ਅੱਜਕੱਲ੍ਹ ਨੌਜਵਾਨਾਂ ਵਿੱਚ ਤਣਾਅ (Stress) ਅਤੇ ਚਿੰਤਾ (Anxiety) ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਇੱਕ ਨਵੀਂ ਖੋਜ ਸਾਹਮਣੇ ਆਈ ਹੈ ਜੋ ਦੱਸਦੀ ਹੈ ਕਿ ਜ਼ਿਆਦਾ ਮਿੱਠੇ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਟੀਨਏਜਰਸ ਵਿੱਚ ਐਂਜ਼ਾਇਟੀ ਦਾ ਖ਼ਤਰਾ 34% ਤੱਕ ਵਧ ਜਾਂਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਟੀਨਏਜ (ਅੱਲ੍ਹੜ ਅਵਸਥਾ) ਸਰੀਰਕ ਅਤੇ ਮਾਨਸਿਕ ਤਬਦੀਲੀਆਂ ਦਾ ਇੱਕ ਬੇਹੱਦ ਨਾਜ਼ੁਕ ਦੌਰ ਹੁੰਦਾ ਹੈ। ਅਕਸਰ ਮਾਪੇ ਆਪਣੇ ਬੱਚਿਆਂ ਨੂੰ ਮੋਟਾਪੇ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਦੇ ਖਾਣ-ਪੀਣ 'ਤੇ ਨਜ਼ਰ ਰੱਖਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਮੌਜੂਦ ਕੋਲਡ ਡਰਿੰਕ, ਮਿੱਠੀ ਕੌਫੀ ਜਾਂ ਐਨਰਜੀ ਡਰਿੰਕ ਦਾ ਕੈਨ ਉਨ੍ਹਾਂ ਦੇ ਮਨ ਅਤੇ ਦਿਮਾਗ 'ਤੇ ਕੀ ਅਸਰ ਪਾ ਰਿਹਾ ਹੈ?
ਅੱਜਕੱਲ੍ਹ ਨੌਜਵਾਨਾਂ ਵਿੱਚ ਤਣਾਅ (Stress) ਅਤੇ ਚਿੰਤਾ (Anxiety) ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਇੱਕ ਨਵੀਂ ਖੋਜ ਸਾਹਮਣੇ ਆਈ ਹੈ ਜੋ ਦੱਸਦੀ ਹੈ ਕਿ ਜ਼ਿਆਦਾ ਮਿੱਠੇ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਟੀਨਏਜਰਸ ਵਿੱਚ ਐਂਜ਼ਾਇਟੀ ਦਾ ਖ਼ਤਰਾ 34% ਤੱਕ ਵਧ ਜਾਂਦਾ ਹੈ।
ਕੀ ਕਹਿੰਦੇ ਹਨ WHO ਦੇ ਅੰਕੜੇ?
ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਮੁਤਾਬਕ ਨੌਜਵਾਨਾਂ ਦੀ ਮਾਨਸਿਕ ਸਿਹਤ ਦੀ ਸਥਿਤੀ ਚਿੰਤਾਜਨਕ ਹੈ:
ਦੁਨੀਆ ਭਰ ਵਿੱਚ 10 ਤੋਂ 19 ਸਾਲ ਦੇ ਹਰ 7 ਵਿੱਚੋਂ 1 (14.3%)ਅੱਲ੍ਹੜ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਿਹਾ ਹੈ।
ਡਿਪਰੈਸ਼ਨ ਅਤੇ ਐਂਜ਼ਾਇਟੀ ਅੱਲੜਾਂ ਵਿੱਚ ਅਪਾਹਜਤਾ ਦਾ ਇੱਕ ਵੱਡਾ ਕਾਰਨ ਬਣ ਰਹੇ ਹਨ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ 15 ਤੋਂ 29 ਸਾਲ ਦੇ ਨੌਜਵਾਨਾਂ ਵਿੱਚ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਖੁਦਕੁਸ਼ੀ (Suicide) ਹੈ।
ਬੋਰਨਮਾਊਥ ਯੂਨੀਵਰਸਿਟੀ ਦੀ ਖੋਜ: ਕਿਹੜੀਆਂ ਡਰਿੰਕਸ ਹਨ ਖ਼ਤਰਨਾਕ?
'ਜਰਨਲ ਆਫ਼ ਹਿਊਮਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ' ਵਿੱਚ ਪ੍ਰਕਾਸ਼ਿਤ ਇਸ ਸਟੱਡੀ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਘੱਟ ਪੋਸ਼ਣ ਅਤੇ ਜ਼ਿਆਦਾ ਕੈਲੋਰੀ ਵਾਲੀਆਂ ਡਰਿੰਕਸ ਸਿੱਧਾ ਦਿਮਾਗ 'ਤੇ ਅਸਰ ਕਰਦੀਆਂ ਹਨ। ਇਸ ਵਿੱਚ ਸ਼ਾਮਲ ਹਨ:
ਫਿਜ਼ੀ ਸੋਡਾ (ਕੋਲਡ ਡਰਿੰਕਸ)
ਐਨਰਜੀ ਡਰਿੰਕਸ
ਮਿੱਠੇ ਫਲਾਂ ਦੇ ਜੂਸ ਅਤੇ ਸ਼ੇਕਸ
ਮਿੱਠੀ ਚਾਹ ਅਤੇ ਕੌਫੀ
ਫਲੇਵਰਡ ਮਿਲਕ (ਸੁਆਦ ਵਾਲਾ ਦੁੱਧ)
ਸਿਰਫ਼ ਸਰੀਰਕ ਹੀ ਨਹੀਂ, ਮਾਨਸਿਕ ਸਿਹਤ 'ਤੇ ਵੀ ਹਮਲਾ:
ਸਟੱਡੀ ਦੀ ਸਹਿ-ਲੇਖਿਕਾ ਡਾ. ਕਲੋ ਕੇਸੀ ਦਾ ਕਹਿਣਾ ਹੈ ਕਿ ਹੁਣ ਤੱਕ ਸਿਹਤ ਮੁਹਿੰਮਾਂ ਸਿਰਫ਼ ਮੋਟਾਪੇ ਅਤੇ ਟਾਈਪ-2 ਡਾਇਬੀਟੀਜ਼ 'ਤੇ ਕੇਂਦਰਿਤ ਰਹੀਆਂ ਹਨ, ਪਰ ਮਾਨਸਿਕ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਹੈ। ਖੋਜਕਰਤਾਵਾਂ ਨੇ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਐਂਗਜ਼ਾਇਟੀ ਦੇ ਲੱਛਣਾਂ ਵਿਚਕਾਰ ਇੱਕ 'ਗੈਰ-ਸਿਹਤਮੰਦ ਸਬੰਧ' ਦੀ ਪਛਾਣ ਕੀਤੀ ਹੈ।