ਮਹਿੰਗੇ ਉਤਪਾਦ ਅਕਸਰ ਅਸਥਾਈ ਅਸਰ ਦਿੰਦੇ ਹਨ, ਪਰ ਇਹ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਦੀ ਤੁਲਨਾ ਵਿੱਚ ਘਰੇਲੂ ਨੁਸਖ਼ੇ ਸੁਰੱਖਿਅਤ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਫਾਇਦਾ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਕੁਝ ਘਰੇਲੂ ਉਪਾਅ ਜੋ ਤੁਹਾਡੇ ਕਾਲੇ ਬੁੱਲ੍ਹਾਂ ਨੂੰ ਫਿਰ ਤੋਂ ਕੁਦਰਤੀ ਗੁਲਾਬੀ ਤੇ ਖ਼ੂਬਸੂਰਤ ਬਣਾ ਸਕਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਬੁੱਲ੍ਹ ਚਿਹਰੇ ਦੀ ਖ਼ੂਬਸੂਰਤੀ ਨੂੰ ਹੋਰ ਵੀ ਨਿਖਾਰਦੇ ਹਨ, ਪਰ ਅਜੋਕੀ ਜੀਵਨ ਸ਼ੈਲੀ, ਜ਼ਿਆਦਾ ਕੈਫੀਨ ਲੈਣਾ, ਸਿਗਰਟਨੋਸ਼ੀ, ਡੀਹਾਈਡ੍ਰੇਸ਼ਨ, ਧੁੱਪ ਦਾ ਪ੍ਰਭਾਵ ਤੇ ਕੈਮੀਕਲ ਵਾਲੀਆਂ ਲਿਪਸਟਿਕਾਂ ਕਾਰਨ ਬੁੱਲ੍ਹ ਕਾਲੇ ਪੈਣ ਲੱਗਦੇ ਹਨ।
ਮਹਿੰਗੇ ਉਤਪਾਦ ਅਕਸਰ ਅਸਥਾਈ ਅਸਰ ਦਿੰਦੇ ਹਨ, ਪਰ ਇਹ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਦੀ ਤੁਲਨਾ ਵਿੱਚ ਘਰੇਲੂ ਨੁਸਖ਼ੇ ਸੁਰੱਖਿਅਤ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਫਾਇਦਾ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਕੁਝ ਘਰੇਲੂ ਉਪਾਅ ਜੋ ਤੁਹਾਡੇ ਕਾਲੇ ਬੁੱਲ੍ਹਾਂ ਨੂੰ ਫਿਰ ਤੋਂ ਕੁਦਰਤੀ ਗੁਲਾਬੀ ਤੇ ਖ਼ੂਬਸੂਰਤ ਬਣਾ ਸਕਦੇ ਹਨ।
ਬੁੱਲ੍ਹਾਂ ਨੂੰ ਕੁਦਰਤੀ ਗੁਲਾਬੀ ਕਿਵੇਂ ਬਣਾਇਆ ਜਾਵੇ?
ਸ਼ਹਿਦ ਅਤੇ ਨਿੰਬੂ: ਸ਼ਹਿਦ ਬੁੱਲ੍ਹਾਂ ਨੂੰ ਮਾਇਸਚਰਾਈਜ਼ ਕਰਦਾ ਹੈ ਅਤੇ ਉਨ੍ਹਾਂ ਵਿੱਚ ਨਮੀ ਬਣਾਈ ਰੱਖਦਾ ਹੈ, ਜਦੋਂ ਕਿ ਨਿੰਬੂ ਦੇ ਕੁਦਰਤੀ ਬਲੀਚਿੰਗ ਗੁਣ ਬੁੱਲ੍ਹਾਂ ਦਾ ਕਾਲਾਪਨ ਘਟਾਉਂਦੇ ਹਨ। ਇੱਕ ਚਮਚ ਸ਼ਹਿਦ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ ਤੇ 10-15 ਮਿੰਟ ਬਾਅਦ ਧੋ ਲਓ।
ਗੁਲਾਬ ਦੀਆਂ ਪੱਤੀਆਂ: ਗੁਲਾਬ ਦੀਆਂ ਪੱਤੀਆਂ ਬੁੱਲ੍ਹਾਂ 'ਤੇ ਕੁਦਰਤੀ ਗੁਲਾਬੀ ਰੰਗ ਲੈ ਕੇ ਆਉਂਦੀਆਂ ਹਨ। ਇਸ ਦੇ ਲਈ ਗੁਲਾਬ ਦੀਆਂ ਪੱਤੀਆਂ ਨੂੰ ਕੁਝ ਦੇਰ ਦੁੱਧ 'ਚ ਭਿਓਂ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਬੁੱਲ੍ਹਾਂ 'ਤੇ ਲਗਾਓ। ਲਗਪਗ 15 ਮਿੰਟ ਤੱਕ ਲਗਾਉਣ ਤੋਂ ਬਾਅਦ ਇਸ ਨੂੰ ਧੋ ਲਓ।
ਚੀਨੀ ਤੇ ਜੈਤੂਨ ਦੇ ਤੇਲ (Olive Oil) ਦਾ ਸਕ੍ਰਬ: ਮਰੀ ਹੋਈ ਚਮੜੀ (Dead Skin) ਕਾਰਨ ਬੁੱਲ੍ਹ ਅਕਸਰ ਬੇਜਾਨ ਅਤੇ ਕਾਲੇ ਲੱਗਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਇੱਕ ਚਮਚ ਚੀਨੀ ਵਿੱਚ ਅੱਧਾ ਚਮਚ ਜੈਤੂਨ ਦਾ ਤੇਲ ਮਿਲਾ ਕੇ ਸਕ੍ਰਬ ਤਿਆਰ ਕਰੋ। ਇਸ ਮਿਸ਼ਰਣ ਨਾਲ ਬੁੱਲ੍ਹਾਂ 'ਤੇ ਹਲਕੇ ਹੱਥਾਂ ਨਾਲ ਦੋ-ਤਿੰਨ ਮਿੰਟ ਮਾਲਿਸ਼ ਕਰੋ ਅਤੇ ਫਿਰ ਧੋ ਲਓ।
ਚੁਕੰਦਰ ਦਾ ਰਸ: ਚੁਕੰਦਰ ਵਿੱਚ ਮੌਜੂਦ ਕੁਦਰਤੀ ਲਾਲ ਪਿਗਮੈਂਟ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਚੁਕੰਦਰ ਦਾ ਰਸ ਬੁੱਲ੍ਹਾਂ 'ਤੇ ਲਗਾਓ ਅਤੇ ਰਾਤ ਭਰ ਲੱਗਿਆ ਰਹਿਣ ਦਿਓ। ਸਵੇਰੇ ਉੱਠ ਕੇ ਧੋ ਲਓ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਆਪਣੇ ਹਾਈਡ੍ਰੇਟਿੰਗ ਅਤੇ ਹੀਲਿੰਗ ਗੁਣਾਂ ਲਈ ਜਾਣੀ ਜਾਂਦੀ ਹੈ। ਤਾਜ਼ਾ ਐਲੋਵੇਰਾ ਜੈੱਲ ਨੂੰ ਬੁੱਲ੍ਹਾਂ 'ਤੇ ਲਗਾਓ ਅਤੇ ਲਗਪਗ 20 ਮਿੰਟ ਤੱਕ ਲੱਗਿਆ ਰਹਿਣ ਦਿਓ। ਚਾਹੋ ਤਾਂ ਦਿਨ ਭਰ ਵਿੱਚ ਇਸ ਨੂੰ ਬਾਰ-ਬਾਰ ਵੀ ਲਗਾਇਆ ਜਾ ਸਕਦਾ ਹੈ।
ਨਾਰੀਅਲ ਤੇਲ: ਨਾਰੀਅਲ ਤੇਲ ਬੁੱਲ੍ਹਾਂ ਲਈ ਕੁਦਰਤੀ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਲਗਾ ਕੇ ਹਲਕੀ ਮਾਲਿਸ਼ ਕਰੋ। ਨਾਰੀਅਲ ਤੇਲ ਬੁੱਲ੍ਹਾਂ ਦੀ ਖ਼ੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਉਨ੍ਹਾਂ ਨੂੰ ਕੁਦਰਤੀ ਤੌਰ 'ਤੇ ਨਰਮ ਅਤੇ ਗੁਲਾਬੀ ਬਣਾਈ ਰੱਖਦਾ ਹੈ।
ਹਲਦੀ ਅਤੇ ਦੁੱਧ: ਹਲਦੀ ਵਿੱਚ ਚਮੜੀ ਨੂੰ ਚਮਕਦਾਰ ਬਣਾਉਣ ਵਾਲੇ ਤੱਤ ਹੁੰਦੇ ਹਨ ਅਤੇ ਦੁੱਧ ਬੁੱਲ੍ਹਾਂ ਨੂੰ ਪੋਸ਼ਣ ਦਿੰਦਾ ਹੈ। ਇੱਕ ਚੁਟਕੀ ਹਲਦੀ ਵਿੱਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਬੁੱਲ੍ਹਾਂ 'ਤੇ 5 ਮਿੰਟ ਤੱਕ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਤੋਂ ਬਾਅਦ ਧੋ ਲਓ।
ਨੋਟ: ਸੰਵੇਦਨਸ਼ੀਲ ਚਮੜੀ ਜਾਂ ਐਲਰਜੀ ਵਾਲੇ ਲੋਕ ਇਨ੍ਹਾਂ ਉਪਾਵਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਨ ਜਾਂ ਚਮੜੀ ਦੇ ਮਾਹਰ (Dermatologist) ਦੀ ਸਲਾਹ ਲੈਣ।