ਲਾ ਟ੍ਰੋਬ ਯੂਨੀਵਰਸਿਟੀ ਦੀ ਜੈਨੇਟਿਸਟ ਜੇਨੀ ਗ੍ਰੇਵਸ ਅਨੁਸਾਰ, ਨਵੀਆਂ ਜੀਨ ਪਛਾਣ ਤਕਨੀਕਾਂ ਨਾਲ ਪਤਾ ਲੱਗਾ ਹੈ ਕਿ ਵਧਦੀ ਉਮਰ ਨਾਲ ਮਰਦਾਂ ਦੇ ਸਰੀਰ ਦੇ ਕਈ ਸੈੱਲਾਂ ’ ਵਾਈ ਕ੍ਰੋਮੋਸੋਮ ਦਾ ਨੁਕਸਾਨ ਆਮ ਹੋ ਜਾਂਦਾ ਹੈ। ਅੰਕੜਿਆਂ ਅਨੁਸਾਰ, ਲਗਪਗ 60 ਫ਼ੀਸਦੀ ਮਰਦਾਂ ਦੇ ਕੁਝ ਸੈੱਲਾਂ ’ਚ ਵਾਈ ਕ੍ਰੋਮੋਸੋਮ ਨਹੀਂ ਪਾਇਆ ਜਾਂਦਾ। ਸਿਗਰਟਨੋਸ਼ੀ ਤੇ ਕੈਂਸਰਕਾਰੀ ਰਸਾਇਣਾਂ ਦੇ ਸੰਪਰਕ ਵਰਗੇ ਕਾਰਨ ਵੀ ਇਸ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਹਨ।

ਮੈਲਬੌਰਨ, ਦਿ ਕਨਵਰਸੇਸ਼ਨ : ਉਮਰ ਵਧਣ ਨਾਲ ਮਰਦਾਂ ਦੇ ਸੈੱਲਾਂ ’ਚੋਂ ਵਾਈ ਕ੍ਰੋਮੋਸੋਮ ਘੱਟ ਹੋਣ ਲੱਗਦਾ ਹੈ। ਪਹਿਲਾਂ ਉਨ੍ਹਾਂ ਕ੍ਰੋਮੋਸੋਮ ਦੇ ਗ਼ਾਇਬ ਹੋਣ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਇਨ੍ਹਾਂ ’ਚ ਜੀਨ ਘੱਟ ਹੁੰਦੇ ਹਨ ਪਰ ਹਾਲ ਹੀ ਦੇ ਵਿਗਿਆਨਕ ਅਧਿਐਨਾਂ ਨੇ ਸੰਕੇਤ ਦਿੱਤੇ ਹਨ ਕਿ ਵਾਈ ਕ੍ਰੋਮੋਸੋਮ ਦਾ ਘਟਣਾ ਮਰਦਾਂ ਦੀ ਸਿਹਤ ਤੇ ਉਮਰ ’ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਦੱਸ ਦੇਈਏ ਕਿ ਵਾਈ ਕ੍ਰੋਮੋਸੋਮ ਮਰਦਾਂ ’ਚ ਹੀ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਹੁਣ ਤੱਕ ਮੁੱਖ ਤੌਰ ’ਤੇ ਲਿੰਗ ਨਿਰਧਾਰਣ ਤੇ ਸ਼ੁਕਰਾਣੂ ਨਿਰਮਾਣ ਲਈ ਹੀ ਜ਼ਰੂਰੀ ਮੰਨਿਆ ਜਾਂਦਾ ਸੀ।
ਲਾ ਟ੍ਰੋਬ ਯੂਨੀਵਰਸਿਟੀ ਦੀ ਜੈਨੇਟਿਸਟ ਜੇਨੀ ਗ੍ਰੇਵਸ ਅਨੁਸਾਰ, ਨਵੀਆਂ ਜੀਨ ਪਛਾਣ ਤਕਨੀਕਾਂ ਨਾਲ ਪਤਾ ਲੱਗਾ ਹੈ ਕਿ ਵਧਦੀ ਉਮਰ ਨਾਲ ਮਰਦਾਂ ਦੇ ਸਰੀਰ ਦੇ ਕਈ ਸੈੱਲਾਂ ’ ਵਾਈ ਕ੍ਰੋਮੋਸੋਮ ਦਾ ਨੁਕਸਾਨ ਆਮ ਹੋ ਜਾਂਦਾ ਹੈ। ਅੰਕੜਿਆਂ ਅਨੁਸਾਰ, ਲਗਪਗ 60 ਫ਼ੀਸਦੀ ਮਰਦਾਂ ਦੇ ਕੁਝ ਸੈੱਲਾਂ ’ਚ ਵਾਈ ਕ੍ਰੋਮੋਸੋਮ ਨਹੀਂ ਪਾਇਆ ਜਾਂਦਾ। ਸਿਗਰਟਨੋਸ਼ੀ ਤੇ ਕੈਂਸਰਕਾਰੀ ਰਸਾਇਣਾਂ ਦੇ ਸੰਪਰਕ ਵਰਗੇ ਕਾਰਨ ਵੀ ਇਸ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਹਨ।
ਗੰਭੀਰ ਬਿਮਾਰੀਆਂ ਤੋਂ ਰੱਖਿਆ ਕਵਚ ਹੈ ਵਾਈ ਕ੍ਰੋਮੋਸੋਮ
ਵਿਗਿਆਨੀਆਂ ਨੇ ਪਾਇਆ ਹੈ ਕਿ ਵਾਈ ਕ੍ਰੋਮੋਸੋਮ ਦਾ ਨੁਕਸਾਨ ਸਾਰੇ ਸੈੱਲਾਂ ’ਚ ਨਹੀਂ, ਬਲਕਿ ਕੁਝ ਸੈੱਲਾਂ ’ਚ ਹੁੰਦਾ ਹੈ, ਜਿਸ ਕਾਰਨ ਸਰੀਰ ’ਚ ਕੁਝ ਸੈੱਲ ਵਾਈ ਦੇ ਨਾਲ ਤੇ ਕੁਝ ਬਿਨਾਂ ਵਾਈ ਦੇ ਰਹਿ ਜਾਂਦੇ ਹਨ। ਲੈਬ ਅਧਿਐਨਾਂ ’ਚ ਵਾਈ ਰਹਿਤ ਸੈੱਲ ਆਮ ਸੈੱਲਾਂ ਦੇ ਮੁਕਾਬਲੇ ਤੇਜ਼ੀ ਨਾਲ ਵਧਦੇ ਦਿਖਾਈ ਦਿੰਦੇ ਹਨ, ਜੋ ਟਿਊਮਰ ਬਣਨ ਦੀ ਸੰਭਾਵਨਾ ਨਾਲ ਵੀ ਜੁੜ ਸਕਦੇ ਹਨ। ਹਾਲਾਂਕਿ, ਵਾਈ ਕ੍ਰੋਮੋਸੋਮ ’ਚ ਸਿਰਫ ਲਗਪਗ 50 ਪ੍ਰੋਟੀਨ ਕੋਡਿੰਗ ਜੀਨ ਹੁੰਦੇ ਹਨ ਤੇ ਇਸ ਨੂੰ ਲੰਬੇ ਸਮੇਂ ਤੱਕ ਸਿਰਫ ਲਿੰਗ ਨਿਰਧਾਰਣ ਤੇ ਸ਼ੁਕਰਾਣੂ ਨਿਰਮਾਣ ਨਾਲ ਜੁੜਿਆ ਮੰਨਿਆ ਗਿਆ ਪਰ ਹੁਣ ਅਧਿਐਨ ਇਹ ਸੰਕੇਤ ਦੇ ਰਹੇ ਹਨ ਕਿ ਇਸਦੇ ਕਈ ਜੀਨ ਸਰੀਰ ਦੇ ਹੋਰਨਾਂ ਸੈੱਲਾਂ ’ਚ ਵੀ ਸਰਗਰਮ ਰਹਿੰਦੇ ਹਨ ਤੇ ਜੀਨ ਕੰਟਰੋਲ ਤੇ ਕੈਂਸਰ ਵਿਰੋਧੀ ਪ੍ਰਕਿਰਿਆਵਾਂ ’ਚ ਭੂਮਿਕਾ ਨਿਭਾਉਂਦੇ ਹਨ।
ਕ੍ਰੋਮੋਸੋਮ ਘੱਟ, ਭਾਵ ਬਿਮਾਰੀ ਦਾ ਖ਼ਤਰਾ ਜ਼ਿਆਦਾ
ਵੱਖ ਵੱਖ ਅਧਿਐਨਾਂ ’ਚ ਵਾਈ ਕ੍ਰੋਮੋਸੋਮ ਦੇ ਨੁਕਸਾਨ ਨਾਲ ਦਿਲ ਦੀਆਂ ਬਿਮਾਰੀਆਂ, ਕਿਡਨੀ ਸਬੰਧੀ ਬਿਮਾਰੀਆਂ, ਅਲਜ਼ਾਈਮਰ, ਕੈਂਸਰ ਤੇ ਇਥੋਂ ਤੱਕ ਕਿ ਕੋਵਿਡ-19 ਨਾਲ ਮੌਤ ਦਰ ’ਚ ਵਾਧੇ ਨਾਲ ਵੀ ਜੋੜਿਆ ਗਿਆ ਹੈ। ਇਕ ਵੱਡੇ ਯੂਰਪੀ ਅਧਿਐਨ ’ਚ 60 ਸਾਲ ਤੋਂ ਵੱਧ ਉਮਰ ਦੇ ਜਿਹੜੇ ਮਰਦਾਂ ’ਚ ਵਾਈ ਕ੍ਰੋਮੋਸੋਮ ਦਾ ਨੁਕਸਾਨ ਜ਼ਿਆਦਾ ਪਾਇਆ ਗਿਆ, ਉਨ੍ਹਾਂ ’ਚ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਦੇਖਿਆ ਗਿਆ। ਹਾਲਾਂਕਿ, ਵਿਗਿਆਨੀ ਹਾਲੇ ਵੀ ਇਹ ਸਪੱਸ਼ਟ ਨਹੀਂ ਕਰ ਪਾਏ ਹਨ ਕਿ ਵਾਈ ਕ੍ਰੋਮੋਸੋਮ ਦਾ ਨੁਕਸਾਨ ਸਿੱਧਾ ਬਿਮਾਰੀ ਦਾ ਕਾਰਨ ਬਣਦਾ ਹੈ ਜਾਂ ਇਹ ਸਿਰਫ ਹੋਰ ਜੈਵਿਕ ਪ੍ਰਕਿਰਿਆਵਾਂ ਦਾ ਨਤੀਜਾ ਹੈ। ਫਿਰ ਵੀ ਪਸ਼•ੂ ਪ੍ਰਯੋਗਾਂ ਤੇ ਅਨੁਵੰਸ਼ਿਕ ਅਧਿਐਨਾਂ ਨਾਲ ਇਹ ਸੰਕੇਤ ਮਿਲਦਾ ਹੈ ਕਿ ਵਾਈ ਕ੍ਰੋਮੋਸੋਮ ਸਰੀਰ ਦੀ ਰੋਗ ਰੋਕੂ ਪ੍ਰਣਾਲੀ, ਖ਼ੂਨ ਦੇ ਸੈੱਲਾਂ ਦੇ ਨਿਰਮਾਣ ਤੇ ਦਿਲ ਦੀ ਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ।