ਮਾਹਵਾਰੀ ਦੌਰਾਨ ਇਨਫੈਕਸ਼ਨ ਤੋਂ ਬਚਾ ਸਕਦੈ ਮੋਰਿੰਗਾ ਸੈਨਿਟਰੀ ਪੈਡ, ਖੋਜ 'ਚ ਹੋਇਆ ਖੁਲਾਸਾ
ਦੂਜੇ ਪਾਸੇ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਵੀ ਪਹਿਲਾਂ ਵਰਗਾ ਨਹੀਂ ਰਹਿ ਗਿਆ। ਇਸ ਹਾਲਤ ’ਚ ਸਵਾਰ ਉੱਠਦਾ ਹੈ ਕਿ ਕੀ ਮਾਸਿਕ ਧਰਮ ਸਵੱਛਤਾ ਲਈ ਕੋਈ ਸੁਰੱਖਿਅਤ ਕੇ ਕੁਦਰਤੀ ਬਦਲ ਮੌਜੂਦ ਹੈ? ਇਸ ਦਾ ਜਵਾਬ ਹੋ ਸਕਦਾ ਹੈ, ਮੋਰਿੰਗਾ। ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਮੋਰਿੰਗਾ ਈ-ਕੋਲਾਈ ਖ਼ਤਰਨਾਕ ਜੀਵਾਣੂਆਂ ’ਤੇ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ।
Publish Date: Thu, 05 Feb 2026 08:58 AM (IST)
Updated Date: Thu, 05 Feb 2026 09:10 AM (IST)
ਮਾਹਵਾਰੀ ਦੌਰਾਨ ਜਲਣ, ਖੁਜਲੀ ਜਾਂ ਵਾਰ-ਵਾਰ ਹੋਣ ਵਾਲਾ ਇਨਫੈਕਸ਼ਨ, ਵਰਗੀਆਂ ਸਮੱਸਿਆਵਾਂ ਵੱਡੀ ਗਿਣਤੀ ’ਚ ਔਰਤਾਂ ਨੂੰ ਪਰੇਸ਼ਾਨ ਕਰ ਰਹੀ ਹੈ। ਯੂਟੀਆਈ, ਬੈਕਟੀਰੀਅਲ ਵੈਜਿਨੋਸਿਸ ਤੇ ਫੰਗਲ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਧੇਕਿਆ ਜਾ ਰਿਹਾ ਹੈ। ਦੂਜੇ ਪਾਸੇ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਵੀ ਪਹਿਲਾਂ ਵਰਗਾ ਨਹੀਂ ਰਹਿ ਗਿਆ। ਇਸ ਹਾਲਤ ’ਚ ਸਵਾਰ ਉੱਠਦਾ ਹੈ ਕਿ ਕੀ ਮਾਸਿਕ ਧਰਮ ਸਵੱਛਤਾ ਲਈ ਕੋਈ ਸੁਰੱਖਿਅਤ ਕੇ ਕੁਦਰਤੀ ਬਦਲ ਮੌਜੂਦ ਹੈ? ਇਸ ਦਾ ਜਵਾਬ ਹੋ ਸਕਦਾ ਹੈ, ਮੋਰਿੰਗਾ। ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਮੋਰਿੰਗਾ ਈ-ਕੋਲਾਈ ਖ਼ਤਰਨਾਕ ਜੀਵਾਣੂਆਂ ’ਤੇ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ।
ਆਯੁਰਵੇਦ ’ਚ ਚਮਤਕਾਰੀ ਰੁੱਖ ਅਖਵਾਉਣ ਵਾਲਾ ਮੋਰਿੰਗਾ ਆਪਣੇ ਕੁਦਰਤੀ ਐਂਟੀਬੈਕਟੀਰੀਅਲ, ਸੋਜ ਰੂਕੀ ਤੇ ਐਂਟੀ ਆਕਸੀਡੈਂਟ ਗੁਣਾਂ ਲਈ ਜਾਣਿਆ ਜਾਂਦਾ ਹੈ। ਹੁਣ ਆਧੁਨਿਕ ਅਧਿਐਨ ਵੀ ਇਸ ਦੇ ਫ਼ਾਇਦਿਆਂ ਦੀ ਪੁਸ਼ਟੀ ਕਰਨ ਲੱਗੇ ਹਨ, ਖ਼ਾਸ ਤੌਰ ’ਤੇ ਔਰਤਾਂ ਦੇ ਮਾਹਵਾਰੀ ਸਬੰਧੀ ਸਿਹਤ ਦੇ ਸੰਦਰਭ ’ਚ। ਅਧਿਐਨਕਰਤਾਵਾਂ ਮੁਤਾਬਕ ਮਾਹਵਾਰੀ ਦੌਰਾਨ ਸੈਨਿਟਰੀ ਪੈਡ ਕਈ ਘੰਟਿਆਂ ਤੱਕ ਸੰਵੇਦਨਸ਼ੀਲ ਚਮੜੀ ਦੇ ਸੰਪਰਕ ’ਚ ਰਹਿੰਦੇ ਹਨ। ਇਸ ਹਾਲਤ ’ਚ ਕੈਮੀਕਲ ਵਾਲੇ ਪੈਡ ਜਲਣ ਤੇ ਇਨਫੈਕਸ਼ਨ ਦਾ ਖ਼ਤਰਾ ਵਧਾ ਸਕਦੇ ਹਨ। ਜੇਕਰ ਸੈਨਿਟਰੀ ਪੈਡ ’ਚ ਮੋਰਿੰਗਾ ਵਰਗੇ ਕੁਦਰਤੀ ਤੱਤ ਹੋਣ, ਤਾਂ ਉਹ ਨੁਕਸਾਨਦਾਈ ਬੈਕਟੀਰੀਆ ਦੇ ਵਾਧੇ ਨੂੰ ਰੋਕਣ ਦੇ ਨਾਲ-ਨਾਲ ਜਲਣ ਤੇ ਖੁਜਲੀ ਨੂੰ ਵੀ ਘੱਟ ਕਰ ਸਕਦੇ ਹਨ।
ਇਕ ਕੌਮਾਂਤਰੀ ਅਧਿਐਨ ਮੁਤਾਬਕ ਮੋਰਿੰਗਾ ਦੀ ਸੋਜ ਘੱਟ ਕਰਨ ਦੀ ਸਮਰੱਥਾ ਕੁਝ ਆਮ ਦਵਾਈਆਂ (ਜਿਵੇਂ ਡਾਇਕਲੋਫੈਨਾਕ) ਨਾਲ ਕਰੀਬ ਢਾਈ ਗੁਣਾ ਵੱਧ ਪਾਈ ਗਈ ਉਹ ਵੀ ਬਗ਼ੈਰ ਕਿਸੇ ਗੰਭੀਰ ਮਾੜੇ ਅਸਰ ਦੇ। ਦਿੱਲੀ ਦੇ ਕਲਾਊਡ ਨਾਈਨ ਹਸਪਤਾਲ ਦੀ ਸੀਨੀਅਰ ਇਸਤਰੀ ਰੋਕ ਮਾਹਰ ਡਾ. ਰਿਚਾ ਸਿੰਘਲ ਮੁਤਾਬਕ ਮਾਹਰ ਇਹ ਵੀ ਮੰਨਦੇ ਹਨ ਕਿ ਵੱਡੇ ਪੱਧਰ ’ਤੇ ਕਲੀਨਿਕਲ ਅਧਿਐਨ ਅਜੇ ਜ਼ਰੂਰੀ ਹਨ, ਪਰ ਸ਼ੁਰੂਆਤੀ ਵਿਗਿਆਨਕ ਸਰਟੀਫਿਕੇਟ ਤੇ ਆਯੁਰਵੈਦਿਤ ਤਜਰਬਾ ਇਹ ਸੰਕੇਤ ਦਿੰਦੇ ਹਨ ਕਿ ਮੋਰਿੰਗਾ ਅਧਾਰਤ ਸੈਨਿਟਰੀ ਪੈਡ ਭਵਿੱਖ ’ਚ ਔਰਤਾਂ ਲਈ ਜ਼ਿਆਦਾ ਸੁਰੱਖਿਅਤ, ਆਰਾਮਦਾਇਕ ਤੇ ਇਨਫੈਕਸ਼ਨ ਰੋਕੂ ਬਦਲ ਸਾਬਿਤ ਹੋ ਸਕਦੇ ਹਨ। )