ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Rock Salt Benefits : ਲੋੜ ਤੋਂ ਵੱਧ ਲੂਣ ਖਾਣਾ ਕਈ ਬਿਮਾਰੀਆਂ ਦੀ ਵਜ੍ਹਾ ਬਣ ਸਕਦਾ ਹੈ ਪਰ ਤੁਹਾਨੂੰ ਜਾਣ ਕੇ ਕਾਫ਼ੀ ਹੈਰਾਨੀ ਹੋਵੇਗੀ ਕਿ ਆਯੁਰਵੈਦ 'ਚ 'ਸੇਂਧਾ ਨਮਕ' ਨੂੰ ਕਾਫ਼ੀ ਫਾਇਦੇਮੰਦ ਮੰਨਿਆ ਗਿਆ ਹੈ। ਇਸ ਵਿਚ ਪਾਏ ਜਾਣ ਵਾਲੇ ਮਿਨਰਲਸ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਹ ਲੂਣ ਪਾਚਨ ਤੰਤਰ ਦਰੁਸਤ ਰੱਖਣ ਦਾ ਕੰਮ ਵੀ ਕਰਦਾ ਹੈ।

ਅੱਜਕਲ੍ਹ ਸੇਂਧਾ ਨਮਕ ਦਾ ਇਸਤੇਮਾਲ ਕਾਫ਼ੀ ਘੱਟ ਲੋਕ ਕਰਦੇ ਹਨ। ਇਸ ਨੂੰ ਜ਼ਿਆਦਾਤਰ ਲੋਕ ਸਿਰਫ਼ ਵਰਤ ਵੇਲੇ ਖਾਂਦੇ ਹਨ ਪਰ ਲੂਣ ਦੀ ਇਹ ਫਾਰਮ ਸਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਇਹ ਕਾਫ਼ੀ ਹੱਦ ਤਕ ਸ਼ੁੱਧ ਲੂਣ ਹੁੰਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੈਮੀਕਲ ਜਾਂ ਦੂਸਰਾ ਤੱਤ ਮੌਜੂਦ ਨਹੀਂ ਹੁੰਦਾ। ਇਸ ਵਿਚ ਕੁਦਰਤੀ ਤੌਰ 'ਤੇ ਕਈ ਖਣਿਜ ਤੱਤ ਮੌਜੂਦ ਹਨ।

ਇਸ ਤੋਂ ਇਲਾਵਾ ਇਸ ਵਿਚ ਫਾਸਫੋਰਸ, ਕੈਲਸ਼ੀਅਮ, ਪੋਟਾਸ਼ੀਅਮ ਤੇ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ। ਇਨ੍ਹਾਂ ਸਭ ਦੀ ਮੌਜੂਦਗੀ ਸਰੀਰ ਨੂੰ ਫਾਇਦਾ ਪਹੁੰਚਾਉਂਦੀ ਹੈ ਤੇ ਕਈ ਬਿਮਾਰੀਆਂ ਤੇ ਪਰੇਸ਼ਾਨੀ ਤੋਂ ਦੂਰ ਰੱਖਦੀ ਹੈ।

ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਸੇਂਧਾ ਨਮਕ ਯਾਨੀ Rock Salt ਦੇ ਅਦਭੁਤ ਫਾਇਦਿਆਂ ਬਾਰੇ...

  1. ਸੇਂਧਾ ਨਮਕ ਤਣਾਅ ਘਟਾਉਂਦਾ ਹੈ। ਇਸ ਦੇ ਨਾਲ ਹੀ ਇਹ ਸੈਰੋਟੋਨਿਨ ਤੇ ਮੈਲਾਟੋਨਿਨ ਹਾਰਮੋਨਸ ਦਾ ਤਵਾਜ਼ਨ ਬਣਾ ਕੇ ਰੱਖਦਾ ਹੈ ਜਿਹੜੇ ਤਣਾਅ ਨਾਲ ਲੜਨ 'ਚ ਮਦਦ ਕਰਦੇ ਹਨ।
  2. ਇਹ ਸਰੀਰ 'ਚ ਵਧਿਆ ਕੋਲੈਸਟ੍ਰਾਲ ਘਟਾਉਣ 'ਚ ਅਸਰਦਾਰ ਹੁੰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ ਤੇ ਹਾਰਟ ਅਟੈਕ ਦਾ ਵੀ ਖ਼ਤਰਾ ਘਟ ਹੁੰਦਾ ਹੈ ਤੇ ਤੁਹਾਨੂੰ ਸਿਹਤਮੰਦ ਰੱਖਦਾ ਹੈ।
  3. ਸੇਂਧਾ ਨਮਕ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਕਾਫ਼ੀ ਲਾਭਦਾਇਕ ਹੈ। ਇਸ ਦੇ ਨਾਲ ਹੀ ਇਹ ਕੋਲੈਸਟ੍ਰਾਲ ਘਟਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਰਹਿੰਦਾ ਹੈ।
  4. ਇਹ ਨਮਕ ਮਾਸਪੇਸ਼ੀਆਂ ਦੇ ਦਰਦ ਤੇ ਜੋੜਾਂ ਦਾ ਦਰਦ ਵੀ ਘਟਾਉਂਦਾ ਹੈ। ਸੇਂਧਾ ਨਮਕ ਨਾਲ ਸਿਕਾਈ ਕੀਤੀ ਜਾਵੇ ਤਾਂ ਦਰਦ ਤੋਂ ਰਾਹਤ ਮਿਲਦੀ ਹੈ। ਦਮਾ, ਡਾਇਬਟੀਜ਼ ਤੇ ਅਰਥਰਾਈਟਿਸ ਦੇ ਮਰੀਜ਼ਾਂ ਲਈ ਸੇਂਧਾ ਨਮਕ ਦਾ ਸੇਵਨ ਕਾਫ਼ੀ ਫਾਇਦੇਮੰਦ ਹੁੰਦਾ ਹੈ।
  5. ਵਧ ਰਿਹਾ ਭਾਰ ਘਟਾਉਣ 'ਚ ਵੀ ਇਹ ਲੂਣ ਮਦਦਗਾਰ ਸਾਬਿਤ ਹੁੰਦਾ ਹੈ। ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਪੀਓ। ਇਹ ਮੈਟਾਬੌਲਿਜ਼ਮ ਬਿਹਤਰ ਬਣਾਉਣ ਦੇ ਨਾਲ ਹੀ ਪਾਚਨ ਤੰਤਰ ਵੀ ਠੀਕ ਕਰਦਾ ਹੈ। ਮੈਟਾਬੌਲਿਜ਼ਮ ਵਧਣ ਨਾਲ ਬਾਡੀ 'ਚ ਜਮ੍ਹਾਂ ਫੈਟ ਹੌਲੀ-ਹੌਲੀ ਨਿਕਲਦੀ ਜਾਂਦੀ ਹੈ।
  6. ਸਾਇਨਸ ਦਾ ਦਰਦ ਪੂਰੇ ਸਰੀਰ ਨੂੰ ਤਕਲੀਫ਼ ਦਿੰਦਾ ਹੈ ਤੇ ਇਸ ਤੋਂ ਛੁਟਕਾਰਾ ਪਾਉਣ ਲਈ ਸੇਂਧਾ ਨਮਕ ਫਾਇਦੇਮੰਦ ਰਹਿੰਦਾ ਹੈ। ਜੇਕਰ ਤੁਹਾਨੂੰ ਸਟੋਨ ਦੀ ਪ੍ਰੌਬਲਮ ਹੈ ਤਾਂ ਸੇਂਧਨ ਨਮਕ ਤੇ ਨਿੰਬੂ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਕੁਝ ਹੀ ਦਿਨਾਂ 'ਚ ਪੱਥਰੀ ਗ਼ਲਨ ਲੱਗਦੀ ਹੈ।

Disclaimer : ਲੇਖ ਵਿਚ ਦਿੱਤੀ ਸਲਾਹ ਤੇ ਸੁਝਾਅ ਸਿਰਫ਼ ਆਮ ਜਾਣਕਾਰੀ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਮਾਹਿਰ ਦੀ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।

Posted By: Seema Anand