- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜ ਵਿਚ ਦੋ ਵਿਸ਼ੇਸ਼ ਕਿਸਮ ਦੇ ਕੈਂਸਰ—ਮਰਦਾਂ 'ਚ ਗੁਦਾ ਕੈਂਸਰ ਤੇ ਔਰਤਾਂ 'ਚ ਸਰਵਾਈਕਲ ਕੈਂਸਰ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਦੋਵੇਂ ਹੀ ਬਿਮਾਰੀਆਂ 'ਹਿਊਮਨ ਪੈਪੀਲੋਮਾਵਾਇਰਸ' (HPV) ਇਨਫੈਕਸ਼ਨ ਨਾਲ ਜੁੜੀਆਂ ਹਨ। ਅੰਕੜਿਆਂ ਅਨੁਸਾਰ, ਅਣਵਿਆਹੇ ਮਰਦਾਂ ਵਿੱਚ ਵਿਆਹੇ ਮਰਦਾਂ ਦੀ ਤੁਲਨਾ ਵਿੱਚ ਗੁਦਾ ਕੈਂਸਰ ਦੀ ਦਰ 5 ਗੁਣਾ ਵੱਧ ਸੀ, ਜਦਕਿ ਅਣਵਿਆਹੇ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੀ ਦਰ 3 ਗੁਣਾ ਜ਼ਿਆਦਾ ਪਾਈ ਗਈ।

ਦ ਕੰਨਵਰਸੇਸ਼ਨ, ਕੈਂਬਰਿਜ: ਅਮਰੀਕਾ ਦੇ 12 ਸੂਬਿਆਂ 'ਚ 40 ਲੱਖ ਤੋਂ ਵੱਧ ਬਾਲਗਾਂ 'ਤੇ ਕੀਤੇ ਗਏ ਵਿਆਪਕ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਵਿਆਹੁਤਾ ਸਥਿਤੀ ਦਾ ਸਾਡੀ ਸਿਹਤ, ਖਾਸ ਕਰਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਜੋਖ਼ਮ 'ਤੇ ਡੂੰਘਾ ਅਸਰ ਪੈਂਦਾ ਹੈ। ਇਸ ਖੋਜ ਨੇ ਸਾਬਤ ਕੀਤਾ ਹੈ ਕਿ ਜੋ ਲੋਕ ਕਦੇ ਵਿਆਹ ਨਹੀਂ ਕਰਦੇ, ਉਨ੍ਹਾਂ ਵਿੱਚ ਵਿਆਹੇ ਹੋਏ ਲੋਕਾਂ ਦੀ ਤੁਲਨਾ 'ਚ ਕੈਂਸਰ ਹੋਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੁੰਦੀ ਹੈ।
ਇਸ ਅਧਿਐਨ 'ਚ 2015 ਤੋਂ 2022 ਦੇ ਵਿਚਕਾਰ ਕੈਂਸਰ ਦੇ ਮਾਮਲਿਆਂ 'ਤੇ ਬਾਰੀਕੀ ਨਾਲ ਗੌਰ ਕੀਤਾ ਗਿਆ। ਖੋਜੀਆਂ ਨੇ ਪਾਇਆ ਕਿ ਜਿਨ੍ਹਾਂ ਮਰਦਾਂ ਨੇ ਕਦੇ ਵਿਆਹ ਨਹੀਂ ਕੀਤਾ ਸੀ, ਉਨ੍ਹਾਂ ਵਿਚ ਵਿਆਹੇ ਮਰਦਾਂ ਦੇ ਮੁਕਾਬਲੇ ਕੈਂਸਰ ਹੋਣ ਦਾ ਜੋਖ਼ਮ ਲਗਪਗ 70 ਪ੍ਰਤੀਸ਼ਤ ਜ਼ਿਆਦਾ ਸੀ। ਉੱਥੇ ਹੀ, ਔਰਤਾਂ ਦੇ ਮਾਮਲੇ ਵਿੱਚ ਇਹ ਅੰਕੜਾ ਹੋਰ ਵੀ ਹੈਰਾਨ ਕਰਨ ਵਾਲਾ ਰਿਹਾ।
ਖੋਜ ਅਨੁਸਾਰ, ਕਦੇ ਵਿਆਹ ਨਾ ਕਰਨ ਵਾਲੀਆਂ ਔਰਤਾਂ 'ਚ ਵਿਆਹੁਤਾ ਔਰਤਾਂ ਦੀ ਤੁਲਨਾ 'ਚ ਕੈਂਸਰ ਹੋਣ ਦੀ ਸੰਭਾਵਨਾ ਲਗਪਗ 85 ਪ੍ਰਤੀਸ਼ਤ ਵਧੇਰੇ ਪਾਈ ਗਈ। ਇਹ ਜਾਣਕਾਰੀ ਉਨ੍ਹਾਂ ਪੁਰਾਣੀਆਂ ਮਾਨਤਾਵਾਂ ਨੂੰ ਵੀ ਚੁਣੌਤੀ ਦਿੰਦੀ ਹੈ ਜਿਨ੍ਹਾਂ ਵਿੱਚ ਕਿਹਾ ਜਾਂਦਾ ਸੀ ਕਿ ਵਿਆਹ ਦਾ ਫਾਇਦਾ ਕੇਵਲ ਮਰਦਾਂ ਨੂੰ ਹੀ ਵੱਧ ਮਿਲਦਾ ਹੈ।
ਅਧਿਐਨ ਮੁਤਾਬਕ, ਕੈਂਸਰ ਦੇ ਜੋਖ਼ਮ ਦਾ ਇਹ ਅੰਤਰ ਉਮਰ ਵਧਣ ਦੇ ਨਾਲ ਹੋਰ ਵੀ ਸਪੱਸ਼ਟ ਹੁੰਦਾ ਜਾਂਦਾ ਹੈ। ਵਿਸ਼ੇਸ਼ ਤੌਰ 'ਤੇ 50 ਸਾਲ ਦੀ ਉਮਰ ਤੋਂ ਬਾਅਦ ਇਸ ਦੇ ਨਤੀਜੇ ਜ਼ਿਆਦਾ ਦਿਖਾਈ ਦੇਣ ਲੱਗਦੇ ਹਨ। ਇਸ ਦਾ ਕਾਰਨ ਦਹਾਕਿਆਂ ਤੋਂ ਚਲੀ ਆ ਰਹੀ ਜੀਵਨਸ਼ੈਲੀ ਦੀਆਂ ਆਦਤਾਂ ਹਨ, ਜਿਵੇਂ ਖਾਣ-ਪੀਣ, ਸਿਗਰਟਨੋਸ਼ੀ, ਕਸਰਤ ਅਤੇ ਨਿਯਮਤ ਸਿਹਤ ਜਾਂਚ। ਜੋ ਲੋਕ ਇਕੱਲੇ ਰਹਿੰਦੇ ਹਨ, ਉਨ੍ਹਾਂ ਵਿੱਚ ਇਨ੍ਹਾਂ ਆਦਤਾਂ ਪ੍ਰਤੀ ਲਾਪਰਵਾਹੀ ਅਤੇ ਸਮੇਂ ਸਿਰ ਡਾਕਟਰੀ ਜਾਂਚ ਨਾ ਕਰਵਾਉਣ ਦੀ ਪ੍ਰਵਿਰਤੀ ਜ਼ਿਆਦਾ ਦੇਖੀ ਗਈ।
ਖੋਜ ਵਿਚ ਦੋ ਵਿਸ਼ੇਸ਼ ਕਿਸਮ ਦੇ ਕੈਂਸਰ—ਮਰਦਾਂ 'ਚ ਗੁਦਾ ਕੈਂਸਰ ਤੇ ਔਰਤਾਂ 'ਚ ਸਰਵਾਈਕਲ ਕੈਂਸਰ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਦੋਵੇਂ ਹੀ ਬਿਮਾਰੀਆਂ 'ਹਿਊਮਨ ਪੈਪੀਲੋਮਾਵਾਇਰਸ' (HPV) ਇਨਫੈਕਸ਼ਨ ਨਾਲ ਜੁੜੀਆਂ ਹਨ। ਅੰਕੜਿਆਂ ਅਨੁਸਾਰ, ਅਣਵਿਆਹੇ ਮਰਦਾਂ ਵਿੱਚ ਵਿਆਹੇ ਮਰਦਾਂ ਦੀ ਤੁਲਨਾ ਵਿੱਚ ਗੁਦਾ ਕੈਂਸਰ ਦੀ ਦਰ 5 ਗੁਣਾ ਵੱਧ ਸੀ, ਜਦਕਿ ਅਣਵਿਆਹੇ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੀ ਦਰ 3 ਗੁਣਾ ਜ਼ਿਆਦਾ ਪਾਈ ਗਈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਕਈ ਸਮਾਜਿਕ ਤੇ ਵਿੱਤੀ ਕਾਰਨ ਹਨ। ਵਿਆਹੇ ਹੋਏ ਲੋਕਾਂ ਕੋਲ ਅਕਸਰ ਬਿਹਤਰ ਸਿਹਤ ਬੀਮਾ ਤੇ ਸਾਂਝੇ ਵਿੱਤੀ ਸਰੋਤ ਹੁੰਦੇ ਹਨ। ਇਸ ਤੋਂ ਇਲਾਵਾ, ਜੀਵਨਸਾਥੀ ਨਾ ਕੇਵਲ ਭਾਵਨਾਤਮਕ ਸਹਾਰਾ ਦਿੰਦਾ ਹੈ, ਬਲਕਿ ਉਹ ਨਿਯਮਤ ਸਿਹਤ ਜਾਂਚ ਲਈ ਪ੍ਰੇਰਿਤ ਕਰਨ 'ਚ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਸਮਾਜਿਕ ਸੁਰੱਖਿਆ ਅਤੇ ਦੇਖਭਾਲ ਹੀ ਇਕ ਵਿਅਕਤੀ ਨੂੰ ਸਿਹਤਮੰਦ ਰਹਿਣ 'ਚ ਮਦਦ ਕਰਦੀ ਹੈ।