ਇਹ ਸੰਭਾਵੀ ਤੌਰ ’ਤੇ ਇਨ੍ਹਾਂ ਇਲਾਜਾਂ ਨਾਲ ਡੀਐੱਨਏ ਨੂੰ ਹੋਏ ਨੁਕਸਾਨ ਦੇ ਕਾਰਨ ਹੁੰਦਾ ਹੈ। ਇਹ ਮੁਲਾਂਕਣ ਕਰਨ ਲਈ ਕਿ ਕੀ ਕੈਂਸਰ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧੇ ਦੇ ਨਾਲ-ਨਾਲ ਟੀਏਐੱਮਐੱਲ ਕੈਂਸਰ ਦੇ ਇਲਾਜ ਤੋਂ ਬਾਅਦ ਪਰੇਸ਼ਾਨੀ ਦੇ ਤੌਰ ’ਤੇ ਵਧ ਰਿਹਾ ਹੈ, ਖੋਜੀਆਂ ਨੇ ਓਸਾਕਾ ਕੈਂਸਰ ਰਜਿਸਟਰੀ ਨਾਲ ਜਾਪਾਨ ਦੇ ਉਨ੍ਹਾਂ ਮਰੀਜ਼ਾਂ ਨਾਲ ਸਬੰਧਤ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੂੰ 1990 ਤੇ 2020 ਵਿਚਾਲੇ ਤੇਜ਼ ਮਾਇਲਾਇਡ ਲਿਊਕੇਮਿਆ (ਏਐੱਮਐੱਲ) ਦਾ ਨਿਪਟਾਰਾ ਕੀਤਾ ਗਿਆ ਸੀ।

ਟੋਕੀਓ (ਆਈਏਐੱਨਐੱਸ) : ਜਾਪਾਨ ’ਚ ਕੀਤੇ ਗਏ ਇਕ ਆਬਾਦੀ ਆਧਾਰਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਦੇ ਸਾਲਾਂ ’ਚ ਖ਼ਾਸ ਤੌਰ ’ਤੇ ਛਾਤੀਆਂ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਥੈਰੇਪੀ ਸਬੰਧਤ ਤੇਜ਼ ਮਾਇਲੋਇਡ ਲਿਊਕੇਮੀਆ (ਟੀਏਐੱਮਐੱਲ) ਦੀ ਦਰ ’ਚ ਹੌਲੀ-ਹੌਲੀ ਵਾਧਾ ਹੋਇਆ ਹੈ। ਅਮੇਰਿਕਨ ਕੈਂਸਰ ਸੁਸਾਇਟੀ ਨਾਲ ਸਬੰਧਤ ਮੈਗਜ਼ੀਨ ‘ਕੈਂਸਰ’ ’ਚ ਪ੍ਰਕਾਸ਼ਿਤ ਸਿੱਟਿਆਂ ਤੋਂ ਪਤਾ ਲੱਗਾ ਹੈ ਕਿ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਕੁਝ ਥੈਰੇਪੀਜ਼ ’ਚ ਖ਼ੂਨ ਨੂੰ ਪ੍ਰਭਾਵਿਤ ਕਰਨ ਵਾਲੇ ਕੈਂਸਰ ਵਿਕਸਿਤ ਹੋਣ ਦੇ ਖ਼ਤਰੇ ਨੂੰ ਵਧਾ ਸਕਦੀਆਂ ਹਨ।
ਟੀਏਐੱਮਐੱਲ ਬਲੱਡ ਤੇ ਬੋਨ ਮੈਰੋ ਦਾ ਹਮਲਾਵਰ ਕੈਂਸਰ ਹੈ, ਜੋ ਕੀਮੋਥੈਰੇਪੀ ਜਾਂ ਰੇਡੀਏਸ਼ਨ ਥੈਰੇਪੀ ਤੋਂ ਬਾਅਦ ਵਿਕਸਿਤ ਹੁੰਦਾ ਹੈ। ਇਹ ਸੰਭਾਵੀ ਤੌਰ ’ਤੇ ਇਨ੍ਹਾਂ ਇਲਾਜਾਂ ਨਾਲ ਡੀਐੱਨਏ ਨੂੰ ਹੋਏ ਨੁਕਸਾਨ ਦੇ ਕਾਰਨ ਹੁੰਦਾ ਹੈ। ਇਹ ਮੁਲਾਂਕਣ ਕਰਨ ਲਈ ਕਿ ਕੀ ਕੈਂਸਰ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧੇ ਦੇ ਨਾਲ-ਨਾਲ ਟੀਏਐੱਮਐੱਲ ਕੈਂਸਰ ਦੇ ਇਲਾਜ ਤੋਂ ਬਾਅਦ ਪਰੇਸ਼ਾਨੀ ਦੇ ਤੌਰ ’ਤੇ ਵਧ ਰਿਹਾ ਹੈ, ਖੋਜੀਆਂ ਨੇ ਓਸਾਕਾ ਕੈਂਸਰ ਰਜਿਸਟਰੀ ਨਾਲ ਜਾਪਾਨ ਦੇ ਉਨ੍ਹਾਂ ਮਰੀਜ਼ਾਂ ਨਾਲ ਸਬੰਧਤ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੂੰ 1990 ਤੇ 2020 ਵਿਚਾਲੇ ਤੇਜ਼ ਮਾਇਲਾਇਡ ਲਿਊਕੇਮਿਆ (ਏਐੱਮਐੱਲ) ਦਾ ਨਿਪਟਾਰਾ ਕੀਤਾ ਗਿਆ ਸੀ।
9841 ਤੇਜ਼ ਮਾਇਲਾਇਡ ਲਿਊਕੇਮੀਆ ਮਰੀਜ਼ਾਂ ’ਚੋਂ 636 (6.5 ਫ਼ੀਸਦੀ) ’ਚ ਟੀਏਐੱਮਐੱਲ ਪਾਇਆ ਗਿਆ। ਟੀਏਐੱਮਐੱਲ ਦੀ ਸਾਲਾਨਾ ਘਟਨਾ ਦਰ 1990 ’ਚ ਪ੍ਰਤੀ ਇਕ ਲੱਖ ਆਬਾਦੀ ’ਤੇ 0.13 ਤੋਂ ਵੱਧ ਕੇ 2020 ’ਚ ਪ੍ਰਤੀ ਇਕ ਲੱਖ ਦੀ ਆਬਾਦੀ ’ਤੇ 0.36 ਹੋ ਗਈ। ਕੁੱਲ ਏਐੱਮਐੱਲ ਮਾਮਲਿਆਂ ’ਚ ਟੀਏਐੱਮਐੱਲ ਮਾਮਲਿਆਂ ਦਾ ਅਨੁਪਾਤ ਲਗਪਗ ਦੁੱਗਣਾ ਹੋ ਗਿਆ। ਟੀਏਐੱਮਐੱਲ ਵਿਕਸਿਤ ਹੋਣ ਤੋਂ ਪਹਿਲਾਂ ਜਿਹੜੇ ਮੁੱਢਲੇ ਕੈਂਸਰਾਂ ਦਾ ਸਭ ਤੋਂ ਵੱਧ ਇਲਾਜਕੀਤਾ ਗਿਆ, ਉਨ੍ਹਾਂ ’ਚੋਂ ਇਕ ਤਰ੍ਹਾਂ ਦਾ ਬਲੱਡ ਕੈਂਸਰ (23.1 ਫ਼ੀਸਦੀ) ਸੀ। ਇਸ ਤੋਂ ਬਾਅਦ ਛਾਤੀਆਂ ਦਾ ਕੈਂਸਰ (14.6 ਫ਼ੀਸਦੀ), ਕੋਲੋਰੈਕਟਲ ਕੈਂਸਰ (11.5 ਫ਼ੀਸਦੀ) ਤੇ ਗੈਸਟ੍ਰਿਕ ਕੈਂਸਰ (8.7 ਫ਼ੀਸਦੀ) ਸਨ। ਮੁੱਢਲੇ ਕੈਂਸਰਾਂ ਦਾ ਵੇਰਵਾ ਸਮੇਂ ਨਾਲ ਬਦਲਦਾ ਰਿਹਾ, ਜਿਸ ਵਿਚ ਛਾਤੀਆਂ ਦੇ ਕੈਂਸਰ ’ਚ ਜ਼ਿਕਰਯੋਗ ਵਾਧਾ ਤੇ ਗੈਸਟ੍ਰਿਕ ਕੈਂਸਰ ’ਚ ਕਮੀ ਦੇਖੀ ਗਈ।