ਕਈ ਵਾਰ ਤਰਬੂਜ ਮਿੱਠੇ ਨਹੀਂ ਨਿਕਲਦੇ ਜਾਂ ਉਨ੍ਹਾਂ ਦਾ ਸਵਾਦ ਫਿੱਕਾ ਹੁੰਦਾ ਹੈ। ਇਸ ਲਈ ਤਰਬੂਜ ਖਰੀਦਦੇ ਸਮੇਂ ਇਹ ਇਕ ਵੱਡੀ ਚੁਣੌਤੀ ਹੁੰਦੀ ਹੈ ਕਿ ਮਿੱਠਾ ਤੇ ਪੂਰੀ ਤਰ੍ਹਾਂ ਪੱਕਿਆ ਹੋਇਆ ਤਰਬੂਜ ਕਿਵੇਂ ਚੁਣਿਆ ਜਾਵੇ। ਇਸ ਵਿਚ ਕੁਝ ਟਿਪਸ ਤੁਹਾਡੇ ਕੰਮ ਆ ਸਕਦੇ ਹਨ। ਆਓ ਇਨ੍ਹਾਂ ਬਾਰੇ ਜਾਣੀਏ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਗਰਮੀਆਂ ਦਾ ਮੌਸਮ ਆਉਂਦੇ ਹੀ ਬਾਜ਼ਾਰ 'ਚ ਹਰ ਪਾਸੇ ਤਰਬੂਜ ਨਜ਼ਰ ਆਉਣ ਲੱਗਦੇ ਹਨ। ਤਿੱਖੀ ਧੁੱਪ 'ਚ ਤਰਬੂਜ ਨਾ ਸਿਰਫ਼ ਪਿਆਸ ਬੁਝਾਉਂਦਾ ਹੈ ਸਗੋਂ ਸਰੀਰ ਨੂੰ ਤਾਜ਼ਗੀ ਵੀ ਦਿੰਦਾ ਹੈ। ਪਰ ਕਈ ਵਾਰ ਤਰਬੂਜ ਮਿੱਠੇ ਨਹੀਂ ਨਿਕਲਦੇ ਜਾਂ ਉਨ੍ਹਾਂ ਦਾ ਸਵਾਦ ਫਿੱਕਾ ਹੁੰਦਾ ਹੈ। ਇਸ ਲਈ ਤਰਬੂਜ ਖਰੀਦਦੇ ਸਮੇਂ ਇਹ ਇਕ ਵੱਡੀ ਚੁਣੌਤੀ ਹੁੰਦੀ ਹੈ ਕਿ ਮਿੱਠਾ ਤੇ ਪੂਰੀ ਤਰ੍ਹਾਂ ਪੱਕਿਆ ਹੋਇਆ ਤਰਬੂਜ ਕਿਵੇਂ ਚੁਣਿਆ ਜਾਵੇ। ਇਸ ਵਿਚ ਕੁਝ ਟਿਪਸ ਤੁਹਾਡੇ ਕੰਮ ਆ ਸਕਦੇ ਹਨ। ਆਓ ਇਨ੍ਹਾਂ ਬਾਰੇ ਜਾਣੀਏ।
ਤਰਬੂਜ ਦੀ ਸ਼ੁੱਧਤਾ ਤੇ ਉਸ ਦੇ ਮਿੱਠੇ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ ਉਸ 'ਤੇ ਬਣੀਆਂ ਪੀਲੀਆਂ ਧਾਰੀਆਂ। ਜੇਕਰ ਤਰਬੂਜ 'ਤੇ ਪੀਲੇ ਰੰਗ ਦੀਆਂ ਧਾਰੀਆਂ ਬਣੀਆਂ ਹਨ ਤਾਂ ਸਮਝ ਜਾਓ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਤੇ ਮਿੱਠਾ ਹੋਵੇਗਾ। ਪਰ ਜੇਕਰ ਪੀਲੇ ਦੀ ਬਜਾਏ ਚਿੱਟੀਆਂ ਜਾਂ ਹਰੀਆਂ ਧਾਰੀਆਂ ਦਿਖਾਈ ਦੇਣ, ਤਾਂ ਇਸ ਦਾ ਮਤਲਬ ਹੈ ਕਿ ਤਰਬੂਜ ਜਾਂ ਤਾਂ ਪੂਰੀ ਤਰ੍ਹਾਂ ਪੱਕਿਆ ਨਹੀਂ ਹੈ ਜਾਂ ਉਸ ਨੂੰ ਕੈਮੀਕਲ ਨਾਲ ਪਕਾਇਆ ਗਿਆ ਹੈ।
ਤਰਬੂਜ ਨੂੰ ਚੁੱਕ ਕੇ ਉਸ ਦਾ ਵਜ਼ਨ ਮਹਿਸੂਸ ਕਰੋ। ਇਕ ਪੱਕਿਆ ਹੋਇਆ ਤੇ ਰਸੀਲਾ ਤਰਬੂਜ ਹਮੇਸ਼ਾ ਆਪਣੇ ਆਕਾਰ ਦੀ ਤੁਲਨਾ 'ਚ ਭਾਰੀ ਮਹਿਸੂਸ ਹੋਵੇਗਾ। ਭਾਰੀ ਹੋਣ ਦਾ ਮਤਲਬ ਹੈ ਕਿ ਤਰਬੂਜ 'ਚ ਪਾਣੀ ਦੀ ਮਾਤਰਾ ਭਰਪੂਰ ਹੈ ਅਤੇ ਉਹ ਪੂਰੀ ਤਰ੍ਹਾਂ ਰਸ ਨਾਲ ਭਰਿਆ ਹੋਇਆ ਹੈ। ਜੇਕਰ ਆਕਾਰ ਵੱਡਾ ਹੈ ਪਰ ਵਜ਼ਨ ਹਲਕਾ ਲੱਗ ਰਿਹਾ ਹੈ, ਤਾਂ ਸਮਝ ਲਓ ਕਿ ਉਹ ਅੰਦਰੋਂ ਸੁੱਕ ਚੁੱਕਾ ਹੈ ਜਾਂ ਬਹੁਤ ਜ਼ਿਆਦਾ ਰੇਸ਼ੇਦਾਰ ਹੈ।
ਤਰਬੂਜ ਨੂੰ ਆਪਣੇ ਹੱਥ ਨਾਲ ਹੌਲੀ ਜਿਹੀ ਥਪਥਪਾਓ ਜਾਂ ਆਪਣੀਆਂ ਉਂਗਲਾਂ ਨਾਲ 'ਨੌਕ' (Knock) ਕਰੋ। ਜੇਕਰ ਥਪਥਪਾਉਣ 'ਤੇ ਆਵਾਜ਼ ਡੂੰਘੀ ਤੇ ਥੋੜ੍ਹੀ ਖੋਖਲੀ ਆਉਂਦੀ ਹੈ ਤਾਂ ਉਹ ਇੱਕ ਪੱਕੇ ਹੋਏ ਤਰਬੂਜ ਦੀ ਨਿਸ਼ਾਨੀ ਹੈ। ਪਰ ਜੇਕਰ ਆਵਾਜ਼ ਖੋਖਲੀ ਨਹੀਂ ਆ ਰਹੀ, ਤਾਂ ਇਸ ਦਾ ਮਤਲਬ ਹੈ ਕਿ ਤਰਬੂਜ ਅਜੇ ਕੱਚਾ ਹੈ।
ਤਰਬੂਜ ਦਾ ਬਾਹਰੀ ਹਿੱਸਾ ਵੀ ਬਹੁਤ ਕੁਝ ਬਿਆਨ ਕਰਦਾ ਹੈ। ਇਕ ਚੰਗੇ ਤਰਬੂਜ ਦੀ ਛਿੱਲ ਗੂੜ੍ਹੀ ਹਰੀ ਤੇ 'ਮੈਟ' (Matte) ਹੋਣੀ ਚਾਹੀਦੀ ਹੈ। ਚਮਕਣ ਵਾਲਾ ਤਰਬੂਜ ਅਕਸਰ ਕੱਚਾ ਹੁੰਦਾ ਹੈ ਕਿਉਂਕਿ ਪੱਕਣ ਤੋਂ ਬਾਅਦ ਉਸ ਦੀ ਚਮਕ ਘੱਟ ਹੋ ਜਾਂਦੀ ਹੈ। ਨਾਲ ਹੀ, ਜੇਕਰ ਤਰਬੂਜ 'ਤੇ ਭੂਰੇ ਰੰਗ ਦੇ ਜਾਲੀਦਾਰ ਨਿਸ਼ਾਨ ਦਿਖਾਈ ਦੇਣ, ਤਾਂ ਵੀ ਸਮਝ ਜਾਓ ਕਿ ਤਰਬੂਜ ਕਾਫ਼ੀ ਮਿੱਠਾ ਹੈ।
ਤਰਬੂਜ ਚੁਣਦੇ ਸਮੇਂ ਬਹੁਤ ਜ਼ਿਆਦਾ ਟੇਢੇ-ਮੇਢੇ ਆਕਾਰ ਵਾਲੇ ਤਰਬੂਜ ਤੋਂ ਬਚੋ। ਹਮੇਸ਼ਾ ਇਕਸਮਾਨ ਆਕਾਰ ਵਾਲਾ ਤਰਬੂਜ ਚੁਣੋ। ਇਸ ਦਾ ਮਤਲਬ ਹੁੰਦਾ ਹੈ ਕਿ ਤਰਬੂਜ ਨੂੰ ਸਹੀ ਮਾਤਰਾ 'ਚ ਧੁੱਪ ਅਤੇ ਪਾਣੀ ਮਿਲਿਆ ਹੈ।