ਵਿਗਿਆਨਕ ਖੋਜ: ਮਨੁੱਖੀ ਕੋਸ਼ਿਕਾਵਾਂ ਦੀ 'ਦੂਰ ਤੱਕ ਮਹਿਸੂਸ ਕਰਨ' ਦੀ ਸ਼ਕਤੀ ਕੈਂਸਰ ਦੇ ਫੈਲਾਅ ਨੂੰ ਰੋਕਣ 'ਚ ਹੋਵੇਗੀ ਮਦਦਗਾਰ
ਅਮਰੀਕਾ ਦੀ ਸੇਂਟ ਲੁਈ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਇਹ ਸੰਵੇਦਨ ਸਮਰੱਥਾ ਕੋਸ਼ਿਕਾ ਨੂੰ ਇਹ ਤੈਅ ਕਰਨ ’ਚ ਮਦਦ ਕਰਦੀ ਹੈ ਕਿ ਉਸਨੂੰ ਕਿੱਥੇ ਜਾਣਾ ਹੈ। ਇਸ ਨਾਲ ਕੈਂਸਰ ਕੋਸ਼ਿਕਾਵਾਂ ਦੇ ਪ੍ਰਸਾਰ ਨੂੰ ਹੌਲੀ ਕਰਨ ਤੇ ਰੋਕਣ ਦੇ ਨਵੇਂ ਤਰੀਕੇ ਲੱਭਣ ’ਚ ਮਦਦ ਮਿਲ ਸਕਦੀ ਹੈ।
Publish Date: Wed, 18 Mar 2026 08:21 AM (IST)
Updated Date: Wed, 18 Mar 2026 08:23 AM (IST)
ਏਜੰਸੀ: ਤਾਜ਼ਾ ਅਧਿਐਨ ’ਚ ਪਤਾ ਲੱਗਾ ਹੈ ਕਿ ਮਨੁੱਖੀ ਕੋਸ਼ਿਕਾਵਾਂ ਉਨ੍ਹਾਂ ਸਤ੍ਹਾਂ ਤੋਂ ਕਿਤੇ ਜ਼ਿਆਦਾ ਦੂਰ ਤੱਕ ਮਹਿਸੂਸ ਕਰ ਸਕਦੀਆਂ ਹਨ, ਜਿਨ੍ਹਾਂ ਦੇ ਉਹ ਸੰਪਰਕ ’ਚ ਆਉਂਦੀਆਂ ਹਨ। ਕੈਂਸਰ ਕੋਸ਼ਿਕਾਵਾਂ 10 ਮਾਇਕ੍ਰੋਨ ਅੱਗੇ ਤੱਕ, ਜਦਕਿ ਸਾਧਾਰਨ ਐਪਿਥੇਲੀਅਲ ਸੈੱਲ (ਚਮੜੀ ਦੀ ਸਤ੍ਹਾ ਤੇ ਅੰਦਰ ਦੀ ਪਰਤ ’ਤੇ ਮੌਜੂਦ ਕੋਸ਼ਿਕਾਵਾਂ) 100 ਮਾਇਕ੍ਰੋਨ ਦੂਰ ਤੱਕ ਦੀਆਂ ਪਰਤਾਂ ਦਾ ਪਤਾ ਲਗਾ ਸਕਦੀਆਂ ਹਨ। ਅਮਰੀਕਾ ਦੀ ਸੇਂਟ ਲੁਈ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਇਹ ਸੰਵੇਦਨ ਸਮਰੱਥਾ ਕੋਸ਼ਿਕਾ ਨੂੰ ਇਹ ਤੈਅ ਕਰਨ ’ਚ ਮਦਦ ਕਰਦੀ ਹੈ ਕਿ ਉਸਨੂੰ ਕਿੱਥੇ ਜਾਣਾ ਹੈ। ਇਸ ਨਾਲ ਕੈਂਸਰ ਕੋਸ਼ਿਕਾਵਾਂ ਦੇ ਪ੍ਰਸਾਰ ਨੂੰ ਹੌਲੀ ਕਰਨ ਤੇ ਰੋਕਣ ਦੇ ਨਵੇਂ ਤਰੀਕੇ ਲੱਭਣ ’ਚ ਮਦਦ ਮਿਲ ਸਕਦੀ ਹੈ।
ਇਹ ਸਮਰੱਥਾ ਜ਼ਿਆਦਾਤਰ ਕੈਂਸਰ ਕੋਸ਼ਿਕਾਵਾਂ ਵਰਗੀਆਂ ਖਾਸ ਕੋਸ਼ਿਕਾਵਾਂ ਨਾਲ ਹੀ ਜੁੜੀ ਸੀ। ਨੈਸ਼ਨਲ ਅਕੈਡਮੀ ਆਫ ਸਾਈਂਸਿਜ਼ ਮੈਗਜ਼ੀਨ ’ਚ ਛਪੇ ਸਿੱਟਿਆਂ ਤੋਂ ਪਤਾ ਲੱਗਾ ਹੈ ਕਿ ਸਾਧਾਰਨ ਕੋਸ਼ਿਕਾਵਾਂ ਵੀ ਇਕੱਠੀਆਂ ਕੰਮ ਕਰਨ ’ਤੇ ਇਸ ਤਰ੍ਹਾਂ ਦੀ ਸਮਰੱਥਾ ਹਾਸਲ ਕਰ ਸਕਦੀਆਂ ਹਨ। ਖੋਜਕਰਤਾ ਅਮਿਤ ਪਾਠਕ ਨੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੋਸ਼ਿਕਾਵਾਂ ਆਪਣੇ ਮਾਹੌਲ ਦੇ ਭੌਤਿਕ ਗੁਣਾਂ ਦੇ ਨਾਲ ਕਿਵੇਂ ਆਪਸੀ ਕਿਰਿਆ ਕਰਦੀਆਂ ਹਨ। ਉਨ੍ਹਾਂ ਸਮਝਾਇਆ ਕਿ ਡੈਪਥ ਮੈਕਨੋ ਸੈਂਸਿੰਗ ਦੀ ਪ੍ਰਕਿਰਿਆ ਕੋਸ਼ਿਕਾਵਾਂ ਨੂੰ ਉਸ ਸਤ੍ਹਾ ਤੋਂ ਪਰੇ ਦੀਆਂ ਖਾਸੀਅਤਾਂ ਦਾ ਪਤਾ ਲਗਾਉਣ ਦੀ ਇਜਾਜ਼ਤ ਦਿੰਦੀ ਹੈ ਜਿਸ ਨਾਲ ਉਹ ਜੁੜੀਆਂ ਹੁੰਦੀਆਂ ਹਨ। ਇਹ ਸਮਰੱਥਾ ਅੰਸ਼ਕ ਰੂਪ ਨਾਲ ਕੋਸ਼ਿਕਾ ਵੱਲੋਂ ਆਪਣੇ ਆਸਪਾਸ ਦੇ ਰੇਸ਼ੇਦਾਰ ਕੋਲੇਜਨ ਨੂੰ ਖਿੱਚਣ ਤੇ ਉਸਦਾ ਆਕਾਰ ਬਦਲਣ ’ਤੇ ਨਿਰਭਰ ਕਰਦੀ ਹੈ। ਕੋਲੇਜਨ ਰੇਸ਼ਿਆਂ ਨੂੰ ਖ਼ਰਾਬ ਕਰ ਕੇ, ਕੋਸ਼ਿਕਾ ਬਾਹਰੀ ਕੋਸ਼ਿਕੀ ਮੈਟ੍ਰਿਕਸ ’ਚ ਆਪਣੀ ਪਹੁੰਚ ਵਧਾਉਂਦੀ ਹੈ ਤੇ ਅਗਲੀ ਪਰਤ ’ਚ ਮੌਜੂਦ ਚੀਜ਼ਾਂ ਨੂੰ ਮਹਿਸੂਸ ਕਰ ਸਕਦੀ ਹੈ। ਅਗਲੀ ਪਰਤ ਕੋਈ ਸਖ਼ਤ ਚੀਜ਼ ਹੋ ਸਕਦੀ ਹੈ, ਜਿਵੇਂ ਟਿਊਮਰ, ਕੋਮਲ ਟਿਸ਼ੂ ਜਾਂ ਹੱਡੀ ਵੀ• ਬਾਹਰੀ ਕੋਸ਼ਿਕੀ ਮੈਟ੍ਰਿਕਸ ਦੀ ਸਖ਼ਤੀ ਦਾ ਪਤਾ ਲਗਾਉਣ ਨਾਲ ਅਸਾਧਾਰਨ ਕੋਸ਼ਿਕਾ ਨੂੰ ਇਹ ਤੈਅ ਕਰਨ ’ਚ ਮਦਦ ਮਿਲ ਸਕਦੀ ਹੈ ਕਿ ਉਸਨੂੰ ਕਿਸ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ।