Prevent Chikungunya : ਚਿਕਨਗੁਨੀਆ ਤੋਂ ਬਚਣ ਲਈ ਓਮੇਗਾ-3 ਫੈਟੀ ਐਸਿਡਸ ਤੋਂ ਇਲਾਵਾ ਇਹ 4 ਚੀਜ਼ਾਂ ਜ਼ਰੂਰ ਖਾਓ!
ਚਿਕਨਗੁਨੀਆ ਦੇ ਪ੍ਰਮੁਖ ਲੱਛਣ ਬੁਖਾਰ ਤੇ ਜੋੜਾਂ ਦਾ ਦਰਦ ਹੈ ਪਰ ਕੁਝ ਲੋਕ ਨੂੰ ਸਿਰਦਰਦ, ਉਲਟੀ ਦਾ ਆਉਣਾ, ਸਰੀਰ 'ਤੇ ਦਾਣੇ ਤੇ ਥਕਾਨ ਜਿਹੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਤੁਸੀਂ ਚਿਕਨਗੁਨੀਆ ਦੇ ਇਨ੍ਹਾਂ ਲੱਛਣਾਂ ਨੂੰ ਮਹਿਸੂਸ ਕਰਦੇ ਹੋ ਤਾਂ ਤਰੁੰਤ ਡਾਕਟਰ ਨੂੰ ਦਿਖਾਓ।
Publish Date: Mon, 07 Oct 2019 05:24 PM (IST)
Updated Date: Tue, 08 Oct 2019 08:27 PM (IST)
ਨਵੀਂ ਦਿੱਲੀ : ਚਿਕਨਗੁਨੀਆ ਉਹ ਬਿਮਾਰੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਖ਼ਾਸ ਕਰ ਕੇ ਬਾਰਿਸ਼ ਦੇ ਮੌਸਮ 'ਚ ਆਮ ਹੋ ਗਈ ਹੈ। ਇਹ ਇਕ ਵਾਇਰਲ ਇੰਫੈਕਸ਼ਨ ਹੁੰਦਾ ਹੈ ਜੋ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਇਸ ਰੋਗ ਦੇ ਲੱਛਣ ਮੱਛਰਾਂ ਦੇ ਕੱਟਣ ਤੋਂ ਬਾਅਦ 3 ਤੋਂ 7 ਦਿਨਾਂ 'ਚ ਦਿਖਾਈ ਦਿੰਦੇ ਹਨ।
ਚਿਕਨਗੁਨੀਆ ਦੇ ਪ੍ਰਮੁਖ ਲੱਛਣ ਬੁਖਾਰ ਤੇ ਜੋੜਾਂ ਦਾ ਦਰਦ ਹੈ ਪਰ ਕੁਝ ਲੋਕ ਨੂੰ ਸਿਰਦਰਦ, ਉਲਟੀ ਦਾ ਆਉਣਾ, ਸਰੀਰ 'ਤੇ ਦਾਣੇ ਤੇ ਥਕਾਨ ਜਿਹੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਤੁਸੀਂ ਚਿਕਨਗੁਨੀਆ ਦੇ ਇਨ੍ਹਾਂ ਲੱਛਣਾਂ ਨੂੰ ਮਹਿਸੂਸ ਕਰਦੇ ਹੋ ਤਾਂ ਤਰੁੰਤ ਡਾਕਟਰ ਨੂੰ ਦਿਖਾਓ।
ਇਸ ਤੋਂ ਇਲਾਵਾ ਕੁਝ ਅਜਿਹੇ ਖਾਣ ਵਾਲੇ ਪਦਾਰਥ ਵੀ ਹਨ ਜੋ ਚਿਕਨਗੁਨੀਆ ਤੋਂ ਬਚਣ 'ਚ ਮਦਦ ਕਰਦੇ ਹਨ। ਇਹ ਖਾਣ ਵਾਲੇ ਪਦਾਰਥ ਇਸ ਪ੍ਰਕਾਰ ਹਨ :
1. ਪੱਤੇ ਵਾਲੀਆਂ ਸਬਜ਼ੀਆਂ
ਚਿਕਨਗੁਨੀਆ ਨੂੰ ਰੋਕਣ ਲਈ ਪੱਤੇਦਾਰ ਸਬਜ਼ੀਆਂ ਸਭ ਤੋਂ ਵਧੀਆ ਹਨ। ਇਨ੍ਹਾਂ ਸਬਜ਼ੀਆਂ 'ਚ ਘੱਟ ਕੈਲੋਰੀ ਹੁੰਦੀ ਹੈ ਤੇ ਹਜ਼ਮ ਹੋਣ 'ਚ ਵੀ ਆਸਾਨੀ ਹੁੰਦੀ ਹੈ। ਆਪਣੇ ਭੋਜਨ 'ਚ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਿਲ ਕਰੋ। ਇਹ ਭੋਜਨ ਚਿਨਗੁਨੀਆ ਨੂੰ ਰੋਕਣ 'ਚ ਮਦਦ ਕਰੇਗਾ ਤੇ ਨਾਲ ਹੀ ਇਹ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੀ ਕਾਫੀ ਲਾਭਦਾਇਕ ਹੈ।
2. ਸੇਬ ਤੇ ਕੱਚਾ ਕੇਲਾ
ਜੇਕਰ ਤੁਹਾਨੂੰ ਚਿਕਨਗੁਨੀਆ ਹੋ ਗਿਆ ਹੈ ਤਾਂ ਉਸ ਨੂੰ ਠੀਕ ਕਰਨ ਲਈ ਤਰਬੂਜ਼ ਤੇ ਸੰਤਰੇ ਜਿਹੇ ਫਲਾਂ ਤੋਂ ਦੂਰ ਰਹੋ। ਉਥੇ ਹੀ ਤੁਸੀਂ ਸੇਬ ਤੇ ਕੱਚੇ ਕੇਲੇ ਖਾ ਸਕਦੇ ਹੋ। ਸੇਬ ਫਾਈਬਰ ਦਾ ਵਧੀਆ ਸਰੋਤ ਹੈ ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਸਾਫ ਕਰਦਾ ਹੈ ਤੇ ਕੋਲੈੱਸਟ੍ਰੋਲ ਨੂੰ ਵੀ ਘੱਟ ਕਰਦਾ ਹੈ।
3. ਵਿਟਾਮਿਨ-ਸੀ ਤੇ ਵਿਟਾਮਿਨ-ਈ ਨਾਲ ਭਰਪੂਰ ਖਾਣ ਵਾਲੇ ਪਦਾਰਥ
ਵਿਟਾਮਿਨ-ਸੀ ਦੇ ਸੇਵਨ ਨਾਲ ਮਾਸਪੇਸ਼ੀਆਂ, ਹੱਡੀਆਂ ਤੇ ਖ਼ੂਨ ਦੇ ਨਿਰਮਾਣ 'ਚ ਮਦਦ ਮਿਲਦੀ ਹੈ। ਉਥੇ ਹੀ ਵਿਟਾਮਿਨ-ਈ ਚੰਗੀ ਸਿਹਤ, ਸਾਫ ਚਮੜੀ ਤੇ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ। ਪ੍ਰਾਪਤ ਮਾਤਰਾ 'ਚ ਵਿਟਾਮਿਨ-ਸੀ ਤੇ ਵਿਟਾਮਿਨ-ਈ ਦਾ ਸੇਵਨ ਕਰਨ ਨਾਲ ਚਿਕਨਗੁਨੀਆ ਦਾ ਖ਼ਤਰਾ ਘਟ ਹੋ ਜਾਂਦਾ ਹੈ।
4. ਤਰਲ ਪਦਾਰਥ
ਤਰਲ ਪਦਾਰਥ ਜਿਵੇਂ ਕਿ ਸੂਪ, ਦਾਲ ਜਾਂ ਗਰੇਵੀ ਵੀ ਚਿਕਨਗੁਨੀਆ ਨੂੰ ਜਲਦ ਠੀਕ ਕਰਦੇ ਹਨ। ਖ਼ਾਸ ਕਰਕੇ ਮਾਸ ਜਾਂ ਮੱਛੀ ਦਾ ਸੂਪ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
5. ਓਮੇਗਾ-3 ਫੈਟੀ ਐਸਿਡਸ
ਚਿਕਨਗੁਨੀਆ ਉਭਰਨ ਲਈ ਓਮੇਗਾ 3 ਫੈਟੀ ਐਸਿਡ ਯੁਕਤ ਪਦਾਰਥਾਂ ਤੇ ਸਪਲੀਮੈਂਟਸ ਦਾ ਸੇਵਨ ਕਰਨਾ ਚਾਹੀਦਾ ਹੈ। ਓਮੇਗਾ 3 ਫੈਟੀ ਐਸਿਡ ਖ਼ੂਨ ਤੇ ਦਿਮਾਗ ਲਈ ਕਾਫੀ ਲਾਭਦਾਇਕ ਹੁੰਦੇ ਹਨ।