- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਗਿਆਨੀਆਂ ਦੇ ਅਨੁਸਾਰ, ਜਦੋਂ ਇਨਸਾਨ ਪੂਰੀ ਤਾਕਤ ਨਾਲ ਥੋੜ੍ਹੀ ਦੇਰ ਕਸਰਤ ਕਰਦਾ ਹੈ ਤਾਂ ਸ਼ਰੀਰ ਦੇ ਖ਼ੂਨ ਵਿਚ ਅਜਿਹੇ ਜੈਵਿਕ ਤੱਤ ਸਰਗਰਮ ਹੋ ਜਾਂਦੇ ਹਨ, ਜੋ ਕੋਸ਼ਿਕਾਵਾਂ ਨੂੰ ਖੁਦ ਦੀ ਮੁਰੰਮਤ ਕਰਨ ਦਾ ਸੰਦੇਸ਼ ਦਿੰਦੇ ਹਨ। ਇਸ ਨਾਲ ਡੀਐੱਨਏ ਦੀ ਮਰੰਮਤ ਤੇਜ਼ ਹੁੰਦੀ ਹੈ ਅਤੇ ਕੈਂਸਰ ਕੋਸ਼ਿਕਾਵਾਂ ਦੇ ਵਾਧੇ ਨੂੰ ਵਧਾਉਣ ਵਾਲੇ ਸੰਕੇਤ ਕਮਜ਼ੋਰ ਪੈਣ ਲੱਗਦੇ ਹਨ।

ਨਵੀਂ ਦਿੱਲੀ, (ਆਈਏਐੱਨਐੱਸ) : ਸਵੇਰ ਦੀ ਭੱਜ ਦੌੜ, ਦਫ਼ਤਰ ਦਾ ਦਬਾਅ ਅਤੇ ਘਰ ਦੀਆਂ ਜਿੰਮੇਵਾਰੀਆਂ ਵਿਚਾਲੇ ਜ਼ਿਆਦਾਤਰ ਲੋਕ ਆਪਣੀ ਸਿਹਤ ਨੂੰ ਸਭ ਤੋਂ ਅਖੀਰ ’ਚ ਰੱਖਦੇ ਹਨ। ਹਮੇਸ਼ਾ ਇਹੀ ਸੋਚ ਕੇ ਕਸਰਤ ਟਾਲ ਦਿੱਤੀ ਜਾਂਦੀ ਹੈ ਕਿ ਇਸ ਲਈ ਲੰਬਾ ਸਮਾਂ ਤੇ ਖਾਸ ਤਿਆਰੀ ਚਾਹੀਦੀ ਹੈ ਪਰ ਹੁਣ ਇਕ ਨਵਾਂ ਵਿਗਿਆਨਕ ਅਧਿਐਨ ਇਹ ਭਰੋਸਾ ਦਿੰਦਾ ਹੈ ਕਿ ਸਿਹਤ ਲਈ ਵੱਡਾ ਬਦਲਾਅ ਲਿਆਉਣ ਲਈ ਘੰਟਿਆਂ ਦੀ ਨਹੀਂ ਸਗੋਂ ਸਿਰਫ਼ 10 ਮਿੰਟ ਦੀ ਤੇਜ਼ ਅਤੇ ਜ਼ੋਰਦਾਰ ਐਕਸਰਸਾਈਜ਼ ਹੀ ਕਾਫੀ ਹੋ ਸਕਦੀ ਹੈ। ਖੋਜ ਦੇ ਮੁਤਾਬਕ ਇਹ ਛੋਟੀਆਂ ਛੋਟੀਆਂ ਆਦਤਾਂ ਦੇ ਕੈਂਸਰ ਤੋਂ ਬਚਾਅ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਵਿਗਿਆਨੀਆਂ ਦੇ ਅਨੁਸਾਰ, ਜਦੋਂ ਇਨਸਾਨ ਪੂਰੀ ਤਾਕਤ ਨਾਲ ਥੋੜ੍ਹੀ ਦੇਰ ਕਸਰਤ ਕਰਦਾ ਹੈ ਤਾਂ ਸ਼ਰੀਰ ਦੇ ਖ਼ੂਨ ਵਿਚ ਅਜਿਹੇ ਜੈਵਿਕ ਤੱਤ ਸਰਗਰਮ ਹੋ ਜਾਂਦੇ ਹਨ, ਜੋ ਕੋਸ਼ਿਕਾਵਾਂ ਨੂੰ ਖੁਦ ਦੀ ਮੁਰੰਮਤ ਕਰਨ ਦਾ ਸੰਦੇਸ਼ ਦਿੰਦੇ ਹਨ। ਇਸ ਨਾਲ ਡੀਐੱਨਏ ਦੀ ਮਰੰਮਤ ਤੇਜ਼ ਹੁੰਦੀ ਹੈ ਅਤੇ ਕੈਂਸਰ ਕੋਸ਼ਿਕਾਵਾਂ ਦੇ ਵਾਧੇ ਨੂੰ ਵਧਾਉਣ ਵਾਲੇ ਸੰਕੇਤ ਕਮਜ਼ੋਰ ਪੈਣ ਲੱਗਦੇ ਹਨ।
ਖੋਜ ਦੇ ਦੌਰਾਨ ਹਿੱਸੇਦਾਰਾਂ ਤੋਂ ਲਗਪਗ 10 ਮਿੰਟ ਦੀ ਤੇਜ਼ ਸਾਈਕਲਿੰਗ ਕਰਵਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ 249 ਤਰ੍ਹਾਂ ਦੇ ਪ੍ਰੋਟੀਨ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਦੇਖਿਆ ਗਿਆ ਕਿ ਕਸਰਤ ਦੇ ਬਾਅਦ 13 ਪ੍ਰੋਟੀਨ ਦਾ ਪੱਧਰ ਵਧ ਗਿਆ, ਜਿਸ ਵਿਚ ਇੰਟਰਲਿਊਕਿਨ-6 ਵੀ ਸ਼ਾਮਲ ਹੈ, ਜੋ ਨੁਕਸਾਨੀਆਂ ਕੋਸ਼ਿਕਾਵਾਂ ਦੀ ਡੀਐੱਨਏ ਮਰਮੰਤ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਕਿ ਕਸਰਤ ਨਾਲ ਸ਼ਰੀਰ ਦੀ ਊਰਜਾ ਪ੍ਰਣਾਲੀ ਮਜਬੂਤ ਹੁੰਦੀ ਹੈ ਅਤੇ ਕੋਸ਼ਿਕਾਵਾਂ ਆਕਸੀਜਨ ਦਾ ਬਿਹਤਰ ਇਸਤੇਮਾਲ ਕਰਨ ਲੱਗਦੀਆਂ ਹਨ, ਜਦੋਂ ਕਿ ਕੈਂਸਰ ਕੋਸ਼ਿਕਾਵਾਂ ਦੇ ਹਮਲੇ ਘੱਟ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਸਿਰਫ ਇਕ ਵਾਰ 10 ਮਿੰਟ ਦੀ ਤੇਜ਼ ਕਸਰਤ ਨਾਲ ਵੀ ਇਹ ਅਸਰ ਦੇਖਿਆ ਗਿਆ, ਯਾਨੀ ਕਿ ਹਰ ਛੋਟੀ ਕੋਸ਼ਿਸ਼ ਮਾਇਨੇ ਰੱਖਦੀ ਹੈ।
ਇਹ ਖੋਜ ਬ੍ਰਿਟੇਨ ਦੀ ਨਿਊਕੈਸਲ ਯੂਨੀਵਰਸਿਟੀ ਵਿਚ ਕੀਤਾ ਗਿਆ, ਜਿਸ ਦੀ ਅਗਵਾਈ ਡਾ ਸੈਮ ਆਰੇਂਜ ਨੇ ਕੀਤੀ। ਅਧਿਐਨ ਵਿਚ 50 ਤੋਂ 78 ਸਾਲ ਦੀ ਉਮਰ ਦੇ 30 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜੋ ਓਵਰਵੇਟ ਜਾਂ ਮੋਟਾਪੇ ਤੋਂ ਪੀੜਤ ਸਨ, ਪਰ ਸਿਹਤਮੰਦ ਸਨ। ਇਸ ਖੋਜ ਦੇ ਨਤੀਜੇ ਇੰਟਰਨੈਸ਼ਨਲ ਜਨਰਲ ਆਫ ਕੈਂਸਰ ਵਿਚ ਪ੍ਰਕਾਸ਼ਿਤ ਹੋਏ ਹਨ।