ਕੀ ਵਧਦੀ ਉਮਰ ਹੀ 'ਬ੍ਰੈਸਟ ਕੈਂਸਰ' ਦਾ ਟ੍ਰਿਗਰ ਪੁਆਇੰਟ ਹੈ? ਨਵੀਂ ਰਿਸਰਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਸੱਚਾਈ
ਇਨ੍ਹਾਂ ਵਿਚ ਗੈਰ-ਕੈਂਸਰ ਸਬੰਧੀ ਕਾਰਨਾਂ ਕਰ ਕੇ ਲਏ ਗਏ ਬਾਇਓਪਸੀ ਨਮੂਨੇ ਵੀ ਸ਼ਾਮਲ ਸਨ। ਇਮੇਜ ਨੂੰ ਹਾਰਮੋਨ ਰਿਸੈਪਟਰ, ਪ੍ਰਤੀਰਕ ਕੋਸ਼ਿਕਾਵਾਂ ਅਤੇ ਟਿਸ਼ੂ ਦੀ ਰਚਨਾ ਦੇ ਵੇਰਵਿਆਂ ਨਾਲ ਮਿਲਾ ਕੇ ਖੋਜੀ ਇਹ ਪਤਾ ਲਗਾ ਸਕੇ ਹਨ ਕਿ ਛਾਤੀ ਦੇ ਟਿਸ਼ੂ ਸਮੇਂ ਦੇ ਨਾਲ ਕਿਵੇਂ ਬਦਲਦੇ ਹਨ।
Publish Date: Thu, 02 Apr 2026 09:06 AM (IST)
Updated Date: Thu, 02 Apr 2026 09:09 AM (IST)
ਕੈਂਬਰਿਜ (ਪੀਟੀਆਈ) : ਵਿਗਿਆਨੀਆਂ ਨੇ ਛਾਤੀ ਦੇ ਟਿਸ਼ੂ ਦੀ ਮੈਪਿੰਗ ਵਿਕਸਤ ਕੀਤੀ ਹੈ, ਜੋ ਦਰਸਾਉਂਦੀ ਹੈ ਕਿ ਉਮਰ ਵਧਣ ਨਾਲ ਔਰਤਾਂ ਵਿਚ ਸੈੱਲਾਂ ਦੀ ਗਿਣਤੀ ਘਟਦੀ ਜਾਂਦੀ ਹੈ, ਜਿਸ ਨਾਲ ਅਜਿਹਾ ਵਾਤਾਵਰਣ ਬਣਦਾ ਹੈ ਜਿੱਥੇ ਕੈਂਸਰ ਸੈੱਲ ਪੈਦਾ ਹੋ ਸਕਦੇ ਹਨ। ਇਹ ਖੋਜ "ਨੇਚਰ ਏਜਿੰਗ" ਰਸਾਲੇ ਵਿਚ ਪ੍ਰਕਾਸ਼ਤ ਕੀਤੀ ਗਈ ਹੈ। ਇਹ ਮੈਪਿੰਗ ਉਮਰ ਦੇ ਨਾਲ ਵਧਣ ਨਾਲ ਛਾਤੀ ਦੇ ਕੈਂਸਰ ਦੇ ਖ਼ਤਰੇ ਦੇ ਵਧਣ ਦੇ ਕਾਰਨਾਂ ਤੇ ਘੱਟ ਉਮਰ ਦੀਆਂ ਔਰਤਾਂ ਵਿਚ ਟਿਊਮਰ ਦੀਆਂ ਜੈਵਿਕ ਖਾਸੀਅਤਾਂ ਵਿਚ ਫ਼ਰਕ ਨੂੰ ਸਮਝਣ ਵਿਚ ਮਦਦਗਾਰ ਹੈ।
ਕੈਂਬਰਿਜ ਯੂਨੀਵਰਸਿਟੀ ਦੇ ਖੋਜਕਾਰ ਪੁਲਕਿਤ ਗੁਪਤਾ ਨੇ ਕਿਹਾ, "ਦੁਨੀਆ ਭਰ ਵਿਚ 20 ਲੱਖ ਤੋਂ ਵੱਧ ਔਰਤਾਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਤ ਹਨ ਪਰ ਅਸੀਂ ਇਸ ਰੋਗ ਦੇ ਹੋਣ ਦੇ ਕਾਰਨਾਂ ਤੇ ਸਮੇਂ ਬਾਰੇ ਬਹੁਤ ਘੱਟ ਜਾਣਦੇ ਹਾਂ।" ਉਨ੍ਹਾਂ ਕਿਹਾ, "ਜਿਵੇਂ ਜਿਵੇਂ ਸੈੱਲ ਤਕਸੀਮ ਹੁੰਦੇ ਤੇ ਉਨ੍ਹਾਂ ਵਿਚ ਤਬਦੀਲੀਕਾਰੀ ਕਾਰਕ ਜਮ੍ਹਾ ਹੁੰਦੇ ਜਾਂਦੇ ਹਨ ਜੋ ਕੈਂਸਰ ਨੂੰ ਵਧਾਵਾ ਦੇ ਸਕਦੇ ਹਨ, ਪਰ ਇਹ ਕਿਉਂ ਹੁੰਦਾ ਹੈ ਕਿ ਸਰੀਰ ਨੌਜਵਾਨ ਉਮਰ ਵਿਚ ਇਨ੍ਹਾਂ ਸੈੱਲਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਪਰ ਅਗਲੀ ਉਮਰ ਵਿਚ ਸੰਘਰਸ਼ ਕਰਦਾ ਹੈ।" ਇਸ ਨੂੰ ਜਾਣਨ ਲਈ ਇਮੇਜਿੰਗ ਤਕਨਾਲੋਜੀਆਂ ਦੀ ਵਰਤੋਂ ਕਰ ਕੇ 15 ਤੋਂ 86 ਸਾਲ ਉਮਰ ਵਰਗ ਦੀ 500 ਤੋਂ ਵੱਧ ਔਰਤਾਂ ਦੇ ਛਾਤੀ ਦੇ ਟਿਸ਼ੂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਵਿਚ ਗੈਰ-ਕੈਂਸਰ ਸਬੰਧੀ ਕਾਰਨਾਂ ਕਰ ਕੇ ਲਏ ਗਏ ਬਾਇਓਪਸੀ ਨਮੂਨੇ ਵੀ ਸ਼ਾਮਲ ਸਨ। ਇਮੇਜ ਨੂੰ ਹਾਰਮੋਨ ਰਿਸੈਪਟਰ, ਪ੍ਰਤੀਰਕ ਕੋਸ਼ਿਕਾਵਾਂ ਅਤੇ ਟਿਸ਼ੂ ਦੀ ਰਚਨਾ ਦੇ ਵੇਰਵਿਆਂ ਨਾਲ ਮਿਲਾ ਕੇ ਖੋਜੀ ਇਹ ਪਤਾ ਲਗਾ ਸਕੇ ਹਨ ਕਿ ਛਾਤੀ ਦੇ ਟਿਸ਼ੂ ਸਮੇਂ ਦੇ ਨਾਲ ਕਿਵੇਂ ਬਦਲਦੇ ਹਨ।
ਉਨ੍ਹਾਂ ਕਿਹਾ, "ਅਸੀਂ 527 ਰਿਡਕਸ਼ਨ ਮੈਮੋਪਲਾਸਟੀ ਤੋਂ ਪ੍ਰਾਪਤ 30 ਲੱਖ ਤੋਂ ਵੱਧ ਸੈੱਲਾਂ ਵਿਚ ਛਾਤੀ ਦੇ ਆਮ ਟਿਸ਼ੂ ਦੇ ਉਮਰ-ਸਬੰਧੀ ਮੁੜ ਨਿਰਮਾਣ ਦਾ ਅਧਿਐਨ ਕੀਤਾ। ਵੱਡੀ ਉਮਰ ਵਾਲੇ ਛਾਤੀ ਦੇ ਟਿਸ਼ੂ ਵਿਚ ਸਾਰੇ ਕਿਸਮ ਦੇ ਸੈੱਲ (ਉਪਕਲਾ, ਸਟਰੋਮਲ ਅਤੇ ਪ੍ਰਤੀਰਕ) ਦੀ ਗਿਣਤੀ ਘੱਟ ਸੀ ਅਤੇ ਉਨ੍ਹਾਂ ਦੀ ਪ੍ਰਸਾਰ ਸਮਰੱਥਾ ਵੀ ਘੱਟ ਸੀ।" ਉਮਰ ਵਧਣ ਨਾਲ ਟਿਸ਼ੂ ਵਿਚ ਸੈੱਲ ਦੀ ਗਿਣਤੀ ਘਟ ਜਾਂਦੀ ਹੈ ਤੇ ਉਨ੍ਹਾਂ ਦੀ ਵੰਡ ਵੀ ਬਹੁਤ ਘੱਟ ਹੁੰਦਾ ਹੈ।