- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਸਪੋਰਟ ਐਂਡ ਹੈਲਥ ਸਾਇੰਸ ਜਰਨਲ' 'ਚ ਪ੍ਰਕਾਸ਼ਿਤ ਅਤੇ 'ਐਡਵੈਂਟ ਹੈਲਥ ਰਿਸਰਚ ਇੰਸਟੀਚਿਊਟ' ਵੱਲੋਂ ਕੀਤੇ ਗਏ ਅਧਿਐਨ 'ਚ ਪਾਇਆ ਗਿਆ ਕਿ ਜੋ ਬਾਲਗ ਨਿਯਮਤ ਰੂਪ 'ਚ ਕਸਰਤ ਕਰਦੇ ਹਨ, ਉਨ੍ਹਾਂ ਦਾ ਦਿਮਾਗ ਕਸਰਤ ਨਾ ਕਰਨ ਵਾਲਿਆਂ ਦੀ ਤੁਲਨਾ ਵਿੱਚ ਵਧੇਰੇ ਜਵਾਨ ਅਤੇ ਸਿਹਤਮੰਦ ਰਹਿੰਦਾ ਹੈ।

ਏਐਨਆਈ, ਵਾਸ਼ਿੰਗਟਨ : ਅਕਸਰ ਅਸੀਂ ਆਪਣੇ ਚਿਹਰੇ ਦੀ ਚਮਕ ਤੇ ਸਰੀਰ ਦੀ ਫਿਟਨੈਸ ਨੂੰ ਬਣਾਈ ਰੱਖਣ ਲਈ ਜਿਮ ਵਿਚ ਘੰਟਿਆਂਬੱਧੀ ਪਸੀਨਾ ਵਹਾਉਂਦੇ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਆਪਣੀ ਉਮਰ ਤੋਂ ਛੋਟੇ ਦਿਖੀਏ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਦਿਮਾਗ ਦੀ ਉਮਰ ਕੀ ਹੈ? ਕੀ ਉਸ ਨੂੰ ਵੀ ਜਵਾਨ ਰੱਖਿਆ ਜਾ ਸਕਦਾ ਹੈ?
ਇਸ ਸਵਾਲ ਦਾ ਜਵਾਬ ਇਕ ਨਵੀਂ ਅਤੇ ਦਿਲਚਸਪ ਖੋਜ ਨੇ ਦਿੱਤਾ ਹੈ। ਵਿਗਿਆਨੀਆਂ ਨੇ ਪਾਇਆ ਹੈ ਕਿ ਜਿਸ ਤਰ੍ਹਾਂ ਕਸਰਤ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ, ਠੀਕ ਉਸੇ ਤਰ੍ਹਾਂ ਐਰੋਬਿਕ ਕਸਰਤ (Aerobic Exercise) ਤੁਹਾਡੇ ਦਿਮਾਗ ਨੂੰ 'ਬਾਇਓਲੋਜੀਕਲ' ਰੂਪ ਵਿੱਚ ਜਵਾਨ ਬਣਾ ਸਕਦੀ ਹੈ।
'ਸਪੋਰਟ ਐਂਡ ਹੈਲਥ ਸਾਇੰਸ ਜਰਨਲ' 'ਚ ਪ੍ਰਕਾਸ਼ਿਤ ਅਤੇ 'ਐਡਵੈਂਟ ਹੈਲਥ ਰਿਸਰਚ ਇੰਸਟੀਚਿਊਟ' ਵੱਲੋਂ ਕੀਤੇ ਗਏ ਅਧਿਐਨ 'ਚ ਪਾਇਆ ਗਿਆ ਕਿ ਜੋ ਬਾਲਗ ਨਿਯਮਤ ਰੂਪ 'ਚ ਕਸਰਤ ਕਰਦੇ ਹਨ, ਉਨ੍ਹਾਂ ਦਾ ਦਿਮਾਗ ਕਸਰਤ ਨਾ ਕਰਨ ਵਾਲਿਆਂ ਦੀ ਤੁਲਨਾ ਵਿੱਚ ਵਧੇਰੇ ਜਵਾਨ ਅਤੇ ਸਿਹਤਮੰਦ ਰਹਿੰਦਾ ਹੈ।
ਖੋਜਕਰਤਾਵਾਂ ਅਨੁਸਾਰ, ਜਿਨ੍ਹਾਂ ਲੋਕਾਂ ਨੇ ਇਕ ਸਾਲ ਤਕ ਨਿਯਮਤ ਕਸਰਤ ਕੀਤੀ, ਉਨ੍ਹਾਂ ਦਾ ਦਿਮਾਗ ਆਪਣੀ ਅਸਲ ਉਮਰ ਤੋਂ ਲਗਪਗ ਇੱਕ ਸਾਲ ਛੋਟਾ (ਜਵਾਨ) ਦਿਖਾਈ ਦਿੱਤਾ। ਇਸ ਦਾ ਸਿੱਧਾ ਅਸਰ ਯਾਦਦਾਸ਼ਤ, ਸੋਚਣ ਦੀ ਸਮਰੱਥਾ ਅਤੇ ਮਾਨਸਿਕ ਸਿਹਤ 'ਤੇ ਪੈਂਦਾ ਹੈ।
ਇਹ ਅਧਿਐਨ 26 ਤੋਂ 58 ਸਾਲ ਦੀ ਉਮਰ ਦੇ 130 ਸਿਹਤਮੰਦ ਲੋਕਾਂ 'ਤੇ ਕੀਤਾ ਗਿਆ। ਖੋਜਕਰਤਾਵਾਂ ਨੇ ਇਨ੍ਹਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ। ਕਸਰਤ ਸਮੂਹ ਨੇ ਦਰਮਿਆਨੀ ਤੋਂ ਤੇਜ਼ ਐਰੋਬਿਕ ਕਸਰਤ ਕੀਤੀ। ਕੰਟਰੋਲ ਸਮੂਹ ਨੇ ਕੋਈ ਵਿਸ਼ੇਸ਼ ਕਸਰਤ ਨਹੀਂ ਕੀਤੀ।
ਦਿਮਾਗ ਦੀ ਉਮਰ ਦਾ ਪਤਾ ਕਿਵੇਂ ਲੱਗਾ? ਵਿਗਿਆਨੀਆਂ ਨੇ MRI ਸਕੈਨ ਰਾਹੀਂ 'ਬ੍ਰੇਨ-ਪੀਏਡੀ' (Brain-PAD) ਦਾ ਮਾਪ ਲਿਆ, ਜੋ ਇਹ ਦੱਸਦਾ ਹੈ ਕਿ ਅਸਲ ਉਮਰ ਦੇ ਮੁਕਾਬਲੇ ਦਿਮਾਗ ਕਿੰਨਾ ਬੁੱਢਾ ਜਾਂ ਜਵਾਨ ਦਿਖ ਰਿਹਾ ਹੈ। ਅਧਿਐਨ ਦੇ ਮੁੱਖ ਲੇਖਕ ਡਾ. ਲੂ ਵਾਨ ਅਨੁਸਾਰ, "ਕਸਰਤ ਸਿਰਫ਼ 12 ਮਹੀਨਿਆਂ ਵਿੱਚ ਦਿਮਾਗ ਨੂੰ ਜੈਵਿਕ ਰੂਪ ਵਿੱਚ ਜਵਾਨ ਬਣਾ ਸਕਦੀ ਹੈ।"
ਦਿਮਾਗ ਨੂੰ ਜਵਾਨ ਰੱਖਣ ਲਈ ਬਹੁਤ ਜ਼ਿਆਦਾ ਸਖ਼ਤ ਕਸਰਤ ਦੀ ਲੋੜ ਨਹੀਂ ਸੀ। ਕਸਰਤ ਕਰਨ ਵਾਲੇ ਲੋਕਾਂ ਨੇ ਹਫ਼ਤੇ ਵਿੱਚ ਲਗਪਗ 150 ਮਿੰਟ ਐਰੋਬਿਕ ਗਤੀਵਿਧੀਆਂ ਕੀਤੀਆਂ, ਜਿਸ ਵਿੱਚ ਸ਼ਾਮਲ ਸੀ :
ਇੱਕ ਸਾਲ ਬਾਅਦ ਹੋਈ ਜਾਂਚ ਦੇ ਨਤੀਜੇ ਸਪੱਸ਼ਟ ਸਨ:
ਇਹ ਖੋਜ ਦੱਸਦੀ ਹੈ ਕਿ ਜੇਕਰ ਅਸੀਂ ਸਮਾਂ ਰਹਿੰਦੇ ਕਸਰਤ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾ ਲਈਏ ਤਾਂ ਬੁਢਾਪੇ 'ਚ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚ ਸਕਦੇ ਹਨ। ਦਿਮਾਗ਼ ਦੀ ਜੈਵਿਕ ਉਮਰ ਨੂੰ ਹੌਲੀ ਕਰਨ ਨਾਲ ਭਵਿੱਖ ਵਿਚ ਗਿਰਾਵਟ ਤੇ ਡਿਮੈਂਸ਼ੀਆ ਵਰਗੇ ਖਤਰਿਆਂ ਨੂੰ ਘੱਟ ਤੇ ਲੰਬਿਤ ਕੀਤਾ ਜਾ ਸਕਤਾ ਹੈ।