Papaya Seed Benefits : ਕੋਲੈਸਟ੍ਰੋਲ ਘਟਾਉਂਦੇ ਹਨ ਪਪੀਤੇ ਦੇ ਬੀਜ, ਇੰਝ ਕਰੋ ਇਸਤੇਮਾਲ
Papaya Seed Benefits : ਪਪੀਤੇ ਦੇ ਬੀਜਾਂ ਵਿਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਹਨ। ਪਾਚਨ ਤੰਤਰ ਵਿਚ ਹਾਨੀਕਾਰਕ ਸੂਖਮ ਜੀਵਾਂ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ। ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
Publish Date: Tue, 30 May 2023 11:54 AM (IST)
Updated Date: Wed, 31 May 2023 04:33 PM (IST)
Papaya Seed Benefits : ਪਪੀਤੇ ਦੇ ਬੀਜ ਕਈ ਸਿਹਤ ਲਾਭਾਂ ਨਾਲ ਜੁੜੇ ਹੋਏ ਹਨ। ਇਹ ਪਾਚਨ ਵਿਚ ਸੁਧਾਰ, ਐਂਟੀਆਕਸੀਡੈਂਟ ਗੁਣਾਂ ਕਾਰਨ ਜ਼ਿਆਦਾਤਰ ਇਸਦੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੋਲੈਸਟ੍ਰੋਲ ਘਟਾਉਣ 'ਚ ਖਾਸ ਤੌਰ 'ਤੇ ਮਦਦਗਾਰ ਹੁੰਦਾ ਹੈ। ਪਪੀਤੇ ਦਾ ਫਲ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਪਪੀਤਾ ਫਾਈਬਰ, ਐਂਟੀਆਕਸੀਡੈਂਟ ਤੇ ਕੁਝ ਐਨਜ਼ਾਈਮਾਂ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਵਿਚ ਮਦਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਫਾਈਬਰ ਬਹੁਤ ਜ਼ਰੂਰੀ ਹੁੰਦਾ ਹੈ। ਪਪੀਤੇ ਵਿਚ ਪੈਕਟਿਨ ਨਾਮਕ ਫਾਈਬਰ ਐਲਡੀਐਲ (ਮਾੜੇ) ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਪਪੀਤੇ ਦੇ ਬੀਜ ਪਾਚਨ ਵਿਚ ਫਾਇਦੇਮੰਦ
ਕਈ ਵਾਰ ਲੋਕ ਪਪੀਤਾ ਖਾਣ ਤੋਂ ਬਾਅਦ ਬੀਜ ਸੁੱਟ ਦਿੰਦੇ ਹਨ ਪਰ ਪਪੀਤਾ ਦੇ ਬੀਜ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ। ਪਪੀਤੇ ਦੇ ਬੀਜ ਉੱਚ ਫਾਈਬਰ ਸਮੱਗਰੀ ਲਈ ਜਾਣੇ ਜਾਂਦੇ ਹਨ, ਜੋ ਪਾਚਨ ਵਿਚ ਮਦਦ ਕਰ ਸਕਦੇ ਹਨ।
ਐਂਟੀਫੰਗਲ ਹੁੰਦਾ ਹੈ ਪਪੀਤਾ
ਪਪੀਤੇ ਦੇ ਬੀਜਾਂ ਵਿਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਹਨ। ਪਾਚਨ ਤੰਤਰ ਵਿਚ ਹਾਨੀਕਾਰਕ ਸੂਖਮ ਜੀਵਾਂ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ। ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
ਲਿਵਰ ਨੂੰ ਰੱਖਦੇ ਹਨ ਸਿਹਤਮੰਦ
ਪਪੀਤੇ ਦੇ ਬੀਜ ਲਿਵਰ ਨੂੰ ਵੀ ਸਿਹਤਮੰਦ ਰੱਖਦੇ ਹਨ, ਜਿਸ ਨੂੰ ਸਾਡੇ ਸਰੀਰ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਪਪੀਤੇ ਦੇ ਬੀਜਾਂ ਵਿਚ ਪਪੈਨ ਵਰਗੇ ਐਨਜ਼ਾਈਮ ਹੁੰਦੇ ਹਨ ਜੋ ਜਿਗਰ ਦੇ ਡੀਟੌਕਸੀਫਿਕੇਸ਼ਨ ਪ੍ਰਕਿਰਿਆਵਾਂ 'ਚ ਸਪੋਰਟ ਕਰਦੇ ਹਨ। ਜਿਗਰ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਂਦੇ ਹਨ।
ਸੋਜ਼ਿਸ਼ ਘਟਾਉਣ ਵਿਚ ਮਦਦਗਾਰ
ਪਪੀਤੇ ਦੇ ਬੀਜਾਂ ਵਿਚ ਫਲੇਵੋਨੋਇਡਜ਼ ਤੇ ਫੀਨੋਲਿਕ ਐਸਿਡ ਵਰਗੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਵਿਚ ਸੋਜ਼ਿਸ਼ ਘਟਾਉਣ 'ਚ ਮਦਦ ਕਰ ਸਕਦੇ ਹਨ। ਗਠੀਆ ਤੇ ਹੋਰ ਸੋਜਸ਼ ਵਿਕਾਰ ਵਰਗੀਆਂ ਸਥਿਤੀਆਂ ਵਿਚ ਲਾਭਦਾਇਕ ਹੋ ਸਕਦੇ ਹਨ।
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ
ਪਪੀਤੇ ਦੇ ਬੀਜ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਇਸ ਦੇ ਕਈ ਸਿਹਤ ਲਾਭ ਹੋ ਸਕਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ।
ਪੀਰੀਅਡਸ ਵਿਚ ਘੱਟ ਹੁੰਦੈ ਦਰਦ
ਪਪੀਤੇ ਵਿਚ ਪਾਇਆ ਜਾਣ ਵਾਲਾ ਕੈਰੋਟੀਨ ਨਾਮਕ ਮਿਸ਼ਰਣ ਐਸਟ੍ਰੋਜਨ ਦੇ ਉਤਪਾਦਨ ਨੂੰ ਨਿਯੰਤਰਿਤ ਕਰਨ ਵਿਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪਪੀਤੇ ਦੇ ਬੀਜ ਮਾਹਵਾਰੀ ਲਿਆਉਣ, ਪੀਰੀਅਡਸ ਦੀ ਰਫਤਾਰ ਵਧਾਉਣ ਅਤੇ ਦਰਦ ਘੱਟ ਕਰਨ 'ਚ ਫਾਇਦੇਮੰਦ ਹੁੰਦੇ ਹਨ।