ਸਾਡੇ ਸਰੀਰ ਦੇ ਹਰ ਸੈੱਲ ਵਿਚ 'ਮਾਈਟੋਕੌਂਡਰੀਆ' ਹੁੰਦਾ ਹੈ ਜਿਸਨੂੰ ਸੈੱਲਾਂ ਦਾ ਪਾਵਰਹਾਊਸ ਕਿਹਾ ਜਾਂਦਾ ਹੈ ਕਿਉਂਕਿ ਇਹ ਐਨਰਜੀ ਬਣਾਉਂਦਾ ਹੈ। ਜਦੋਂ ਲਾਲ ਰੌਸ਼ਨੀ ਚਮੜੀ ਦੇ ਅੰਦਰ ਤਕ ਪਹੁੰਚਦੀ ਹੈ ਤਾਂ ਸੈੱਲ ਇਸਨੂੰ ਸੋਖ ਲੈਂਦੇ ਹਨ। ਇਸ ਨਾਲ ਮਾਈਟੋਕੌਂਡਰੀਆ ਜ਼ਿਆਦਾ ਐਕਟਿਵ ਹੋ ਜਾਂਦੇ ਹਨ ਅਤੇ ਸਰੀਰ ਵਿਚ ਊਰਜਾ ਬਣਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਅਸੀਂ ਸੂਰਜ ਦੀ ਰੌਸ਼ਨੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਖਾਸ ਕਿਸਮ ਦੀ ਰੌਸ਼ਨੀ ਸਾਡੇ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ? ਕਦੇ ਮਾਮੂਲੀ ਸਮਝੀ ਜਾਣ ਵਾਲੀ ਰੈੱਡ ਲਾਈਟ ਥੈਰੇਪੀ ਅੱਜ ਮੈਡੀਕਲ ਜਗਤ 'ਚ ਤਹਿਲਕਾ ਮਚਾ ਰਹੀ ਹੈ। ਸਾਲ 2030 ਤਕ ਇਸਦਾ ਵਿਸ਼ਵਵਿਆਪੀ ਬਾਜ਼ਾਰ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ।
ਇਸ ਥੈਰੇਪੀ ਦੀ ਵਧਦੀ ਪ੍ਰਸਿੱਧੀ ਪਿੱਛੇ ਇਕ ਸੱਚੀ ਤੇ ਭਾਵੁਕ ਕਰ ਦੇਣ ਵਾਲੀ ਕਹਾਣੀ ਹੈ। ਸਾਲ 2021 'ਚ ਮਸ਼ਹੂਰ ਡਰਮੇਟੋਲੋਜਿਸਟ ਡਾ. ਡੇਵਿਡ ਓਜ਼ੋਗ ਦੇ 18 ਸਾਲਾ ਪੁੱਤਰ ਨੂੰ ਸਟ੍ਰੋਕ ਆਇਆ। ਉਸ ਸਮੇਂ ਹਾਰਵਰਡ ਯੂਨੀਵਰਸਿਟੀ ਦੇ ਇਕ ਸਹਿਕਰਮੀ ਨੇ ਉਨ੍ਹਾਂ ਨੂੰ ਬੇਟੇ ਦੇ ਸਿਰ 'ਤੇ 'ਰੈੱਡ ਅਤੇ ਨੀਅਰ-ਇਨਫਰਾਰੈੱਡ ਲਾਈਟ' ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਸ਼ੁਰੂ ਵਿਚ ਡਾ. ਓਜ਼ੋਗ ਨੂੰ ਇਹ ਮਜ਼ਾਕ ਲੱਗਿਆ, ਪਰ ਇਸਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅੱਜ ਉਨ੍ਹਾਂ ਦਾ ਬੇਟਾ ਨਾ ਸਿਰਫ਼ ਚੱਲਣ-ਫਿਰਨ ਦੇ ਯੋਗ ਹੈ, ਸਗੋਂ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ 'ਤੇ ਵੀ ਪਰਤ ਆਇਆ ਹੈ।
ਵਿਗਿਆਨਕ ਭਾਸ਼ਾ 'ਚ ਇਸਨੂੰ 'ਫੋਟੋਬਾਇਓਮੋਡਿਊਲੇਸ਼ਨ' ਕਿਹਾ ਜਾਂਦਾ ਹੈ। ਇਸ ਵਿਚ 600 ਤੋਂ 1100 ਨੈਨੋਮੀਟਰ ਦੀ ਵੇਵਲੈਂਥ ਵਾਲੀ ਲਾਲ ਅਤੇ ਨੀਅਰ-ਇਨਫਰਾਰੈੱਡ ਰੌਸ਼ਨੀ ਦੀ ਵਰਤੋਂ ਹੁੰਦੀ ਹੈ, ਜੋ ਅਸਲ ਵਿੱਚ ਸੂਰਜ ਦੀ ਰੌਸ਼ਨੀ ਦਾ ਹੀ ਇੱਕ ਹਿੱਸਾ ਹੈ। ਇਸਨੂੰ LED ਪੈਨਲ, ਖਾਸ ਮਾਸਕ ਜਾਂ ਲੇਜ਼ਰ ਡਿਵਾਈਸ ਰਾਹੀਂ ਸਰੀਰ 'ਤੇ ਪਾਇਆ ਜਾਂਦਾ ਹੈ।
ਇਸਦੀ ਖੋਜ ਵੀ ਬਹੁਤ ਦਿਲਚਸਪ ਹੈ। 1960 ਦੇ ਦਹਾਕੇ 'ਚ ਹੰਗਰੀ ਦੇ ਵਿਗਿਆਨੀਆਂ ਨੇ ਪਾਇਆ ਕਿ ਲਾਲ ਰੌਸ਼ਨੀ ਚੂਹਿਆਂ ਦੇ ਵਾਲ ਉਗਾਉਣ 'ਚ ਮਦਦ ਕਰਦੀ ਹੈ। ਉੱਥੇ ਹੀ, 1990 ਦੇ ਦਹਾਕੇ 'ਚ ਨਾਸਾ (NASA) ਦੇ ਵਿਗਿਆਨੀਆਂ ਨੇ ਦੇਖਿਆ ਕਿ ਪੁਲਾੜ 'ਚ ਪੌਦਿਆਂ ਨੂੰ ਉਗਾਉਣ ਵਾਲੀ ਰੇਡ LED ਲਾਈਟ ਨਾਲ ਇਨਸਾਨਾਂ ਦੇ ਜ਼ਖ਼ਮ ਵੀ ਤੇਜ਼ੀ ਨਾਲ ਭਰ ਰਹੇ ਹਨ।
ਸਾਡੇ ਸਰੀਰ ਦੇ ਹਰ ਸੈੱਲ ਵਿਚ 'ਮਾਈਟੋਕੌਂਡਰੀਆ' ਹੁੰਦਾ ਹੈ ਜਿਸਨੂੰ ਸੈੱਲਾਂ ਦਾ ਪਾਵਰਹਾਊਸ ਕਿਹਾ ਜਾਂਦਾ ਹੈ ਕਿਉਂਕਿ ਇਹ ਐਨਰਜੀ ਬਣਾਉਂਦਾ ਹੈ। ਜਦੋਂ ਲਾਲ ਰੌਸ਼ਨੀ ਚਮੜੀ ਦੇ ਅੰਦਰ ਤਕ ਪਹੁੰਚਦੀ ਹੈ ਤਾਂ ਸੈੱਲ ਇਸਨੂੰ ਸੋਖ ਲੈਂਦੇ ਹਨ। ਇਸ ਨਾਲ ਮਾਈਟੋਕੌਂਡਰੀਆ ਜ਼ਿਆਦਾ ਐਕਟਿਵ ਹੋ ਜਾਂਦੇ ਹਨ ਅਤੇ ਸਰੀਰ ਵਿਚ ਊਰਜਾ ਬਣਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।
ਸਕਿੰਨ ਤੇ ਵਾਲ: ਵਾਲਾਂ ਦਾ ਝੜਨਾ ਰੋਕਣ ਤੇ ਸਕਿੰਨ ਦੀ ਸੋਜ਼ਿਸ਼ ਘਟਾਉਣ 'ਚ ਮਦਦਗਾਰ।
ਦਰਦ ਤੋਂ ਰਾਹਤ: ਨਾੜੀਆਂ ਦੇ ਦਰਦ ਤੇ ਪੈਰਾਂ ਦੇ ਅਲਸਰ ਦੇ ਇਲਾਜ ਵਿੱਚ ਸਹਾਇਕ।
ਮਾਨਸਿਕ ਸਿਹਤ: ਡਿਪਰੈਸ਼ਨ ਤੇ ਅੱਖਾਂ ਦੀ ਕਮਜ਼ੋਰ ਰੌਸ਼ਨੀ 'ਚ ਸਕਾਰਾਤਮਕ ਨਤੀਜੇ।
ਪਾਰਕਿੰਸੰਸ: ਵਿਗਿਆਨੀਆਂ ਨੂੰ ਉਮੀਦ ਹੈ ਕਿ ਇਹ ਨਿਊਰੋਨਸ ਨੂੰ ਬਚਾਉਣ 'ਚ ਵੀ ਕਾਰਗਰ ਹੋ ਸਕਦੀ ਹੈ।