ਸਿਹਤ ਖੇਤਰ 'ਚ ਨਵੀਂ ਕ੍ਰਾਂਤੀ, ਚਮੜੀ ਦੇ ਕੈਂਸਰ ਦੇ ਸ਼ੁਰੂਆਤੀ ਖ਼ਤਰੇ ਦੀ ਤਰਤੀਬ ਨੂੰ ਪਛਾਣ ਸਕਦੈ ਏਆਈ
ਵਿਸ਼ਲੇਸ਼ਣ ਕੀਤੇ ਗਏ ਡਾਟਾ ਅਨੁਸਾਰ, ਉਮਰ, ਲਿੰਗ, ਦਵਾਈਆਂ ਦੀ ਵਰਤੋਂ ਤੇ ਸਮਾਜਿਕ-ਵਿੱਤੀ ਹਾਲਾਤ ਵੀ ਸ਼ਾਮਲ ਸਨ। ਅਧਿਐਨ ’ਚ •ਸ਼ਾਮਲ ਛੇ ਲੱਖ ਤੋਂ ਵੱਧ ਵਿਅਕਤੀਆਂ ’ਚੋਂ 0.64 ਫ਼ੀਸਦੀ ਨੂੰ ਅਧਿਐਨ ਦੇ ਪੰਜ ਸਾਲਾਂ ਦੌਰਾਨ ਮੇਲੇਨੋਮਾ ਹੋਇਆ।
Publish Date: Fri, 17 Apr 2026 11:36 AM (IST)
Updated Date: Fri, 17 Apr 2026 11:38 AM (IST)
ਬਰਲਿਨ (ਆਈਏਐੱਨਐੱਸ) : ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮੇਲੇਨੋਮਾ ਦੇ ਉੱਚ ਖ਼ਤਰੇ ਵਾਲੇ ਵਿਅਕਤੀਆਂ ’ਚ ਸ਼ੁਰੂਆਤੀ ਖ਼ਤਰੇ ਦੀ ਤਰਤੀਬ ਦੀ ਪਛਾਣ ਕਰ ਸਕਦਾ ਹੈ। ਵਿਸ਼ਲੇਸ਼ਣ ਕੀਤੇ ਗਏ ਡਾਟਾ ਅਨੁਸਾਰ, ਉਮਰ, ਲਿੰਗ, ਦਵਾਈਆਂ ਦੀ ਵਰਤੋਂ ਤੇ ਸਮਾਜਿਕ-ਵਿੱਤੀ ਹਾਲਾਤ ਵੀ ਸ਼ਾਮਲ ਸਨ। ਅਧਿਐਨ ’ਚ •ਸ਼ਾਮਲ ਛੇ ਲੱਖ ਤੋਂ ਵੱਧ ਵਿਅਕਤੀਆਂ ’ਚੋਂ 0.64 ਫ਼ੀਸਦੀ ਨੂੰ ਅਧਿਐਨ ਦੇ ਪੰਜ ਸਾਲਾਂ ਦੌਰਾਨ ਮੇਲੇਨੋਮਾ ਹੋਇਆ।
ਗੋਥੇਨਬਰਗ ਯੂਨੀਵਰਸਿਟੀ ਦੀ ਸਾਲਗ੍ਰੇਂਸਕਾ ਅਕੈਡਮੀ ਦੇ ਡਾਕਟਰੇਟ ਵਿਦਿਆਰਥੀ ਮਾਰਟਿਨ ਗਿਲਸਟੈਡ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸਿਹਤ ਦੇਖਭਾਲ ਪ੍ਰਣਾਲੀਆਂ ’ਚ ਪਹਿਲਾਂ ਤੋਂ ਉਪਲੱਬਧ ਡਾਟਾ ਦੀ ਵਰਤੋਂ ਮੇਲੇਨੋਮਾ ਦੇ ਉੱਚ ਖ਼ਤਰੇ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ। ਸਾਲਗ੍ਰੇਂਸਕਾ ਯੂਨੀਵਰਸਿਟੀ ਹਸਪਤਾਲ ਦੇ ਗਿਲਸਟੈਡ ਨੇ ਕਿਹਾ ਕਿ ਸਾਡੇ ਨਤੀਜੇ ਸਪੱਸ਼ਟ ਸੰਕੇਤ ਦਿੰਦੇ ਹਨ ਕਿ ਲੋਕਾਂ ਦੇ ਸਿਹਤ ਡਾਟਾ ਦਾ ਭਵਿੱਖ ’ਚ ਵੱਧ ਰਣਨੀਤਕ ਤੌਰ ’ਤੇ ਵਰਤਿਆ ਜਾ ਸਕਦਾ ਹੈ। ਖੋਜੀਆਂ ਨੇ ਵੱਖ-ਵੱਖ ਏਆਈ ਮਾਡਲਾਂ ਦੀ ਬਰਾਬਰੀ ਕੀਤੀ ਤਾਂ ਅੰਤਰ ਸਪੱਸ਼ਟ ਹੋ ਗਏ।
ਸਭ ਤੋਂ ਉੱਨਤ ਮਾਡਲ ਲਗਪਗ 73 ਫ਼ੀਸਦੀ ਮਾਮਲਿਆਂ ’ਚ ਉਨ੍ਹਾਂ ਵਿਅਕਤੀਆਂ ਨੂੰ ਵੱਖ ਕਰਨ ’ਚ ਸਮਰੱਥ ਸੀ, ਜਿਨ੍ਹਾਂ ਨੂੰ ਬਾਅਦ ’ਚ ਮੇਲੇਨੋਮਾ ਹੋਇਆ ਜਿਨ੍ਹਾਂ ਨੂੰ ਨਹੀਂ ਹੋਇਆ, ਜਦਕਿ ਸਿਰਫ ਉਮਰ ਤੇ ਲਿੰਗ ਦੀ ਵਰਤੋਂ ਕਰਨ ’ਤੇ ਇਹ ਅੰਕੜਾ ਲਗਪਗ 64 ਫ਼ੀਸਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਡਾਟਾ ਦੀ ਵੱਡੀ ਮਾਤਰਾ ’ਤੇ ਸਿੱਖਿਅਤ ਏਆਈ ਮਾਡਲ ਮੇਲੇਨੋਮਾ ਲਈ ਵੱਧ ਨਿੱਜੀ ਖ਼ਤਰਾ ਮੁਲਾਂਕਣ ਤੇ ਭਵਿੱਖ ਦੀ ਸਕ੍ਰੀਨਿੰਗ ਰਣਨੀਤੀਆਂ ਲਈ ਅਹਿਮ ਹੋ ਸਕਦਾ ਹੈ•।