ਕਿਉਂ ਕੁਝ ਲੋਕ ਆਪਣੀ ਉਮਰ ਤੋਂ ਵੱਡੇ ਲੱਗਦੇ ਹਨ? ਵਿਗਿਆਨੀਆਂ ਨੇ ਦੱਸਿਆ ਇਸ ਦੇ ਪਿੱਛੇ ਦਾ ਅਸਲ 'ਵਿਲੇਨ'
700 ਤੋਂ ਜ਼ਿਆਦਾ ਔਰਤਾਂ ’ਤੇ ਇਹ ਅਧਿਐਨ ਕੀਤਾ ਗਿਆ। ਜਿਨ੍ਹਾਂ ਔਰਤਾਂ ਨੂੰ ਉਮਰ ਵਧਣ ਨੂੰ ਲੈ ਕੇ ਜ਼ਿਆਦਾ ਚਿੰਤਾ ਸੀ, ਉਨ੍ਹਾਂ ਦੇ ਖੂਨ ’ਚ ਤੇਜ਼ੀ ਨਾਲ ਜੈਵਿਕ ਉਮਰ ਵਧਣ ਨੂੰ ਲੈ ਕੇ ਜ਼ਿਆਦਾ ਚਿੰਤਾ ਸੀ, ਉਨ੍ਹਾਂ ਦੇ ਖੂਨ ’ਚ ਤੇਜ਼ੀ ਨਾਲ ਜੈਵਿਕ ਉਮਰ ਵਧਣ ਦੇ ਲੱਛਣ ਦਿਖਾਈ ਦਿੱਤੇ।
Publish Date: Sat, 28 Feb 2026 08:14 AM (IST)
Updated Date: Sat, 28 Feb 2026 08:19 AM (IST)
ਏਐੱਨਆਈ: ਕੋਈ ਵੀ ਸ਼ਖਸ ਨਹੀਂ ਚਾਹੁੰਦਾ ਕਿ ਉਹ ਬੁੱਢਾ ਹੋਵੇ। ਪਰ ਇਹ ਇਕ ਅਟੱਲ ਸੱਚਾਈ ਹੈ। ਇਸਨੂੰ ਲੈ ਕੇ ਚਿੰਤਾ ਕਰਨਾ ਤੁਹਾਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ। ਨਿਊਯਾਰਕ ਯੂਨੀਵਰਸਿਟੀ ਦੀ ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਉਮਰ ਵਧਣ ਦੀ ਚਿੰਤਾ, ਖਾਸ ਤੌਰ ’ਤੇ ਭਵਿੱਖ ’ਚ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਡਰ, ਅਸਲ ’ਚ ਕੋਸ਼ਿਕੀ ਪੱਧਰ ’ਤੇ ਉਮਰ ਵਧਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ। ਇਸ ਨਾਲ ਤੁਸੀਂ ਤੇਜ਼ੀ ਨਾਲ ਬੁੱਢੇ ਹੋ ਸਕਦੇ ਹੋ।
700 ਤੋਂ ਜ਼ਿਆਦਾ ਔਰਤਾਂ ’ਤੇ ਇਹ ਅਧਿਐਨ ਕੀਤਾ ਗਿਆ। ਜਿਨ੍ਹਾਂ ਔਰਤਾਂ ਨੂੰ ਉਮਰ ਵਧਣ ਨੂੰ ਲੈ ਕੇ ਜ਼ਿਆਦਾ ਚਿੰਤਾ ਸੀ, ਉਨ੍ਹਾਂ ਦੇ ਖੂਨ ’ਚ ਤੇਜ਼ੀ ਨਾਲ ਜੈਵਿਕ ਉਮਰ ਵਧਣ ਨੂੰ ਲੈ ਕੇ ਜ਼ਿਆਦਾ ਚਿੰਤਾ ਸੀ, ਉਨ੍ਹਾਂ ਦੇ ਖੂਨ ’ਚ ਤੇਜ਼ੀ ਨਾਲ ਜੈਵਿਕ ਉਮਰ ਵਧਣ ਦੇ ਲੱਛਣ ਦਿਖਾਈ ਦਿੱਤੇ। ਇਨ੍ਹਾਂ ਲੱਛਣਾਂ ਨੂੰ ਆਧੁਨਿਕ 'ਐਪੀਜੈਨੇਟਿਕ ਕਲਾਕਸ' ਦਾ ਇਸਤੇਮਾਲ ਕਰ ਕੇ ਮਾਪਿਆ ਗਿਆ। ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਡਰ ਔਰਤਾਂ ’ਚ ਕੋਸ਼ਿਕੀ ਪੱਧਰ ’ਤੇ ਤੇਜ਼ੀ ਨਾਲ ਉਮਰ ਵਧਣ ਨਾਲ ਜੁੜਿਆ ਹੋ ਸਕਦਾ ਹੈ। ਹਾਲਾਂਕਿ ਖੋਜ ’ਚ ਸੁੰਦਰਤਾ ਜਾਂ ਪ੍ਰਜਨਣ ਸਮਰੱਥਾ ਨੂੰ ਲੈ ਕੇ ਕੀਤੀਆਂ ਗਈਆਂ ਚਿੰਤਾਵਾਂ ਦਾ ਅਸਰ ਨਹੀਂ ਦਿਸਿਆ।
ਖੋਜਕਰਤਾ ਮਾਰੀਆਨਾ ਰੋਡ੍ਰਿਗਜ਼ ਨੇ ਕਿਹਾ ਕਿ ਉਮਰ ਵਧਣ ਨਾਲ ਸਬੰਧਤ ਚਿੰਤਾ ਹੁੰਦੀ ਹੈ, ਜਿਸ ਵਿਚ ਬਿਮਾਰੀ, ਸਰੀਰਕ ਗਿਰਾਵਟ ਤੇ ਆਤਮਨਿਰਭਰਤਾ ਗੁਆਉਣ ਦਾ ਡਰ ਸ਼ਾਮਲ ਹੈ। ਰੋਡ੍ਰਿਗਜ਼ ਨੇ ਕਿਹਾ ਕਿ ਪਿਛਲੀਆਂ ਖੋਜਾਂ ਤੋਂ ਸਾਨੂੰ ਪਤਾ ਲੱਗਾ ਹੈ ਕਿ ਚਿੰਤਾ, ਡਿਪ੍ਰੈਸ਼ਨ ਤੇ ਸਾਧਾਰਨ ਮਾਨਸਿਕ ਸਿਹਤ ਦਾ ਸਬੰਧ ਕਈ ਸਰੀਰਕ ਸਿਹਤ ਨਤੀਜਿਆਂ ਤੋਂ ਹੈ, ਪਰ ਹੁਣ ਤੱਕ ਖੋਜਕਰਤਾਵਾਂ ਨੇ ਇਸ ਗੱਲ ’ਤੇ ਧਿਆਨ ਨਹੀਂ ਦਿੱਤਾ ਸੀ ਕਿ ਵਧਦੀ ਉਮਰ ਨੂੰ ਲੈ ਕੇ ਚਿੰਤਾ ਤੇ ਵਧਦੀ ਉਮਰ ਦੀ ਪ੍ਰਕਿਰਿਆ ਵਿਚਾਲੇ ਕੋਈ ਸਬੰਧ ਹੈ ਜਾਂ ਨਹੀਂ।