ’ਚ ਐੱਫਐੱਸਐੱਚ ਰਿਸੈਪਟਰ ਨਾਲ ਜੁੜਦੀ ਹੈ ਤੇ ਸੀ/ਈਬੀਪੀਬੀ/ਏਈਪੀ ਮਾਰਗ ਨੂੰ ਸਰਗਰਮ ਕਰਦੀ ਹੈ ਜੋ ਅਲਜ਼ਾਈਮਰ ਦੇ ਜਰਾਸੀਮਾਂ ਨੂੰ ਉਤੇਜਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।