ਸੌਂਦੇ ਸਮੇਂ ਹੋਵੇਗੀ ਬਿਮਾਰੀਆਂ ਦੀ ਪਛਾਣ, ਵਿਗਿਆਨੀਆਂ ਨੇ ਤਿਆਰ ਕੀਤਾ ਕਮਾਲ ਦਾ AI ਸਿਸਟਮ
ਇਸ ਲਈ 65,000 ਹਿੱਸੇਦਾਰਾਂ ਤੋਂ ਇਕੱਠੇ ਕੀਤੇ 6 ਲੱਖ ਘੰਟਿਆਂ ਦੀ ਨੀਂਦ ਦਾ ਡੇਟਾ ਵਰਤਿਆ ਗਿਆ। ਇਹ ਖੋਜ ਨੇਚਰ ਮੈਡੀਸਿਨ ਜਰਨਲ ’ਚ ਪ੍ਰਕਾਸ਼ਿਤ ਕੀਤੀ ਗਈ। ਇਸ ’ਚ ਦੱਸਿਆ ਗਿਆ ਹੈ ਕਿ ਮਾਡਲ ਦੀ ਵਰਤੋਂ ਨੀਂਦ ਦੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਬਿਮਾਰੀ ਬਾਰੇ ਭਵਿੱਖਵਾਣੀ ਲਈ ਕੀਤੀ ਗਈ ਸੀ। ਸਿਹਤ ਰਿਕਾਰਡ ’ਚ 1,000 ਤੋਂ ਵੱਧ ਰੋਗ ਵਰਗਾਂ ਨੂੰ ਦੇਖਿਆ ਗਿਆ ਅਤੇ ਮਰੀਜ਼ ਦੇ ਨੀਂਦ ਦੇ ਡੇਟਾ ਦੀ ਵਰਤੋਂ ਕਰਕੇ 130 ਬਿਮਾਰੀਆਂ ਦਾ ਬਹੁਤ ਸਹੀ ਤਰੀਕੇ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ।
Publish Date: Thu, 08 Jan 2026 08:16 AM (IST)
Updated Date: Thu, 08 Jan 2026 08:20 AM (IST)
ਨਵੀਂ ਦਿੱਲੀ (ਪੀਟੀਆਈ) : ਖੋਜੀਆਂ ਨੇ ਇਕ ਏਆਈ ਮਾਡਲ ਵਿਕਸਤ ਕੀਤਾ ਹੈ ਜੋ ਨੀਂਦ ਦੇ ਡੇਟਾ ਦੀ ਵਰਤੋਂ ਕਰਕੇ ਸੌ ਤੋਂ ਵੱਧ ਵੱਖ-ਵੱਖ ਸਿਹਤ ਹਾਲਤਾਂ ਦੇ ਵਿਕਸਤ ਹੋਣ ਦੇ ਰਿਸਕ ਦਾ ਅੰਦਾਜ਼ਾ ਲਗਾ ਸਕਦਾ ਹੈ। ‘ਸਲੀਪਐੱਫਐੱਮ’ ਨਾਮਕ ਇਸ ਮਾਡਲ ਨੂੰ ਅਮਰੀਕਾ ਦੇ ਸਟੈਨਫੋਰਡ ਯੂਨੀਵਰਸਿਟੀ ਦੇ ਖੋਜੀਆਂ ਨੇ ਵਿਕਸਤ ਕੀਤਾ। ਇਸ ਲਈ 65,000 ਹਿੱਸੇਦਾਰਾਂ ਤੋਂ ਇਕੱਠੇ ਕੀਤੇ 6 ਲੱਖ ਘੰਟਿਆਂ ਦੀ ਨੀਂਦ ਦਾ ਡੇਟਾ ਵਰਤਿਆ ਗਿਆ। ਇਹ ਖੋਜ ਨੇਚਰ ਮੈਡੀਸਿਨ ਜਰਨਲ ’ਚ ਪ੍ਰਕਾਸ਼ਿਤ ਕੀਤੀ ਗਈ। ਇਸ ’ਚ ਦੱਸਿਆ ਗਿਆ ਹੈ ਕਿ ਮਾਡਲ ਦੀ ਵਰਤੋਂ ਨੀਂਦ ਦੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਬਿਮਾਰੀ ਬਾਰੇ ਭਵਿੱਖਵਾਣੀ ਲਈ ਕੀਤੀ ਗਈ ਸੀ। ਸਿਹਤ ਰਿਕਾਰਡ ’ਚ 1,000 ਤੋਂ ਵੱਧ ਰੋਗ ਵਰਗਾਂ ਨੂੰ ਦੇਖਿਆ ਗਿਆ ਅਤੇ ਮਰੀਜ਼ ਦੇ ਨੀਂਦ ਦੇ ਡੇਟਾ ਦੀ ਵਰਤੋਂ ਕਰਕੇ 130 ਬਿਮਾਰੀਆਂ ਦਾ ਬਹੁਤ ਸਹੀ ਤਰੀਕੇ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪ੍ਰੋਫੈਸਰ ਇਮਾਨੂਅਲ ਮਿਗਨਾਟ ਨੇ ਕਿਹਾ, ‘ਜਦੋਂ ਅਸੀਂ ਨੀਂਦ ਦਾ ਅਧਿਐਨ ਕਰਦੇ ਹਾਂ ਤਾਂ ਅਸੀਂ ਹੈਰਾਨ ਕਰਨ ਵਾਲੀ ਸੰਖਿਆ ’ਚ ਸੰਕੇਤਾਂ ਨੂੰ ਰਿਕਾਰਡ ਕਰਦੇ ਹਾਂ। ਪਾਲਿਸੋਮਨੋਗ੍ਰਾਫੀ ਨੀਂਦ ਦੇ ਡੇਟਾ ਨੂੰ ਇਕੱਠਾ ਕਰਨ ਦਾ ਆਮ ਸਾਧਨ ਹੈ ਜੋ ਦਿਮਾਗ਼ ਦੀ ਗਤੀਵਿਧੀ, ਦਿਲ ਦੀ ਕਾਰਗੁਜ਼ਾਰੀ, ਸਾਹ ਲੈਣ ਦੇ ਸੰਕੇਤ ਅਤੇ ਅੱਖਾਂ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਸੈਂਸਰਾਂ ਦੀ ਵਰਤੋਂ ਕਰਦਾ ਹੈ। ਇਸ ਖੋਜ ’ਚ ਏਆਈ ਮਾਡਲ ਦੀਆਂ ਭਵਿੱਖਬਾਣੀਆਂ ਕੈਂਸਰ, ਗਰਭ ਅਵਸਥਾ ਦੀਆਂ ਗੁੰਝਲਾਂ, ਸੰਚਾਰ ਸਬੰਧੀ ਹਾਲਤਾਂ ਅਤੇ ਮਾਨਸਿਕ ਰੋਗਾਂ ਲਈ ਖ਼ਾਸ ਤੌਰ ’ਤੇ ਮਹੱਤਵਪੂਰਨ ਪਾਈਆਂ ਗਈਆਂ। ਇਸ ਨੂੰ ਪਾਰਕੀਨਸਨਜ਼ ਰੋਗ ਦੇ ਖ਼ਤਰੇ ਦੀ ਭਵਿੱਖਬਾਣੀ ਕਰਨ ’ਚ ਵੀ ਬਿਹਤਰ ਪਾਇਆ ਗਿਆ।’