Health Tips : ਸ਼ੂਗਰ ’ਚ ਜੜ੍ਹੀ-ਬੂਟੀਆਂ ਤੋਂ ਘੱਟ ਨਹੀਂ ਮੇਥੀ ਦੇ ਦਾਣੇ, ਜਾਣੋ ਇਸ ਨੂੰ ਡਾਈਟ ’ਚ ਕਿਵੇਂ ਕਰੀਏ ਸ਼ਾਮਿਲ
ਇਸ ਨੂੰ ਬਣਾਉਣ ਲਈ ਇਕ ਪੈਨ ’ਚ ਪਾਣੀ ਲਵੋ ਇਸ ’ਚ ਮੇਥੀ ਦੇ ਦਾਣੇ ਪਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਨੂੰ ਛਾਣ ਲਏ ਤੇ ਇਸ ’ਚ ਨਿੰਬੂ ਦਾ ਰਸ ਮਿਲਾਓ। ਫਿਰ ਮੇਥੀ ਦੀ ਚਾਹ ਦਾ ਆਨੰਦ ਲਓ...
Publish Date: Tue, 17 Oct 2023 03:18 PM (IST)
Updated Date: Tue, 17 Oct 2023 05:03 PM (IST)
ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਰਸੋਈ ’ਚ ਮੇਥੀ ਦਾਣਿਆਂ ਦੀ ਵਰਤੋਂ ਮਸਾਲੇ ਦੇ ਰੂਪ ’ਚ ਕੀਤੀ ਜਾਂਦੀ ਹੈ ਜੋ ਖਾਣੇ ਦਾ ਸਵਾਦ ਵਧਾਉਣ ਦੇ ਨਾਲ ਸਿਹਤ ਲਈ ਵੀ ਫ਼ਾਇਦੇਮੰਦ ਮੰਨੇ ਜਾਂਦੇ ਹਨ। ਮੇਥੀ ਦੇ ਬੀਜ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਲਾਭਦਾਇਕ ਹਨ।
ਇਨ੍ਹਾਂ ਬੀਜਾਂ ’ਚ ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟ ਗੁਣ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਵੀ ਮੇਥੀ ਦੇ ਬੀਜ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬੀਜ ਪਾਚਨ ਕਿਰਿਆ ਨੂੰ ਠੀਕ ਕਰਦੇ ਹਨ ਤੇ ਭਾਰ ਘੱਟ ਕਰਨ 'ਚ ਵੀ ਮਦਦ ਕਰਦੇ ਹਨ।
ਇਨ੍ਹਾਂ ਬੀਜਾਂ ਦੀ ਵਰਤੋਂ ਸਦੀਆਂ ਤੋਂ ਕਾਰਗਰ ਘਰੇਲੂ ਉਪਾਅ ਦੇ ਰੂਪ ’ਚ ਕੀਤਾ ਜਾਂਦਾ ਹੈ। ਮੇਥੀ ਦੇ ਬੀਜ ਹੀ ਨਹੀਂ ਬਲਕਿ ਇਸ ਦੇ ਪੱਤੇ ਵੀ ਸ਼ੂਗਰ ਦੇ ਮਰੀਜ਼ਾਂ ਲਈ ਗੁਣਕਾਰੀ ਹੁੰਦੇ ਹਨ। ਅਜਿਹੇ ’ਚ ਜੇਕਰ ਸ਼ੂਗਰ ਦੇ ਮਰੀਜ਼ ਰੋਜ਼ਾਨਾ ਮੇਥੀ ਦੇ ਇਨ੍ਹਾਂ ਛੋਟੇ-ਛੋਟੇ ਦਾਣਿਆਂ ਨੂੰ ਆਪਣੀ ਡਾਈਟ ’ਚ ਵਰਤੋਂ ਕਰਨ ਤਾਂ ਮੇਥੀ ਦੇ ਦਾਣਿਆਂ ਨੂੰ ਡਾਈਟ ’ਚ ਕਿਵੇਂ ਸ਼ਾਮਿਲ ਕਰੀਏ।
ਮੇਥੀ ਦੀ ਚਾਹ
ਇਸ ਨੂੰ ਬਣਾਉਣ ਲਈ ਇਕ ਪੈਨ ’ਚ ਪਾਣੀ ਲਵੋ ਇਸ ’ਚ ਮੇਥੀ ਦੇ ਦਾਣੇ ਪਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਨੂੰ ਛਾਣ ਲਓ ਤੇ ਇਸ ’ਚ ਨਿੰਬੂ ਦਾ ਰਸ ਮਿਲਾਓ। ਫਿਰ ਮੇਥੀ ਦੀ ਚਾਹ ਦਾ ਆਨੰਦ ਲਓ।
ਮੇਥੀ ਦੀ ਪਾਣੀ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਮੇਥੀ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਨਾਰਮਲ ਰਹਿੰਦਾ ਹੈ। ਇਸ ਦੇ ਲਈ ਰੋਜ਼ਾਨਾ ਰਾਤ ਨੂੰ ਇਕ ਕਟੋਰੀ 'ਚ 2 ਚੱਮਚ ਮੇਥੀ ਦਾਣਾ ਲਓ ਤੇ ਉਸ 'ਚ ਪਾਣੀ ਮਿਲਾ ਲਓ। ਰਾਤ ਭਰ ਭਿੱਜਣ ਲਈ ਛੱਡੋ ਸਵੇਰੇ ਇਸ ਨੂੰ ਛਾਣ ਕੇ ਪੀਓ।
ਤੁਸੀਂ ਖਾਣੇ 'ਚ ਸੁਆਦ ਵਧਾਉਣ ਲਈ ਮੇਥੀ ਦੇ ਬੀਜਾਂ ਦੀ ਵਰਤੋਂ ਵੀ ਕਰ ਸਕਦੇ ਹੋ ਜੋ ਖਾਣੇ ਦਾ ਸਵਾਦ ਵਧਾਉਂਦਾ ਹੈ ਤੇ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ।