ਉਨੀਂਦਰਾ ਤੇ ਚਿੰਤਾ ਇਮਿਊਨ ਸਿਸਟਮ ਦੇ ਵੱਡੇ ਦੁਸ਼ਮਣ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੋ ਰਹੀ ਹੈ ਘੱਟ: ਖੋਜ 'ਚ ਵੱਡਾ ਖ਼ੁਲਾਸਾ
ਸਾਊਦੀ ਅਰਬ ਦੀ ਤੈਬਾਹ ਯੂਨੀਵਰਿਸਟੀ ਦੇ ਖੋਜੀਆਂ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਸਕਦਾ ਹੈ, ਕਿਉੰਕਿ ਇਨ੍ਹਾਂ ਦੋਵਾਂ ’ਚੋਂ ਕਿਸੇ ਇਕ ਦੇ ਲੱਛਣ ਅਨੁਭਵ ਕਰਨ ਨਾਲ ਨੈਚੂਰਲ ਕਿਲਰ ਸੈੱਲ ਦੀ ਗਿਣਤੀ ਘੱਟ ਹੋ ਸਕਦੀ ਹੈ। ਇਹ ਉਹ ਕੋਸ਼ਿਕਾਵਾਂ ਹਨ, ਜੋ ਰੋਗ ਪੈਦਾ ਕਰਨ ਵਾਲੇ ਇਨਫੈਕਸ਼ਨ ਵਾਲੀਆਂ ਕੋਸ਼ਿਕਾਵਾਂ ਵਰਗੇ ਖ਼ਤਰੇ ਨੂੰ ਨਸ਼ਟ ਕਰਦੀਆਂ ਹਨ।
Publish Date: Fri, 06 Mar 2026 08:27 AM (IST)
Updated Date: Fri, 06 Mar 2026 08:31 AM (IST)
ਨਵੀਂ ਦਿੱਲੀ (ਪੀਟੀਆਈ) : ਨੌਜਵਾਨ ਕੁੜੀਆਂ ’ਤੇ ਕੀਤੇ ਗਏ ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਉਨੀਂਦਰਾ ਤੇ ਚਿੰਤਾ ਦਾ ਸਬੰਧ ਕਮਜ਼ੋਰ ਇਮਿਊਨ ਸਿਸਟਮ ਨਾਲ ਹੋ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਚਿੰਤਾ ਤੇ ਉਨੀਂਦਰਾ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਨ ਤੇ ਬਿਮਾਰੀਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਬਣਾਉਣ ਲਈ ਜਾਣੇ ਜਾਂਦੇ ਹਨ। ਸਾਊਦੀ ਅਰਬ ਦੀ ਤੈਬਾਹ ਯੂਨੀਵਰਿਸਟੀ ਦੇ ਖੋਜੀਆਂ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਸਕਦਾ ਹੈ, ਕਿਉੰਕਿ ਇਨ੍ਹਾਂ ਦੋਵਾਂ ’ਚੋਂ ਕਿਸੇ ਇਕ ਦੇ ਲੱਛਣ ਅਨੁਭਵ ਕਰਨ ਨਾਲ ਨੈਚੂਰਲ ਕਿਲਰ ਸੈੱਲ ਦੀ ਗਿਣਤੀ ਘੱਟ ਹੋ ਸਕਦੀ ਹੈ। ਇਹ ਉਹ ਕੋਸ਼ਿਕਾਵਾਂ ਹਨ, ਜੋ ਰੋਗ ਪੈਦਾ ਕਰਨ ਵਾਲੇ ਇਨਫੈਕਸ਼ਨ ਵਾਲੀਆਂ ਕੋਸ਼ਿਕਾਵਾਂ ਵਰਗੇ ਖ਼ਤਰੇ ਨੂੰ ਨਸ਼ਟ ਕਰਦੀਆਂ ਹਨ।
ਫਰੰਟੀਅਰਸ ਇਨ ਇਮਿਊਨੋਲਾਜੀ ਨਾਂ ਦੀ ਪਤ੍ਰਿਕਾ ’ਚ ਪ੍ਰਕਾਸ਼ਤ ਇਸ ਅਧਿਐਨ ’ਚ 60 ਕੁੜੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਉਨੀਂਦਰਾ ਜਾਂ ਚਿੰਤਾ ਦੇ ਲੱਛਣਾਂ ਦੀ ਜਾਣਕਾਰੀ ਦਿੱਤੀ। ਸਰਵੇ ’ਚ ਹਿੱਸਾ ਲੈਣ ਵਾਲਿਆਂ ਦੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ’ਚ ਮੌਜੂਦ ‘ਨੈਚੁਰਲ ਕਿਲਰ ਸੈੱਲ’ ਦੀ ਗਿਣਤੀ ਦਾ ਪਤਾ ਲਗਾਇਆ ਗਿਆ। ਨਤੀਜਿਆਂ ਤੋਂ ਪਤਾ ਲੱਗਿਆ ਕਿ ਉਨੀਂਦਰੇ ਤੋਂ ਪੀੜਤ ਕੁੜੀਆਂ ’ਚ ਨੈਚੂਰਲ ਕਿਰਲ ਸੈੱਲ ਦੀ ਕੁਲ ਗਿਣਤੀ ਘੱਟ ਸੀ। ਚਿੰਤਾ ਦੇ ਲੱਛਣਾਂ ਤੋਂ ਪੀੜਤ ਔਰਤਾਂ ’ਚ ਸਰੀਰ ’ਚ ਸੰਚਾਰਚ ਹੋਣ ਵਾਲੀ ਨੈਚੂਰਲ ਕਿਰਲ ਸੈੱਲ ਦੀ ਗਿਣਤੀ ਘੱਟ ਪਾਈ ਗਈ। ਖੋਜੀਆਂ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ 75 ਫ਼ੀਸਦੀ ਕੁੜੀਆਂ ਨੇ ਵੱਖ-ਵੱਖ ਗੰਭੀਰਤਾ ਦੇ ਪੱਧਰਾਂ ’ਤੇ ਚਿੰਤਾ ਦੇ ਲੱਛਣਾਂ ਦਾ ਤਜਰਬਾ ਕੀਤਾ ਤੇ 50 ਫ਼ੀਸਦ ਤੋਂ ਵੱਧ ਨੇ ਉਨੀਂਦਰੇ ਦੀ ਸ਼ਿਕਾਇਤ ਕੀਤੀ। ਦਿਲਚਸਪ ਗੱਲ ਇਹ ਹੈ ਕਿ ਚਿੰਤਾ ਦੇ ਲਛਣਾਂ ਵਾਲੀਆਂ ਕੁੜੀਆਂ ’ਚ ਆਮ ਲੋਕਾਂ ’ਚ ਨੈਚੂਰਲ ਕਿਲਰ ਸੈੱਲ ਦਾ ਫ਼ੀਸਦ ਹੋਰ ਘੱਟ ਸੀ। ਉਨੀਂਦਰੇ ਤੋਂ ਪੀੜਤ ਕੁੜੀਆਂ ਨੈਚੁਰਲ ਕਿਲਰ ਸੈੱਲ ਦੇ ਅਨੁਪਾਤ ਨਾਲ ਨਕਾਰਾਤਮਕ ਰੂਪ ਨਾਲ ਸਬੰਧਤ ਸਨ।