ਹਾਰਟ ਕੈਂਸਰ ਕਿਉਂ ਹੈ ਇੰਨਾ ਦੁਰਲੱਭ? ਵਿਗਿਆਨੀਆਂ ਨੇ ਦੱਸਿਆ ਕਿਵੇਂ ਦਿਲ ਦਾ 'ਮਕੈਨੀਕਲ ਲੋਡ' ਰੋਕਦਾ ਹੈ ਜਾਨਲੇਵਾ ਟਿਊਮਰ
ਖੋਜੀਆਂ ਨੇ ਕਿਹਾ ਕਿ ਬਾਲਗ ਮਨੁੱਖੀ ਦਿਲ ਦੀ ਖ਼ੁਦ ਨੂੰ ਨਵਿਆਉਣ ਦੀ ਸਮਰੱਥਾ ਸੀਮਤ ਹੁੰਦੀ ਹੈ, ਜਿਸ ਵਿਚ ਦਿਲ ਦੇ ਸੈੱਲਾਂ ਦਾ ਮੁੜ ਬਣਨਾ ਲਗਪਗ ਇਕ ਫ਼ੀਸਦੀ ਹਰ ਸਾਲ ਹੁੰਦਾ ਹੈ। ਇਨ੍ਹਾਂ ਖਾਸੀਅਤਾਂ ਦਾ ਇਕ ਸੰਭਾਵੀ ਕਾਰਨ ਦਿਲ ਦੇ ਸੈੱਲਾਂ ’ਤੇ ਪੈਣ ਵਾਲਾ ਤੇਜ਼ ਯੰਤਰਿਕ ਦਬਾਅ ਹੈ, ਜਿਨ੍ਹਾਂ ਨੂੰ ਲਗਾਤਾਰ ਅਹਿਮ ਪ੍ਰਤੀਰੋਧ ਦੇ ਵਿਰੁੱਥ ਖ਼ੂਨ ਪੰਪ ਕਰਨਾ ਪੈਂਦਾ ਹੈ। ਅਜਿਹਾ ਲਗਾਤਾਰ ਤਣਾਅ ਦਿਨ ਦੇ ਸੈੱਲਾਂ ਦੀ ਵਧਣ ਦੀ ਸਮਰੱਥਾ ਨੂੰ ਦਬਾਉਂਦਾ ਹੈ।
Publish Date: Sat, 25 Apr 2026 10:46 AM (IST)
Updated Date: Sat, 25 Apr 2026 10:50 AM (IST)
ਵਾਸ਼ਿੰਗਟਨ (ਪੀਟੀਆਈ) : ਦਿਲ ਦੇ ਕੈਂਸਰ ਨੂੰ ਬਹੁਤ ਹੀ ਵਿਲੱਖਣ ਮੰਨਿਆ ਜਾਂਦਾ ਹੈ। ਅਧਿਐਨ ’ਚ ਪਤਾ ਲੱਗਾ ਹੈ ਕਿ ਦਿਲ ਦੀ ਲਗਾਤਾਰ ਧੜਕਣ ਨਾਲ ਪੈਦਾ ਮਕੈਨੀਕਲ ਲੋਡ (ਭਾਰ) ਕੈਂਸਰ ਸੈੱਲਾਂ ਦੇ ਵਾਧੇ ਨੂੰ ਲਗਾਤਾਰ ਦਬਾਉਣ ’ਚ ਮਦਦਗਾਰ ਹੋ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਨ੍ਹਾਂ ਸੈੱਲਾਂ ’ਚ ਕੋਸ਼ਕੀ ਮਾਰਗ ਕੈਂਸਰ ਸੈੱਲਾਂ ’ਚ ਜੀਨ ਤਬਦੀਲੀ ਨੂੰ ਬਦਲ ਕੇ ਉਨ੍ਹਾਂ ਨੂੰ ਵਧਣ ਤੋਂ ਰੋਕਦੇ ਹਨ। ਇਹ ਸਿੱਟੇ ਦਿਲ ਦੇ ਕੈਂਸਰ ਤੋਂ ਬਚਾਉਣ ’ਚ ਮਕੈਨੀਕਲ ਲੋਡ ਦੀ ਭੂਮਿਕਾ ’ਤੇ ਰੋਸ਼ਨੀ ਪਾਉਂਦੇ ਹਨ ਤੇ ਯੰਤਰਿਕ ਉਤੇਜਨਾ ’ਤੇ ਆਧਾਰਿਤ ਨਵੀਆਂ ਕੈਂਸਰ ਮੈਡੀਕਲ ਪ੍ਰ੍ਣਾਲੀਆਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।
ਖੋਜੀਆਂ ਨੇ ਕਿਹਾ ਕਿ ਬਾਲਗ ਮਨੁੱਖੀ ਦਿਲ ਦੀ ਖ਼ੁਦ ਨੂੰ ਨਵਿਆਉਣ ਦੀ ਸਮਰੱਥਾ ਸੀਮਤ ਹੁੰਦੀ ਹੈ, ਜਿਸ ਵਿਚ ਦਿਲ ਦੇ ਸੈੱਲਾਂ ਦਾ ਮੁੜ ਬਣਨਾ ਲਗਪਗ ਇਕ ਫ਼ੀਸਦੀ ਹਰ ਸਾਲ ਹੁੰਦਾ ਹੈ। ਇਨ੍ਹਾਂ ਖਾਸੀਅਤਾਂ ਦਾ ਇਕ ਸੰਭਾਵੀ ਕਾਰਨ ਦਿਲ ਦੇ ਸੈੱਲਾਂ ’ਤੇ ਪੈਣ ਵਾਲਾ ਤੇਜ਼ ਯੰਤਰਿਕ ਦਬਾਅ ਹੈ, ਜਿਨ੍ਹਾਂ ਨੂੰ ਲਗਾਤਾਰ ਅਹਿਮ ਪ੍ਰਤੀਰੋਧ ਦੇ ਵਿਰੁੱਥ ਖ਼ੂਨ ਪੰਪ ਕਰਨਾ ਪੈਂਦਾ ਹੈ। ਅਜਿਹਾ ਲਗਾਤਾਰ ਤਣਾਅ ਦਿਨ ਦੇ ਸੈੱਲਾਂ ਦੀ ਵਧਣ ਦੀ ਸਮਰੱਥਾ ਨੂੰ ਦਬਾਉਂਦਾ ਹੈ। ਇਹ ਦਬਾਅ ਦਿਲ ’ਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਵੀ ਰੋਕ ਸਕਦਾ ਹੈ। ਹਾਲਾਂਕਿ, ਇਸ ਪ੍ਰਤੀਰੋਧ ਦੇ ਤਹਿਤ ਤੰਤਰ ਹਾਲੇ ਵੀ ਸਪੱਸ਼ਟ ਨਹੀਂ ਹਨ। ਇਸ ਅਧਿਐਨ ਲਈ ਖੋਜੀਆਂ ਨੇ ਇਕ ਟ੍ਰਾਂਸਪਲਾਂਟ ਮਾਡਲ ਵਿਕਸਿਤ ਕੀਤਾ, ਜਿਸ ਵਿਚ ਦਿਲ ’ਤੇ ਪੈਣ ਵਾਲੇ ਯੰਤਰਿਕ ਭਾਰ ਨੂੰ ਘੱਟ ਕੀਤਾ ਜਾ ਸਕਦਾ ਸੀ। ਖੋਜੀਆਂ ਨੇ ਚੂਹਿਆਂ ’ਤੇ ਕੀਤੇ ਅਧਿਐਨ ’ਚ ਪਾਇਆ ਕਿ ਮਕੈਨੀਕਲ ਲੋਡ (ਯੰਤਰਿਕ ਭਾਰ) ਨੇ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਦੇ ਵਾਧੇ ਨੂੰ ਲਗਾਤਾਰ ਦਬਾ ਦਿੱਤਾ, ਜਦਕਿ ਦਿਲ ’ਤੇ ਭਾਰ ਘੱਟ ਕਰਨ ਨਾਲ ਦਿਲ ਦੇ ਸੈੱਲਾਂ ’ਚ ਟਿਊਮਰ ਸੈੱਲਾਂ ਦਾ ਪਸਾਰ ਵੱਧ ਗਿਆ।