Health Benefits of Brinjal : ਭਾਰ ਘਟਾਉਣ 'ਚ ਕਾਫੀ ਫ਼ਾਇਦੇਮੰਦ ਹੈ ਬੈਂਗਣ, ਇਸ ਦੇ ਗੁਣਾਂ ਨੂੰ ਜਾਣ ਕੇ ਹੋ ਜਾਓਗੇ ਹੈਰਾਨ
ਇਸ ਦੇ ਨਾਲ ਹੀ ਇਸ 'ਚ ਮੈਗਨੀਸ਼ੀਅਮ ਤੇ ਤਾਂਬਾ ਵੀ ਪਾਇਆ ਜਾਂਦਾ ਹੈ। ਬੈਂਗਣ 'ਚ ਐਂਥੋਸਿਆਨਿਨਸ (Anthocyanins) ਪਾਇਆ ਜਾਂਦਾ ਹੈ, ਜਿਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ...
Publish Date: Wed, 15 Sep 2021 01:53 PM (IST)
Updated Date: Sun, 19 Sep 2021 07:01 AM (IST)
Health News : ਬੈਂਗਣ 'ਚ ਵਿਟਾਮਿਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਮੈਗਨੀਜ਼, ਫੋਲੇਟ, ਪੋਟਾਸ਼ੀਅਮ ਆਦਿ ਹੁੰਦੇ ਹਨ, ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਇਸ 'ਚ ਮੈਗਨੀਸ਼ੀਅਮ ਤੇ ਤਾਂਬਾ ਵੀ ਪਾਇਆ ਜਾਂਦਾ ਹੈ। ਬੈਂਗਣ 'ਚ ਐਂਥੋਸਿਆਨਿਨਸ (Anthocyanins) ਪਾਇਆ ਜਾਂਦਾ ਹੈ, ਜਿਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ...
ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦੈ
ਬੈਂਗਣ ਦਾ ਨਿਯਮਿਤ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਸ਼ੂਗਰ ਦੇ ਪਾਚਨ 'ਚ ਮਦਦ ਕਰਦਾ ਹੈ। ਇਹ ਪਾਚਨ 'ਚ ਮਦਦ ਕਰਦਾ ਹੈ ਅਤੇ ਸਰੀਰ 'ਚ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ।
ਦਿਲ ਲਈ ਵੀ ਹੈ ਫ਼ਾਇਦੇਮੰਦ
ਬੈਂਗਣ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਸਬੰਧੀ ਬਿਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਬਹੁਤ ਸਾਰੀਆਂ ਖੋਜਾਂ ਨੇ ਵਿਖਾਇਆ ਹੈ ਕਿ ਬੈਂਗਣ ਦੀ ਨਿਯਮਿਤ ਵਰਤੋਂ ਸਰੀਰ 'ਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀ ਹੈ।
ਪਾਚਨ ਨੂੰ ਠੀਕ ਰੱਖਦਾ ਹੈ: ਬੈਂਗਣ ਸਹੀ ਪਾਚਨ ਨੂੰ ਬਣਾਈ ਰੱਖਣ 'ਚ ਬਹੁਤ ਮਦਦ ਕਰਦਾ ਹੈ। ਇਸ 'ਚ ਮੌਜੂਦ ਫਾਈਬਰ ਦੀ ਵੱਡੀ ਮਾਤਰਾ ਭੋਜਨ ਨੂੰ ਜਲਦੀ ਪਚਾ ਕੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦੀ ਹੈ।
ਮੋਟਾਪਾ ਘਟਾਉਂਦੈ : ਦੱਸਣਯੋਗ ਹੈ ਕਿ ਬੈਂਗਣ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇਹ ਮੋਟਾਪਾ ਘਟਾਉਣ 'ਚ ਮਦਦ ਕਰਦਾ ਹੈ। ਇਹ ਲੰਮੇ ਸਮੇਂ ਤਕ ਢਿੱਡ ਭਰਿਆ ਰੱਖਦਾ ਹੈ ਤੇ ਤੇਜ਼ ਭੁੱਖ ਨਹੀਂ ਲੱਗਣ ਦਿੰਦਾ। ਇਹ ਭਾਰ ਘਟਾਉਣ 'ਚ ਬਹੁਤ ਪ੍ਰਭਾਵਸ਼ਾਲੀ ਹੈ।