ਮਾਨਸਿਕ ਸਿਹਤ ਸਮੱਸਿਆ ਜਿੰਨੀ ਗੰਭੀਰ, ਓਨੀ ਹੀ ਘੱਟ ਮਿਲਦੀ ਹੈ ਹਮਦਰਦੀ, ਖੋਜ 'ਚ ਹੋਇਆ ਖੁਲਾਸਾ
ਬਿਮਾਰੀ ਦੇ ਕਾਰਨ ਜਦੋਂ ਵਿਅਕਤੀ ਦਾ ਵਿਹਾਰ ਦੂਜਿਆਂ ਲਈ ਚੁਣੌਤੀਪੂਰਣ ਜਾਂ ਥਕਾ ਦੇਣ ਵਾਲਾ ਹੋ ਜਾਂਦਾ ਹੈ, ਤਾਂ ਦੇਖਭਾਲ ਕਰਨ ਵਾਲੇ ਵੀ ਹਮਦਰਦੀ ਦਿੰਦੇ-ਦਿੰਦੇ ਥਕ ਜਾਂਦੇ ਹਨ। ਇਕ ਹੋਰ ਕਾਰਨ ਦੂਸ਼ਣਬਾਜ਼ੀ ਨੂੰ ਮੰਨਿਆ ਗਿਆ ਹੈ।
Publish Date: Sat, 28 Feb 2026 11:45 AM (IST)
Updated Date: Sat, 28 Feb 2026 11:48 AM (IST)
ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਤੁਹਾਡੀ ਮਾਨਸਿਕ ਸਿਹਤ ਜਿੰਨੀ ਗੰਭੀਰ ਹੋਵੇਗੀ, ਤੁਹਾਨੂੰ ਲੋਕਾਂ ਵੱਲੋਂ ਓਨੀ ਹੀ ਘੱਟ ਹਮਦਰਦੀ ਮਿਲੇਗੀ। ਅਧਿਐਨ ’ਚ ਇਸਨੂੰ ਹਮਦਰਦੀ ਦੀ ਕਮੀ ਜਾਂ ਇੰਪੈਥੀ ਗੈਪ ਨਾਂ ਦਿੱਤਾ ਗਿਆ ਹੈ। ਇਸ ਪਿੱਛੇ ਕੁਝ ਪ੍ਰਮੁੱਖ ਮਨੋਵਿਗਿਆਨਿਕ ਤੇ ਸਮਾਜਿਕ ਕਾਰਨਾਂ ਨੂੰ ਜ਼ਿੰਮੇਵਾਰ ਪਾਇਆ ਗਿਆ ਹੈ।
ਇਸ ’ਚ ਕਿਹਾ ਗਿਆ ਹੈ ਕਿ ਮਾਨਸਿਕ ਸਿਹਤ ਸਮੱਸਿਆ ਦੇ ਪ੍ਰਤੀ ਲੋਕਾਂ ਦੀ ਸਮਝ ਦੀ ਇਕ ਹੱਦ ਹੁੰਦੀ ਹੈ। ਇਹੀ ਕਾਰਨ ਹੈ ਕਿ ਹਮਦਰਦੀ ਇਕ ਬਰਾਬਰ ਨਹੀਂ ਹੁੰਦੀ। ਕੁਝ ਹਾਲਾਤ ਵਿਆਪਕ ਰੂਪ ਨਾਲ ਸਮਝੇ ਜਾਂਦੇ ਹਨ, ਜਦਕਿ ਹੋਰਨਾਂ ਨੂੰ ਹਾਲੇ ਵੀ ਸਖਤੀ ਨਾਲ ਆਂਕਿਆ ਜਾਂਦਾ ਹੈ। ਜਿਵੇਂ-ਜਿਵੇਂ ਕੁਝ ਸਥਿਤੀਆਂ ਜਾਣੂ ਹੁੰਦੀਆਂ ਜਾਂਦੀਆਂ ਹਨ, ਉਹ ਮਾਨਸਿਕ ਬਿਮਾਰੀ ਦੀ ਪਰਿਭਾਸ਼ਾ ਤੈਅ ਕਰ ਦਿੰਦੀਆਂ ਹਨ। ਜਿਹੜੀਆਂ ਸਥਿਤੀਆਂ ਇਸ ਪਰਿਭਾਸ਼ਾ ’ਚ ਫਿਟ ਨਹੀਂ ਬੈਠਦੀਆਂ, ਉਨ੍ਹਾਂ ਨੂੰ ਅਲੱਗ ਤਰ੍ਹਾਂ ਨਾਲ ਦੇਖੇ ਜਾਣ ਦਾ ਸ਼ੱਕ ਜ਼ਿਆਦਾ ਹੁੰਦਾ ਹੈ। ਜਿਵੇਂ ਲੋਕ ਅਸਕਰ ਤਣਾਅ ਜਾਂ ਉਦਾਸੀ ਨਾਲ ਜੁੜ ਪਾਉਂਦੇ ਹਨ, ਕਿਉਂਕਿ ਉਨ੍ਹਾਂ ਨੇ ਇਸਨੂੰ ਮਹਿਸੂਸ ਕੀਤਾ ਹੈ, ਪਰ ਸਿਜ਼ੋਫ੍ਰੇਨੀਆ ਜਾਂ ਗੰਭੀਰ ਬਾਈਪੋਲਰ ਡਿਸਆਰਡਰ ਵਰਗੇ ਤਜਰਬਿਆਂ ਨੂੰ ਸਮਝਣਾ ਇਕ ਔਸਤ ਵਿਅਕਤੀ ਲਈ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਅਜਿਹੇ ਵਿਅਕਤੀ ਲਈ ਉਹ ਹਮਦਰਦੀ ਪ੍ਰਗਟ ਨਹੀਂ ਕਰ ਪਾਉਂਦੇ।
ਉੱਥੇ ਦੂਜੇ ਪਾਸੇ ਗੰਭੀਰ ਮਾਨਸਿਕ ਬਿਮਾਰੀਆਂ ਦੇ ਨਾਲ ਅਕਸਰ ਹਿੰਸਾ ਜਾਂ ਅਨਪ੍ਰੀਡਿਕਟੇਬਲ ਬਿਹੇਵੀਅਰ ਦਾ ਡਰ ਜੁੜਿਆ ਹੁੰਦਾ ਹੈ। ਇਹ ਡਰ ਹਮਦਰਦੀ ਦੀ ਥਾਂ ਸਾਵਧਾਨੀ ਜਾਂ ਦੂਰੀ ਬਣਾ ਦਿੰਦਾ ਹੈ। ਨਾਲ ਹੀ ਮਾਨਸਿਕ ਸਿਹਤ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਦਾ ਮੁਸ਼ਕਲ ਵਿਹਾਰ ਵੀ ਇਕ ਕਾਰਨ ਹੈ। ਬਿਮਾਰੀ ਦੇ ਕਾਰਨ ਜਦੋਂ ਵਿਅਕਤੀ ਦਾ ਵਿਹਾਰ ਦੂਜਿਆਂ ਲਈ ਚੁਣੌਤੀਪੂਰਣ ਜਾਂ ਥਕਾ ਦੇਣ ਵਾਲਾ ਹੋ ਜਾਂਦਾ ਹੈ, ਤਾਂ ਦੇਖਭਾਲ ਕਰਨ ਵਾਲੇ ਵੀ ਹਮਦਰਦੀ ਦਿੰਦੇ-ਦਿੰਦੇ ਥਕ ਜਾਂਦੇ ਹਨ। ਇਕ ਹੋਰ ਕਾਰਨ ਦੂਸ਼ਣਬਾਜ਼ੀ ਨੂੰ ਮੰਨਿਆ ਗਿਆ ਹੈ। ਇਸ ਵਿਚ ਪਾਇਆ ਗਿਆ ਹੈ ਕਿ ਸਮਾਜ ਅਕਸਰ ਇਹ ਮੰਨਦਾ ਹੈ ਕਿ ਗੰਭੀਰ ਸਥਿਤੀ ਲਈ ਵਿਅਕਤੀ ਖੁਦ ਜ਼ਿੰਮੇਵਾਰ ਹੈ ਜਾਂ ਉਹ ਕੋਸ਼ਿਸ਼ ਨਹੀਂ ਕਰ ਰਿਹਾ, ਜਿਸ ਨਾਲ ਹਮਦਰਦੀ ਘੱਟ ਹੋ ਜਾਂਦੀ ਹੈ।
(ਦਿ ਕਨਵਰਸੇਸ਼ਨ)