- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਪੀੜ੍ਹੀ ’ਚ ਸਿਰਫ ਸੁਕ੍ਰਾਲੋਜ਼ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੀਆਂ ਨਰ ਔਲਾਦਾਂ ’ਚ ਹੀ ਗਲੂਕੋਜ਼ ਟਾਲਰੈਂਸ ’ਚ ਕਮੀ ਦੇ ਲੱਛਣ ਦਿਖਾਈ ਦਿੱਤੇ ਪਰ ਦੂਜੀ ਪੀੜ੍ਹੀ ਤੱਕ ਸੁਕ੍ਰਾਲੋਜ਼ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੇ ਨਰ ਵੰਸ਼ਜਾਂ ਤੇ ਸਟੀਵੀਆ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੇ ਮਾਦਾ ਵੰਸ਼ਜਾਂ ਦੋਵਾਂ ’ਚ ਹੀ ਬਲੱਡ ਸ਼ੂਗਰ ਦਾ ਪੱਧਰ ਵਧਿਆ ਹੋਇਆ ਪਾਇਆ ਗਿਆ

ਸਾਨਟੀਆਗੋ (ਪੀਟੀਆਈ) : ਆਰਟੀਫੀਸ਼ੀਅਲ ਸਵੀਟਨਰ ਸੁਕ੍ਰਾਲੋਜ਼ ਤੇ ਸਵੀਟੀਆ ਦੀ ਲੋਕ ਜੰਮ ਕੇ ਵਰਤੋਂ ਕਰ ਰਹੇ ਹਨ। ਹਾਲਾਂਕਿ, ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੀ ਵਰਤੋਂ ਨਾਲ ਅੰਤੜੀ ਦੇ ਮਾਈਕ੍ਰੋਬਾਇਓਮ ਤੇ ਜੀਨ ਦੀ ਆਜ਼ਾਦੀ ’ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵ ਅਗਲੀ ਪੀੜ੍ਹੀ ’ਚ ਵੀ ਜਾ ਸਕਦੇ ਹਨ। ਅਧਿਐਨਾਂ ’ਚ ਆਰਟੀਫੀਸ਼ੀਅਲ ਸਵੀਟਨਰ ਨੂੰ ਸਿਰਦਰਦ ਸਮੇਤ ਗੈਸਟ੍ਰੋਇੰਟੈਸਟਾਈਨਲ ਤੇ ਤੰਤਰਿਕਾ ਸਬੰਧੀ ਸਮੱਸਿਆਵਾਂ ਤੇ ਦਿਲ ਦੀ ਬਿਮਾਰੀ ਤੇ ਡਾਇਬਟੀਜ਼ ਵਰਗੀਆਂ ਮੈਟਾਬੋਲਿਕ ਸਬੰਧੀ ਹਾਲਾਤ ਨਾਲ ਜੋੜਿਆ ਗਿਆ ਹੈ•।
ਚਿਲੀ ਯੂਨੀਵਰਸਿਟੀ ਦੇ ਖੋਜੀ ਫਰਾਂਸਿਸਕਾ ਕੋਂਚਾ ਸੇਲੁਮੇ ਨੇ ਕਿਹਾ, ਸਾਨੂੰ ਇਹ ਹੈਰਾਨੀਜਨਕ ਲੱਗਾ ਕਿ ਇੰਨੀ ਵਧਦੀ ਖਪਤ ਦੇ ਬਾਵਜੂਦ ਮੋਟਾਪਾ ਤੇ ਇੰਸੂਲਿਨ ਪ੍ਰਤੀਰੋਧ ਵਰਗੀਆਂ ਬਿਮਾਰੀਆਂ ਦੇ ਪਸਾਰੇ ’ਚ ਕਮੀ ਨਹੀਂ ਆਈ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਆਰਟੀਫੀਸ਼ੀਅਲ ਸਵੀਟਨਰ ਇਨ੍ਹਾਂ ਲਈ ਜ਼ਿੰਮੇਵਾਰ ਹੈ ਪਰ ਇਹ ਸਵਾਲ ਉੱਠਦਾ ਹੈ ਕਿ ਕੀ ਉਹ ਮੈਟਾਬੋਲਿਜ਼ਮ ਨੂੰ ਉਨ੍ਹਾਂ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਸਮਝਦੇ।
ਫਰੰਟੀਅਰਜ਼ ਇਨ ਨਿਊਟ੍ਰੀਸ਼ਨ ਮੈਗਜ਼ੀਨ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ 47 ਨਰ ਤੇ ਮਾਦਾ ਚੂਹਿਆਂ ਨੂੰ ਤਿੰਨ ਸਮੂਹਾਂ ’ਚ ਵੰਡਿਆ ਗਿਆ, ਜਿਨ੍ਹਾਂ ’ਚੋਂ ਹਰੇਕ ਨੂੰ ਜਾਂ ਤਾਂ ਸਾਦਾ ਪਾਣੀ ਜਾਂ ਸੁਕ੍ਰਾਲੋਜ਼ ਜਾਂ ਸਵੀਟੀਆ ਦੀ ਉਨੀ ਮਾਤਰਾ ਵਾਲਾ ਪਾਣੀ ਦਿੱਤਾ ਗਿਆ, ਜਿੰਨੀ ਮਾਤਰਾ ’ਚ ਮਨੁੱਖ ਆਮ ਖ਼ੁਰਾਕ ਦੇ ਹਿੱਸੇ ਦੇ ਤੌਰ ’ਤੇ ਲੈ ਸਕਦਾ ਹੈ। ਚੂਹਿਆਂ ਦੇ ਸਮੂਹਾਂ ਦੀ ਦੋ ਪੀੜ੍ਹੀਆਂ ਤੱਕ ਨਿਗਰਾਨੀ ਕੀਤੀ ਗਈ। ਹਰੇਕ ਪੀੜ੍ਹੀ ਦਾ ਗਲੂਕੋਜ਼ ਓਰਲ ਟਾਲਰੈਂਸ ਪ੍ਰੀਖਣ ਕੀਤਾ ਗਿਆ, ਜੋ ਇੰਸੂਲਿਨ ਪ੍ਰਤੀਰੋਧ ਦੀ ਜਾਂਚ ਕਰਦਾ ਹੈ। ਖੋਜੀਆਂ ਨੇ ਉਨ੍ਹਾਂ ਦੇ ਮਲ ਦੇ ਨਮੂਨੇ ਦੀ ਵੀ ਜਾਂਚ ਕੀਤੀ। ਪਹਿਲੀ ਪੀੜ੍ਹੀ ’ਚ ਸਿਰਫ ਸੁਕ੍ਰਾਲੋਜ਼ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੀਆਂ ਨਰ ਔਲਾਦਾਂ ’ਚ ਹੀ ਗਲੂਕੋਜ਼ ਟਾਲਰੈਂਸ ’ਚ ਕਮੀ ਦੇ ਲੱਛਣ ਦਿਖਾਈ ਦਿੱਤੇ ਪਰ ਦੂਜੀ ਪੀੜ੍ਹੀ ਤੱਕ ਸੁਕ੍ਰਾਲੋਜ਼ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੇ ਨਰ ਵੰਸ਼ਜਾਂ ਤੇ ਸਟੀਵੀਆ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੇ ਮਾਦਾ ਵੰਸ਼ਜਾਂ ਦੋਵਾਂ ’ਚ ਹੀ ਬਲੱਡ ਸ਼ੂਗਰ ਦਾ ਪੱਧਰ ਵਧਿਆ ਹੋਇਆ ਪਾਇਆ ਗਿਆ। ਸਵੀਟਨਰ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੇ ਮਲ ਮਾਈਕ੍ਰੋਬਾਇਓਮ ਦੀ ਵਿਲੱਖਣਤਾ ਵੱਧ ਪਾਈ ਗਈ।