ਵਧਦੀ ਉਮਰ 'ਚ ਅੰਤੜੀਆਂ ਨੂੰ ਖੁਦ ਠੀਕ ਕਰਨ ਦਾ ਵਿਗਿਆਨੀਆਂ ਨੇ ਲੱਭਿਆ ਨਵਾਂ ਤਰੀਕਾ, ਇਸ ਥੇਰੈਪੀ ਨਾਲ ਮੁੜ-ਨਿਰਮਾਣ ਸੰਭਵ
ਇਸਨੇ ਅੰਤੜੀਆਂ ਨੂੰ ਵਿਕਿਰਨ ਨੁਕਸਾਨ ਤੋਂ ਬਚਾਉਣ ’ਚ ਵੀ ਮਦਦ ਕੀਤੀ, ਜਿਸਦੇ ਫਾਇਦੇ ਇਕ ਸਾਲ ਤੱਕ ਬਣੇ ਰਹੇ। ਮਨੁੱਖੀ ਅੰਤੜੀਆਂ ਦੀਆਂ ਕੋਸ਼ਿਕਾਵਾਂ ’ਚ ਸ਼ੁਰੂਆਤੀ ਨਤੀਜੇ ਦੱਸਦੇ ਹਨ ਕਿ ਇਹ ਤਰੀਕਾ ਭਵਿੱਖ ’ਚ ਬਜ਼ੁਰਗਾਂ ਤੇ ਕੈਂਸਰ ਰੋਗੀਆਂ ’ਚ ਅੰਤੜੀਆਂ ਦੀ ਸਿਹਤ ’ਚ ਸੁਧਾਰ ਕਰ ਸਕਦਾ ਹੈ।
Publish Date: Sat, 07 Mar 2026 08:25 AM (IST)
Updated Date: Sat, 07 Mar 2026 08:29 AM (IST)
ਏਐੱਨਆਈ: ਖੋਜਕਰਤਾਵਾਂ ਨੇ ਸੀਏਆਰ ਟੀ-ਸੈੱਲ ਥੇਰੈਪੀ ਦਾ ਇਸਤੇਮਾਲ ਕਰ ਕੇ ਵਧਦੀ ਉਮਰ ਦੇ ਨਾਲ ਅੰਤੜੀਆਂ ਨੂੰ ਖੁਦ ਠੀਕ ਕਰਨ ’ਚ ਮਦਦ ਕਰਨ ਦਾ ਇਕ ਤਰੀਕਾ ਲੱਭਿਆ ਹੈ। ਸਮੇਂ ਦੇ ਨਾਲ ਜਮ੍ਹਾ ਹੋਣ ਵਾਲੀਆਂ ਖਰਾਬ ਕੋਸ਼ਿਕਾਵਾਂ ਨੂੰ ਨਿਸ਼ਾਨਾ ਬਣਾ ਕੇ ਇਸ ਇਲਾਜ ਨੇ ਚੂਹਿਆਂ ’ਚ ਅੰਤੜੀਆਂ ਦੇ ਦੁਬਾਰਾ ਜਨਮ ਨੂੰ ਹੁਲਾਰਾ ਦਿੱਤਾ, ਸੋਜ ਨੂੰ ਘੱਟ ਕੀਤਾ ਤੇ ਪੋਸ਼ਕ ਤੱਤਾਂ ਦੇ ਘੁਲਣ ’ਚ ਸੁਧਾਰ ਕੀਤਾ। ਇਸਨੇ ਅੰਤੜੀਆਂ ਨੂੰ ਵਿਕਿਰਨ ਨੁਕਸਾਨ ਤੋਂ ਬਚਾਉਣ ’ਚ ਵੀ ਮਦਦ ਕੀਤੀ, ਜਿਸਦੇ ਫਾਇਦੇ ਇਕ ਸਾਲ ਤੱਕ ਬਣੇ ਰਹੇ। ਮਨੁੱਖੀ ਅੰਤੜੀਆਂ ਦੀਆਂ ਕੋਸ਼ਿਕਾਵਾਂ ’ਚ ਸ਼ੁਰੂਆਤੀ ਨਤੀਜੇ ਦੱਸਦੇ ਹਨ ਕਿ ਇਹ ਤਰੀਕਾ ਭਵਿੱਖ ’ਚ ਬਜ਼ੁਰਗਾਂ ਤੇ ਕੈਂਸਰ ਰੋਗੀਆਂ ’ਚ ਅੰਤੜੀਆਂ ਦੀ ਸਿਹਤ ’ਚ ਸੁਧਾਰ ਕਰ ਸਕਦਾ ਹੈ।
ਕਈ ਲੋਕ ਧਿਆਨ ਦਿੰਦੇ ਹਨ ਕਿ ਉਮਰ ਵਧਣ ਦੇ ਨਾਲ ਕੁਝ ਖੁਰਾਕੀ ਪਦਾਰਥਾਂ ਨੂੰ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸਦਾ ਇਕ ਸੰਭਾਵਿਤ ਕਾਰਨ ਅੰਤੜੀਆਂ ਦੀ ਉਪਕਲਾ (ਇੰਟਸਟਾਈਨਲ ਐਪੀਥੇਲੀਅਮ) ਨੂੰ ਨੁਕਸਾਨ ਪਹੁੰਚਾਉਣਾ ਹੈ, ਜਿਹੜਾ ਅੰਤੜੀਆਂ ਦੀ ਪਰਤ ਬਣਾਉਣ ਵਾਲੀਆਂ ਕੋਸ਼ਿਕਾਵਾਂ ਦੀ ਇਕ ਪਤਲੀ ਪਰਤ ਹੁੰਦੀ ਹੈ। ਇਹ ਪਰਤ ਪਾਚਣ ਤੇ ਸਮੁੱਚੀ ਅੰਤੜੀਆਂ ਦੀ ਸਿਹਤ ਲਈ ਜ਼ਰੂਰੀ ਹੈ। ਸਿਹਤਮੰਦ ਹਾਲਤ ’ਚ ਅੰਤੜੀਆਂ ਦੀ ਇੰਟੇਸਟਾਈਨਲ ਐਪੀਥੇਲੀਅਮ ਹਰ ਤਿੰਨ ਤੋਂ ਪੰਜ ਦਿਨਾਂ ’ਚ ਖੁਦ ’ਚ ਨਵਾਂਪਣ ਲਿਆਉਂਦੀ ਹੈ। ਵਧਦੀ ਉਮਰ ਜਾਂ ਕੈਸਰ ਦੇ ਵਿਕਿਰਨ ਦੇ ਸੰਪਰਕ ’ਚ ਆਉਣ ਨਾਲ ਇਹ ਨਵੀਨੀਕਰਨ ਪ੍ਰਕਿਰਿਆ ਠੱਪ ਹੋ ਸਕਦੀ ਹੈ, ਜਿਸ ਨਾਲ ਪੁਨਰਜਨਨ ਪ੍ਰਕਿਰਿਆ ਰੁਕ ਸਕਦੀ ਹੈ, ਜਿਸ ਨਾਲ ਪੁਨਰਜਨਨ ਹੌਲੀ ਹੋ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਅਜਿਹਾ ਹੋਣ ’ਤੇ, ਸੋਜ ਵੱਧ ਸਕਦੀ ਹੈ ਤੇ ਲੀਕੀ ਗਟ ਸਿੰਡਰੋਮ ਵਰਗੀਆਂ ਸਥਿਤੀਆਂ ਵਿਕਸਤ ਹੋ ਸਕਦੀਆਂ ਹਨ। ਕੋਲਡ ਸਪ੍ਰਿੰਗ ਹਾਰਬਰ ਲੈਬਾਰਟਰੀ ਦੇ ਵਿਗਿਆਨੀਆਂ ਨੇ ਹੁਣ ਅੰਤੜੀਆਂ ਦੀ ਮੁਰੰਮਤ ਨੂੰ ਰਫਤਾਰ ਦੇਣ ਦਾ ਇਕ ਉਮੀਦ ਵਾਲਾ ਤਰੀਕਾ ਲੱਭਿਆ ਹੈ। ਉਨ੍ਹਾਂ ਦੀ ਰਣਨੀਤੀ ਸੀਏਆਰ ਟੀ-ਸੈੱਲ ਥੇਰੈਪੀ ’ਤੇ ਆਧਾਰਤ ਹੈ, ਜਿਹੜੀ ਸ਼ਕਤੀਸ਼ਾਲੀ ਪ੍ਰਤੀਰੱਖਿਆ ਮੈਡੀਕਲ ਤਰੀਕਾ ਹੈ ਤੇ ਕੁਝ ਖਾਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਜਾਣਿਆ ਜਾਂਦਾ ਹੈ। ਇਸ ਤਰੀਕੇ ਨੂੰ ਅੰਤੜੀਆਂ ’ਤੇ ਲਾਗੂ ਕਰ ਕੇ ਉਮੀਦ ਹੈ ਕਿ ਉਹ ਭਵਿੱਖ ’ਚ ਅੰਤੜੀਆਂ ਦੀ ਸਿਹਤ ’ਚ ਸੁਧਾਰ ਲਿਆਉਣ ਦੇ ਮਕਸਦ ਨਾਲ ਪ੍ਰੀਖਣਾਂ ਦਾ ਰਸਤਾ ਖੋਲ੍ਹ ਸਕਣਗੇ।